'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 December 2023

 ਗਜਲ                                                37/5

ਉਤਰ ਗਿਆ ਏ ਜੋ ਦਿਲ ਤੋਂ, ਉਹਨੂੰ ਫਿਰ ਅਜ਼ਮਾ ਕੇ ਵੇਖੋ

ਸ਼ਾਇਦ ਗੱਲਤ ਫਹਿਮੀ ਹੋਵੇ ਜਰਾ ਦਮਾਗ ਲਗਾ ਕੇ ਵੇਖੋ

ਇਹ ਤਾਂ ਹੈ ਲੈਣ ਦੇੇਣ ਦਾ ਸੌਦਾ ਐਵੇਂ ਹੀ ਦੋਸ਼ ਕਿਉ ਦੇਣਾ

ਆਖਰ ਦੋਸਤ ਹੀ ਕੰਮ ਆਵਣ ਪੱਕੀ ਯਾਰੀ ਤਾਂ ਪਾਕੇ ਵੇਖੋ

ਸੱਫਰ ਸੌਖਾ ਕੱਟ ਜਾਏਗਾ ਜੇ ਮਨ ਵਿਚ ਕੋਈ ਮੈਲ ਨਾ ਹੋਵੇ

ਪਾਕ ਦਿਲ ਦੇ ਵਿਚ ਹਰ ਇਕ ਲਈ ਪਿਆਰ ਬਣਾ ਕੇ ਵੇਖੋ

ਮੁਦਤਾਂ ਪਿਛੋਂ ਜੇ ਸੱਜਨ ਮਿਲੇ ਘੁੱਟਕੇ ਗੱਲਵਕੜੀ ਪਾ ਲਵੋ

ਪੱਕੇ ਮਿੱਤਰਾਂ ਦੀਆਂ ਰਾਹਾਂ ਵਿਚ ਤੁਸੀਂ ਅੱਖਾਂ ਵਿਸ਼ਾਕੇ ਵੇਖੋ

ਉਸ ਪ੍ਰਭੂ ਦਾ ਸੱਦਾ ਆਸਰਾ ਲੈਕੇ ਤੁਸੀ ਸੱਚੇ ਰਾਹਾਂ ਤੇ ਚਲੋ

ਸੱਭ ਤੁਹਾਡੇ ਹੱਥ ਚੁਮਨਗੇ ਦਿਲ ਨਾਲ ਦਿਲ ਮਿਲਾਕੇ ਵੇਖੋ

ਚੰਗੇ ਸੱਜਨ ਕਿਉਂ ਨੇ ਵਿਗੜੇ ਤੁਸੀ ਦਿਲ ਵਿਚ ਝਾਤੀ ਮਾਰੋ 

"ਥਿੰਦ"ਮਿਲਕੇ ਭਲੇਖੇ ਮਟਾਓ ਅਪਣਾ ਹਾਲ ਬਤਾਕੇ ਵੇਖੋ

   ਇੰਜ: ਜੋਗਿੰਦਰ ਸਿੰਘ  "ਥਿੰਦ"

ਅੰੰਮ੍ਰਿਤਸਰ  1


19 December 2023

ਗਜਲ                                          36/5 

ਮੇਰੇ ਮਿਤਰ ਪਿਆਰੇ ਨੂੰ ਸਾਡਾ ਸਾਰਾ ਹਾਲ ਬਤਾ ਦੇਨਾ

ਕਹਿਨਾ ਕਰਦੇ ਹਾਂ ਯਾਦ ਬੜਾ ਸਾਰਾ ਹਾਲ ਸੁਣਾ ਦੇਨਾ

ਚਿਰ ਹੋਇਆ ਓਹਨੂੰ ਮਿਲਿਆਂ ਯਾਦ ਬੜਾ ਨੇ ਆਉਂਦੇ

ਆਉਂਦੇ ਜਾਂਦੇ ਲੰਘ ਆਵਨ ਜਾਂ ਜਾਂਦੇ ਹੀ ਫੇਰਾ ਪਾ ਦੇਨਾ 

ਨਦੀ ਨਾਮ ਸੰਜੋਗੀ ਮੇਲੇ ਸੱਭ ਕੁਝ ਹੀ ਉਸ ਦੇ ਹੱਥ ਹੈ

ਕਦੋਂ ਚੋਟੀ ਤੇ ਚਾਹਿੜ ਦੇਵੇ ਤੇ ਕੀ ਪੱਤਾ ਕਦੋਂ ਗਰਾ ਦੇਨਾ

ਚਿਰੀ ਵਿਛੁਨੇ ਕਦੋਂ ਮਿਲਦੇ ਇਸ ਦਾ ਕਿਸੇ ਨੂੰ ਪੱਤਾ ਨਹੀਂ

ਉਡੀਕ ਕੇ ਥੱਕ ਜਾਂਦੇ ਕੀ ਪੱਤਾ ਕਦੋਂ ਉਹਨੇ ਮਿਲਾ ਦੇਨਾ 

ਕਈ ਮੂੰਹ ਦੇ ਮਿਠੇ ਸੱਜਨ ਮਿਲਦੇ ਉਤੋਂ ਹੋਰ ਵਿਚੋਂ ਹੋਰ

ਅਸੀਂ ਹਾਂ ਦਿਲੋਂ ਸੱਚੇ ਸੁਚੇ ਸੱਚੀ ਗੱਲ ਮੂੰਹ ਤੇ ਸੁਨਾ ਦੇਨਾ

ਸੱਚੇ ਦਿਲੋਂ ਜੇ ਕਰੋਗੇ ਦੋਸਤੀ ਮਿਲਣਗੇ ਸੱਚੇ ਹੀ ਦੋਸਤ

"ਥਿੰਦ"ਲੈ ਪ੍ਰਭੁ ਦਾ ਆਸਰਾ ਉਸ ਤੈਨੁੰ ਪਾਰ ਲੱਗਾ ਦੇਨਾ

ਇੰਜ; ਜੋਗਿੰਦਰ ਸਿੰਘ "ਥਿੰਦ"

ਅੰਮ੍ਰਿਤਸਰ  1



18 December 2023

ਗਜਲ                                           35/5

ਜਿਹਨੂੰ ਜਿੰਦ ਜਾਨ ਕਹਿੰਦਾ ਹਾਂ ਉਹ ਮੇਰੇ ਵਿਚ ਵੱਸਦੇ ਨੇ

ਮੁਦਤਾਂ ਹੋਈਆਂ ਦਿਲ ਵਿਚ ਨੇ ,ਮੇਰੇ ਰੋਮ ਰੋਮ ਦੱਸਦੇ ਨੇ

ਸਾਂਝ ਸਾਡੀ ਕਈ ਜੱਨਮਾਂ ਦੀ ਤਾਹੀਓਂ ਘਿਓ ਖਿਚੜੀ ਹਾਂ

ਲੋਕੀ ਬੜੇ ਹੈਰਾਣ ਹੁੰਦੇ ਇਹ ਦੋਵੇ ਕਿਓਂ ਏਨਾਂ ਹੱਸਦੇ ਨੇ

ਸੱਠ ਤੇ ਇਕ ਸਾਲ ਹੋ ਗੲੈ ਇਕ ਦੂਜੇ ਵਿਚ ਰੱਲਿਆਂ ਨੂੰ

ਲੋਕੀਂ ਹੈਰਾਨ ਹੁੰਦੇ ਕਿ ਇਹ ਦੋਵੇਂ ਹੀ ਏਨੇ ਕਿਓਂ ਭੱਖਦੇ ਨੇ

ਇਕ ਨੂੰ ਕਦੀ ਦਰਦ ਹੋਵੇ ਤਾਂ ਦੂਜਾ ਵੀ ਮਹਿਸੂਸ ਕਰਦਾ   

ਏਦਾਂ ਆਪੱਸ ਵਿਚ ਗੱਲਤਾਂਨ ਹੋ ਇਕ ਦੂਜੇ ਨੂੰ ਚੱਖਦੇ ਨੇ

ਯਾ ਰੱਬ ਮੇਰੇ ਮੈਥੋਂ ਕਦੀ ਵੀ ਕੋਈ ਗੁਨਾਹਿ ਨਾਂ ਕਰਾਈਂ

ਮੇਰੇ ਹਾਣੀ ਦੇ ਅੱਥਰੂ ਮੇਰੇ ਲਈ ਕਈ ਕਈ ਲੱਖਦੇ ਨੇ

ਮੈਨੂੰ ਭਾਵੇਂ ਉਹਨੇ ਕਦੀ ਨਾਂ ਦੱਸਿਆ ਕਿ ਕੀ ਮੁਸ਼ਕਲ ਏ

"ਥਿੰਦ"ਮੈਨੂੰ ਤਾਂ ਪਤਾ ਲੱਗ ਜਾਂਦਾ ਜੱਦੋਂ ਜੱਖਮ ਰੱਸਦੇ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"

ਅੰਮ੍ਰਿਤਸਰ 11

12 December 2023

ਗਜਲ                                                          34/5

ਤੇਰੇ ਦਿਲ ਵਿਚ ਜੋ ਵੀ ਹੈ ਬਿਨਾਂ ਝਿਜੱਕ ਮੈਨੁੂੰ ਦੱਸਿਆ ਕਰ

ਮੈ ਤੇਰਾ ਤਾਂ ਹਾਂ ਅਪਣਾਂ ਤੂੰ ਮੇਰੇ ਨਾਲ ਖੁਲਕੇ ਹੱਸਿਆ ਕਰ

ਦਿਲ ਦੀਆਂ ਗੱਲਾਂ ਦਿਲ ਵਿਚ ਰੱਖ ਅਸੀਂ ਔਖੇ ਤਾਂ ਹੁੰਦੇ ਹਾਂ

ਦਿਲ ਵਿਚ ਜੋ ਹੈ ਖੋਲਕੇ ਰੱਖ ਮਿਤਰਾਂ ਤੋਂ ਨਾਂ ਢੱਕਿਆ ਕਰ

ਦਿਲ ਦੇ ਜੋ ਹੁੰਦੇ ਸਾਫ ਊਹਨਾਂ ਨੂੰ ਹੁੰਦਾ ਡਰ ਕਿਸ ਗੱਲ ਦਾ

ਇਸ ਲਈ ਸੱਚੇ ਸੁਚੇ ਮਿਤਰਾਂ ਤੋਂ ਕਦੀ ਵੀ ਨਾਂ ਨੱਸਿਆ ਕਰ

ਬੇਦਰਦ ਹੋ ਕਿਸੇ ਨਾਲ ਨਾਂ ਵਰਤੋ ਦੋਸਤੀ ਹਮੇਸ਼ਾਂ ਕੱਮ ਆਵੇ

ਮਿੱਤਰ ਹਮੋਸ਼ਾਂ ਕੰਮ ਆਵੇ ਮਿਤਰ ਨੂੰ ਦੂਰ ਨਾਂ ਰੱਖਿਆ ਕਰ

ਲੋਕੀ ਭਾਵੇਂ ਮਾਰਨ ਤਾਹਿਨੇ ਭਾਵੇਂ ਕਰਨ ਬੇਲੋੜੀ ਹੀ ਈਰਖਾ

ਅਪਣੇ ਪ੍ਰਭੂ ਦਾ ਹੀ ਲੈ ਆਸਰਾ ਆਰਾਮ ਨਾਲ ਵੱਸਿਆ ਕਰ

ਭੱਲਾ ਕਰੇਂਗਾ ਹਰ ਇਕ ਦਾ ਤਾਂ ਤੇਰਾ ਵੀ ਹਮੇਸ਼ਾ ਭੱਲਾ ਹੋਸੀ

"ਥਿੰਦ"ਸੱਮਜ ਸੋਚ ਕੇ ਗੱਲ ਕਰ ਐਵੇਂ ਨਾਂ ਤੂੰ ਭੱਖਿਆ ਕਰ

ਜੋਗਿੰਦਰ ਸਿੰਘ  "ਥਿੰਦ"

ਅੰਮ੍ਰਿਤਸਰ  1