'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

13 October 2017

ਬਨਾਸਪਤੀ ਚਾਚਾ


  ( ਇਕ ਖੁਲੀ  ਕਵਿਤਾ )
             ਦੀਵਾਲੀ                                                                              
ਦੀਵਾਲ਼ੀ ਦੀਪਾਂਵਾਲ਼ੀ
ਸਦੀਆਂ ਤੋਂ ਚੱਲਦੀ ਆਈ
ਕਿਸੇ ਦੀਪ ਜਿਲਾਏ
ਕਿਸੇ ਸੋਗ ਮਿਨਾਏ
ਕਿਸੇ ਚੌਸਰ ਲਾਏ
ਪੱਤਾ ਨਾ ਰਾਤ ਬਿਤਾਈ ਦਾ
                   ਇਹ ਵੀ ਰੰਗ ਦੀਵਾਲੀ ਦਾ------

ਪਿਠ ਤੇ ਬੱਚਾ
ਇਟਾਂ ਸਿਰ ਤੇ
ਪਹੁੰਚੀ ਤੀਜੀ ਮੰਜ਼ਲ ਜਾ
ਹੋਈ ਸਾਹੋ ਸਾਹਿ
ਇਹ ਹਾਲ ਮਿਹਨਤ ਵਾਲੀ ਦਾ
                           ਇਹ ਵੀ ਰੰਗ ਦਿਵਾਲੀ ਦਾ------
ਰੋੜ੍ਹੀ ਕੁਟੇ, ਪੋਟੇ ਫੁਟੇ
ੳੰਗਲਾਂ ਲਹੂ ਲੁਹਾਣ
ਬਚੇ ਪੈਏ ਕੁਰਲਾਣ
ਪੱਕੇ ਨਾ ਪੱਕਵਾਨ
ਅੱਠ ਜੀਅ,ਰੋਟੀਆਂ ਚਾਰ
ਅੱਦੀ ਅੱਦੀ ਖਾ
ਡੰਗ ਟਿਪਾ ਲੈਈ ਦਾ
                      ਇਹ ਵੀ ਰੰਗ ਦੀਵਾਲੀ ਦਾ-------

ਦੂਜੇ ਪਾਸੇ, ਖੁਰਨ ਪਤਾਸੇ

ਕਾਰ ਭਰੀ, ਤੁਹਫਿਆਂ ਨਾਲ 
 ਰੰਗ ਚੜਿਆ ਪੈਸੇ ਦੀ ਲਾਲੀ ਦਾ
                   ਇਹ ਵੀ ਰੰਗ ਦੀਵਾਲੀ ਦਾ -----

ਗੋਲੀਆਂ ਵਜਣ ਸਰੇ ਬਾਜ਼ਾਰ
ਪਿਠ ਪਿਛੇ ਖੜੀ ਸਰਕਾਰ
ਲੋਕੀਂ ਰੋਵਣ ਜ਼ਾਰੋ ਜ਼ਾਰ
ਬੋਲੀਆਂ ਕੰਧਾਂ, ਗੂੰਗੀ ਛੱਤ
ਕੋਈ ਨਾ ਫੜਦਾ ਹੱਥ
ਉਜੜੇ ਬਾਗ, ਪਤਾ ਨਾ ਮਾਲੀ ਦਾ
                 ਇਹ ਵੀ ਰੰਗ ਦੀਵਾਲੀ ਦਾ------

ਸੱਭੇ ਰੱਲ ਕੇ ਕਰੋ ਵਿਚਾਰ
ਹੋਵਣ ਸਾਰੇ  ਇਕ- ਸਾਰ
ਕੋਈ ਨਾਂ ਦਿਸੇ ਲਾਚਾਰ
ਹਰ ਕੋਈ ਦੀਪ ਜਗਾ ਕੇ
ਖੁਸ਼ੀ ਨਾਲ ਖੁਸ਼ੀ ਵੰਡਾਕੇ
ਮਾਣੇ ਦੌਰ ਖੁਸ਼ਹਾਲੀ ਦਾ
              "ਤਿੰਥ" ਵੇਖੋ ਰੰਗ ਦੀਵਾਲੀ ਦਾ------

   ਇੰਜ: ਜੋਗਿੰਦਰ ਸਿੰਘ "ਥਿੰਦ"

                 ( ਸਿਡਨੀ )