'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 October 2021

 ਗ਼ਜ਼ਲ                                            104

ਹਲੀਮੀ ਨੂੰ ਜੇਹੜਾ ਗਹਿਣਾ ਬਣਾਕੇ ਚਲਦਾ 

ਉਹ ਦੁਸ਼ਮਨਾਂ ਨੂੰ ਵੀ ਨਾਲ ਰਲਾਕੇ ਚਲਦਾ 

ਸਾਰੇ ਮਨੁੱਖ ਉਸ ਦੀ ਦਿਲੋਂ ਨੇ ਕਦਰ ਕਰਦੇ

ਹਰ ਵੇਲੇ ਉਹ ਅਪਣੀ ਧੌਣ ਉਠਾਕੇ ਚਲਦਾ 

ਹੈਂਕੜ ਖਾਂ ਨੂੰ ਕੋਈ ਮੂੰਹ ਹੀ ਨਹੀ ਲਗਾਂਉਦਾ

ਇਹੋ ਜਿਹਾ ਮਨੁੱਖ ਤਾਂ ਮੂੰਹ ਦੀ ਖਾਕੇ ਚਲਦਾ

ਸਦਾ ਰੱਜ਼ਾ ਵਿਚ ਚਲੋ ਸੱਚੇ ਪਾਲਣਹਾਰ ਦੀ

ਫੱਲ ਉਸ ਮਿਲਦਾ ਜੋ ਸਿਰ ਝੁਕਾ ਕੇ ਚਲਦਾ 

ਸੱਚਾ ਪਾਤਸ਼ਾਹ ਤਾਂ ਸਦਾ ਹੀ ਸਭ ਨੂੰ ਵੇਖਦਾ

ਕੋਈ ਨਾ ਬੱਚਦਾ ਭਾਵੇਂ ਮੂੰਹ ਲੁਕਾ ਕੇ ਚਲਦਾ 

ਜਿਹੜਾ ਸੋਚਦਾ ਕਿ ਮੈਨੂੰ ਕੋਈ ਨਹੀ ਵੇਖਦਾ

"ਥਿੰਦ"ਆਪ ਨੂੰ ਹੀ ਭੁਲੇਖੇ'ਚ ਪਾਕੇ ਚਲਦਾ 

ਇੰਜ: ਜੋਗਿੰਦਰ ਸਿੰਘ "ਥਿੰਦ"

  ( ਸਿਡਨੀ) 


28 October 2021

 ਗੀਤ                       103

ਮਿਲੇ ਸੀ ਸਾਨੂੰ ਰਾਹਾਂ ਵਿਚ

ਤੁਰੇ ਬਾਹਾਂ ਪਾਕੇ ਬਾਹਾਂ ਵਿਚ

ਤੇਰੇ ਪੈਰੀਂ ਫੁੱਲ ਵਿਛਾਵਾਂ ਗੇ

                   ਤੇਰਾ ਹਰ ਦਰਦ ਵੰਡਾਵਾਂ ਗੇ

ਇਹ ਲਹਿਣੇ ਦੇਨੇ ਕਰਮਾਂ ਦੇ

ਸ਼ਾਇਦ ਨੇ ਪਿਛਲੇ ਜਨਮਾਂ ਦੇ

ਕਹਿੰਦੇ ਹਰ ਜਨਮ 'ਚ ਆਵਾਂ ਗੇ

                 ਤੇਰਾ ਹਰ ਦਰਦ ਵੰਡਾਵਾਂ ਗੇ

ਭੁੱਲਣਾ ਚਾਹੋ ਤਾਂ ਭੁੱਲ ਨਾ ਪਾਉਗੇ

ਭੁੱਲ ਭਲਾਕੇ ਏਥੇ ਹੀ ਮੁੜ ਆਉਗੇ

ਸਵਾਗਤ ਲਈ ਨੈਣ ਵਿਛਾਵਾਂਗੇ 

                 ਤੇਰਾ ਹਰ ਦਰਦ ਵੰਡਾਵਾਂ ਗੇ

ਕੋਈ ਨਾ ਜਾਣੇ ਕਦੋਂ ਤੇ ਕਿਥੇ ਜਾਣਾ ਹੈ

ਇਕੱਠੇ ਜਾਣਾ ਜਦੋਂ ਵੀ ਜਿਥੇ ਜਾਣਾ ਹੈ

ਜੋ ਵੀ ਵਾਹਿਦਾ ਕੀਤਾ ਤੋੜ ਨਿਭਾਵਾਂ ਗੇ

                   ਤੇਰਾ ਹਰ ਦਰਦ ਵੰਡਾਵਾਂ ਗੇੇ

ਆ ਯਾਦ ਪ੍ਰਭੂ ਨੂੰ ਕਰ ਲਈਏ

ਆ ਊਹਦਾ ਲੜ ਫੜ ਲਈਏ

'ਥਿੰਦ'ਕਹਿੰਦੇ ਪਾਰ ਲਗਾਵਾਂ ਗੇ

                    ਤੇਰਾ ਹਰ ਦਰਦ ਵੰਡਾਵਾਂ ਗੇ

                                                         ਇੰਜ; ਜੋਗਿੰਦਰ ਸਿੰਘ "ਥਿੰਦ"

                                                                            (  ਸਿਡਨੀ )

24 October 2021

 ਗੀਤ                         102

 ਵੇ ਦਿਉਰਾ ਲਿਆ ਦੇ ਮੈਨੂੰ ਝਾਂਜਰਾਂ

                     ਮੇਰਾ ਨੱਚਨ ਨੂੰ ਦਿਲ ਕਰਦਾ

ਮੇਰੇ ਮਾਹੀ ਲਾਮ ਤੇਂ ਆਉਣਾ

                   ਮੇਰਾ ਨੱਚਨ ਨੂੰ ਦਿਲ ਕਰਦਾ

                   ਮੇਰੇ ਮਾਹੀ ਨੇ ਕੱਲ ਨੂੰ ਆਊਣਾ 

ਮੈਂ ਨਵਾਂ ਝੱਗਾ ਅੱਜ ਏ ਸਲਾਉਣਾ

ਮੈਂ ਮਾਹੀ ਦੇ ਆਉਣ ਤੇ ਪਾਉਣਾ

ਮੈਂ ਤੇਲ  ਬਰੂਹਾਂ ਤੇ ਚੋਣਾ

                  ਮੇਰਾ ਨੱਚਨ ਨੂੰ ਦਿਲ ਕਰਦਾ

                 ਮੇਰੇ ਮਾਹੀ ਨੇ ਕਲ ਆਉਣਾ  

ਮੈਂ ਘਿਓ ਦੇ ਦੀਵੇ ਜਗਾਵਾਂ ਗੀ

ਤੇ ਸੌ ਸੌ ਸ਼ਗਣ ਮਨਾਵਾਂਗੀ

ਨਾਲੇ ਆਂਡ ਗਵਾਂਡ ਬਲਾਵਾਂਗੀ

                   ਮੇਰਾ ਨੱਚਨ ਨੂੰ ਦਿਲ ਕਰਦਾ

                    ਮੇਰਾ ਨੱਚਨ ਨੂੰ ਦਿਲ ਕਰਦਾ

ਮੇਰਾ ਮਾਹੀ ਆਂਉਦਾ ਕਿਥੇ ਰਹਿ ਗਿਆ

ਲੱਗਦਾ ਉਹ ਯਾਰਾਂ ਕੋਲ ਬਹਿ ਗਿਆ

ਮੇਰਾ ਦਿਲ ਧੱਕ ਧੱਕ ਕਰਦਾ ਰਹਿ ਗਿਆ

                        ਹੁਣ ਨੱਚਣ ਨੂੰ ਦਿਲ ਨਹੀ ਕਦਾ

                       ਇਹ ਪੰਜੇਬਾਂ ਸੱਟਣ ਨੂੰ ਦਿਲ ਕਰਦਾ

ਆਖਰ ਮਾਹੀ ਪਿਛੋਂ ਘੁਟ ਮਿਲਿਆ

ਚਾਵਾਂ ਨਾਲ ਝੋਲਾ ਸੁਟ ਮਿਲਿਆ

ਨਾਲ ਚਹਾਵਾਂ ਦੇ ਉਡ ਮਿਲਿਆ

                         ਮੇਰਾ ਰੁਸਣ ਨੂੰ ਦਿਲ ਕਰਦਾ

                         ਅੰਦਰੋਂ ਨੱਚਨ ਨੂੰ ਦਿਲ ਕਰਦਾ

 "ਥਿੰਦ"ਸਾਰਾ ਗੁਸਾ ਕਾਫੂਰ ਹੋਇਆ

ਸਾਰੇ ਘਰ ਵਿਚ ਨੂਰੋ ਨੂਰ ਹੋਇਆ

                         ਮੈਂ ਤਾਂ ਨੱਚਦੀ ਫਿਰਾਂ

                         ਆਂਡ ਗੁਵਾਂਡ ਦੱਸਦੀ ਫਿਰਾਂ

  ਇੰਜ: ਜੋਗਿੰਦਰ ਸ਼ਿੰਘ  "ਥਿੰਦ"

   ( ਸਿਡਨੀ )

21 October 2021

 ਗੀਤ                    101

ਜਦੋਂ ਤੇਰੀ ਯਾਦ ਆਵੇਗੀ

ਦਿਲ 'ਚ ਭੜਥੂ ਪਾਵੇਗੀ

ਸਾਰੀ ਸਾਰੀ ਰਾਤ ਜਗਾਵੇਗੀ

ਸੁਪਨੇ ਟੁਟ ਖਿਲਰ ਜਾਵਨਗੇ

                      ਏਨਾ ਫਿਰ ਸਤਾਵੇਗੀ

                       ਦਿਲ'ਚ ਭੜਥੂ ਪਾਵੇਗੀ

ਜਦ ਕਦੀ ਨਾ ਆਵੇ

ਦਿਲ ਢਹਿੰਦਾ ਜਾਵੇ

 ਇਕ ਘਾਟ ਦਿਲ ਨੂੰ ਖਾਵੇਗੀ

                         ਏਨਾ ਫਿਰ ਸਤਾਵੇਗੀ 

                          ਦਿਲ 'ਚ ਭੜਥੂ ਪਾਵੇਗੀ

ਲੋਕੀ ਆਖਣ ਕੀ ਹੋਇਆ

ਇਹ ਤਾਂ ਸੀ ਨਵਾਂ ਨਿਰੋਆ

ਜਾਦੂ ਕਰ ਕੋਈ ਭਰਮਾਵੇਗੀ

                          ਏਨਾ ਫਿਰ ਸਤਾਵੇਗੀ

                           ਦਿਲ'ਚ ਭੜਥੂ ਪਾਵੇਗੀ

ਉਹਨੂੰ ਕਹੀਏ ਕੋਈ ਤਾਂ ਕਰੇ ਉਪਾ

ਇਹਦੇ ਕੋਲ ਸਦਾ ਲਈ ਜਾਵੇ ਆ

ਜ਼ੁਮੇਦਾਰੀ ਆਪੇ ਉਹ ਨਿਭਾਵੇਗੀ

                            ਇਹਦੇ ਦਿਲ'ਚ ਭਰਥੂ ਪਾਵੇਗੀ

                             "ਥਿੰਦ"ਜੋ ਕਰਨਾ ਆਪੇ ਕਰਾਵੇਗੀ

 

              

20 October 2021

ਗ਼ਜ਼ਲ                                            100 

ਕੀ ਭਾਲਦੇ ਰਹਿੰਦੇ ਓ ਵੇਖ ਹੱਥਾਂ ਦੀਆਂ ਲਕੀਰਾਂ ਨੂੰ

ਬੰਦੇ ਆਪ ਹੀ ਬਣਾਉਂਦੇ ਅਪਣੀਆਂ ਤੱਕਦੀਰਾਂ ਨੂੰ

ਹਿਮੱਤ ਜਹਿੜੇ ਕਰਦੇ ਬੇੜਾ ਪਾਰ ਉਹਨਾਂ ਦਾ ਹੁੰਦਾ

ਆਲਿਸ ਕਰ ਜੋ ਨੇ ਸੌਂ ਜਾਂਦੇ ਤੜਵਾ ਲੈਦੇ ਤੀਰਾਂ ਨੂੰ

ਝੂਠ ਪਾਖੰਡ ਜੋ ਲੈ ਕੇ ਚਲਦੇ ਆਖਰ ਪਛੋਤਾਂਦੇ ਨੇ

ਪ੍ਰਭੂ ਦੀ ਸ਼ਰਨ 'ਚ ਕੁਝ ਨਹੀਂ ਹੁੰਦਾ ਨੇਕ ਫਕੀਰਾਂ ਨੂੰ

ਜੋ ਨੇਹਿਮੱਤ ਪਾਈ ਉਹਦੇ ਵਿਚ ਹੀ ਛੁਕਰ ਮਣਾ ਤੂੰ

ਨਹੀ ਤਾਂ ਫਿਰਨਾ ਪਉੂ ਗੱਲ ਵਿਚ ਪਾਕੇ ਲੀਰਾਂ ਨੂੰ

ਜੋ ਕੁਝ ਪ੍ਰਭੂ ਨੇ ਦਿਤਾ ਉਹਦੇ ਵਿਚ ਹੀ ਸਬਰ ਕਰ

ਕਿਉਂ ਤੂੰ ਨੱਠਦਾ ਫਿਰਦਾ ਲੈਣ ਲਈ ਜਗੀਰਾਂ ਨੂੰ

ਜੋ ਕਰੇਂਗਾਂ ਉਹ ਭਰੇਂਗਾ ਤੂੰ ਮਨ ਵਿਚ ਰੱਖ ਸੰਭਾਲ

"ਥਿੰਦ'ਤੂੰ ਸੱਬਰ ਰੱਖਣਾ ਜੱਫੇ ਨਾ ਪਾਈਂ ਛਤੀਰਾਂ ਨੂੰ  

ਇੰਜ: ਜੋਗਿੰਦਰ ਸਿੰਘ  "ਥਿੰਦ"

  ( ਸੇਡਨੀ )

18 October 2021

 ਗ਼ਜ਼ਲ                                       99

ਦਿਲ ਵਿਚ ਰੜਕਾਂ ਜੋ ਨੇ ਪਈਆਂ, ਉਹਨਾਂ ਨੂੰ ਅਜ ਤੱਕ ਲੱਭ ਰਹੇ ਹਾਂ

ਕੋਈ ਤਾਂ ਦਸੇ ਏਥੇ ਆ ਕੇ ਸਾਨੂੂੰ ,ਅੰਜਾਣੇ ਵਿਚ ਹੀ ਕਿਊਂ ਦੱਭ ਰਹੇ ਹਾਂ


ਰੜਕਾਂ ਦਾ ਕੀ ਭਰੋਸਾ ਕਦੋਂ ਕਿਥੇ, ਇਹ ਸਭ ਵੱਸ ਤੋਂ ਬਾਹਰ ਹੋ ਜਾਵਣ 

ਕਈਆਂ ਤੋ ਇਲਾਜ ਕਰਾਇਆ, ਏਦਾਂ ਦਿਲ ਦਾ ਵਹਿਮ ਕੱਢ ਰਹੇ ਹਾਂ


ਜਿਨੀ ਲਿਖੀ ਲੇਖਾਂ ਵਿਚ ਸਾਡੇ, ਸੋਚਦੇ ਹਾਂ ਉਸ ਤੋਂ ਵੱਧ ਜੀਅ ਨਾ ਹੋਣਾ

ਪਲ ਪਲ ਦਾ ਲੇਖਾ ਹੁੰਦਾ ਉਥੇ, ਫਿਰ ਵੀ ਫਜ਼ੂਲ ਹੀ ਕਿਉਂ ਜੱਭ ਰਹੇ ਹਾਂ


ਪੜਦੇ ਵਿਚ ਜੋ ਚੀਜ਼ ਹੈ ਰਹਿੰਦੀ,ਉਹਦੇ ਤੋਂ ਖਾਹ ਮਖਾਹਿ ਡਰਨਾਂ ਕਿਉਂ 

ਇਸ ਵਹਿਮਾਂ ਭਰੀ ਦੁਣੀਆਂ ਅੰਦਰ ਅਸੀ ਤਾਂ ਜੀਵਣ ਜੀਅ ਸੱਭ ਰਹੇ ਹਾਂ


ਗੈਰਾਂ ਦੇ ਹੱਥ ਚੜ੍ਹ ਕੇ ਅਪਣਾਂ, ਝੁਗਾ ਚੌੜ ਨਹੀਂ ਐਵੇਂ ਕਰਨਾ ਚਾਹੀਦਾ

 ਪਾਲਣਹਾਰ ਉਤੇ ਰੱਖ ਭਰੋਸਾ.ਉਹਦੇ ਦਰ ਤੋਂ ਮੁਨਕਰ ਹੋ ਭਜ ਰਹੇ ਹਾਂ


ਨਾਸਤੱਕ ਜਿਹੜੇ ਏਥੇ ਹਮੇਸ਼ਾਂ ਹੁੰਦੇ, ਅਪਣੇ ਬੇੜੇ ਅੱਧਵਾਟੇ ਹੀ ਡਬੋ ਲੈਂਦੇ

"ਥਿੰਦ"ਵੇਖੋ ਹੁਣ ਤੱਕ ਉਸ ਪ੍ਰਭੂ ਦਾ ਨਾਉ, ਲੈਕੇ ਹਮੇਸ਼ਾਂ ਹੀ ਸੱਜ ਰਹੇ ਹਾਂ

ਇੰਜ:ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ  ) 

15 October 2021

 ਗ਼ਜ਼ਲ                      98

ਪੰਡ ਭਾਰੀ ਹੋ ਗਈ ਬਾਤਾਂ ਦੀ

ਨੀਂਦ ਉਡਾਵੇ ਹੁਣ ਰਾਤਾਂ ਦੀ

ਜਤਣ ਜਿਨੇ ਮਰਜ਼ੀ ਕਰੀਏ

ਆਦਿਤ ਹੋ ਗਈ ਆਪਾਂ ਦੀ

ਇਸ ਤੋਂ ਹੁਣ ਬੇ-ਬੱਸ ਹੋ ਗਏ

ਉਕੀ ਹੱਦ ਨਾ ਰਹੀ ਵਾਟਾਂ ਦੀ

ਸੋਚਾਂ ਮੁਕਣ ਵਿਚ ਨਾ ਆਵਣ

ਅੱਗ ਵੱਧਦੀ ਜਾਵੇ ਲਾਟਾਂ ਦੀ

ਸੋਚਾਂ ਉਡ ਅਸਮਾਣੀ ਜਾਵਣ

ਨਾਲ ਲੈਕੇ ਨੀਂਦ ਸਵਾਦਾਂ ਦੀ

ਲੋਕੀ ਕਹਿੰਦੇ ਤੈਨੂੰ ਕੀ ਏ ਹੁੰਦਾ

'ਥਿੰਦ'ਦਸ ਕਹਾਣੀ ਘਾਟਾਂ ਦੀ 


ਇੰਜ਼਼ ਜੋਗਿੰਦਰ ਸਿੰਘ  "ਥਿੰਦ"

(ਸਿਡਨੀ)



14 October 2021

            ਗ਼ਜ਼ਲ                                      97

ਬਹੁਤ ਹੋਇਆ ਏ ਤਮਾਸ਼ਾ ਬੱਸ ਹੁਣ ਰਹਿਣ ਦਿਉ

ਜੋ ਕੁਛ ਵੀ ਕਹਿੰਦਾ ਜੇ ਕੋਈ ਉਹਨੂੰ ਕਹਿਣ ਦਿਉ


ਜੋ ਕਰੇਗਾ ਆਪੇ ਹੀ ਭਰੇਗਾ ਤੁਸੀ ਨਾ ਨਿਰਾਸ਼ ਹੋਣਾ

ਕੀਤੇ ਦੀ ਮਿਲੂਗੀ ਸਜ਼ਾ ਤਾਂ ਉਹਨੂੂੰ ਹੀ ਸਹਿਣ ਦਿਉ


 ਬਿਨਾ ਸੋਚਿਆਂ ਬਿਨਾ ਸੱਮਝਿਆਂ ਜੋ ਕਰਦਾ ਗਲਤੀ

ਨਤੀਜਾ ਉਸ ਦਾ ਭੁਗਤੇ ਗਾ ਆਪੇ ਭੁਗਤ ਲੈਣ ਦਿਉ


ਚੰਗੇ ਕੰਮਾਂ ਦਾ ਸਦਾ ਹੀ ਜੋ ਕਰੇ ਉਹਨੂੰ ਫੱਲ ਮਿਲਦਾ

ਖੋਟੀ ਨੀਤ ਵਾਲਿਆਂ ਨੂੰ ਹੀ ਉਹਦਾ ਫੱਲ ਸਹਿਣ ਦਿਉ


ਜੋ ਰੱਖਦੇ ਦਿਲਾਂ ਵਿਚ ਮੈਲ ਇਤਬਾਰ ਅਪਣਾ ਖੋਹ ਲੈੰਦੇ

ਲਾਗੇ ਨਾ ਕੋਈ ਲੱਗੇ ਏਦਾਂ ਉਸ ਨੂੰ ਹੋਣ ਬੇਚੈਣ ਦਿਉ


ਜਿਹੜਾ ਉਸ ਪਾਲਣਹਾਰ ਤੋਂ ਹਮੇਸ਼ਾਂ ਹੀ ਰਹੇ ਡਰਦਾ

"ਥਿੰਦ"ਉਸ ਨੂੰ ਹਮੇਸ਼ਾਂ ਹੀ ਪ੍ਰਭੂ ਦਾ ਨਾਓਂ ਕਹਿਣ ਦਿਉ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )


13 October 2021

 ਗ਼ਜ਼ਲ                                                   96

ਬੀਤੇ ਸਮੇਂ ਦੀਆਂ ਖੇਡਾਂ ਹੁਣ ਤਾਂ ਬਦਲ ਗਈਆਂ ਨੇ 

ਨਾ ਖਿਦੋ ਖੂੰਢੀ,ਨਾ ਕੋਟਲਾ ਛਿਪਾਕੀ ਖੇਡਾਂ ਰਹੀਆਂ ਨੇ

ਨਾ ਲੁਕਨ ਮੀਚੀ ਨਾ ਭੰਡਾਂ ਭੰਡਾਰੀਆ ਨਾ ਹੀ ਬਾਤਾਂ

ਨਾ ਜੱਟ ਬ੍ਰਾਹਮਣ ਨਾ ਛੂਹਨਾਂ ਨਾ ਐਵੇਂ ਖਹੀਆਂ ਨੇ

ਭੁਲੇ ਸਾਰੇ ਨਿਜ਼ਾਰੇ ਰਾਤੀਂ ਬੈਠ ਨਾ ਗਣਿਨ ਸਤਾਰੇ

ਕਿਥੇ ਇਕੱਠਿਆਂ ਕਸੀ ਵਿਚ ਨਹਾਉਨਾ ਸਹੀਆਂ ਨੇ 

ਹੁਣ ਤਾਂ ਭੁਲ ਭਲਾ ਗਈਆਂ ਸੱਭੇ ਬੀਤੇ ਦੀਆਂ ਖੇਡਾਂ

ਨਵੀਆਂ ਖੇਡਾਂ ਹੀ ਹੁਣ ਸਾਇੰਸ ਨੇ ਕੱਢ ਲੈਈਆਂ ਨੇ

ਅੱਖਾਂ ਤੇ ਐਨਿਕਾਂ ਅਤੇ ਹਥਾਂ ਵਿਚ ਮੋਬਾਈਲ ਦਿਸਣ

ਹਰ ਵੇਲੇ ਸੁਨਣ ਮੋਬਾਈਲ ਇਹੋ ਗਲਾਂ ਰਹੀਆਂ ਨੇ

ਜਾਂ ਖੋਲ ਕੰਮਪੂਊਟਰ ਮਿਤਰਾਂ ਨਾਲ ਗਲਾਂ ਕਰਦੇ

ਏਨੇ ਮੱਗਣ ਹੁੰਦੇ ਨਾ ਸੁਨਣਦੇ ਕੀ ਗਲਾਂ ਕਹੀਆਂ ਨੇ

ਇਹ ਵੀ ਜ਼ਮਾਨਾ ਆਊਣਾਂ ਸੀ ਤੇ ਮਣ ਭਾਊਣਾਂ ਸੀ

"ਥਿੰਦ"ਚੱਲ ਜ਼ਮਾਨੇ ਨਾਲ ਭੁਲ ਹੁਣ ਜੋ ਕਹੀਆਂ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ ) 


09 October 2021

ਗੂੰਜਾਂ ਅੱਜ ਵੀ ਗੂੰਜਣ ਸਾਡੇ ਬਚਪਨ ਦੇ ਪਿਆਰ ਦੀਆਂ

ਸੁਪਨਿਆਂ ਵਿਚ ਸਤਾਉਣ ਯਾਦਾਂ ਪਹਿਲੀ ਹਾਰ ਦੀਆਂ

ਤਨ ਬੜੇ ਕੀਤੇ ਕਿਸੇ ਤਰ੍ਹਾਂ ਇਹ ਦਰਦ ਭੁੱਲ ਜਾਈਏ

ਪੈੜਾਂ ਅੱਜ ਵੀ ਸੀਨੇ ਰੜਕਣ ਜਿਵੇਂ ਜਾਂਦੀ ਬਹਾਰ ਦੀਆਂ

ਮੁਦਤਾਂ ਹੋਈਆਂ ਨੇ ਕੇ ਹੁਣ ਸਾਰੀਆਂ ਭੁਲਾਂ ਦੱਬ ਦਈਏ 

ਯਾਦਾਂ ਉਕਰੀਆਂ ਜੋ ਰੋਮ ਰੋਮ ਵਿਚ ਨਾੜੀ ਪਾੜ ਦੀਆਂ

ਸੋਚਾਂ ਦੇ ਦਰਵਾਜ਼ੇ ਬੰਦ ਨਾ ਹੋਵਣ ਜਿਨੇ ਮਰਜ਼ੀ ਕਰੀਏ

ਕਈ ਸੋਚਾਂ ਮਿਠੀਆਂ ਲਗਣ ਕਈ ਜੀਦੇ ਜੀ ਮਾਰਦੀਆਂ

ਕਈਆਂ ਦਾ ਏ ਭਾਰ ਏਨਾ ਕਿ ਝਲਿਆਂ ਝੱਲ ਨਹੀਂ ਹੁੰਦਾ

ਉਠ ਉਠ ਬਹਿੰਦੇ ਰਾਤਾਂ ਨੂੰ ਏਦਾਂ ਨੀਦਾਂ ਵਿਗਾੜਦੀਆਂ

ਕੋਈ ਲੱਭ ਲਵੋ ਹਬੀਬ ਜੋ ਦਸੇ ਪਕਾ ਇਸ ਦਾ ਇਲਾਜ

ਪੁੂਜਾ ਕਰੋ ਉਹਨਾਂ ਹਸਤੀਆਂ ਦੀ ਜੋ ਜੂੂਨਾ ਸੰਵਾਰਦੀਆਂ

ਪ੍ਰਭੂ ਭਗਤੀ ਵਿਚ ਲੀਨ ਹੋ ਕੇ ਅਪਣਾ ਧਿਆਨ ਧਰ ਲਉ

"ਥਿੰਦ"ਏਦਾਂ ਹੁੰਦੀਆਂ ਨੇ ਦੂੂਰ ਸੱਭੇ ਸੋਚਾਂ ਸੰਸਾਰ ਦੀਆਂ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

06 October 2021

(ਕਵਤਾ)            ਮਾਂ                94

ਮਾਂ ਹੁੰਦੀ ਏ ਮਾਂ, ਮਾਂ ਜਿਹਾ ਹੋਰ ਕੋਈ ਨਾ

ਮਾਂ ਗੋਦੀ ਲੈਕੇ ਲਾਡ ਲਡਾਉਦੀ ਸੀ

ਉੰਗਲੀ ਫੜ ਤੁਰਨਾ ਸਖਾਉਦੀ ਸੀ

ਆਪ ਗਿੱਲੇ ਪੈਕੇ, ਸੁਕੀ ਥਾਂ ਸਲਾਉਦੀ ਸੀ

ਵਾਰੀ ਜਾਂਦੀ ਸੀ ਤੇ ਮੂੰਹੋਂ ਕੱਢ ਖਲਾਉਦੀਂ ਸੀ

ਇਸ ਜਿਹਾਣ 'ਚ ਮਾਂ ਜਿਹਾ ਨਾ ਕੋਈ

ਆਪ ਠਰਦੀ ਪਰ ਸਾਨੂੰ ਦੇਂਦੀ ਲੋਈ

ਇਹਦਾ ਦੇਣ ਨਾ ਕੋਈ ਦੇ ਸਕਦਾ

ਇਹਨੂੰ ਮੁਲ ਨਾ ਕੋਈ ਲੈ ਸਕਦਾ

ਰੱਬ ਨੇ ਇਹ ਇਕ ਅਨੋਖੀ ਚੀਜ਼ ਬਨਾਈ

ਇਹੋ ਜਿਹਾ ਜਹਾਨ ਦੇ ਵਿਚ ਨਾ ਕੋਈ

ਇਹ ਪੁਤਾਂ ਧੀਆਂ ਤੋਂ ਵਾਰੀ ਜਾਂਦੀ

ਬਦਲੇ ਵਿਚ ਕੁਝ ਨਹੀਂ ਚਾਹੁੰਦੀ 

ਬੇ-ਗਰਜ਼ ਹੋਕੇ ਪਾਲਦੀ ਸਾਨੂੰ

ਬੁਰੀਆਂ ਬਲਾਂਵਾਂ ਤੋਂ ਬਚਾਉਦੀ ਸਾਨੂੰ

ਮਾਂ ਹੁੰਦੀ ਹੈ ਮਾਂ,  ਮਾਂ ਹੁੰਦੀ ਹੈ ਮਾਂ

ਮਾਂ ਜਿਹਾ ਕੋਈ ਨਾਂ

ਮਾਂ ਜਦੋਂ ਸਿਤਾਰਾ ਬਣ ਕੇ ਚਮਕੇ

"ਥਿੰਦ" ਮਾਂ ਨਾਂ ਲੱਭਦੀ ਮੁੜਕੇ

ਇੰਜ: ਜੋਗਿੰਦਰ ਸਿੰਘ   "ਥਿੰਦ"

( ਸਿਡਨੀ )


04 October 2021

              ਗ਼ਜ਼ਲ                                93

ਮੁਰਗਾਬੀਆਂ ਵੀ ਆ ਗਈਆਂ ਪਰ ਤੂੰ ਨਾ ਆਇਆ ਸੱਜਣਾ

ਕੀਤੇ ਜੋ ਇਕਰਾਰ ਭੁੱਲ ਗਿਉਂ ਸਾਨੂੰ ਨਿਤ ਰਵਾਇਆ ਸੱਜਣਾ


 ਬੜਾ ਔਖਾ ਹੋਇਆ ਉਡੀਕਣਾ ਅਤੇ ਸਹਿਣ ਹੁੰਦੇ ਨਾ ਵਿਛੋੜੇ

ਬਰੂਹਾਂ ਵੱਲ ਰਹਿੰਦੇ ਤਕਦੇ ਤੂੰ ਨਾ ਕੁੰਡਾ ਖੜਕਾਇਆ ਸੱਜਣਾ


 ਭਾਗ ਚੰਗੇ ਨੇ ਉਹਨਾਂ ਦੇ ਵਿਹੜੇ ਜਿਨ੍ਹਾਂ ਦੇ ਰਹਿਣ ਨਿਤ ਰੌਣਕਾਂ

ਮੁਦਤਾਂ ਹੋਈਆਂ ਵੇਖ ਲੈ ਜਦੋਂ ਤੂੰ ਮਸਾਂ ਫੇਰਾ ਪਾਇਆ ਸੱਜਣਾ


 ਜੇ ਇਸ ਤਰ੍ਹਾਂ ਤੇਰੇ ਨਾਲ ਹੋਵੇ ਡੌਰ ਭੌਰਿਆ ਹੋ ਕੇ ਡਿਗ ਪਵੇਂ

ਫਿਰ ਵੀ ਜੀ ਰਹੇ ਹਾਂ ਪਰ ਤੂੰ ਕਦੀ ਤਰਸ ਨਾ ਖਾਇਆ ਸੱਜਣਾ


 ਸੱਚੇ ਦਿਲੋਂ ਅਸੀਂ ਅਰਦਾਸ ਕਰਦੇ ਕਿ ਤੂੰ ਸਦਾ ਖੁਸ਼ ਰਹੇਂ

ਵੇਖ ਲੈ ਤੂੰ ਤਾਂ ਸਾਨੂੰ ਅੱਜ ਤੱਕ ਹੈ ਬਹੁਤ ਤਪਾਇਆ ਸੱਜਣਾ


 ਅਜ ਤੱਕ ਯਾਦ ਹੈ ਕਿ ਤੂੰ ਮੈਨੂੰ ਸੱਚੇ ਦਿਲੋਂ ਸੀ ਲਾਡ ਕਰਦਾ

"ਥਿੰਦ" ਕਿਵੇਂ ਭੁੱਲਾਂ ਮੈਨੂੰ ਘਰ ਦੀ, ਰਾਣੀ ਬਣਾਇਆ ਸੱਜਣਾ

 

ਇੰਜ: ਜੋਗਿੰਦਰ  ਸਿੰਘ  "ਥਿੰਦ"

   (ਸਿਡਨੀ)





02 October 2021

ਗ਼ਜ਼ਲ                                              92

ਬੀਤ ਗਿਆ ਜੋ ਵੇਲਾ ਮੁੜ ਕੇ ਨਾ ਆਵੇ ਭਲਕੇ

ਤ੍ਰਿੰਝਣ ਦੀਆਂ ਕੁੜੀਆਂ ਮੁੜ ਨਾ ਬੈਠਣ ਰਲ ਕੇ

ਰੋਕ ਕੋਈ ਨਾ ਸਕਦਾ ਚਲਦੇ ਸਮੇਂ ਦੀ ਰਾਹ ਨੂੰ

ਲੰਘ ਗਿਆ ਜੋ ਪਾਣੀ ਮੁੜ ਨਾ ਆਉਂਦਾ ਚਲ ਕੇ

ਸਾਂਭ ਸਾਂਭ ਕੇ ਘੁਟ ਕੇ ਰੱਖੀਂ ਜੋ ਹੈ ਹੱਥ ਵਿਚ ਤੇਰੇ

ਸਾਥੀ ਸਾਥ ਜੋ ਛੱਡ ਜਾਂਦਾ ਤਾਰਾ ਬਣ ਕੇ ਚਮਕੇ

ਮਨ ਵਿਚ ਜੇ ਨਾ ਹੋਵੇ ਉਸ ਸਚੇ ਪ੍ਰਭੂ ਦੀ ਭਗਤੀ

ਖੋਟ ਨਾ ਜਾਂਦੀ ਦਿਲ ਦੇ ਵਿਚੋਂ ਧੋਵੋ ਭਾਵੇਂ ਮੱਲ ਕੇ

ਪ੍ਰੇਮ ਪਿਆਰ ਦੀ ਮਾਲਾ ਫੜ ਕੇ ਕਰੋ ਤਪੱਸਿਆ

ਵਾਰੇ ਨਿਆਰੇ ਹੋਸਣ ਹਰ ਮੂੰਹ ਤੇ ਲਾਲ਼ੀ ਡਲ੍ਹਕੇ

"ਥਿੰਦ'ਮਨ ਵਿਚ ਤੇਰੇ ਜੋ ਹੈਗਾ ਵੰਡ ਦੇਹ ਤੂੰ ਸਾਰਾ

ਰੰਗ ਕਰਤੇ ਦੇ ਵੇਖੀਂ ਜਦ ਚਮਕ ਅੱਖਾਂ 'ਚ ਛਲਕੇ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )