'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

13 September 2018

My photo
                        ਗਜ਼ਲ
ਅਗ਼ਰ ਖੁਦਾਇਆ ਤੂੰ ਸ਼ਰਾਬ ਨਾਂ ਬਣਾਈ ਹੋਤੀ
ਤੋ ਨਾ ਤੂੰ ਹੋਤਾ ਔਰ ਨਾ ਹੀ ਤੇਰੀ ਖੁਦਾਈ ਹੋਤੀ

ਹੁਸਨ ਬੇਕੱਦਰ ਹੋਤਾ ਨਾ ਦਿਲ ਕੇ ਸੁਦਾਗਰ ਹੋਤੇ
ਨਾ ਸਾਕੀ ਨਾ ਹੀ ਸਾਗਰ ਨਾ ਦਿਲ ਲਗਾਈ ਹੋਤੀ

ਨਾ ਮੁਰਸ਼ੱਦ ਨਾ ਪੀਰ ਹੋਤੇ, ਨਾ ਕੋਈ ਕਾਫਰ ਹੋਤੇ
ਨਾ ਕੋਈ ਮਹਿਫਲ ਨਾ ਹੀ ਕਮਰ ਬਲ ਖਾਈ ਹੋਤੀ

ਨਾ ਤੇਰੇ ਪੈ ਹੱਮ ਰਹਿਮ ਕਰਤੇ ਨਾ ਹੀ ਯੂੰ ਮਰਤੇ
ਵੱਕਤ ਸੇ ਪਹਿਲੇ ਹਮੇਂ ਐਸੀ ਮੌਤ ਨਾ ਆਈ ਹੋਤੀ

ਕੌਣ ਕਾਫਰ ਦੋ ਘੂੰਟ ਹੀ ਪੀ ਕਰ ਯੂੰ ਮੱਦਹੋਸ਼ ਹੋਤਾ
ਗਰ ਸਾਕੀਆ ਨਾ ਨਿਸ਼ੀਲੀ ਯੇ ਤੇਰੀ ਕਲਾਈ ਹੋਤੀ

ਪੀ ਕਰ ਹੀ ਤੋ ਹਮੇਛਾ ਹਰ ਆਦਮੀ ਸੱਚ ਬੋਲਤਾ ਹੈ
ਸ਼ਿਕਵਾ ਹੱਮ ਨਾ ਕਰਤੇ, ਗ਼ਰ ਨਾ ਹੱਮੇਂ ਪਲਾਈ ਹੋਤੀ

ਰੰਗੇ ਵੱਸਲੇ ਯਾਰਾਂ ਗਰ ਪੂਛੋ ਤੋ ਕੁਛ ਔਰ ਹੀ ਹੋਤਾ
ਥੋਹੜੀ ਸੀ ਪੀ ਹੋਤੀ ਔਰ, ਥੋਹੜੀ ਸੀ ਪਲਾਈ ਹੋਤੀ

"ਥਿੰਦ" ਹੱਮ ਤੁਮੇਂ ਤੋ ਬਿਲਕੁਲ ਹੀ ਭੂਲ ਗੲੈ ਹੋਤੇ
 ਅੱਗ਼ਰ ਯੇ ਗਜ਼ਲ ਆਜ ਤੂੰ  ਹਮੇਂ ਨਾ ਸੁਣਾਈ ਹੋਤੀ       
                         ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)

09 September 2018



                           ਗਜ਼ਲ
ਕਾਹਿਬੇ ਜਾ ਜਾ ਸਜਦੇ ਕੀਤੇ, ਕਾਂਸ਼ੀ ਜਾ ਜਾਾ ਨਿਹਾਿੲਆ
ਮੱਥੇ ਟੇਕੇ ਜਾ ਕਈ ਮਿਜ਼ਾਰਾਂ, ਪਰ ਕੰਮ ਕੋਈ ਨਾਂ ਆਇਆ

ਟੂਣੇ ਕੀਤੇ ਥਾਂ ਥਾਂ ਜਾ ਕੇ ,ਫੂਕਾਂ ਕਈਆਂ ਕੋਲੋਂ ਮਰਵਾਈਆਂ
ਨਾ ਬਦਲੇ ਲੇਖ ਮੱਥੇ ਦੇ, ਕੲੀਆਂ ਥਾਲੀਆਂ ਨੂੰ ਖੜਕਾਇਆਂ

ਕਈ ਤੱਕੀਆਂ ਤੇ ਦੀਵੇ ਬਾਲ੍ਹੇ ,ਪਿਪਲਾਂ ਦੀ ਵੀ ਪੂਜਾ ਕੀਤੀ
ਭਾਂਤ ਭਾਂਤ ਦੇ ਨਾਚ ਨਿਚਵਾਏ, ਕੋਈ ਵੀ ਕੰਮ ਨਾ ਆਇਆ

ਦਿਲਾਸੇ ਦਿਤੇ ਕਈਆਂ ਸਾਧਾਂ ,ਕਿੱਸੇ ਪੁਨ ਪਾਪ ਦੇ ਸੁਣਾਏ
ਕਈਆਂ ਤੋਂ ਫੂਕਾਂ ਮਰਵਾਈਆਂ,ਕਿਸੇ ਚਿਮਟਾ ਵੀ ਖੜਕਾੲਿਆ

ਕਈਆਂ ਪੀਰਾਂ ਦੇ ਪੈਰੀਂ ਪੈਕੇ, ਦਿਨ ਰਾਤ ਸੇਵਾ ਵੀ ਕੀਤੀ
ਲੋਕਾਂ ਆ ਆ ਦੱਸਾਂ ਪਾਂਈਆਂ ,ਕੁਟੀਆ ਵਾਲਾ ਕੱਢੇ ਛਾੲਿਆ,

ਜੋ ਸੀ ਪੱਲੇ ਬੱਚਿਆ ਖੁਚਿਆ ,ਉਹ ਚ੍ਹਾੜ  ਮਸੰਦਾਂ ਦੇ ਡੇਰੇ
ਨਿਮੂੰ ਝਾਣੈ  ਹੋ ਪਰਤੇ ਘਰ ਨੂੰ,ਰੋ ਰੋ ਆ ਕੇ ਹਾਲ ਸੁਣਾਇਆ

ਜੇ ਤੂੰ ਸਜਨਾ ਮੁਕਤੀ ਪਾਓਣੀ, ਇਕ ਪ੍ਰਭੂ ਦੀ ਭਗਤੀ ਕਰ ਲੈ
"ਥਿੰਦ"ਨੂੰ ਫਿਰ ਤੂੰ ਯਾਦ ਕਰੇਂਗਾ,ਵੇਖੌ ਚੰਗੇ ਦੇ ਲੜ ਲਾਈਆ
                                     
                            ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)