'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 March 2023

 ਗ਼ਜ਼ਲ                                       3/5

ਅੱਜ ਕਲ ਜ਼ਮਾਨਾ ਮੱਤਲੱਬ ਦਾ ਮੱਤਲਬ ਤੋਂ ਬਿਨਾਂ ਗੱਲ ਕਰੇ ਕੋਈ ਨਾਂ

ਦਸੇ ਕੋਈ ਆਕੇ ਮੈਨੂੰ ਕਿਹੜਾ ਬੰਦਾ ਹੈਗਾ ਜੋ ਕਦੀ ਛੱਲ ਕਰੇ ਕੋਈ ਨਾਂ 

ਅਪਣੀ ਜ਼ਮੀ੍ਰ ਮਾਰ ਕੇ ਸ਼ਰੇਆਮ ਬੇਈਮਾਨੀ ਦਿਨ ਰਾਤ ਕਰਦੇ ਵੇਖੇ ਨੇ

ਅਪਣੇ ਆਪ ਨੂੰ ਕੋਸੇ ਮੱਥੇ ਹੱਥ ਮਾਰੇ ਕਿ ਉਂਗਲ ਕਿਸੇ ਵੱਲ ਕਰੇ ਕੋਈ ਨਾਂ

ਬੇਈਮਾਣਾ ਵਿਚ ਰਹਿ ਕੋਈ ਸੱਚਾ ਪੁਰਸ਼ ਅਪਣਾ ਜੀਵਨ ਕਿਵੇਂ ਨਿਭਾਵੇ

ਮੇਰੇ ਮਨ ਤੇ ਇਹ ਬੋਝ ਹੈ ਮੈਂ ਚਾਹੁੰਦਾ ਹਾਂ ਬਗੈਰ ਤੇਰੇ ਹੱਲ ਕਰੇ ਕੋਈ ਨਾਂ

ਬੜਾ ਸੋਚਕੇ ਚੰਗ਼ੇ ਬੰਦੇ ਹਮੇਸ਼ਾਂ ਬੁਰੇ ਕੰਮਾਂ ਤੋਂ ਹੋ ਸੱਕੇ ਤਾਂ ਦੂਰ ਹੀ ਰਹਿੰਦੇ

ਇਹ ਵੇਖਣਾਂ ਕਿ ਜੋ ਚੰਗੇ ਕੰਮ ਕਰਨੇ ਓਥੇ ਉਥਲ ਪਥੱਲ ਕਰੇ ਕੋਈ ਨਾ

ਹਰ ਇਕ ਨੂੰ ਯਾਦ ਰੱਖਣਾਂ ਚਾਹੀਦਾ ਕਿ ਬੁਰੇ ਦਾ ਬੁਰਾ ਨਿਤੀਜਾ ਹੁੰਦਾ ਏ

ਜ਼ਮਾਨਾਂ ਬੁਰਾ ਆ ਗਿਆ ਕਿਸੇ ਦਾ ਵੀ ਲਿਆਜ ਅੱਜਕੱਲ ਕਰੇ ਕੋਈ ਨਾ

 ਉਸ ਪਾਲਣ ਹਾਰ ਨੂੰ ਸੱਦਾ ਯਾਦ ਰੱਖਨਾ ਉਹ ਹਮੇਸ਼ਾ ਤੇਰੇ ਨਾਲ ਰਹਿੰਦਾ

"ਥਿੰਦ"ਜੋ ਕਰਨਾ ਸੱਚੇ ਦਿਲੋਂ ਕਰਨਾ ਅਪਣੇ ਨਾਲ ਸ਼ਾਮਲ ਕਰੇ ਕੋਈ ਨਾ

ਇੰਜ: ਜੋਗਿੰਦਰ ਸਿੰਘ "ਥਿੰਦ"

(  ਅਮ੍ਰਿਤਸਰ )

20 March 2023

 ਗ਼ਜ਼ਲ                                          2/5

ਜੋ ਬੀਤ ਗਈ ਸੋ ਬੀਤ ਗਈ ਉਸ ਦੀ ਯਾਦ ਸਤਾਏ ਕਿਓਂ

ਚੜੀ ਜਵਾਨੀ ਮੱਸਤਨੀ ਸਜਨਾਂ ਆ ਕੇ ਉਹ ਜਾਏ ਕਿਓਂ

ਚਲੇ ਜਾਂਦੇ ਬਚਪਨ ਜਵਾਨੀ. ਰੱਬਾ ਇਹ ਕੀ ਰੀਤ ਬਨਾਈ

ਬੱਚਪਨ ਜਵਾਨੀ ਲੰਘੇ ਤਾਂ ਫਿਰ ਇਹ ਬੜੇਪਾ ਆਏ ਕਿਓਂ

ਹਰ ਇਕ ਚਾਹੁੰਦਾ ਮੈਨੂੰ ਸਾਰੇ ਅਪਣਾ ਸੱਮਝਨ ਪਿਆਰਾ

ਕੋਈ ਮਿਤਰਾਂ ਨੂੰ ਮਿਲਕੇ ੲੈਵੇਂ ਅਪਣੇ ਮੱਥੇ ਵੱਟ ਪਾਏ ਕਿਓਂ

 ਚਿਰਾਂ ਪਛੋਂ ਕੋਈ ਅਪਣਾਂ ਦਰਦ ਤੁਹਾਨੂੰ ਆਕੇ ਹੈ ਦੱਸਦਾ

ਉਹ ਖੁਸ਼ ਹੋਕੇ ਜਾਏ, ਨਾਰਾਸ਼ ਹੋਕੇ ਕਿਸੇ ਵੱਲੋਂ ਜਾਏ ਕਿਓਂ

 ਨੇਕੀ ਕਰਕੇ ਭੁਲ ਜਾਣਾ ਅੱਛਾ ਐਵੇਂ ਹੀ ਜਿਤਾਣਾਂ ਨਹੀ

ਅਹਿਸਾਨ ਜੋ ਕੀਤਾ ਹੈ ਉਹਦਾ ਮਨ ਤੇ ਬੋਝ ਹੰਡਾਏ ਕਿਓਂ

ਮਨ ਸਾਫ ਹੋਵੇ ਤਾਂ ਜਿੰਦਗੀ ਦਾ ਸੱਫਰ ਚੰਗਾ ਕੱਟ ਜਾਂਦਾ

"ਥਿੰਦ"ਖੁਸ਼ ਰਹੋ ਆਬਾਦ ਰਹੋ ਖਿੜਿਆ ਮੁਰਝਾਏ ਕਿਓਂ

ਇੰਜ" ਜੋਗਿੰਦਰ ਸਿੰਘ "ਥਿੰਦ"

( ਅਮ੍ਰਿਤਸਰ )


18 March 2023

 ਗਜ਼ਲ                                                  1/5

ਅੱਜ ਫਿਰ ਉਹਨਾਂ ਨੂੰ  ਮੇਰੀ ਯਾਦ ਆਈ ਤਾਂ ਹੋਣੀ

ਮੇਰੀ ਯਾਦ  ਅਪਣੇ ਦਿਲ ਵਿਚ ਬਠਾਈ ਤਾਂ ਹੋਣੀ

 ਮਿਟਾਣ ਨਾਲ ਨਹੀਂ ਮਿਟਦੀ ਏ ਭੁਖ ਦਰਸ਼ਨਾਂ ਦੀ

ਕਿਸੇ ਨਾਲ ਤੂੰ ਅਪਣੀ ਦੋਸਤੀ ਨਿਭਾਈ ਤਾਂ ਹੋਣੀ

ਚੰਦ ਸਤਾਰੇ ਚਮਕਨ ਤੇ ਕਰਦੇ ਪਏ ਇਸ਼ਾਰੇ  ਤੈਨੂੰ

ਧਰਤੀ ਹੋਈ ਪਲੀਤ,ਨੂੰ ਛੱਡੋ, ਮਨ ਆਈ ਤਾਂ ਹੋਣੀ

ਸੁਣਿਆਂ ਚੰਨ ਸਤਾਰਿਆਂ ਤੋਂ ਅੱਗੇ ਸੁੰਦਰ ਧਰਤੀ

ਉੁਹਦੇ ਵਿਚੋਂ ਕੋਈ ਇਕ ਤੇਰੇ ਮਨ ਭ੍ਹਾਈ ਤਾਂ ਹੋਣੀ

ਸਾਰੇ ਚੰਨ ਸਤਾਰੇ ਤੂੰ ਨੇ ਹੁਣ ਤੱਕ ਤਾਂ ਗਾਹਿ ਮਾਰੇ

ਕਿਤੇ ਨਾ ਕਿਤੇ ਸੁੰਦਰ ਥਾਂ ਪਸੰਦ ਆਈ ਤਾਂ ਹੋਣੀ

ਸ਼ਾਇੇਦ ਓਥੇ ਵੱਸ ਕੇ ਤੇਰੇ ਮਨ ਨੂੰ ਸ਼ਾਂਤੀ ਮਿਲੇ

'ਥਿੰਦ'ਕਿਤੇ ਵੱਸਣ ਦੀ ਇਛਾ ਲਿਖਾਈ ਤਾਂ ਹੋਣੀ

ਇੰਜ: ਜੋਗਿੰਦਰ ਸਿੰਘ "ਥਿੰਦ"

( ਅਮ੍ਰਿਤਸਰ )

06 March 2023

 ਗਜ਼ਲ                                 86/4

ਇਹ ਕੋਈ ਨਹੀ ਜਾਣਦਾ ਕਿ ਅੱਗਲੇ ਪੱਲ ਕੀ ਹੋ ਜਾਣਾ

ਨਾ ਕੋਈ ਆ ਕੇ ਦੱਸਦਾ ਕਿ ਉਹਨੇ ਫਿਰ ਕਦੋਂ ਹੈ ਆਂਣਾ

ਹਰ ਪਾਸੇ ਅੰਧੇਰਾ ਹੀ ਹੈ ਤੇ ਕੋਈ ਨਾ ਜਾਣੇ ਏਹ ਕੀ ਹੈ

ਨਰਕਾਂ ਜਾਂ ਬਹੱਸ਼ਤਾ ,ਚ ਰੱਭ ਨੇ ਜਿਥੇ ਲਜਾਕੇ ਵਸਾਣਾ

ਪਰਮਾਤਮਾ ਦੀ ਮਰਜ਼ੀ ਹੈ ਉਸ ਮਤਾੱਬਕ ਅਸੀਂ ਰਹਣਾਂ

ਜੋ ਹੈ ਧੁਰੋਂ ਲਿਖਿਆ ਸੱਜਨਾਂ ਓਧਾਂ ਹੀ ਆਪਾਂ ਨੇ ਹੈ ਪਾਣਾਂ

ਵੱਕਤ ਬੜਾ ਬੱਲਵਾਣ ਹੈ ਤੇ ਵੱਕਤ ਬੜਾ ਕੁਛ ਕਰ ਜਾਂਦਾ

ਵੱਕਤ ਨਾਲ ਹੀ ਆਓੰਦਾ ਬੰਦਾ ਵੱਕਤ ਨਾਲ ਚਲੇ ਜਾਣਾ

ਨਾਂ ਵੱਸ ਤੇਰੇ ਨਾਹੀ ਵੱਸ ਮੇਰੇ ਏਥੇ ਕਿਸੇ ਦੀ ਪੇਸ਼ ਨਾ ਚੱਲੇ 

ਬੇ ਬੱਸ ਹਰ ਥਾਂ ਬੰਦਾ ਬੱਸ ਪੂਜਾ ਪਾਠ ਨਾਲ ਕੰਮ ਚਲਾਣਾ

ਚੰਗੇ ਕੰਮਾਂ ਦਾ ਹਮੇਸ਼ਾਂ ਬੰਦੇ ਨੂੰ ਸੋਹਿਣਾ ਹੀ ਫੱਲ ਮਿਲਦਾ ਏ

 ,ਥਿੰਦ,ਜੇਕਰ ਤੁਸੀ ਸੱਮਝ ਕੇ ਬੀਜੋ ਤਾਂ ਚੰਗਾ ਮਿਲਦਾ ਖਾਣਾਂ

ਇੰਜ: ਜੋਗਿੰਦਰ ਸਿੰਘ  "ਥਿੰਦ"

( ਅਮ੍ਰਿਤਸਰ  )  

 




05 March 2023

 ਗਜ਼ਲ                                                                   85/4

ਆਓ ਲੱਭੀਏ ਕੋਈ ਨਵਾਂ ਆਸਮਾਂ ਜਿਥੇ ਜਾਕੇ ਅਪਣਾਂ ਘਰ ਬਨਾਈਏ

ਅਪਣੇ ਯਾਰ ਦੋਸਤ ਜੋ ਵਿਛੜ ਗੲੈ ਨੇ ਉਹਨਾ ਉਥੇ ਲਿਆ ਵਸਾਈਏ

ਗੁਨਾਂਗਾਰ ਤੇ ਪਾਪੀਆਂ ਨੂੰ ਏਥੇ ਇਸ ਧਰਤੀ ਤੇ ਹੀ ਰਹਿਣ ਦਿਓ ਲੋਕੋੋ

ਚੰਗੇ ਬੰਦਿਆਂ ਦੀ ਮਿਲਕੇ ਚੋਣ ਕਰੀਏ ਤੇ ਉਹਨਾਂ ਨੂੰ ਨਾਲ ਲੈ ਜਾਈਏ

ਨਵੇਂ ਘਰ ਵੱਸਕੇ ਉਹਨੂੰ ਬਹਿਸ਼ਤ ਬਣਾਓਨ ਲਈ ਸਾਰਾ ਜ਼ੋਰ ਲਾਦਿਓ

ਇਹ ਧਰਤੀ ਤਾਂ ਹੋ ਗਈ ਪਲੀਤ ਏਹਨੂੰ ਸਜਨਾ ਅਪਣੇ ਗਲੋਂ ਲਾਹੀੲੈ

ਇਸ ਲਈ ਆਓ ਚਲੀਏ ਇਹਨੂੰ ਛੱਡ,ਤੇ ਮਨ ਮਰਜ਼ੀ ਦੀ ਧਰਤੀ ਲਭੋ

ਹੁਣ ਇਸ ਦਾ ਇਕੋ ਇਲਜ਼ ਹੈ ਛੱਡੋ ਇਹ ਧਰਤੀ ਦੂਜੀ ਥਾਂ ਬਣਾਈਏ

ਜੋ ਕਰਦੇ ਨੇ ਪਸੰਦ ਛੱਡੋ ਊਹਨਾਂ ਨੂੰ, ਮਰਜ਼ੀ ਦੀ ਅਪਣੀ ਧਰਤ ਵਸਾਓ

ਹਿਮਤ ਕਰਕੇ ਉਠੋ ਸੱਭ ਨੂੰ ਇਕਠਿਆਂ ਕਰਕੇ ਨਵੀਂ ਧਰਤੀ ਤੇ ਜਾਈੲੈ

ਰੋੰਦੀ ਦੁਨੀਆਂ ਕੋਈ ਵਾਤ ਨਾ ਪੁਛਦਾ ਇਹਦਾ ਇਕੋ ਇਕ ਇਲਾਜ ਹੈ

"ਥਿੰਦ"ਦੀ ਮਣੋ ਅਤੇ ਲਾਮ ਬੰਦ ਹੋਕੇ ਨਵੀਂ ਧਰਤੀ ਵੱਲ ਉਠ ਧਾਹੀਏ

ਇੰਜ: ਜੋਗਿੰਦਰ ਸਿੰਘ  "ਥਿੰਦ"

( ਅਮ੍ਰਿਤਸਰ )  

 


04 March 2023

 ਗਜ਼ਲ                                                                84/4

ਤ੍ਰਿਜਨਾਂ ਦੀਆਂ ਕੁੜੀਆਂ ਹੁਣ ਕਦੀ ਰੱਲ ਨਾਂ ਬੈਠਨ ਜ਼ਮਾਨਾਂ ਬਦਲ ਗਿਆ

ਅਕੱਠੀਆਂ ਰੱਲ ਨਾਂ ਝੂਟਣ ਪੀੰਘਾਂ ਉਹ ਬਚਪਣ ਹੀ ਸੁਹਾਣਾਂ ਬਦਲ ਗਿਆ

ਨਾ ਗਿਧੇ ਸਾਵਨ ਦੇ ਠੱਠੇ ਨਾਂ ਨੱਚਨਾਂ ਕੁਦਨਾਂ ਨਾਂ ਸਹੇਲੀਆਂ ਦੇ ਕੱਦੀ ਮੇਲੇ

ਮਿਲਨੋਂ ਤਰਸਨਾਂ ਪੁਰਾਨਿਆਂ ਜੁਟਾਂ,ਸਾਵਨ ਤਾਂ ਹੁਣ ਪੁਰਾਨਾਂ ਬਦਲ ਗਿਆ

ਯਾਦਾਂ ਪੁਰਾਣੀਆਂ ਬੱਸ ਯਾਦਾਂ ਹੀ ਰਹਿ ਗਈਆਂ ਕਈ ਤਾਂ ਭੁਲ ਵੀ ਗਈਆਂ

ਬੱਚਪਣ ਅਜੇ ਕਦੀ ਯਾਦਾਂ ਵਿਚ ਆਉਂਦਾ ਪੜਨਾਂ ਤੇ ਪੜਾਣਾਂ ਬਦਲ ਗਿਆ

ਨਾ ਛੱਪੜ ਰਹੇ ਨਾਂ ਡਾਬਾਂ ਰਹੀਆ ਨਾਂ ਪੁਰਾਨੇ ਟਿਨਡਾਂ ਵਾਲੇ ਦਿਸਦੇ ਨੇ ਖੂਹ

ਨਾ ਸ਼ਾਮੀ ਖੇਡਨ ਮੁੰਡਿਆਂ ਦੀਆਂ ਢਾਂਨਿਆਂ, ਹੁਣ ਤਾਂ ਨਿਸ਼ਾਨਾਂ ਬਦਲ ਗਿਆ

ਅੱਜ ਕੱਲ ਵੇਿਹਲ ਨਾ ਕਿਸੇ ਨੂੰ ਪੜਾਈ ਤੋਂ ਸਭੇ ਰੁਝੇ ਨੇ ਅਪੋ ਅਪਣੀ ਹੀ ਥਾਂ

"ਥਿੰਦ"ਵੇਖ ਕਿਨਾਂ ਪੱਲਟਿਆ ਇਹ ਸਮਾਂ ਹਰ ਇਕ ਦਾ ਖਾਣਾ ਬਦਲ ਗਿਆ

ਇੰਜ: ਜੋਗਿੰਦਰ ਸਿੰਘ  "ਥਿੰਦ"

( ਅੰਮ੍ਰਿਤਸਰ )


 

       

03 March 2023

 ਗਜ਼ਲ                               83/4

ਹੌਸਲਾ ਜੋ ਰੱਖਦਾ ਦਿਲੋਂ ਪੱਕਾ ਉਹ ਕਦੀ ਨਹੀਂ ਹਾਰਦਾ

ਚੱਲਦਾ ਜੋ ਪੱਕੀ ਧਾਰਕੇ ਉਹ ਹਮੇਸ਼ਾਂ ਹੀ ਮੱਲਾਂ ਮਾਰਦਾ

ਜੋ ਕੰਡਿਆਂ ਨੁੰ ਲਤਾੜਕੇ ਮੰਜ਼ਲ ਤੇ ਪਹੁੰਚ ਲੱਲਕਾਰਦੇ

ਉਹ ਜਿੰਦਗੀ ਦਾ ਸੱਫਰ ਸੱਬ ਤੋਂ ਅੱਗੇ ਹੋਕੇ ਪਲੇ ਝਾੜਦਾ

ਯਾਰਾਂ ਦਾ ਯਾਰ ਹੋਕੇ ਜਿਹੜਾ ਹਮੇਸ਼ਾ ਆਪਾ ਹੀ ਵਾਰ ਦੇਵੇ

ਬਿਨਾ ਗਰਜ਼ ਤੇ ਲਲ਼ਚ ਅਪਣਾਂ ਬਣਕੇ ਦੂਜੇ ਦਾ ਸਾਰਦਾ

ਜੋ ਰੱਖਦਾ ਯਾਦ ਉਸ ਪ੍ਰਵਰਦਗਾਰ ਨੂੰ ਦਿਲ ਵਿਚ ਬਠਾ 

ਊਹ ਛੇਤੀ ਹੀ ਨਦੀ ਤਰਕੇ ਕੰਡਾ ਲੱਭ ਲੈੰਦਾ ਉਸ ਪਾਰਦਾ

ਜੋ ਕਰੋਗੇ ਉਹੋ ਭਰੋਗੇ ਇਹ ਸੁਨਹਿਰੀ ਗੁਰ ਯਾਦ ਰੱਖਨਾਂ

ਲੋਕੀ ਯਾਦ ਕਰਨਗੇ ਸੱਜਨਾਂ ਕਿ ਇਹ ਹੀ ਦਿਲ ਠਾਰਦਾ

ਅਜੇ ਵੀ ਯਾਦ ਆਉਂਦਾ ਏ ਲੰਗ ਗਿਆ ਜਿਹੜਾ ਬੱਚਪਣ

"ਥਿੰਦ"ਨਾਂ ਜਾਣੇ ਕਿਓਂ ਯਾਦ ਆਵੇ ਤਾਂ ਖੁਸ਼ੀਆਂ ਉਭਾਰਦਾ

ਇੰਜ: ਜੋਗਿੰਦਰ ਸਿੰਘ  "ਥਿੰਦ "

(  ਅਮ੍ਰਿਤਸਰ  )