'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

01 November 2015

            ਗਜ਼ਲ
ਉਹਦੇ ਦਰ ਤੇ ਆਕੇ ਸਾਰੇ, ਝੋਲੀਆਂ ਭਰ ਭਰ ਜਾਂਦੇ ਨੇ
ਨਿੱਸਚਾ ਕਰਕੇ ਵੇਖੀਂ, ਤੇਰੀ ਝੋਲੀ ਕੀ ਕੀ ਪਾਂਦੇ ਨੇ

ਮਨ 'ਚ ਖੋਟਾਂਂ ਰੱਖਕੇ, ਇਸ ਦਰ ਤੇ ਕਦੀ ਨਾ ਆਵੀਂ
ਖਰੇ ਦਿਲਾਂ ਦੀ ਚਾਂਦੀ,  ਖੋਟਾਂ ਵਾਲੇ ਮੂੰਹ ਦੀ ਖਾਂਦੇ ਨੇ

ਸੱਚਾ ਇਸ਼ਕ ਲਗਾ ਕੇ ਵੇਖੀਂ, ਕਿਵੇਂ ਖੁਮਾਰੀ ਚੜਦੀ ਏ
ਇਸ ਮਹਿਬੂਬ ਨਿਆਰੇ ਨੂੰ, ਸਲਾਮਾਂ ਕਰ ਕਰ ਜਾਂਦੇ ਨੇ

ਨਾਂ ੳੁਹ ਤੇਰਾ ਨਾਂ ਏ ਮੇਰਾ, ਉਹ ਤਾਂ ਸੱਭ ਦਾ ਸਾਂਝਾਂ ੲੈ
ਇਹ ਸਚਾਈ ਜੋ ਨਹੀਂ ਮਨਦੇ, ਪਿਛੋਂ ਉਹ ਪੱਛਤਾਂਦੇ ਨੇ

"ਥਿੰਦ" ਨਾਂ ਖੱਪ ਥਾਂ ਥਾਂ ਜਾਕੇ,ਬਿਨ ਭਾਗਾਂ ਨਹੀਂ ਲੱਭਦਾ
 ਹਰ ਇਕ ਅੰਦਰ ਵੱਸੇ ਉਹ ਤਾਂ, ਕਰਮਾਂ ਵਾਲੇ ਪਾਂਦੇ ਨੇ

           ਇੰਜ: ਜੋਗਿੰਦਰ ਸਿੰਘ "ਥਿੰਦ "
                              (ਸਿਡਨੀ )