'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 July 2016

                      
                          ਗਜ਼ਲ
ਸਾਗਰ ਦੇ ਕੰਡਿਆਂ ਤੇ, ਕਈ ਲੋਗ ਪਿਆਸੇ ਰਹਿ ਜਾਂਦੇ
ਜਾਂਦੇ ਜਾਂਦੇ ਰਾਹੀ ਕਈ, ਐਵੇਂ ਗੱਲ ਪਤੇ ਦੀ ਕਹਿ ਜਾਂਦੇ

ਝੂਠ ਕਿਸੇ ਦੀ ਜਾਣ ਬਚਾਵੇ ਤਾਂ,ਸੱਚ ਵੀ ਨੀਵਾਂ ਪੈ ਜਾਦਾਂ
ਸੱਚ ਬੋਲਕੇ ਜੋ ਸੂਲੀ ਚੜ੍ਹਦੇ, ਧੁਰ ਦਿਲਾਂ 'ਚ ਲੈਹਿ ਜਾਂਦੇ

ਸੁਪਨੇ ਵਿਚ ਆਮ ਉਨਾਂ ਦਾ, ਝੋਲਾ ਜਿਹਾ ਹੀ ਪੈਂਦਾ ਏ
ਹਰ ਰਾਤ ਉਹ ਚੁਪ ਚਪੀਤੇ ਆ ਸਰਹਾਣੇ ਬਹਿ ਜਾਂਦੇ

ਇਸ ਤੱਤੀ ਜਿੰਦਗੀ ਦਾ,ਹੁਣ ਟੁਟਿਆ ਪਿਆ ਕਿਨਾਰਾ ਏ
ਆਓੁਂਦੇ ਆਉਂਦੇ ਹਾਸੇ ਵੀ, ਬਸ ਬੁਲਾਂ ਤੇ ਹੀ ਰਹਿ ਜਾਂਦੇ

ਪਾ ਭਲੇਖੇ ਪੁਨਾਂ ਤੇ ਪਾਪਾਂ ਦੇ, ਭੰਬਲ ਭੂਸੇ ਪਾਇਆ ਏ
ਡ੍ਰਾਵੇ ਤੇ ਲਾਲਚ ਸੁਣ ਸੁਣ ,ਥਿੰਦ ਢੇਰੀ ਢਾਹ ਬਹਿ ਜਾਂਦੇ

                        ਇੰਜ: ਜੋਗਿੰਦਰ ਸਿੰਘ "ਥਿੰਦ"
                                           (ਸਿਡਨੀ) 















         

12 July 2016

                 
                ਗੀਤ                                 (ਯਾਦ)
ਆ ਬੈਠ ਮੇਰੇ ਕੋਲ ਕੁਝ ਬਚਪਨ ਦੀਆਂ, ਗੱਲਾਂ ਕਰ ਲੈਹੀਏ
ਜਿਸ ਗਲੀ 'ਚ ਖੇਡੇ ਸੀ,ਉਹਦੀ ਮਿਟੀ ਮੁੱਠੀ , ਭਰ  ਲੈਹੀਏ

ਸਾਡੇ ਕਿਨੇ ਜੇਰੇ ਸੀ, ਅਸੀ ਹੰਝੂੰ ਕੱਠੇ ਕੇਰੇ ਸੀ
ਭੁਲੇ ਨਹੀ ਕਰਾਰਾਂ ਨੂੰ, ਵੱਸ ਤੇਰੇ ਨਾਂ ਮੇਰੇ ਸੀ

ਕੁਝ ਲਿਖਿਆ ਸੀ ,ਬਚਪਨ ਦੀਆਂ ਕੰਧਾਂ ਤੇ
ਆਪੇ ਹੀ ਤਾਂ ਹੱਸ ਪੇਂਦੇ ਸੀ ਅਪਣੀਆਂ ਮੰਗਾਂ ਤੇ

ਯਾਦਾਂ ਦੀ ਇਸ ਛਪੜੀ ਵਿਚ ਆ ਫਿਰ ਦੋ ਪਲ ਤਰ ਲੈਈਏ
                                                       ਆ ਬੈਠ ਮੇਰੇ ਕੋਲ----------------
ਢਾਰੇ ਹੇਠਾਂ ਬੈਠ ਮਿਠੀਆਂ ਮਿਠੀਆਂ ਗੱਲਾਂ ਕਰਦੇ ਸੀ
ਖੋਹਲ ਕਤਾਬਾਂ ਅੱਗੇ ਰੱਖ, ਲੋਕਾਂ ਭਾਣੇ ਤਾਂ ਪੜ੍ਹਦੇ ਸੀ

ਉਹ ਵੀ ਦਿਨ ਸੁਹਾਣੇ ਸੀ ਜਾਂ ਫਿਰ ਖਸਮ ਨੂੰ ਖਾਣੇ ਸੀ
ਯਾਦਾਂ ਦਾ ਦੱਸ ਕੀ ਕਰੀਏ, ਜਾਂ ਤੜਪ ਤੜਪ ਕੇ ਮਰੀਏ

ਮਿਲ ਜਾ ਕਿਤੇ ਸੁਪਨੇ ਅੰਦਰ, ਗੈਰਾਂ ਵਾਂਗ  ਨਾ ਕਰੀਏ
ਮਹਿਕ ਪਈ ਏ ਫੁਲਵਾੜੀ ਤੇਰੀ, ਦਿਲਾਂ 'ਚ ਮਹਿਕਾਂ ਭਰ ਲੈਈਏ
                                                       ਆ ਬੈਠ ਮੇਰੇ ਕੋਲ ਕੁਝ-----------------------
ਮਿਲਆ ਨਹੀ ਹੁਣ ਜਾਣਾ, ਅਗ਼ਲੇ ਜਨਮ ਦੀਆਂ ਗੱਲਾਂ
ਸਾਂਭਿਆਂ ਸਾਂਭ ਨਾ ਹੋਵਣ ਜੋ ਨੇ ਦਿਲ 'ਚ ਉਠੀਆਂ ਛੱਲਾਂ

ਨਾ ਵੱਸ ਤੇਰੇ ਨਾ ਵੱਸ ਮੇਰੇ,ਇਹ ਤਾਂ ਕਿਸਮੱਤ ਦੇ ਨੇ ਗੇੜੇ
ਯੇ ਵੱਲ ਹੋਵੇ ਰੱਬ ਤੇਰਾ ਮੇਰਾ, ਤਾਂ ਏਸੇ ਜੁੱਗ  ਹੋਣ ਨਿਬੇੜੇ
ਭੁਲ ਭਲਾ ਕੇ ਸੱਭ ਕੁਛ, ਬੱਸ ਦਿਲ ਤੇ ਪੱਥਰ ਧੱਰ ਲੈਈਏ

ਆ ਬੈਠ ਮੇਰੇ ਕੋਲ ਕੁਝ ਬੱਚਪਣ ਦੀਆਂ ਗੱਲਾਂ, ਕਰ ਲੈਈਏ
ਜਿਸ ਗੱਲੀ 'ਚ ਖੇਡੇ ਸੀ, ਉਹਦੀ ਮਿਟੀ ਮੁਠੀ,  ਭਰ ਲੈਈਏ
                      
                      ਇੰਜ: ਜੋਗਿੰਦਰ ਸਿੰਘ "ਥਿੰਦ"
                                         ( ਸਿਡਨੀ ) 

        



06 July 2016

                 
                ਗਜ਼ਲ਼

ਨਾਂ ਤੂੰ ਜਾਣੇ ਨਾਂ ਮੈਂ ਜਾਣਾਂ,ਫਿਰ ਵੀ ਸਾਂਝ ਪੁਰਾਣੀ ਲੱਗਦੀ ਏ
ਆਏ ਵੀ ਨਾਂ ਖਾਬਾਂ ਵਿਚ, ਪਰ ਸ਼ਕਲ ਪਹਿਚਾਣੀ ਲੱਗਦੀ ਏ

ਮਿਟੀ ਤੇਰੀ ਮੇਰੀ ਇਕੋ ਜਿਹੀ,ਖਿਚ ਵੀ ਦਿਸੇ ਬਰਾਬਰ ਹੈ
ਮੁੱਦਤਾਂ ਹੋਈਆਂ ਭੁਲੀ ਨਾਂ ਇਹ, ਓਹੀ ਕਹਾਣੀ ਲੱਗਦੀ ਏ

ਪਾਗਲਪਣ ਹੈ ਜਾਂ ਕੋਈ ਕਰਿਸ਼ਮਾਂ,ਜਾਂ ਅੱਸਰ ਮਸਾਨਾਂ ਦਾ
ਉਠਦੇ ਬਹਿੰਦੇ ਦਿਸਣ ਚੁਫੇਰੇ, ਅਨੋਖੀ ਹੀ ਤਾਣੀ ਲੱਗਦੀ ਏ

ਜਿਥੇ ਨਿੱਘ ਨਹੀ ਮਿਲਦਾ, ਸਾਨੂੰ ਅਪਣੀਆਂ ਬੁਕਲਾਂ ਦਾ
ਤਾਂ ਓਥੇ ਰੂਹਿ ਤ੍ਰਿਹਾਈ ਨੂੰ, ਹਰ ਚੀਜ਼ ਬੇਗਾਨੀ ਲਗਦੀ ਏ

 ਸਮਝ ਨਹੀ ਆਉਂਦੀ ਮੈਨੂੰ ਕਿ, ਮੈਥੋਂ ਕਿਸੇ ਨੇ ਕੀ ਏ ਲੈਣਾ
ਕਿਹੜੀ ਰੂਹਿ ਹੈ ਮੇਰੇ ਪਿਛੇ ਜੋ, ਮੇਰੀ ਦੀਵਾਨੀ ਲੱਗਦੀ ਏ 

ਗੈਰਾਂ ਹੱਥੋਂ ਮਰ ਕੇ ਵੀ ਤਾਂ, ਉਕਾ ਚੈਣ ਨਹੀ ਮਿਲਨਾਂ ਸਾਨੂੰ
ਅਪਣਿਆਂ ਹੱਥੋਂ ਮੋਤ ਵੀ ਸਾਨੂੰ, ਬਹੁਤ ਸੁਹਾਣੀ ਲੱਗਦੀ ਏ

"ਥਿੰਦ"ਹੁਣ ਜੱਦ ਉਹ ਭੁਲ ਭਲਾ ਕੇ ਆ ਗਐ ਤੇਰੇ ਦਰ ਤੇ
ਨਾ ਬੱਖਸ਼ੇਂ ਤਾਂ ਦੁਣਿਆਂ ਨੂੰ, ਇਹ ਤੇਰੀ ਨਾਦਾਨੀ ਲੱਗਦੀ ਏ

            ਇੰਜ: ਜੋਗਿੰਦਰ ਸਿੰਘ "ਥਿੰਦ"
                           ( ਸਿਡਨੀ )