'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 April 2014

ਪੰਜਾਬੀ ਗਜ਼ਲ

My Photo


ਮੇਰੇ ਵਿਹਿੜੇ ਹੁਣ ਵੀ, ਧੁਪ ਝਾਤੀਆਂ ਏ ਮਾਰਦੀ
ਬੁਕਲਾਂ ਦੀ ਯਾਦ ਵੀ, ਏ ਠੰਡ ਨਹੀਓਂ ਉਤਾਰਦੀ

ਮਸਾਂ ਸਾਂਭ ਰੱਖੇ ਨੇ ਏ,ਰਾਜ਼ ਦਿਲ ਦੇ ਦਰੀਚੇ ਵਿਚ
ਝੱਲਿਆ ਨਾ ਜਾਵੇ ਝੱਲ,ਸੁਧ ਨਹੀ ਘਰ ਬਾਹਿਰਦੀ

ਜਦੋਂ ਵੀ ਇਹ ਵਰ੍ਹਦਾ, ਵਰ੍ਹ ਵਰ੍ਹ ਕੱਚੀ ਕੰਧ ਖੋਰਦਾ
ਤਿੱਖੜ੍ਹ ਦੁਪੈਹਿਰ ਕਦੀ,ਵੇਖੋ ਛਿਲਤਾਂ ਈ ਉਤਾਰਦੀ

ਮਹਿਕਿਆ ਚੁਫੇਰਾ ਏ, ਉਠ ਲੂੰ ਲੂੰ ਕਰਦਾ ਸਲਾਮ
ਪੈੜ ਸੁਣ ਗਈ ਏ ਸਾਨੂੰ, ਸੁਹਿਣੇ ਸੱਜਨ ਗੱਮਖਾਰ ਦੀ

ਕਿਨੀਆਂ ਬਹਾਰਾਂ ਗਈਆਂ,ਤੇ ਕਈ ਵਾਰ ਝੱੜੇ ਪਤੇ
ਕਾਲੀ-ਬੋਲੀ ਹਰ ਰਾਤ, ਲੰਘੇ ਆਸਾਂ ਨੂੰ ਮਤਾੜਦੀ

ਮਿਲਦਾ ਏ ਉਹੀ "ਥਿੰਦ",ਜੋ ਲਿਖਿਆ ਏ ਲੇਖਾਂ ਵਿਚ
ਲੇਖ ਵੀ ਨੇ ਬਦਲ ਜਾਦੇ,ਜੇ ਮੇਹਿਰ ਹੋਵੇ ਕਰਤਾਰ ਦੀ

                             ਇੰਜ:ਜੋਗਿੰਦਰ ਸਿੰਘ "ਥਿੰਦ"
                                 (ਅੰਮ੍ਰਿਤਸਰ-- ਸਿਡਨੀ)   
 





17 April 2014

ਫੁਲ

My Photo

    ਫੁਲ
ਬਾਗ ਬਗੀਚੇ
ਖਿੜੀਆਂ ਨੇ ਕਲੀਆਂ
ਮਹਿਕੇ ਫੁਲ
ਨਾ ਐਵੇਂ ਤੇੜੇ ਕੋਈ
ਸੁੰਘ ਕੇ ਸਾਨੂੰ
ਜੂਠਾ ਕਰ ਸੁਟਣਾ
ਆਏ ਤਾਂ ਕੋਈ
ਗੱਲ ਕਰੇ ਦਿਲ ਤੋਂ
ਮਹੱਬਤਾਂ ਦੀ
ਪੀਲ੍ਹੇ ਸੂਹੇ ਰੰਗਾ ਦੀ
ਵਾਰੀ ਸਜਨਾਂ
ਨਿਤ ਉਡੀਕਾਂ ਤੈਨੂੰ
ਮੇਰੇ ਮਗਰੋਂ
ਮੇਰੇ ਪੁਤ ਪੋਤਰੇ
ਯਾਦਾਂ ਦੇ ਸਾਏ
ਥੱਲੇ ਬੈਠ ਜੀਣਗੇ
ਮਸੀਹਾ ਬਣ
ਕਦਰਾਂ ਨੂੰ ਪਾਲ੍ਹਿਆ
ਉਡੀਕਾਂ ਤੈਨੂੰ
ਤਾਜ਼ਗੀ ਆਕੇ ਮਾਣ
ਮੇਰੇ ਸੱਜਨਾ
ਤੁੂੰ ਪ੍ਰਦੇਸ ਨਾ ਜਾਈਂ
ਤੇਰੇ ਬਿਨਾਂ ਤਾਂ
ਅਸੀਂ ਮਰ ਹੀ ਜਾਣਾ
ਕੱਦਰਦਾਨਾ
ਮਹਿਕਾਂ ਹੀ ਵੰਡੀਏ
ਨਾਂ ਦਵੈਤ ਨਾ ਵੈਰ

ਇੰਜ: ਜੋਗਿੰਦਰ ਸਿੰਘ ਥਿੰਦ
         (ਅੰਮ੍ਰਿਤਸਰ--ਸਿਡਨੀ)
 



15 April 2014

ਅੱਜ ਦੇ ਲੀਡਰ

 

    (1)
ਲੋਕ ਤੰਤਰ
ਵੋਟ ਦਾ ਅੱਧਕਾਰ
ਬਣਦੀ ਸਰਕਾਰ
ਭ੍ਰਸ਼ਟਾਚਾਰ
ਰੱਗ ਰੱਗ ਰਚਿਆ
ਦੁਖੀ ਜੰਤਾ ਲਾਚਾਰ

     (2)
ਹੱਥ ਜੋੜਨ
ਕਰਦੇ ਨੇ ਵਾਹਿਦੇ
ਕਦੀ ਨਾ ਹੁੰਦੇ ਪੂਰੇ
ਲੀਡਰ ਝੂਠੇ
ਚੜ੍ਹ ਬੈਠ ਕੁਰਸੀ
ਹੱਥ ਫੜਾਣ ਠੂਠੇ

   ਇੰਜ: ਜੋਗਿੰਦਰ ਸਿੰਘ"ਥਿੰਦ"
          ( ਅੰਮ੍ਰਿਤਸਰ--ਸਿਡਨੀ)

06 April 2014




     (1)
ਧਰਮ ਕੀ ਹੈ
ਕੀ ਰੰਗ, ਕੀ ਰੂਪ ਹੈ
ਮਾਲਕ ਕੌਣ,ਕਿਥੇ
ਇਹ ਪਹੇਲੀ
ਅਜੇ ਨਹੀ ਸੁਲਝੀ
ਮੂਲੋਂ ਇਕ ਯਕੀਂਨ

       (2)
ਜੀਨਾ ਮਰਨਾ
ਮੁਡ ਤੋਂ ਇਕ ਗੁੱਥੀ
ਇਕ ਬੜਾ ਸਵਾਲ
ਨਾ ਦਸਿਆ ਆ
ਮੁਰਸ਼ਦ ਫਰੀਰ
ਕਰਦੇ ਅੱਲਹਾਮ

    ਇੰਜ:ਜੋਗਿੰਦਰ ਸਿੰਘ "ਥਿੰਦ"
            (ਅੰਮ੍ਰਿਤਸਰ.....ਸਿਡਨੀ)