'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 October 2019

                            ਗਜ਼ਲ
ਸੋਚਾਂ ਦੇ ਤਾਂਣੇ ਬਾਣੇ ਵਿਚ ਬੰਦਾ ਦਿਨ ਰਾਤ ਬਤਾਈ ਜਾਂਦਾ
ਉਠ ਉਠ ਕੇ ਬਹਿੰਦਾ ਰਾਤਾਂ ਨੂੰ ਮਨ ਦੇ ਘੋੜੇ  ਦੌੜਾਈ ਜਾਂਦਾ

ਉਮਰ ਗਵਾਈ ਸਾਰੀ ਏਦਾਂ ਕੋਈ ਲੇਖਾ ਜੋਖਾ ਰੱਖਿਆ ਨਾ
ਆਇਆ ਮੌਕਾ ਐਵੇੰ ਲੰਗਿਆ ਹੁਣ ਕਿਓਂ ਪੱਛਤਾਈ ਜਾਂਦਾ

ਤਿਖੜ ਦੁਪਹਿਰ ਏ ਲੰਘ ਗੈਈ ਹੁਣ ਤਾਂ ਤਰਕਾਲਾਂ ਪੈਈਆਂ
ਲੰਗਿਆ ਵੇਲਾ ਹੱਥ ਨਾ ਆਵੇ ਪੁਟ ਪੁਟ ਵਾਲ ਗਵਾਈ ਜਾਂਦਾ

ਕੰਧਾਂ ਕੋਲੋਂਂ ਹੀ ਪੁਛ ਲੈਦੋਂ ਕਿ ਭਾਰ ਉਮਰ ਦਾ ਕਿਵੇਂ ਝਲੀਦਾ
ਗੂੰਗੀਆਂ ਛੱਤਾਂ ਕੋਲੋਂ ਪੁਛ ਪੁਛ ਕੇ ਐਵੇਂ ਸਮਾਂ ਲੰਗਾਈ ਜਾਂਦਾ

ਸੱਚੇ ਮੁਰਛੱਦ ਦੇ ਲੜ ਲੱਗ ਜਾਂਦਾ ਤਾਂ ਹੁਣ ਕਿਓਂ ਪੱਛਤਾਂਦਾ
ਅੱਜੇ ਵੀ ਹੈ ਵੇਲਾ ਸੰਭਲ ਜਾ ਐਵੇਂ ਧੋਖਾ ਕਿਓਂ ਏ ਖਾਈ ਜਾਂਦਾ

"ਥਿੰਦ" ਕੀ ਮਿਲਆ ਏਂ ਤੈਨੂੰ ਬਹੁਤੀਆਂ ਸੋਚਾਂ ਪਲੇ ਬਨ੍ਹ ਕੇ
ਨੇਕੀ ਬਿਨਾ ਨਾਲ ਕੁਝ ਨਹੀਂ ਜਾਣਾ ਐਂਵੇਂ ਭਾਰ ਵਧਾਈ ਜਾਂਦਾ
                                  ਇੰਜ:ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ--ਅੰਮ੍ਰਿਤਸਰ)