'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 October 2015

ਨੀਂਦਰਾਂ (ਸੇਦੋਕਾ)

1.

ਬੋਟ ਆਪਣਾ 
ਜੀ ਭਿਆਣੀ ਲੱਭਦੀ 
ਆਲ੍ਹਣੇ 'ਚੋਂ ਡਿੱਗਿਆ 
ਗਿਆ ਨਾ ਮੁੜੇ
ਰੱਖੋ ਭਾਵੇਂ ਮੁੜ ਕੇ
ਖੇਲ ਰੱਬੋਂ ਵਰਤੇ। 

2.
ਕੋਠੇ ਪੈ ਗਿਆ 
ੳੁਤੋਂ ਹੇਠੋਂ ਲਹਿ ਕੇ
ਪੱਖੀ ਝੱਲੇ ਬਹਿ ਕੇ 
ਤੜਕੇ ਜਾਣਾ
ਖੇਤਾਂ ਪਾਣੀ ਲਾਵਣਾ 
ਨੀਂਦਰਾਂ ਨਾ ਆਵਣਾ। 


ਇੰ : ਜੋਗਿੰਦਰ ਸਿੰਘ ਥਿੰਦ 
(ਸਿਡਨੀ) 






 
              


17 October 2015


                         ਗਜ਼ਲ

ਖੁਦਾ ਕਮੀ ਕਿਅਾ ਰਹਿ ਗਈ, ਮੇਰੀ ਦੁਆਓ਼ ਮੇ਼
ਮਿਲੀ ਨਾ ਰਆਇਤ ਮੁਝੇ, ਕਿਸੀ ਭੀ ਖਿਤਾਓ਼ ਮੇ਼

ਆਦਮੀ ਹੂਂ ਆਦਮੀ ਤੋ, ਗਲਤੀ ਕਾ ਪੁਤਲਾ ਹੈ
ਕੁਛ ਤੋ ਕਰ ਦੇਤੇ ਕਮੀ, ਖੁਦਾ ਮੇਰੀ ਸਜ਼ਾਓ਼ ਮੇਂ

ਅੱਬ ਪਤਾ ਚਲਾ ਕਿ ਮੈ਼ਂ,ਕਿਤਨੇ  ਪਾਣੀ ਮੇਂ ਹੂੰ
ਕਿਓਂ ੳੁੜਤਾ ਰਹਾ , ਇਤਨੀ ਊਚੀ ਹਵਾਓਂ ਮੈ

ਕਬੀ ਤੰਗ ਨਾ ਕਰੋ,ਕਿਸੀ ਭੀ ਖੁਦਾ ਕੇ ਬੰਦੇ ਕੋ
ਬਹੁਤ ਅੱਸਰ ਹੋਤਾ ਹੈ,ਉਸ ਕੀ ਬੱਦ-ਦੁਆਓਂ ਮੇਂ

ਆਾਸਮਾਂ ਸੇ ਗਿਰਾ ਅੱਟਕਾ,ਗਿਰਾ ਫਿਰ ਅੱਟਕਾ
ਐਸਾ ਨਾ ਹੋਤਾ ਗਰ, ਰੱਖਤੇ ਅਪਣੀ ਨਿਗਾਹੋਂ ਮੇਂ
  
ਤੇਰੇ ਗੁਨਾਹੋਂ ਕਾ ਬੋਝ,ਹੀ ਏਕ ਵਜਾ ਰਹੀ ਹੋਗੀ
"ਥਿੰਦ 'ਯੂੰਹੀਂ ਦੋਸ਼ ਕਿਓਂ,ਨਿਕਾਲਤੇ ਹੋ ਮਿਲਾਹੋਂ ਮੇਂ

          ਇੰਜ: ਜੋਗਿੰਦਰ ਸਿੰਘ " ਥਿੰਦ "
                         ( ਸਿਡਨੀ )

04 October 2015

ਗ਼ਜ਼ਲ
ਦੁਸ਼ਮਨ ਬਿਣਾਕੇ ਕਿਸੇ ਨੂੰ ,  ਬੜਾ ਮੁਸ਼ਕਲ ਹੋਇਆ ਜੀਣਾ
ਲੀਰੋ ਲੀਰ  ਦਿਲ ਹੋਇਆ , ਕੋਈ ਤਾਂ ਦਸੇ ਕਿਵੈ ਹੈ  ਸੀਣਾ

ਜਿਨੂੰ ਲਗਦਾ ਨਹੀ ਛਡਦਾ, ਘੁਣ ਵਾਂਗੂੰ ਏਹਿ ਹੈ  ਖਾ  ਜਾਂਦਾ
ਨਾਂ ਛਡ ਹੋਵੇ ਨਾਂ ਰਖ ਹੋਵੇ ,ਔਖਾ ਏ  ਜ਼ਹਿਰ ਪਿਆਲਾ ਪੀਣਾ

ਆਪਣੇ ਬਲ੍ਹ ਬੋਤੇ ਹੀ ਸਜਣਾ , ਉਚੀ ਤੋਂ ਉਚੀ ਮਾਰ ਉਡਾਰੀ
ਫਿਰ  ਉਤਰ ਉਚੇ ਗਗਨਾ ਤੋਂ , ਆਕੇ ਚਲ ਤੂਁ ਤਾਣਕੇ ਸੀਨਾਂ

ਦਰਦਮੰਦਾਂ ਦਾ ਦਰਦੀ ਹੋਕੇ ,ਖ਼ਟ ਲਐ ਕੁਜ ਤਾਂ  ਦੁਨੀਆਂ ਤੋਂ
ਪਿਛੋਂ ਸਾਰੇ ਕਹਿਣਗੇ ਤੇਨੂੰ , ਬੰਦਾ ਤਾਂ  ਹੈ ਸੀ ਬੜਾ ਨਗੀਨਾ

ਆਸੇ ਪਾਸੇ ਕੋਈ ਨਾ ਜਾਣੇ ,ਆਪੋ ਧਾਪੀ ਇਸ ਦੁਨੀਆਂ ਅੰਦਰ
"ਥਿੰਦ "ਤੇਰੀ ਸੋਹਜੀ ਕਿਹਨੂੰ ,ਸਾਰੇ ਬੰਦੇ ਏਥੇ  ਬਣੇ ਮਸ਼ੀਨਾਂ 

              ਇੰਜ: ਜੋਗਿੰਦਰ ਸਿੰਘ :ਥਿੰਦ :
                           (ਸਿਡਨੀ )