'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

07 August 2017


                                            ਗਜ਼ਲ
ਮੁਠੀ ‘ਚ ਵਤਨ  ਦੀ ਮਿਟੀ ਲੈ,  ਤੂੰ ਕਸਮਾਂ ਸੀ ਖਾਦੀਆਂ
ਅੱਜ ਤਕ ਹਾਂ ਤੈਨੂੰ ਉਡੀਕਦੇ, ਕਦੋਂ ਮੋੜੇਂਗਾ ਆਕੇ ਭਾਜੀਆਂ
 
ਆਂਗਣ ‘ਚ ਲਗਾ ਅੰਬ ਵੀ, ਉਡੀਕਦਾ ਏ ਆਖਰ ਸੁਕਿਆ
ਰੁਤਾਂ ਨੇ ਫਿਰ ਬਦਲੀਆਂ, ਤੇ ਲੌਟ ਆਈਆਂ ਮੁਰਗਾਬੀਆਂ
 
ਅਖਾਂ ‘ਚ ਰੜਕਾਂ ਪੈ ਗਈਆਂ, ਝੱਲ ਝ਼ੱਲ ਧੂੜ ਰਾਹਾਂ ਦੀ
ਚੰਨ ਤਾਰੇ ਗਵਾਹੀ ਦੇ ਰਹੇ, ਹਰ ਰੁਤੇ ਪੁਛਦੇ ਹਾਜੀਆਂ
 
ਖਾਲੀ ਨੇ ਚਿੜੀਆਂ ਦੇ ਆਲ੍ਹਨੇ,ਤੇ ਉਡ ਗਐ ਨੇ ਬੋਟ ਸਾਰੇ
ਹੁਣ ਤਾਂ ਹਬੀਬਾ ਪਹੁੰਚ ਜਾ,ਇਹ ਦਰਦਾਂ ਨੇ ਬੇ-ਹਸਾਬੀਆਂ
 
ਬੁਲਾਂ ਤੇ ਅੱਟਕੇ ਸਾਹਿ ਵੇਖ,ਹੁਣ “ਥਿੰਦ” ਨੂੰ ਪੈ ਉਡੀਕਦੇ
ਯਾ ਰੱਬ ਸਭੇ ਬਖਸ਼ ਦੈਈਂ,ਸਾਥੋਂ ਹੋਈਆਂ ਨੇ ਜੋ ਖਰਾਬੀਆਂ
                      ਇਜੰ: ਜੋਗਿੰਦਰ ਸਿੰਘ “ਥਿੰਦ”