'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

14 December 2020

ਮਹਿਕਾਂ:


ਗਜ਼ਲ (ਉਰਦੂ ਵਿਚ)                              26     

ਸਾਂਸ ਤੋ ਆਤੇ ਰਹੇਂਗੇ ਜ਼ਿੰਦਗੀ ਫ਼ਨਾਹ ਹੋਨੇ ਤੱਕ

ਤਬ ਤੱਕ ਹੀ ਜੀਤੇ ਰਹੇਂਗੇ ਤੁਮ ਸੇ ਜੁਦਾ ਹੋਨੇ ਤੱਕ

 

ਯਿਹ ਭਰਮ ਹੀ ਰਹਾ ਹਮੇਂ ਕਿ ਤੁਮ ਖੈਰਖਾਹ ਹੋ ਮੇਰੇ

ਵਰਨਾ ਇੰਤਜ਼ਾਰ ਕਭੀ ਨਾ ਕਰਤੇ ਤਬਾਹ ਹੋਨੇ ਤੱਕ

 

ਸੁਨਾ ਹੈ ਕਿ ਤੇਰੇ ਮੈਖਾਨੇ ਮੇਂ ਲੱਗਤੀ ਹੈਂ ਮਹਿਫਲੇਂ

 ਬੈਠੇਂਗੇ ਹਮ ਭੀ ਆਜ ਮਹਿਫਲ ਮੇਂ ਨਸ਼ਾ ਹੋਨੇ ਤੱਕ

 

ਹਮਾਰੇ ਸਬਰ ਕੀ ਇੰਤਹਾ ਤੋ ਦੇਖੋ ਕਿ ਕੈਸੀ ਰਹੀ

ਇੰਤਜ਼ਾਰ ਸੁਭਾ ਸੇ ਸ਼ਾਮ ਸ਼ਾਮ ਸੇ ਸੁਭਾ ਹੋਨੇ ਤੱਕ 

 

ਯਕੀਨ ਹੈ ਕਿ ਏਕ ਦਿਨ ਆਖਰ ਤੁਮ ਆਓਗੇ ਜਰੂਰ

ਮਗਰ ਹਮ ਦਫ਼ਨ ਹੋ ਜਾਏਂਗੇ ਤੁਮ ਕੋ ਪਤਾ ਹੋਨੇ ਤੱਕ

 

ਪਾਰਸਾ ਨਾ ਬਨ ਪਾਓਗੇ ਜਿਸ ਤਰ੍ਹਾਂ ਚਾਹਤੇ ਹੋ ਤੁਮ

'ਥਿੰਦ' ਉਮਰ ਲੱਗ ਜਾਤੀ ਹੈ ਪੱਥਰ ਸੇ ਖੁਦਾ ਹੋਨੇ ਤੱਕ

 

                            ਇੰਜ: ਜੋਗਿੰਦਰ ਸਿੰਘ ‘ਥਿੰਦ’

                                                (ਸਿਡਨੀ)


12 December 2020

 ਉਹ ਵੀ ਇਕ ਜ਼ਮਾਨਾਂ ਸੀ ਜੱਦ ਸਾਹਾਂ ਵਿਚ ਵੱਸਦੇ ਸੀ                                     12       ਕਤਾਬ-B

ਗਲ੍ਹਾਂ ਤੋਂ ਲਾਲ਼ੀ ਚੌਂਦੀ ਸੀ ਜੱਦ ਖਿੜ ਖਿੜਾਕੇ ਹੱਸਦੇ ਸੀ


ਉਹ ਵੀ ਸਮਾਂ ਸੁਹਾਂਣਾਂ ਸੀ ਦਿਲ ਨੂੰ ਖਿਚਨ ਵਾਲਾ ਸੀ 

ਭੋਲੇ ਭਾਲੇ ਸੀ ਦਿਲ ਦੀਆਂ ਸਾਰੀਆਂ ਗਲਾਂ ਦਸਦੇ ਸੀ


 ਮਿਲ ਜਾਂਦੇ ਜਦ ਕਦੀ ਆਉਂਦੇ ਜਾਂਦੇ ਐਵੇਂ ਮੋੜਾਂ ਤੇ

ਅੱਖਾਂ ਹੀ ਅੱਖਾਂ ਥੀਂ ਗਲਾਂ ਕਰ ਗੁਝੇ ਹਾਸੇ ਹੱਸਦੇ ਸੀ


ਹੁਣ ਤਾਂ ਐਵੇਂ ਝੂਠੇ ਲਾਰੇ ਨੇ ਨ੍ਹੋਰਾ ਮਾਰ ਕੇ ਲੰਘ ਜਾਂਦੇ

ਉਹ ਵੀ ਤਾਂ ਸਮਾਂ ਨਿਰਾਲਾ ਸੀ ਜੱਦ ਵੇਖ ਕੇ ਨੱਸਦੇ ਸੀ


"ਥਿੰਦ"ਸਮਾਂ ਪੈਣ ਤੇ ਆਖਰ ਰੰਗ ਬਦਲ ਹੀ ਜਾਂਦੇ ਨੇ

 ਹੁਣ ਮੂੰ ਮੋੜ ਕੇ ਲੰਘ ਜਾਂਦੇ ਜੋ ਅਪਣਾਂ ਤੈਨੂੰ ਦੱਸਦੇ ਸੀ

                          ਇੰਜ: ਜੋਗਿੰਦਰ ਸਿੰਘ ਨੀ)