'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 October 2018

                             ਗਜ਼ਲ
ਝੂਠ ਪਾਖੰਡ ਦਾ ਰਾਜ ਹੈ,ਸੱਚ ਰਹਿ ਗਿਆ ਟਾਂਵਾਂ ਟਾਂਵਾਂ
ਖਾਲੀ ਹੋ ਗਐ ਆਹਿਲਨੇ, ਹੌਕੇ ਭਰਦੀਆਂ ਨੇ ਸਭੇ ਮਾਵਾਂ

ਜਿਹਦੇ ਹੱਥ ਲਗਾਮ ਅੱਜ, ਜਿਧਰ ਚਾਹੈ ਉਹ ਲੈਅ ਜਾਣ
ਮਾੜੇ ਦੀ ਨਹੀ ਏ ਚਲਦੀ, ਜੋਿਨੀਆਂ ਮਰਜ਼ੀ ਮਾਰੇ ਧਾਂਹਾਂ

ਥਾਂ ਥਾਂ ਡੇਰੇ ਨੇ ਲੁਟ ਦੇ, ਭੋਲੇ ਭਾਲੇ ਨੇ ਵੇਖੋ ਫੱਸਦੇ ਆ
ਵੱਖਰਾ ਵੱਖਰਾ ਰੱਬ ਪਾਲਦੇ, ਜਿਵੇਂ ਪਾਲਣ ਮੱਜਾਂ ਗਾਂਵਾਂ

ਕੋਈ ਡਿਗਦੇ ਉਤੇ ਰੂੜੀਆਂ, ਕੋਈ ਡਿਗਿਆ ਚੁਰਾਹੇ ਜਾ
ਕੁਤੇ ਮੂੰਹ ਪੈਅ ਨੇ ਚੱਟਦੇ , ਬੇੜੀ ਡੋਬੀ ਏ ਆਪ ਮਲਾਂਹਾਂ

ਵੇਖੋ ਸੀਨੇ ਲਾ ਕੇ ਗੱਮ ਨੂੰ, ਕਈ ਲੱਟਕੇ ਟਾਣੀਆਂ ਨਾਲ
ਕਿਤੇ ਲੱਗੀ ਅੱਗ ਜ਼ਮੀਰ ਨੂੰ, ਧਵਾਖੀਆਂ ਪੈਈਆਂ ਨੇ ਛਾਂਵਾਂ

ਦਿਨ ਦੀਵੀਂ ਨੇ ਡਾਕੇ ਵਜਦੇ, ਹਰ ਪਾਸੇ ਮੱਚੀ ਹਾਹਾ ਕਾਰ
"ਥਿੰਦ" ਮੰਡੀ ਵਿਕਣ ਮਲਾਵਟਾਂ,ਸੱਭੇ ਸੋਚਣ ਕਿਹਨੂੰ ਖਾਂਵਾਂ
                                 ਇੰਜ: ਜੋਗਿੰਦਰ ਸਿੰਘ "ਥਿੰਦ"
                                               ( ਸਿਡਨੀ )

18 October 2018

My photo
                       ਗਜ਼ਲ
ਇਸ ਸ਼ਹਿਰ ਦੇ ਫੁਲ ਵੀ ਸਜਨਾਂ , ਤੈਨੁੰ ਵੇਖ ਕੇ ਖਿੜਦੇ ਨੇ
ਮਹਿਕਾਂ ਵੰਡਣ ਮੁਠਾਂ ਭਰ ਭਰ, ਹੱਥ ਤੇਰੇ ਜੱਦ ਫਿਰਦੇ ਨੇ

ਇਸ ਬਾਗ ਦੀ ਪੌਣ ਵੀ ਹੁਣ ਤਾਂ, ਗੀਤ ਸੁਣਾਵੇ  ਲੋਕਾਂ ਨੂੰ
ਬਦੋ ਬਦੀ ਹੀ ਅੱਖ ਲੱਗ ਜਾਂਦੀ, ਉਡਦੇ ਪੰਛੀ ਕਿਰਦੇ ਨੇ

ਘਰ ਘਰ ਉਠੀ ਚਰਚਾ ਤੇਰੀ ,ਕੋਠੇ ਚੜ੍ਹ ਚੜ੍ਹ ਵੇਖਣ ਲੋਕੀਂ
ਉਹਨਾਂ ਨੂੰ ਤੂੰ ਜਾਦੂਗਰ ਲੱਗੇਂ ,ਤੌਰ ਪੁਵਾਏ ਅਪਣੇ ਸਿਰਦੇ ਨੇ

ਚੰਨ ਤਾਰਿਆਂ ਦਾ ਵਾਸੀ ਲਗੇਂ, ਕਿਥੋਂ ਆਂਯੋਂ ਇਸ ਧਰਤੀ ਤੇ
ਆਪ ਮੁਹਾਰੇ ਰੁਖ ਵੀ ਝੂਮਣ,ਜਿਵੇਂ ਤੈਨੂੰ ਉਡੀਕਦੇ ਚਿਰਦੇ ਨੇ

ਜਿਥੋਂ ਦੀ ਤੂੰ ਲਣਗਦਾ ਸਜਨਾਂ, ਉਹ ਰਾਹਿ ਨੇ ਭਾਗਾਂ ਵਾਲੇ
ਹਰ ਰੱਸਤੇ ਦੇ ਕਣ ਕਣ ਉਠ, ਪੈਰ ਚੁਮਣ ਲੈਈ ਭਿੜਦੇ ਨੇ 

 ਏਦਾਂ ਦੇ ਉਹਦੇ ਕ੍ਰਿਸ਼ਮੇ ਵੇਖੇ, ਚਿਸ਼ਮੇਂ ਫੁਟੇ ਮਾਰੂ ਥੱਲ ਵਿਚ 

"ਥਿੰਦ" ਹਰ ਮਹਿਫਲ ਦੇ ਵਿਚਕਿਸੇ ਉਸੇ ਦੇ ਹੀ ਛਿੜਦੇ ਨੇ



                                   ਇੰਜ: ਜੋਗਿੰਦਰ ਸਿੰਘ "ਥਿੰਦ"
                                                        ( ਸਿਡਨੀ )

07 October 2018

                         ਗਜ਼ਲ
ਸੱਬ ਗੁਨਾਂਹ ਛੋੜ ਦੀਏ ਅੱਬ, ਇਕ ਗੁਨਾਂਹ ਕੇ ਬਾਹਿਦ
ਸ਼ਾਇਦ ਬਖਸ਼ ਦੀਏ ਜਾਏਂ,  ਤੇਰੀ ਪਿਨਾਂਹ ਕੇ ਬਾਹਿਦ

ਵੱਕਤ ਮਿਲਾ ਹੀ ਕਹਾਂ , ਬੈਠ ਕਰ ਸੋਚਨੇ ਕੇ ਲੀਏ
ਕੀਏ ਗੁਨਾਂਹ ਹੀ ਗੁਨਾਂਹ, ਹਰ ਗੁਨਾਂਹ ਕੇ ਬਾਹਿਦ

ਯਹਾਂ ਤੂਫਾਂ ਉਧਰ ਲੁਟੇਰੇ, ਕਿਸ਼ਤੀ ਕਾ ਖਦਾ ਹਾਫਜ਼
ਬੰਦਗੀ ਕਾ ਸਿਲਾ ਦੇਖੇਗੇ, ਅੱਬ ਤੋ ਤੁਫਾਂ ਕੇ ਬਾਹਿਦ

ਨਿਦਾਮਤ ਤੋ ਹੋਤੀ ਹੈ , ਮੱਗਰ ਥੋਹੜੀ ਦੇਰ ਕੇ ਲੀਏ
"ਥਿੰਦ"ਨੇ ਕੀਏ ਗੁਨਾਂਹ, ਗੁਨਾਂਹ ਹੀ ਗੁਨਾਂਹ ਕੇ ਬਾਹਿਦ

            ਇੰਜ: ਜੋਗਿੰਦਰ ਸਿੰਘ "ਥਿੰਦ"
                               ( ਸਿਡਨੀ )