'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

09 September 2018



                           ਗਜ਼ਲ
ਕਾਹਿਬੇ ਜਾ ਜਾ ਸਜਦੇ ਕੀਤੇ, ਕਾਂਸ਼ੀ ਜਾ ਜਾਾ ਨਿਹਾਿੲਆ
ਮੱਥੇ ਟੇਕੇ ਜਾ ਕਈ ਮਿਜ਼ਾਰਾਂ, ਪਰ ਕੰਮ ਕੋਈ ਨਾਂ ਆਇਆ

ਟੂਣੇ ਕੀਤੇ ਥਾਂ ਥਾਂ ਜਾ ਕੇ ,ਫੂਕਾਂ ਕਈਆਂ ਕੋਲੋਂ ਮਰਵਾਈਆਂ
ਨਾ ਬਦਲੇ ਲੇਖ ਮੱਥੇ ਦੇ, ਕੲੀਆਂ ਥਾਲੀਆਂ ਨੂੰ ਖੜਕਾਇਆਂ

ਕਈ ਤੱਕੀਆਂ ਤੇ ਦੀਵੇ ਬਾਲ੍ਹੇ ,ਪਿਪਲਾਂ ਦੀ ਵੀ ਪੂਜਾ ਕੀਤੀ
ਭਾਂਤ ਭਾਂਤ ਦੇ ਨਾਚ ਨਿਚਵਾਏ, ਕੋਈ ਵੀ ਕੰਮ ਨਾ ਆਇਆ

ਦਿਲਾਸੇ ਦਿਤੇ ਕਈਆਂ ਸਾਧਾਂ ,ਕਿੱਸੇ ਪੁਨ ਪਾਪ ਦੇ ਸੁਣਾਏ
ਕਈਆਂ ਤੋਂ ਫੂਕਾਂ ਮਰਵਾਈਆਂ,ਕਿਸੇ ਚਿਮਟਾ ਵੀ ਖੜਕਾੲਿਆ

ਕਈਆਂ ਪੀਰਾਂ ਦੇ ਪੈਰੀਂ ਪੈਕੇ, ਦਿਨ ਰਾਤ ਸੇਵਾ ਵੀ ਕੀਤੀ
ਲੋਕਾਂ ਆ ਆ ਦੱਸਾਂ ਪਾਂਈਆਂ ,ਕੁਟੀਆ ਵਾਲਾ ਕੱਢੇ ਛਾੲਿਆ,

ਜੋ ਸੀ ਪੱਲੇ ਬੱਚਿਆ ਖੁਚਿਆ ,ਉਹ ਚ੍ਹਾੜ  ਮਸੰਦਾਂ ਦੇ ਡੇਰੇ
ਨਿਮੂੰ ਝਾਣੈ  ਹੋ ਪਰਤੇ ਘਰ ਨੂੰ,ਰੋ ਰੋ ਆ ਕੇ ਹਾਲ ਸੁਣਾਇਆ

ਜੇ ਤੂੰ ਸਜਨਾ ਮੁਕਤੀ ਪਾਓਣੀ, ਇਕ ਪ੍ਰਭੂ ਦੀ ਭਗਤੀ ਕਰ ਲੈ
"ਥਿੰਦ"ਨੂੰ ਫਿਰ ਤੂੰ ਯਾਦ ਕਰੇਂਗਾ,ਵੇਖੌ ਚੰਗੇ ਦੇ ਲੜ ਲਾਈਆ
                                     
                            ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)

  

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ