'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 July 2013

ਮਾਂ-ਪਿਓ


     (1)
ਰਿਸ਼ਤੇ ਬੜੇ
My Photoਚਾਚੀਆਂ ਤੇ ਤਾਈਆਂ
ਭਰਾ  ਭਰਜਾਈਆਂ
    (2)
ਪਿਓ ਜਿਹਾ ਨਾ
ਚਾਚਾ ਨਾ ਹੀ ਤਾਇਆ
ਨਾ ਹੀ ਹਮ-ਸਾਇਆ
    (3)
 ਮਾਂ ਦੀ ਮੱਮਤਾ
ਸਦਾ ਸਦਾ ਸਦੀਵੀ
ਨਿੱਘ ਅਨੋਖਾ ਭਾਸੇ
    (4)
ਮਾਂ ਦੀ ਬੁਕੱਲ
ਖੁੱਸੇ ਤਾਂ ਦਿਲ ਖੁੱਸੇ

ਦੇਵੇ ਕੌਣ ਦਿਲਾਸੇ

 ਜੋਗਿੰਦਰ ਸਿੰਘ  "ਥਿੰਦ"
  ( ਸਿ਼ਡਨੀ--ਅੰਮਿ੍ਤਸਰ )

14 July 2013

ਤੱਤੇ ਤੱਤੇ ਗੁੜ ਦੀ ਸਾਂਝ

  1.                                                                                                                                                     R
 (1)
ਕਮਾਦ ਵੱਢ
ਛੇਲੀ ਕੀਤੀ ਗੱਨਆਂ
ਗੱਠਾਂ ਬਣ ਰਖੀਆਂ

ਵੇਲਨੇ ਲਿਜਾ
ਪੀੜਿਆ, ਕੱਡੀ ਰੌਹ
ਕੜ੍ਹਿ ਬਣਿਆ ਗੁੜ

     (2)
ਜੋ ਵੀ ਆਓਂਦਾ
ਤੱਤਾ ਤੱਤਾ ਗੁੜ ਖਾ
ਪੱਚਾਕੇ ਹੈ ਮਾਰਦਾ

ਵੱਢੇ ਦਿਲ ਸੀ
ਮਨ੍ਹਾਂ ਕੋਈ ਨਾ ਕਰੇ
ਸਾਂਝਾਂ ਪਕੀਆਂ ਗੰਡਾਂ

ਜੋਗਿੰਦਰ ਸਿੰਘ  ਥਿੰਦ
              (ਸਿਡਨੀ-ਅੰਮ੍ਰਿਤਸਰ )

12 July 2013

ਭੁਲੇ ਤੰਦੂਰ

    (1)                                                                                                                                                       R
My Photoਭਖੇ ਤੰਦੂਰ
ਭਾਬੀ ਲਾਵੇ ਰੋਟੀਆਂ
ਮੁੜਕੋ ਮੁੜਕੀ ਹੋ

ਗੋਲ ਬੇਂਗਣ
ਕੋਲਿਆਂ ਤੇ ਭੁਜਦੇ
ਖਾਈਏ ਮਜ਼ੇ ਲੈ ਲੈ
   (2)
ਭੁਲ੍ਹੇ ਤੰਦੂਰ
ਨਾ ਰਹੀਆਂ ਭਾਬੀਆਂ
ਜੋ ਦੇਣ ਚੋਪੜੀਆਂ

ਨਾ ਲਵੇਰੀਆਂ
ਨਾ ਰਹੀਆਂ ਬੂਰੀਆਂ
ਪੈਕਟਾਂ 'ਚ ਪੈ ਗੀਆਂ

    (3)
ਪੀਲੇ ਨੇ ਰੰਗ
ਪੀ ਪੀ ਨਸ਼ੇ ਤੇ ਭੰਗ
ਇਹ ਨੇ ਸਾਡੇ ਸੰਗ

ਲੱਭੋ ਸੂਰਮੇ
ਮੁਛ ਵੱਟ ਗਭਰੂ
ਬੀਤੇ ਦੀਆਂ ਨੇ ਗਲਾਂ

ਜੋਗਿੰਦਰ ਸਿੰਘ  ਥਿੰਦ
            (ਸਿਡਨੀ)

08 July 2013

ਨਹੀ ਲਭਨੇ ਲਾਲ ਗਵਾਚੇ

ਦੁਖ ਵੰਡਾਂਆਂ ਘੱਟਦਾ ਦੈ
ਤੇ ਸੁਖ ਵੰਡਾਆਂ ਵਧਦਾ ਹੈ ।
ਪਰ
ਅੱਥਰੂ ਸੁਕੇ
ਹਾਸੇ ਬੁਲਾਂ ਤੇ ਰੁਕੇ
ਹੌਕੇ ਗਲੇ'ਚ ਤੁਟੇ
ਬਿੜਕਾਂ ਲੈਂਦੇ
ਹੁਣ ਵੀ ਝੌਲੇ ਪੈਂਦੇ
ਖੌਰੇ ਕਿਵੇਂ ਸਹਿੰਦੇ

ਜੋਗਿੰਦਰ ਸਿੰਘ ਥਿੰਦ
ਤੇ ਪ੍ਰਵਾਰ
(ਸਿਡਨੀ)

06 July 2013

ਧਰਤੀ ਜਾਏ

1
ਧਰਤੀ ਜਾਏ
ਪਾਂਦੇ ਕਿਨਾ ਖਰੂਦ
ਪੁਠੇ ਕੁਦਣ
ਖਿੜਖਿਲੀ ਪਾਓਂਣ
ਤਾਲੀਆਂ ਮਰਵਾਣ

2
ਧਰਤੀ ਜਾਏ
ਵਡਣ ਵਡਾਓਂਣ
ਮੂਲੋਂ ਮੂਰਖ
ਨਾ ਸਮਝਣ ਉਸ
ਜਿਸ ਬੂਟਾ ਲਾਇਆ

3
ਧਰਤੀ ਜਾਏ
ਕਹਿਰ ਕਮਾਓਂਣ
ਦੁਧੋਂ ਇਕ ਹੋ
ਮਰਨ ਮਰਾਓਂਣ
ਜ਼ੁਲਮ ਕਮਾਓਂਣ

ਜੋਗਿੰਦਰ ਸਿੰਘ ਥਿੰਦ
               (ਸਿਡਨੀ)

04 July 2013

ਹੱਸਿਆ ਕਰੋ

      (1)
ਹੱਸਿਆ ਕਰੋ
ਹੋਣਾ ਓਹੀ ਜੋ ਰਜ਼ਾ
ਫਿਕਰਾਂ ਦਾ ਏ ਕਿਆ

ਜੇ ਖੁਸ਼ੀ ਚਾਹੇਂ
ਮੰਗ ਭਲਾ ਸਭ ਦਾ
ਕੀ ਪਤਾ ਏ ਕੱਲ ਦਾ

    (2)
ਢਹਿੰਦੀ ਕਲਾ
ਹੋਰ ਢੇਰੀ ਢਾਓਂਦੀ
ਕੀ ਪਲੇ ਹੈ ਪਾਓਂਦੀ

ਮਿਤ ਨਾ ਕੋਈ
ਸਭ ਛੱਡਦੇ ਜਾਂਦੇ
ਵੇਲਾ ਕਿਉਂ ਗਵਾਂਦੇ

ਜੋਗਿੰਦਰ ਸਿੰਘ ਥਿੰਦ
              (ਸਿਡਨੀ)


 

02 July 2013

ਪਾਣੀ ਬਚਾਓ

            ਅੱਜਕਲ ਪੰਜਾਬ ਦੇ ਉਤਰੀ ਜ਼ਿਲਿਆਂ ਦਾ ਧਰਤੀ ਹੇਠਲੇ ਪਾਣੀ ਦਾ ਲੈਵਲ ਦਿਨੋ ਦਿਨ ਹੇਠਾਂ ਨੂੰ ਜਾ ਰਿਹਾ ਹੈ । ਤੇ ਦਖਨੀ ਜ਼ਿਲਿਆਂ ਦਾ ਪਾਣੀ ਉਪਰ ਨੂੰ ਆ ਰਿਹਾ ਹੈ । 1960 ਵਿਚ ਪਾਣੀ 15 ਫੁਟ ਤੇ ਸੀ ਤੇ ਹੁਣ 60 ਫੁਟ ਤੋਂ ਵੀ ਥੱਲੇ ਹੈ । ਇਸ ਤੋਂ ਉਲਟ ਦਖਨੀ ਜ਼ਿਲਿਆਂ ਦਾ ਹੈ । ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜੱਦ ਪੰਜਾਬ ਰੇਖਿਸਤਾਨ ਬਣ ਜਾਵੇਗਾ । ਇਸ ਸਾਰੇ ਮਸਲੇ ਨੂੰ ਹਾਇਕੁ ਕਲਮ ਨੇ ਕੁਝ ਇਸ ਤਰਾਂ ਵਰਨਣ ਕੀਤਾ ਹੈ :-

     (1)
ਪੰਜਾਬੀ ਲੋਕੋ
ਹੋਸ਼ਇਆਰ ਹੋਜੌ
ਕਿਆਮਤ ਆ ਰਈ

ਪਾਣੀ ਜੀਵਨ
ਜਾਵੇ ਹੇਠਾਂ ਹੀ ਹੇਠਾਂ
ਧਰਤੀ ਬੰਣੂ ਰੇਤ

       (2)
ਸਿਆਂਣੇ ਲੋਕੋ
ਸਭ ਤੋਂ ਉਚੀ ਭੁਧੀ
ਕਰੋ ਨਾ ਕੋਈ ਉਪਾ

ਸੰਭਾਲੋ ਵੇਲਾ
ਸਭ ਨੂੰ ਦਸੋ ਬੁਲਾ
ਪਾਣੀ ਦਾ ਕਰੋ ਬਚਾ

ਜੋਗਿੰਦਰ ਸਿੰਘ ਥਿੰਦ
           ( ਸਿਡਨੀ)