'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 March 2020

                     ਗਜ਼ਲ
ਮੁਝੇ ਚਾਹਿ ਕਰ ਤੁਝੇ ਕਿਆ ਮਿਲਾ ਹੋਗਾ
ਸੱਭ ਲੋਗੌਂ ਕੀ ਤਰ੍ਹਾ ਤੁਝੇ ਭੀ ਗਿਲ੍ਹਾ ਹੋਗਾ

ਬੱਦ ਬੱਖਤ ਇਤਨਾ ਨਾ ਹੋ ਕੋਈ ਜਹਾਂ ਮੈਂ
ਜਿਸ ਕੇ ਲੀਏ ਤੋ ਗਿਲ੍ਹਾ ਹੀ ਸਿਲ੍ਹਾ ਹੋਗਾ

ਬੁਝਾ ਦੀ ਆਗ ਉਜਾੜ ਦੀਆ ਆਸ਼ੀਆਂ
ਮੇਰਾ ਕੋਈ ਦੁਸ਼ਮਨ ਤੁਝੇ ਭੀ ਮਿਲਾ ਹੋਗਾ

ਲਗਾ ਕਰ ਆਪ ਹੀ ਤੋ ਸਮੁੰਦਰ ਮੈਂ ਆਗ
ਖੁਦਾਇਆ ਤੇਰਾ ਸੰਘਾਸਨ ਤੋ ਹਿਲਾ ਹੋਗਾ

ਤੂਫਾਂ ਆਪ ਖੁਦ ਜਿਨ੍ਹੇ  ਲਗਾ ਦੇ ਕਿਨਾਰੇ
"ਥਿੰਦ" ਕੋਈ ਅਨੋਖੀ ਹੀ ਤਾਂ ਬਿਲ੍ਹਾ ਹੋਗਾ

             ਇੰਜ: ਜੋਗਿੰਦਰ ਸਿੰਘ "ਥਿੰਦ"
                                   (ਸਿਡਨੀ)

                    ਗਜ਼ਲ
ਭੇਦ ਭਰੀ ਅੱਜ ਤੇਰੀ ਮੁਸਕਾਨ ਸੱਜਨਾ
ਕਰਦੀ ਪਈ ਦੂਰ ਮੇਰੀ ਥਿਕਾਨ ਸੱਜਨਾ

ਰੂਪ ਵੇਖੋ ਚੜ੍ਹਿਆ ਜਿਵੇਂ ਅਸਮਾਨੀ ਹੂਰ
ਤਿਖੀ ਅੱਦਾ ਤੇਰੀ ਪਾਵੇ ਘੁਮਸਾਣ ਸਜਨਾਂ

ਤੇਰੀ ਬੱਦਨਾਮੀ ਤੋਂ ਡਰਦਿਆਂ ਡਰਦਿਆਂ
ਝੱਲਿਆ ਦਿਲ ਦਾ ਹੀ ਨੁਕਸਾਨ ਸੱਜਨਾਂ

ਸਾਰੇ ਜੱਹਾਂ ਵਿਚ ਹੀ ਰੌਲਾ ਪੈ ਗਿਆ ਸੀ
ਚੁਪ ਕੀਤੇ ਕੀਤੇ ਹੀ ਖੋਲੀ ਜ਼ਬਾਨ ਸੱਜਨਾਂ

ਜਾਣ ਬੁਝ ਕੇ ਅਸੀਂ ਅੱਜ ਵੇਖੋ ਹਾਰ ਚੱਲੇ
ਕੁਝ ਵੀ ਨਾ ਜਾਨਣ ਲੋਕ ਨਾਦਾਂਨ ਸੱਜਨਾਂ

ਕੋਈ ਨਾ ਸੱਮਝੇ ਤਾਂ ਦਸੋ ਫਿਰ ਕੀ ਕਰੀਏ
"ਥਿੰਦ'ਰੋਮ ਰੋਮ ਬਣੇ ਮੇਰੀ ਜ਼ਬਾਣ ਸੱਜਨਾਂ

                ਇੰਜ: ਜੋਗਿੰਦਰ ਸਿੰਘ :ਥਿੰਦ"
                                       (ਸਿਡਨੀ)


                           

                     ਗਜ਼ਲ
ਏਕ ਦੋਸਤ ਦੱਗ੍ਹਾ ਦੇ ਜਾਏ ਤੋ ਕਿਆ ਕਰੇ ਕੋਈ
ਬੜੀ ਸੱਸਤੀ ਵਫਾ ਦੇ ਜਾਏ ਤੋ ਕਿਆ ਕਰੇ ਕੋਈੇ

ਬੜੇ ਬੜੇ ਹੀ ਪੜੇ ਹੈਂ ਇਸ ਜਹਾਂ ਮੈਂ ਤੋ ਦੋਸਤੋ
ਕੋਈ ਅਪਣਾਂ ਖੁਦਾ ਦੇ ਜਾਏ ਤੋ ਕਿਆ ਕਰੇ ਕੋਈ

ਹੱਮ ਦੱਗ੍ਹਾ ਦੇਤੇ ਫਿਰ ਵੋਹਿ ਦੇਤੇ ਤੋ ਬਾਤ ਹੋਤੀ
ਲੇਕਨ ਬਿਲਾ ਵਜ੍ਹਾ ਦੇ ਜਾਏ ਤੋ ਕਿਆ ਕਰੇ ਕੋਈ

ਜਿਤਨੇ ਗੱਮ ਥੇ,ਥੇ ਤੋ ਮੁਸ਼ਤਰਕਾ ਸੱਭ ਅਪਣੇ
ਬੇ-ਵੱਜਾ ਹੀ ਗਿਲ੍ਹਾ ਦੇ ਜਾਏ ਤੋ ਕਿਆ ਕਰੇ ਕੋਈ

ਉਸ ਖਾਤਰ ਤੋ ਹੱਮ ਨੇ ਸਾਰੇ ਸ਼ਿਕਵੇ ਲੇ ਲੀਏ
ਜਾਤੇ ਜਾਤੇ ਸਿਲ੍ਹਾ ਦੇ ਜਾਏ ਤੋ ਕਿਆ ਕਰੇ ਕੋਈ

ਦੁਖ ਦਰਦ ਸਾਰੀ ਉਮਰ ਲੀਏ ਤੋ ਉਫ ਨਾ ਕੀ
"ਥਿੰਦ"ਜਾਂਦੇ ਵਜ੍ਹਾ ਦੇ ਜਾਏ ਤੋ ਕਿਆ ਕਰੇ ਕੋਈ

                   ਇੰਜ: ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)

30 March 2020

                    ਗਜ਼ਲ
ਏਕ ਲਹਿਮਾਂਏ ਉਲਫੱਤ ਤੋ ਪਾ ਲੇਨੇ ਦੋ
ਮੁਝੇ ਉਨਕੇ ਕਰੀਬ ਅੱਭ ਤੋ ਜਾ ਲੇਨੇ ਦੋ

ਜੱਲਤੇ ਰਹੇ ਉਮਰ ਭਰ ਬਿਲਾ ਵੱਜਾ ਵੋ
ਮਿਜ਼ਾਰ ਪਰ ਅੱਭ ਦੀਆ ਜਲਾ ਲੇਨੇ ਦੋ

ਠਹਿਰ ਜਾ ਸ਼ਾਮ ਕੁਛ ਦੇਰ ਠਹਿਰ ਜਾ
ਜ਼ੁਲਫ ਚਿਹਿਰੇ ਸੇ ਉਹਨੇ ਹਟਾ ਲੇਨੇ ਦੋ

ਬੜੀ ਮੁਸ਼ਕੱਲ ਦਰਦ ਮਿਲਤੇ ਹੈਂ ਦੋਸਤੋ 
ਕੁਛ ਦਾਗ ਤੋ ਸੀਨੇ ਪਰ ਲਗਾ ਲੇਨੇ ਦੋ

ਮੁਝ ਪਰ ਨਹੀਂ ਗੈਰ ਪਰ ਕਰਤੇ ਯਕੀਂ
ਮਜ਼ਾ ਗੈਰ ਕਾ ਭੀ ਉਹਨੇ ਉਠਾ ਲੇਨੇ ਦੋ

ਤੇਰੀ ਬਾਤ ਅੱਭ ਬਿਗੜ ਚੁਕੀ ਹੈ''ਥਿੰਦ"
ਉਨ ਕੋ ਹੀ ਅਪਣੀ ਬਾਤ ਬਣਾ ਲੇਣੇ ਦੋ

           ਇੰਜ: ਜੋਗਿੰਦਰ ਸਿੰਘ "ਥਿੰਦ"
                                   (ਸਿਡਨੀ)       


                        ਗਜ਼ਲ
ਜਦੌਂ ਕਦੀ ਵੀ ਕਿਤੇ ਮਿਤਰਾ ਤੇਰੀ ਗੱਲ ਹੁੰਦੀ ਏ
ਹਰ ਇਕ ਦੀ ਚੁਬਵੀਂ ਨਜ਼ਰ ਮੇਰੇ ਵੱਲ ਹੁੰਦੀ ਏ

ਚਮੱਕ ਦੱਮਕ ਵੇਖ ਮਾਰੂਥੱਲ ਨੱਠੇ ਪਾਣੀਆਂ ਨੂੰ
ਸਾਡੀ ਵੀ ਹਾਲੱਤ ਏਂਦਾਂ ਦੀ ਅੱਜ ਕੱਲ ਹੁੰਦੀ ਏ

ਇੰਤਜ਼ਾਰੀ ਬੇਕਰਾਰੀ'ਚ ਪਾਗੱਲ ਲੱਗਾਂ ਲੋਕਾਂ ਨੂੰ
ਸਮੁੰਦਰੀਂ ਸੁਣਿਆਂ ਸੱਜਨਾਂ ਦੁਵੱਲੀ ਛੱਲ ਹੁੰਦੀ ਏ

ਰਹਿਮੱਤ ਤੇਰੀ ਤਾਂ ਜ਼ਹਿਮੱਤ ਆਪਾ ਭੁਲ ਬੈਠੈ ਹਾਂ
ਮੂਹ ਮੋੜ ਕੇ ਇਹ ਅੜੌਣੀ ਤਾਂ ਕੱਦੋਂ ਹੱਲ ਹੁੰਦੀ ਏ

ਸੁਕੇ ਰੱਕੜੀਂ ਦੋ ਕੁ ਬੂੰਦਾਂ ਮੇਲ ਸੱਜਨਾਂ ਦਾ ਏ ਹੁੰਂਦਾ
ਸਾਡੇ ਵਿਹਿੜੇ ਵੀ ਜ਼ਿੰਦਗੀ ਉਦੋਂ ਕੁਝ ਪੱਲ ਹੁੰਦੀ ਏ

ਮੋਤੀ ਜੋ ਟੱਪਕਣ ਅਖ਼ੀਓਂ ਤੇਰੀ ਸੂਰੱਤ ਵੱਟਦੇ ਨੇ
"ਥਿੰਦ"ਕੱਚੀ ਉਮਰ ਦੀ ਟੁੱਟੀ ਖੱਟਾ ਫੱਲ ਹੁੰਦੀ ਏ

                      ਇੰਜ: ਜੋਗਿੰਦਰ ਸਿੰਘ 'ਥਿੰਦ"
                                            (ਸਿਡਨੀ)
                                 ਗਜ਼ਲ
ਜੱਦ ਤੂੂੰ ਹੈਂ ਮੇਰੇ ਕੋਲ ਸੱਜਨਾਂ ਮੇਰਾ ਦਿਲ ਘਬਰਾਏ ਕਿਓਂ
ਕਹਿੰਦਾ ਕਹਿੰਦਾ ਰਹਿ ਜਾਂਦਾ ਅਸਲੀ ਗੱਲ ਛੁਪਾਏ ਕਿਓਂ

ਦੜ੍ਹ ਜੋ ਵੱਟੀਿ ਇੰਝ ਗੈਰਾਂ ਗਹਿਰਾ ਰਾਜ਼ ਹੀ ਜਾਪੇ ਇਹ
ਗੈਰ ਆਖਿਰ ਗੈਰ ਹੀ ਰਹਿੰਦੇ ਗੈਰਾਂ ਦੇ ਵੱਲ ਜਾਏ ਕਿਓਂ

ਅਜੀਬ ਕਹਾਨੀ ਸਾਡੀ ਵੇਖੋ ਗੁਥੀ ਇਸ਼ਕ ਦੀ ਸੁਲਝੇ ਨਾਂ
ਉੰਨਸ ਪਰਾਣੀ ਸਾਡੇ ਨਾਲ ਫਿਰ ਵੀ ਉਹ ਕਤਰਾਏ ਕਿਓਂ

ਅਪਣੇ ਆਖਰ ਅਪਣੇ ਰਹਿੰਦੇ ਖੈਰ ਸਦਾ ਹੀ ਮੰਗਦੇ ਹਾਂ
ਦੁਸ਼ਮਨ ਤੇ ਵੀ ਸਾਡੇ ਵਲੋਂ ਕਦੀ ਔਖਾ ਵੇਲਾ ਆਏ ਕਿਓਂ

ਅਪਣੀ ਮੱਸਤੀ ਚੱਲਦੇ ਰਹਿਨਾਂ ਆਦਿਤ ਬਣ ਗਈ ਏ
ਆਪ ਕੁੇਰਾਹੇ ਪੈਕੇ ਤਾਂ ਸਾਨੂੰੰ ਆਕੇ ਉਹ ਸੱਮਝਾਏ ਕਿਓਂ

ਕੁਝ ਤਾਂ ਹੈਗਾ ਦਿਲ ਅੰਦਰ ਜ਼ਾਹਰ ਕਰੇ ਨਾ ਕਰੇ ਉਹ
"ਥਿੰਦ" ਤੇਰੀ ਖਾਤਰ ਉਹ ਸਿਰ ਦੀ ਬਾਜ਼ੀ ਲਾਏ ਕਿਓਂ

                              ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)
                               ਗਜ਼ਲ
ਗਿਲੇ ਸ਼ਿਕਵੇ ਹੁੰਦੇ ਰਹੇ ਅਪਣੀ ਮਨ ਮਰਜ਼ੀ ਕਰਦੇ ਰਹੇ
ਅੱਸੀਂ ਵੀ ਢੀਠ ਬੜੇ ਨਿਕਲੇ ਹਰ ਜ਼ੁਲਮ ਹੀ ਜਰਦੇ ਰਹੇ

ਸਮਝ ਲਿਆ ਹੋਵੇਗਾ ਓਨਾਂ ਹੁਣ ਤੱਕ ਖਤਮ ਕਹਾਨੀਂ ਏ
ਪਰ ਸਮੇਂ ਨਾਲ ਵੇਖੋ ਇਧਰ ਜ਼ਖੰਮ ਸਾਰੇ ਹੀ ਭਰਦੇ ਰਹੇ

ਹਰ ਵਾਰ ਅਪਣੇ ਹੀ ਸਾਨੂੰ ਵੇਖੋ ਆਖਰ ਧੋਖਾ ਰਹੇ ਦੇਂਦੇ
ਗੈਰਾਂ ਦੇ ਭਰੋਸੇ ਹੀ ਹੁਣ ਤੱਕ ਤਾਂ ਕੰਮ ਸਾਡੇ ਸਰਦੇ ਰਹੇ

ਮੁਸ਼ਤਾਕ ਬੜੇ ਸੀ ਇਸ਼ਕ 'ਚ ਬਾਜ਼ੀ ਕਦੀ ਵੀ ਹਾਰੀ ਨਾਂ
ਤੇਰਾ ਦਿਲ ਰੱਖਣ ਵਾਸਤੇ ਜਾਣ ਬੁਝਕੇ ਤਾਂ ਹਰਦੇ ਰਹੇ
 
ਤੇਰੀ ਬੱਦ ਦੁਆ ਦਾ ਅਸਰ ਜਾਂ ਅਪਣੇ ਗੁਨਾਹਾਂ ਦਾ ਫੱਲ
ਡੁਬੇ ਵੀ ਹਾਂ ਕਿੰਢੇ ਆਕੇ ਡੂੰਗੇ ਪਾਣੀਆਂ ਅਸੀਂ ਤਰਦੇ ਰਹੇ

ਅਨਜਾਣ ਹੈ ਬਿਲਕੁਲ ਉਹ ਜਾ ਪਿਆਰ ਅੰਨ੍ਹਾਂ ਸਿਸਕਦਾ
"ਥਿੰਦ"ਬੇਵਿਫਾਈ ਦੇ ਬਦਲੇ ਵੀ ਮੇਰੀ ਖਾਤਰ ਮਰਦੇ ਰਹੇ

                                 ਇੰਜ: ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)
                             ਗਜ਼ਲ
ਵੇਖਿਆ ਏ ਫਿਰ ਉਸ ਨੇ ਮੈਨੂੰ ਨਜ਼ਰਾਂ ਘੁਮਾ ਕੇ ਆਜ
ਮੇਹਰਬਾਂਨੀ ਦੋਸਤੋ ਲੈ ਚਲੋ ਘਰ ਫਿਰ ਉਠਾਕੇ ਆਜ

ਪੱੱਤਾ ਪੱਤਾ ਖੜਕਿਆ ਜਦੋਂ ਅੱਜ ਅਵਾਜ਼ ਗੁਜਰੀ ਏ
ਪੇਸ਼ ਖੇਮਾਂ ਏ ਤੂਾਫਾਂਨ ਦਾ ਪੈਰ ਰੱਖਨਾਂ ਜਮਾ ਕੇ ਆਜ

ਇਹ ਹੰਝੂ ਹੋਵਣ ਬੰਦ ਨਾਂ ਪਰਦਾ ਵੀ ਨਾ ਕਰ ਸੱਕਾਂ
ਆਈ ਏ ਯਾਦ ਉਸ ਦੀ ਮੈਨੂੰ ਸਦੀਆਂ ਬਤਾ ਕੇ ਆਜ

ਅੱਖਾਂ 'ਚ ਵੇਖੀ ਵੈਰਾਂਨਗੀ ਤਾਂ ਚੁਪ ਕਰਕੇ ਚਲਦੇ ਬਣੇ
ਮਿਲਿਆ ਕੀ ਤੈਨੂੰ ਇਸ ਤਰ੍ਹਾਂ ਐਵੇਂ ਹੀ ਰੁਲਾ ਕੇ ਆਜ

ਇਹ ਰਹਿਮੱਤ ਖੁਦਾ ਦੀ ਕਿ ਤੂੰ ਮੱਸਾਂ ਬੱਚ ਗਿਆ ਏਂ 
ਗਲਤੀ ਬੜੀ ਸੀ ਕੀਤੀ ਤੂਫਾਨਾਂ 'ਚ ਬੇੜੀ ਪਾਕੇ ਆਜ

ਕੁਝ ਵੀ ਤਾਂ ਨਹੀਂ ਉਹ ਬਦਲੇ ਆਦਤ ਪੁਰਾਨੀ ਓਹੌ
"ਥਿੰਦ'ਹਾਸਲ ਕੀ ਹੋਇਆ ਆਪ ਬੀਤੀ ਸੁਣਾਕੇ ਆਜ

                            ਇੰਜ: ਜੋਗਿੰਦਰ ਸਿੰਘ 'ਥਿੰਦ"
                                                 (ਸਿਡਨੀ)     

29 March 2020

                                  ਗਜ਼ਲ
ਵਰਤ ਵਰਤ ਕੇ ਇਹ ਦਿਲ ਕਾਸੇ ਜੋਗਾ ਛੱਡਿਆ ਨਹੀਂ
ਦੁਣੀੋਆਂ ਦਾਰੀ ਵਾ ਵਿਰੋਲੇ ਵਿਚ ਇਹ ਨੂੰ ਕੱਡਿਆ ਨਹੀਂ

ਮਿਹਨੱਤ ਦੀ ਫੁਲਵਾੜੀ ਅੰਦਰ ਖੂਨ ਪਸੀਂਨਾ ਹੁੰਦੇ ਰਹੈ
ਉਖੜੇ ਪੁਖੜੇ ਦਿਲ ਨੂੰ ਅਸਾਂ ਮੁੜਕੇ ਕਦੀ ਗੱਡਿਆ ਨਹੀਂ

ਬੜਾ ਹੀ ਸਾਥ ਤਾਂ ਦਿੱਤਾ ਮੇਰਾ ਮੇਰੇ ਘਿਸੇ ਹੋਏ ਦਿਲ ਨੇ
ਅਪਾਣਾਂ ਹੈ ਤਾਂ ਹੀ ਇਸ ਤੇ ਬਹੁਤਾ ਭਾਰ ਲਦਿਆ ਨਹੀਂ

 ਹੁਣ ਤੱਕ ਤਾਂ ਹਰ ਕਹਣਾਂ ਮੇਰਾ ਦਿਲ ਮਣਦਾ ਰਿਹਾ ਏ
ਪਹਿਲਾਂ ਇਹਨੇ ਦਰਦਾਂ ਨਾਲ ਮੂੰਹ ਕਦੀ ਅੱਡਿਆ ਨਹੀਂ

 ਦਿਲ ਜਿਨ੍ਹਾਂ ਚਿਰ ਹੀ ਦੱਮ ਰਖੇਗਾ ਮੈਂ ਤੁਰਦਾ ਰਹਾਂ ਗਾ
 'ਥਿੰਦ'ਦਮਾਂ ਨਾਲ ਹੀ ਜ਼ਿੰਦਗੀ ਹੋਰ ਕੁਝ ਲੱਗਿਆ ਨਹੀ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                    (ਸਿਡਨੀ)



                                 ਗਜ਼ਲ
ਖੁਦਾਇਆ ਤੇਰੀ ਬੰਦਗੀ ਕਰਦਿਆਂ ਮੈਂ ਤਾਂ ਬੁਢਾਂ ਹੋ ਗਿਆ
ਸੱਜਦੇ ਹੀ ਕਰ ਕਰ ਤੈਨੂੰ ਹੁਣ ਤੱਕ ਮੈਂ ਤਾਂ ਕੁਬਾ ਹੋ ਗਿਆ

ਸੁਣਿਆਂ ਤੂੰ ਵਿਆਪਕ ਹਰ ਜੀ ਅੰਦਰ ਹਰ ਚੀਜ਼ ਅੰਦਰ
ਜੋੜ ਜੋੜ ਕੇ ਹੱਥ ਹਰ ਥਾਂ ਤੇ ਮੈਂ ਤਾਂ ਹੁਣ ਡੁੱਢਾ ਹੋ ਗਿਆ

ਇਤਬਾਰ ਕਰ ਲਿਆ ਮੈਂ ਕਿਵੈਂ ਇਕੋ ਨਜ਼ਰੀਂ ਬੇ ਵਿਫਾ ਦਾ
ਮੋਤੀ ਵਰਗੇ ਘੜੇ ਤੋਂ ਮੈਂ ਤਾਂ ਮਿਟੀ ਦਾ ਹੀ ਕੁਜਾ ਹੋ ਗਿਆ

ਕਿਹੜੇ ਪੜਦੀਂ ਛੁਪਿਆ ਬੈਠਾ ਵਾਲੀ ਮੇਰੀ ਕਿਸਮੱਤ ਦਾ
ਖੁਲੇ ਅਸਮਾਂਨ ਬਿਨਾ ਡੋਰੋਂ ਤਾਂ ਡਾਂਵਾਂ ਡੋਲ ਗੁਡਾ ਹੋ ਗਿਆ

ਨਾਲ ਅਮੀਰਾਂ ਤੇਰਾ ਰਿਸ਼ਤਾ ਨਜ਼ਰ ਫਿਕੀਰ ਆਓਦੇ ਨਾਂ
"ਥਿੰਦ"ਉਡੀਕਾਂ ਅੰਦਰ ਬਿਨਾਂ ਕੰਮੋਂ ਮੈਂ ਤਾਂ ਰੁਝਾ ਹੋ ਗਿਆ

                                ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)



                             ਗਜ਼ਲ                                                                              
ਸੱਜਨਾਂ ਤੇਰੇ ਨਾਲ ਜਦੋਂ ਦੀ ਸਾਡੀ ਨਾੜ ਲੜ ਗਹੀ ਏ
ਤੇਰੇ ਹੁਸਨ ਦੇ ਸਮੁੰਦਰੀਂ ਤਾਂ ਮੇਰੀ ਜਿੰਦ ਹੜ੍ਹ ਗਈੇ ਏ

ਵੱਖਰੇ ਹੀ ਰੰਗ ਵੇਖ ਕੇ ਸਾਡੇ ਬੜੇ ਹੁੰਦੇ ਪਏ ਨੇ  ਦੰਗ
ਬਿਨਾਂ ਪੀਤੇ ਏ ਸਾਨੂੰ ਵੇਖੋ ਹੁਸਨ ਖੁਮਾਰੀ ਚੜ੍ਹ ਗਈ ਏ

ਬੜੇ ਹੀ ਤੇਰੇ ਚਰਚੇ ਹੋਵਨ ਤੇਰੇ ਸ਼ਹਿਰ ਦੇ ਮੋੜਾਂ ਉਤੇ
ਨਿਕੀ ਜਿਨੀ ਗੱਲ ਨਗੂਨੀ ਤੁਹਮੱਤ ਸਾਂਨੂੰ ਮੜ੍ਹ ਗਈ ਏ
 
ਡੁਬਦੇ ਸੂਰਜ ਦੀ ਲਾਲੀ ਨੇ ਤਾਂ ਚਿਹਰਾ ਕੀਤਾ ਲਾਲ
ਅੱਖੋਂ ਮੋਤੀ ਕਿਰ ਰਹੇ ਲੋਕਾਂ ਦੀ ਭੀੜ ਆ ਖੜ ਗਈ ਏ

ਅੱਜ ਕੱਲ ਲੋਕੀਂ ਮੁਕਰ ਜਾਂਦੇ ਕੀਤੇ ਕੌਲ ਇਕਰਾਂਰਾਂ ਨੂੰ
ਭੁਲ ਜੋ ਕੀਤੀ ਅਸਾਂ ਉਹ ਨਿਮੋਸ਼ੀ ਹੱਡੀਂ ਵੜ ਗਈ ਏ

ਹੁਸਨ ਜਵਾਨੀ ਇਹ ਤਕੱਬਰ ਰਹਿਣ ਨਾ ਸਕਨ ਏਥੇ
"ਥਿੰਦ"ਕਿਨੀ ਚੰਗੀ ਦਾਤ ਬਿਨਾਂ ਹਾਣੀਓਂ ਸੜ੍ਹ ਗਈ ਏ
 
                            ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)



28 March 2020

                           ਗਜ਼ਲ
ਜੱਦ ਤੱਕ ਹੁਸਨ ਤੇਰਾ ਉਦੋਂ ਤੱਕ ਮੇਰੀ ਜਵਾਨੀ ਏ
ਕਦੋਂ ਤੱਕ ਕਾਇਮ ਰੱਖੇਂ ਇਹ ਤੇਰੀ ਮਿਹਰਬਾਨੀ ਏ

ਹੁਸਨ ਜਵਾਨੀ ਦੇਵੇਂ ਮਿਲ ਤੁਰੇ ਸੀ ਇਹ ਰਾਹੀ ਦੋ
ਵਿੱਛੜ ਗਏ ਅੱਧਵਾਟੇ ਇਹ ਵੀ ਕੋਈ ਜ਼ਿੰਦਗਾਨੀ ਏ

ਹਿਜ਼ਰਾਂ ਵਿਚ ਵੀ ਹੁਣ ਨੱਸ਼ਾ ਜਿਹਾ ਏ ਜਾਪਣ ਲੱਗਾ
ਅੱਲੇ ਜ਼ਖਮ ਤੇ ਚੀਸਾਂ ਇਹ ਸਾਨੂੰ ਤੇਰੀ ਨਿਸ਼ਾਨੀ ਏ

ਕੌਣ ਕਹੇ ਗਾ ਸਾਨੂੰ ਆਕੇ ਉਹਨਾਂ ਦੇ ਅੱਜ ਜਾਣਾ ਹੈ
ਤੇਰੀ ਮੇਰੀ ਹੁਣ ਤਾਂ ਭੁਲੀ ਵਿਸਰੀ ਇਕ ਕਹਾਨੀ ਏ

ਵਿਹਲੇ ਹੋ ਕੇ ਸੋਚਾਂ ਗੇ ਕੀ ਭੱਲਾ ਸੀ ਤੇ ਕੀ ਬੁਰਾ ਸੀ
"ਥਿੰਦ"ਯਾਦ ਰੱਖੇਂ ਤਾਂ ਕਾਫੀ ਇਮਾਨਤ ਬੇਗਾਨੀ ਏ

                        ਇੰਜ: ਜੋਗਿੰਦਰ ਸਿੰਘ "ਥਿੰਦ"
                                            (ਸਿਡਨੀ)
 



                              ਗਜ਼ਲ
ਤੇਰੀ ਕਿਸਮੱਤ ਮੇਰੇ ਨਾਲ ਮੇਰੀ ਕਿਸਮੱਤ ਤੇਰੇ ਨਾਲ
ਘਿਰੇ ਹੋਏ ਹਾਂ ਏਦਾਂ ਹੀ ਅਸੀਂ ਇਕ ਦੂਜੇ ਦੇ ਘੇਰੇ ਨਾਲ

ਦੋ ਪੱਲ ਜੁੜ ਬੈਠਣ ਤੇ ਸੋਹਿਣੀ ਘੱਟਨਾਂ ਵਾਪਰ ਗਈ
ਸੱਜਰੀ ਸਾਂਝ ਬਣਾਂ ਬੈਠੇ ਜਾਂਵਾਂ ਗੇ ਹੁਣ ਤਾਂ ਜੇਰੇ ਨਾਲ

ਆਕੇ ਬੈਠੇ ਹਾਂ ਤੇਰੇ ਦਰ ਤੇ ਛੱਡ ਕੇ ਹੁਣ ਜਾਣਾਂ ਨਹੀਂ
ਫੁਲ ਕਿਰਣ ਗੇ ਅਰਸ਼ਾਂ ਉਤੋਂ ਜਦੋਂ ਤੁਰੋ ਗੇ ਮੇਰੇ ਨਾਲ

ਅਲ੍ਹੇ ਜ਼ਖਮ ਇਹ ਹਿਜ਼ਰਾਂ ਦੇ ਸੱਭਰਾਂ ਨਾਲ ਪਰੋਸੇ ਸੀ
ਆਏ ਵੀ ਰੱਜ ਤੱਕਿਆ ਨਾਂ ਕੀ ਫਰਕ ਪਿਆ ਫੇਰੇ ਨਾਲ

ਤੇਰੀ ਗੱਲੀ ਦਾ ਚੱਪਾ ਚੱਪਾ ਅਪਣਾਂ ਅਪਣਾਂ ਲੱਗਦਾ ਏ
ਉਨਸ ਅਨੋਖੀ ਹੋ ਗਈ ਸਾਨੂੰ ਤੇਰੇ ਚਾਰ ਚੁਫੇਰੇ ਨਾਲ

ਉਹ ਨਿੱਤ ਉਲਾਂਭੇ ਦੇਂਦੇ ਸਾਨੂੰ ਗੈਰਾਂ ਦੇ ਕਿਓਂ ਜਾਂਦੇ ਹਾਂ
'ਥਿੰਦ'ਗੈਰ ਤਾਂ ਲੱਖ ਚੰਗੇ ਖਟਿਆ ਕੀ ਲਾਕੇ ਤੇਰੇ ਨਾਲ

                              ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸੇਡਨੀ)
                           ਗਜ਼ਲ
ਬੈਠੇ ਹੋਏ ਅੱਜ ਸਵੇਰ ਤੋਂ ਇਕ ਗੁੱਥੀ ਸੁਲਝਾਓਣ ਤੇ
ਕੀ ਕਰਨਾਂ ਕੀ ਕਹਿਣਾਂ ਅੱਜ ਸੱਜਨਾਂ ਦੇ ਆਓਣ ਤੇ

ਬਹਾਰ ਆਈ ਐਵੇਂ ਗਈ ਬਿਨ ਸੱਜਨਾਂ ਦੇ ਮੇਲਾਂ ਤੋਂ
ਹਰ ਵਾਰੀ ਏ ਪੱਛੜ ਗੲੈ ਅਪਣੇ ਕੌਲ ਨਿਭਾਓਣ ਤੇ

ਹਰ ਵਾਰ ਇਕ ਝੱਲਕਾਰਾ ਦੇ ਕੇ ਉਹ ਤੁਰ ਜਾਂਦੇ ਨੇ
ਉਹ ਜਾਪਣ ਤੁਲੇ ਹੋਏ ਨੇ ਇੰਝ ਸਾਨੂੰ ਤਰਸਾਓਂਣ ਤੇ 

ਡਾਂਵਾਂ ਡੋਲ ਬੇੜੀ ਸਾਡੀ ਲੱਗ ਜਾਂਦੀ ਏ ਜਦੋਂ ਕਿਨਾਰੇ
ਹਾਸਾ ਆਓਂਦਾ ਸਾਨੂੰ ਇਹਨਾਂ ਝੱਖੜਾਂ ਦੇ ਆਓਣ ਤੇ

ਝੱਖੜ ਤਾਂ ਆਓਂਦੇ ਸੱਦਾ ਜੇ ਅਪਣੇ ਸਾਥ ਨਿਭਾਣ ਨਾਂ
ਬਿਨਾ ਝੱਖੜੋਂ ਡੁਬੇ ਬੇੜੀ ਜੇ ਅਪਣੇ ਆਓਂਣ ਡਬੋਨ ਤੇ

ਸੋਚਾਂ ਵਿਚ ਕਿਓਂ ਡੁਬਾ ਅਪਣੇ ਆਖਰ ਅਪਣੇ ਹੀ ਨੇ
"ਥਿੰਦ;ਸ਼ਾਮਾਂ ਤੱਕ ਆ ਹੀ ਜਾਸਨ ਤੇਰੇ ਬਲਾਓਂਣ ਤੇ

                           ਇੰਜ: ਜੋਗਿੰਦਰ ਸਿੰਘ "ਥਿੰਦ"
                                                 (ਸਿਡਨੀ)
                                ਗਜ਼ਲ
ਇਕ ਮਿਹਰਬਾਨੀ ਕਰਕੇ ਸਾਡਾ ਦਿਲਦਾਰ ਤੁਰ ਗਿਆ
ਝੁਠਾ ਹੀ ਤਾਂ ਉਹ ਕਰਕੇ ਲੱਗਦਾ ਇੰਕਰਾਰ ਤੁਰ ਗਿਆ

ਸਾਹਿ ਜਿਹੜਾ ਲਿਆ ਉਹ ਕਦੀ ਨਾ ਆਇਆ ਪਰਤ ਕੇ
ਹਰ ਪੱਲ ਪੱਲ ਇੰਝ ਜਿੰਦਗੀ ਦਾ ਇੱਤਬਾਰ ਤੁਰ ਗਿਆ

ਇਹ ਮਹਿਲ ਤੇ ਮਾੜੀਆਂ ਸੱਭੇ ਸਾਡੇ ਹੁਣ ਕਿਸ ਕੰਮ ਨੇੇ
ਛੱਡ ਕੇ ਇਨ੍ਹਾਂ ਨੂੰ ਤਾਂ ਵੇਖੋ ਅੱਸਲੀ ਹੱਕ ਦਾਰ ਤੁਰ ਗਿਆ

ਇਕ ਝੱਲਕ ਵਾਸਤੇ ਭਾਂਵੇਂ ਆਓਣਾਂ ਏ ਕਾਹਿਦਾ ਆਓਣਾਂ
ਕੁਝ ਪੱਲ ਹੀ ਬਣਾਂ ਕੇ ਜ਼ਿੰਦਗੀ ਨੂੰ ਮਜ਼ੇਦਾਰ ਤੁਰ ਗਿਆ

ਜਿਹਿਦੀ ੳਡੀਕਾਂ ਵਿਚ ਸਾਰੀ ਉਮਰ ਅਸਾਂ ਲੰਗਾ ਛੱਡੀ
ਆਖਰੀ ਦਮਾਂ ਤੇ ਆ ਉਹ ਤਾਂ ਕਰਕੇ ਇੰਕਾਰ ਤੁਰ ਗਿਆ

ਅੱਜ ਤੱਕ ਜਿਨ੍ਹਾਂ ਦੀਆਂ ਅੱਖਾਂ 'ਚਿ ਸੱਦਾ ਰੱੜ੍ਹਕਦਾ ਰਿਹਾ
ਉਹ ਵੀ ਮਰਨ ਪਿਛੋਂ ਕਹਿਣ ਗੇ"ਥਿੰਦ"ਯਾਰ ਤੁਰ ਗਿਆ

                                 ਇੰਜ: ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)

                                ਗਜ਼ਲ
ਦੀਪ ਜਲੇ ਤੇ ਚਾਨਣ ਹੋਇਆ ਦਿਲ ਜਲੇ ਕੁਝ ਹੋਇਆ ਨਾਂ
ਮੋਮ ਜਲੀ ਤ੍ਰਿਪ ਤ੍ਰਿਪ ਚੋਵੇ ਦਿਲ ਦਾ ਜਲਿਆ ਰੋਇਆ ਨਾ

ਮੁਦਤਾਂ ਤੀਕਰ ਸਿਪੀ ਅੰਦਰ ਵਿਚ ਉਡੀਕਾਂ ਬੰਦ ਰਹੇ ਸਾਂ
ਹੱਥ ਆਏ ਤਾਂ ਤੁਸਾਂ ਉਦੋਂ ਸਾਨੂੰ ਅਪਣੀ ਲੜੀ ਪਰੋਇਆ ਨਾ

ਰੀਝ ਜਿਨ੍ਹਾਂ ਦੇ ਦਰਸ਼ਨ ਦੀ ਵੇਖੋ ਪਲੇ ਬਨ੍ਹ ਬਨ੍ਹ ਰੱਖੀ ਸੀ
ਮੇਰੇ ਦਰ ਤੇ ਆਇਆ ਵੀ ਉਹ ਦੋ ਪੱਲ ਕੋਲ ਖਿਲੋਇਆ ਨਾ

ਉਮਰ ਬਤਾਈ ਐਬਾਂ ਅੰਦਰ ਹੁਣ ਤਾਂ ਬੰਦੇ ਕੁਝ ਕਰ ਲੈ ਤੂੰ
ਮੌਕੇ ਤੈਨੂੰ ਬਹੁਤ ਮਿਲੇ ਸੀ ਪਾਪ ਅਪਣਾ ਕੋਈ ਵੀ ਧੋਆ ਨਾ

ਅਲ੍ਹੇ ਜ਼ਖੱਮ ਤੇ ਚੀਸਾਂ ਸਹੀਆਂ ਦਿਲ 'ਚਿ ਰੱਖੇ ਦਰਦ ਦੱਬਾ
ਲਾਗੇ ਰਹਿ ਕੇ ਉਹ ਚਲੇ ਗੲੈ ਤੂੁੰ ਅਸਲੋਂ ਉਹਨੂੰ ਟੋਹਿਆ ਨਾ

ਅਸੀਂ ਤਾਂ ਕਾਫੀ ਉਮੀਦਾਂ ਲੈਕੇ ਬੜੀ ਦੂਰੋਂ ਚੱਲਕੇ ਆਏ ਸੀ
"ਥਿੰਦ"ਤਾਂ ਏਨਾ ਕੱਚਾ ਨਹੀ ਮੇਰੀ ਜ਼ੁਲਫਾਂ ਵੀ ਮੋਹਿਆ ਨਾ

                                  ਇੰਜ: ਜੋਗੰਦਰ ਸਿੰਘ "ਥਿੰਦ"
                                                         (ਸਿਡਨੀ)

27 March 2020

                            ਗਜ਼ਲ
ਅੱਜਕਲ ਮੈਨੂੰ ਛੇੜੋ ਨਾ ਉਹਦੇ ਸੁਪਨੇ ਆਵਣ ਲੱਗੇ ਨੇ
ਅੱਖ ਮਚੋਲੀ ਕਰਦੇ ਰਹਿੰਦੇ ਦਿਲ ਪਰਚਾਵਨ ਲਗੇ ਨੇ

ਸਾਡੇ ਤਾਂ ਸੋਕਾ ਲਿਖਿਆ ਵਸਣ ਦੇ ਰੰਗ ਲੱਗਦੇ ਨਹੀਂ
ਮੇਰੇ ਘਰ ਤਾਂ ਫੋਕੇ ਡੇਰੇ ਹਰ ਆਉਂਦੇ ਸਾਵਣ ਲੱਗੇ ਨੇ

ਉਜੜੇ ਗਏ ਤਾਂ ਭੌਂ ਕੇ ਵੇਖਿਆ ਪਿਛੇ ਤਾਂ ਕੋਈ ਆਏ ਨਾ
ਜਿਨਾਂ ਪਿਛੇ ਉਜੜੇ ਉਹਿ ਵੀ ਪਿਠ ਵਿਖਾਵਣ ਲੱਗੇ ਨੇ

ਦਰਦ ਜਿਨ੍ਹਾਂ ਨੂੰ ਦਿਲ ਦਾ ਉਹ ਹੀ ਦਰਦ ਪਛਾਨਣ
ਬਾਕੀ ਤਾਂ ਸਾਰੇ ਸਜਨਾਂ ਐਵੇਂ ਅੱਗ ਬਝਾਵਣ ਲੱਗੇ ਨੇ

ਹੱਥ ਮੇਰੇ ਦੀਆਂ ਲੀਕਾਂ ਫਿਰ ਤੋਂ ਉਭਰਣ ਲੱਗੀਆਂ ਨੇ
ਮੇਲ ਸੱਜਨ ਦਾ ਹੋਸੀ ਛੇਤੀ ਲੂੰ ਲੂੰ ਮੇਰੇ ਗਾਂਵਣ ਲੱਗੇ ਨੇ

ਮੇਲ ਸੱਜਨ ਦਾ ਪਹਿਲੀ ਵਾਰੀ ਉਹ ਇਕ ਨਿਜ਼ਾਰਾ ਸੀ
ਬੀਤੇ ਉਹ ਸੁਹਾਣੇ ਲਹਿਮੇਂ ਮੁੜ ਕਿਥੋਂ ਆਵਣ ਲੱਗੇ ਨੇ

ਲਾਰੇ ਲਾਕੇ ਨਾ ਆਣਾਂ ਉਹਦੀ ਆਦੱਤ ਬੜੀ ਪੁਰਾਣੀ ਏ
"ਥਿੰਦ"ਭਰੋਸੇ ਪੱਲ ਸੁਹਾਣੇ ਐਵੇਂ ਲੰਗ ਜਾਵਣ ਲਗੇ ਨੇ

                            ਇੰਜ: ਜੋਗਿੰਦਰ ਸਿੰਘ "ਥਿੰੰਦ"
                                                   (ਸਡਨੀ)

                               ਗਜ਼ਲ
ਜਦੋਂ ਵੀ ਉਹ ਸਾਡੇ ਆਏ ਅੱਖਾਂ 'ਚਿ ਅੱਥਰੂ ਭਰਦੇ ਰਹੇ
ਮੂੰਹੋਂ ਤਾਂ ਕੁਝ ਨਾਂ ਬੋਲੇ ਅੱਖਾਂ ਥੀਂ ਹੀ ਗਲਾਂ ਕਰਦੇ ਰਹੇ

ਉਹਿਨੂੰ ਅਸੀਂ ਜਦੋਂ ਕਈ ਵਾਰ ਅਪਣਾ ਕਹਿ ਹੀ ਦਿਤਾ
ਜਾਲੱਮ ਦੇ ਜ਼ੁਲੱਮ ਤਾਂਹੀਓਂ ਤਾਂ ਹਰ ਹਾਲ ਜਰਦੇ ਰਹੇ

ਬੜੇ ਸੱਭਰਾਂ ਦੇ ਨਾਲ ਅਸਾਂ ਬਾਰਸ਼ਾਂ ਨੂੰ ਸੀ ਉਡੀਕਿਆ
ਬੱਦਲ ਤਾਂ ਬਹੁਤ ਆਏ ਪਰ ਗੈਰਾਂ ਦੇ ਘਰ ਵਰਦੇ ਰਹੇ

ਬਾਰ ਬਾਰ ਮੈਨੂੰ ਫਟੱਰ ਕਰਕੇ ਤੈਨੂੰ ਦੱਸ ਕੀ ਮਿਲਿਆ
ਵੇਲਾ ਬੀਤ ਜਾਣ ਦੇ ਨਾਲ ਮੇਰੇ ਜ਼ਖੰਮ ਵੇਖ ਭਰਦੇ ਰਹੇ

ਜਿਹੜੇ ਚੱਲੇ ਸੀ ਵੱਢੇ ਤਾਰੂ ਲੈਕੇ ਡੁਬੇ ਅੱਧਵਾਟੇ ਹੀ ਜਾ
ਹਰ ਵਾਰ ਆਖਿਰ ਅਸੀਂ ਤਾਂ ਡੁਬਦੇ ਡੁਬਦੇ ਤਰਦੇ ਰਹੇ

ਮਿਲੇ ਤਾਂ ਸਾਨੂੰ ਪੱਤਾ ਲੱਗਾ ਵਿਛੜਨ ਨੂੰ ਦਿਲ ਚਾਹੇ ਨਾ
"ਥਿੰਦ"ਤੇਰੇ ਦੀਆਂ ਗੱਲਾਂ ਸੁਣਕੇ ਅਸੀਂ ਐਂਵੇਂ ਡਰਦੇ ਰਹੇ

                            ਇੰਜ: ਜੋਗਿੰਦਰ ਸਿੰਘ "ਥਿੰਦ"
                                                    ( ਸਿਡਨੀ)

                                                                                                                                                               
                               ਗਜ਼ਲ
ਕੁਝ ਨਾ ਪੁਛੋ ਕਿਵੇਂ ਬੀਤੀ ਉਹਦੇ ਇਥੋਂ ਜਾਣ ਤੋਂ ਬਾਹਿਦ
ਚੁਪ ਚਾਪ ਹੈ ਚਾਰ ਚੁਫੇਰੇ ਜਿਵੇਂ ਬੜੇ ਤੂਫਾਂਣ ਤੋਂ ਬਾਹਿਦ

ਜਾਂਦੇ ਜਾਂਦੇ ਰਾਹਾਂ ਅੰਦਰ ਗੂੜ੍ਹਾ ਨਾਤਾ ਉਹਿ ਨੇ ਬੈਠੇ ਜੋੜ
ਖਬਰੇ ਕਿਥੇ ਛੁਪ ਗੈਅੇ ਸਾਨੂੰ ਅੱਗ ਲਗਾਓਂਣ ਤੋਂ ਬਾਹਿਦ

ਜੇਕਰ ਅੱਜ ਨਾ ਆਓਂਦੇ ਤੁਸੀਂ ਮੈਂ ਸੂਲੀ ਤੇ ਚੜ੍ਹ ਜਾਣਾ ਸੀ
ਲਿਪਟ ਲਿਪਟ ਤੁਸੀਂ ਰੋਂਦੇ ਰਹਿੰਦੇ ਪਛੋਤਾਂਣ ਤੋਂ ਬਾਹਿਦ

ਹੁਮ ਹੁਮਾ ਕੇ ਦੁਣੀਆਂ ਆਈ ਅਪਣੇ ਆਏ ਦੁਸ਼ਮਣ ਆਏ
ਕੁਝ ਪੱਲ ਸੱਜਨਾਂ ਤੇਰੇ,ਮੇਰੇ ਵਿਹਿੜੇ ਆਓਂਣ ਤੋਂ ਬਾਹਿਦ

ਹੌਲੀ ਹੌਲੀ ਸੱੜ੍ਹ ਗਈ ਰੱਸੀ ਸਾਰੀ ਇਹ ਭੱਰ-ਜੋਬਨ ਦੀ
'ਥਿੰਦ'ਢਾਂਚਾ ਜਿਹਾ ਬੱਚਿਆ ਏ ਜਵਾਣੀ ਜਾਣ ਤੋਂ ਬਾਹਿਦ

                                ਇੰਜ: ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)
                           ਗਜ਼ਲ
ਇਕ ਸੂਰਤ ਸੱਦਾ ਸਾਡੀ ਅੱਖਾਂ ਅੱਗੇ ਘੁੰਮਦੀ ਰਹੀ
ਵਾ ਵਿਰੋਲੇ ਵਾਂਗੂੰ ਆਕੇ ਵਿਚ ਬਦਲਾਂ ਗੁੰਮਦੀ ਰਹੀ

ਜਦੋਂ ਵੀ ਵਿਹਲੇ ਹੋ ਕੇ ਲੇਖਾ ਕੀਤਾ ਕਿਰਦਾਰਾਂ ਦਾ
ਸੂਰਜ ਨੇ ਸੱਜਦਾ ਕੀਤਾ ਚੰਦ ਚਾਨਣੀ ਚੁੰਮਦੀ ਰਹੀ

ਝੌਲੇ ਤੇਰੇ ਹਰ ਥਾਂ ਪੈਂਦੇ ਹੱਥ ਕੁਝ ਵੀ ਆਇਆ ਨਾ
ਰੂਹ ਪਿਆਸੀ ਚੰਨਾਂ ਹਮੇਸ਼ਾਂ ਹੀ ਕੰਡੇ ਚੁੰਣਦੀ ਰਹੀ

ਨਾਂ ਆਏ ਤਾਂ ਗੁਸਾ ਕਿਤਾ ਆਏ ਤਾਂ ਕੁਝ ਬੋਲੇ ਨਹੀਂ
ਤਾਂਣੇ ਬਾਣੇ ਤਾਂ ਕਿਸਮੱਤ ਸਾਡੇ ਵਿਹੜੇ ਬੁਣਦੀ ਰਹੀ

ਜੋ ਬੀਤੇ ਪੱਲ ਹਿਜਰਾਂ ਦੇ ਅੱਜ ਵੀ ਚੇਤੇ ਆਓਂਦੇ ਨੇ
'ਥਿੰਦ'ਗੂੰਜ ਤਾਂ ਗੀਤਾਂ ਦੀ ਚਿਰਾਂ ਤੱਕ ਸੁਣਦੀ ਰਹੀ

                        ਇੰਜ: ਜੋਗਿੰਦਰ ਸਿੰਘ "ਥਿੰਦ"
                                             (ਸਿਡਨੀ)

26 March 2020

                              ਗਜ਼ਲ
ਤੇਰੇ ਕੋਲੋਂ ਸਿਖੇ ਕੋਈ ਕਿਵੇਂ ਅੱਗ ਹਿਜਰਾਂ ਦੀ ਲਾਈ ਦੀ
ਘੁਟ ਸੱਭਰਾਂ ਦੇ ਭਰਕੇ ਹੁਣ ਤਾਂ ਅੱਗ ਹੀ ਸੇਕੀ ਜਾਈਦੀ

ਮਿਠੇ ਮਿਠੈ ਲਾਰੇ ਦੇ ਕੇ ਜੀਵਨ ਚੀਸਾਂ ਹੋਰ ਵਧਾ ਚਲੈ
ਏਦਾਂ ਸਾਨੂੰ ਮਹਿੰਗੀ ਪੈ ਗਈ ਕੀਮਤ ਅੱਖ ਲੜਾਈ ਦੀ

ਬੜੀ ਮਿਹਨਤ ਕਰਕੇ ਜੋੜੀ ਪੂੰਜੀ ਖਰੀ ਮਹੱਬਤ ਦੀ
ਉਲਾਂਬੇ ਸ਼ਿਕਵੇ ਸ਼ਕਾਇਤਾਂ ਤੇ ਐਵੇਂ ਨਹੀ ਖ੍ਰਚਾਈ ਦੀ

ਠੰਡੀਆਂ ਆਹਾਂ ਭਰਕੇ ਘਰ ਨੂੰ ਆਪੇ ਅੱਗ ਨਾਂ ਲਾਓਨੀ
ਸੁਣਿਆਂ ਸੀ ਸਜਨਾਂ ਅੱਗ ਲਾ ਕੇ ਹੀ ਅੱਗ ਬੁਝਾਈ ਦੀ

ਇਸ ਸ਼ਹਿਰ ਦੇ ਸਾਰੇ ਰੱਸਤੇ ਤੇਰੇ ਘਰ ਨੂੰ ਜਾਂਦੇ ਲਗਣ
ਅਪਣੇ ਘਰ ਦੀ ਬੰਤਰ ਏਦਾਂ ਸਜਨਾ ਕਿਵੇਂ ਬਣਾਈ ਦੀ

ਉਤੋਂ ਉਤੋਂ ਹਾਸੇ ਲੱਗਣ ਕੋਈ ਵਿਚੋਂ ਖੋਖੇਪਣ ਨੂੰ ਜਾਣੇ ਨਾ
'ਥਿੰਦ'ਦੁਖਾਂ ਵਾਲੇ ਹਿਰਦੇ ਲੈਕੇ ਮਸਾਂ ਉਮਰ ਬਤਾਈ ਦੀ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)
                        ਗਜ਼ਲ
ਦਿਲ ਕਰਦਾ ਤੇਰੇ ਲੇਖੇ ਲਾਵਾਂ ਅੱਜ ਦੀ ਸ਼ਾਮ
ਹੋਰ ਸੱਭ ਕੁਝ ਹੀ ਭੁਲ ਜਾਵਾਂ ਅੱਜ ਦੀ ਸ਼ਾਮ

ਪਰੀਆਂ ਜਿਹਾ ਮੁਖੜਾ ਜ਼ਾਲੱਮ ਕਿਵੇਂ ਹੋਇਆ
ਇਹਨਾਂ ਸੋਚਾਂ ਅੰਦਰ ਲੁਟਾਵਾਂ ਅੱਜ ਦੀ ਸ਼ਾਮ

ਵੇਖ ਵੇਖ ਮੈਨੂੰ ਉਹ ਉਲਝੇ ਉਲਝੇ ਲੱਗਦੇ ਨੇ
ਪਤਾ ਨਹੀਂ ਮੈ ਕਿਓਂ ਕੱਤਰਾਵਾਂ ਅੱਜ ਦੀ ਸ਼ਾਮ

ਮੁੜਕੇ ਤਾਂ ਪਤਾ ਨਹੀਂ ਮਿਲਿਆ ਜਾਵੇ ਕਿ ਨਾ
ਸੱਜਨਾਂ ਕਰਦੇ ਠੰਡੀਆਂ ਛਾਂਵਾਂ ਅੱਜ ਦੀ ਸ਼ਾਮ

ਤੇਰੇ ਬਾਜੋਂ ਤਾਂ ਸੱਖਣਾਂ ਦਿਲ ਦਾ ਵਿਹੜਾ ਲੱਗੇ
ਆਪੋ ਧਾਪੀ 'ਚਿ ਕਿਵੈਂ ਬਤਾਵਾਂ ਅੱਜ ਦੀ ਸ਼ਾਮ

ਭੁਲ ਕੇ ਸਾਰੇ ਉਲਾਭੇ ਆ ਮਿਲ ਨਦੀ ਕਿਨਾਰੇ
"ਥਿੰਦ" ਯਾਦਾਂ ਵਾਲੀ ਬਣਾਵਾਂ ਅੱਜ ਦੀ ਸ਼ਾਮ

                  ਇੰਜ: ਜੋਗਿੰਦਰ ਸਿੰਘ "ਥਿੰਦ"
                                          (ਸਿਡਨੀ)
                                ਗਜ਼ਲ
ਹੁਸਨ ਜਵਾਨੀ ਸਣੇ ਮਹੱਬਤ ਤੇਰੇ ਸ਼ਹਿਰ ਵਿਕਦੀ ਰਹੀ
ਕਿਹੜੀ ਚੀਜ਼ ਏਥੇ ਹੈ ਮੈਨੂੰ ਫਿਰ ਤੇਰੇ ਵੱਲ ਖਿਚਦੀ ਰਹੀ

ਜੱਦੋਂ ਵੀ ਕਦੀ ਅਸੀਂ ਬੈਠੈ ਹਾਂ ਏਥੇ ਧੰਦਿਆਂ ਤੋਂ ਵਿਹਲੇ ਹੋ
ਸੂਰੱਤ ਤੇਰੀ ਤਾਂ ਆਪ ਮੁਹਾਰੇ ਅੱਖਾਂ ਅੱਗੇ ਟਿਕਦੀ ਰਹੀ

ਸੱਜਨ ਤੇ ਦੁਸ਼ਮਨ ਸੱਭੇ ਆਏ ਪੁਛਣ ਹਾਲ ਬੀਮਾਰਾਂ ਦਾ
ਵੱਲ ਬਰੂਹਾਂ ਅੱਖਾਂ ਲੱਗੀਆਂ ਕੱਸਰ ਕੇਵਲ ਇਕ ਦੀ ਰਹੀ

ਮਿਠੇ ਮਿਠੇ ਕੌਲ ਕਰਾਂਰਾਂ ਹੀ ਕਾਸੇ ਜੋਗਾ ਛੱਡਿਆ ਨਹੀਂ
ਹਰ ਸ਼ਾਮ ਤਾਂ ਸਾਡੀ ਹੱਸਰਤ ਤਰਸ ਤਰਸ ਮਰਦੀ ਰਹੀ

ਜ਼ਿਦ ਮੁਬਾਰੱਕ ਤੇਨੂੰ ਤੇਰੀ ਤੇ ਸਾਨੂੰ ਸਾਡੇ ਸੱਭਰ ਪਿਆਰੇ
ਹਿਜਰਾਂ ਦੀ ਇਕ ਸੱਪਣੀ ਸਾਡੀ ਹਿਕ ਉਤੇ ਲਿਟਦੀ ਰਹੀ

"ਥਿੰਦ"ਪਿਆਸੀ ਰੂਹਿ ਤੇਰੀ ਤਾਂ ਅਜੇੇ ਵੀ ਆਸ਼ਾ ਵਾਦੀ ਹੈ
ਏਸੇ ਲਈ ਤਾਂ ਉਹ ਅੱਜ ਤੱਕ ਜੀਵਨ ਗਾੜ੍ਹੀ ਹਿਕਦੀ ਰਹੀ

                               
                                               
                              ਗਜ਼ਲ
ਬਹਾਂਨਾਂ ਇਕ ਮਿਲ ਗਿਆ ਮੈਨੂੰ ਤੇਰੀ ਬੇਵਿਫਾਈ ਦਾ
ਬਹੁਤ ਹੀ ਔਖਾ ਹੋ ਗਿਆ ਕੱਟਨਾਂ ਸਮਾਂ ਜੁਦਾਈ ਦਾ

ਤੱਕ ਕੇ ਹਸੇ ਤੇ ਹੱਸ ਕੇ ਤੱਕੇ ਲਾਲ਼ੀ ਮੂੂੰਹ ਤੇ ਛਾ ਗਈ
ਪਹਿਲੀ ਨਿਸ਼ਾਂਨੀ ਦਿਸ ਪਈ ਏਦਾਂ ਹੀ ਨੇੜੇ ਆਈ ਦਾ

ਮਾਰੂ ਥੱਲ ਇਸ਼ਕ ਤੇਰਾ ਤੇ ਤਿਖੜ ਦੁਪਹਿਰ ਜਵਾਨੀ
ਪਿਆਸ ਤਾਂ ਹੈ ਕਹਿਰਾਂ ਦੀ ਏਨਾਂ ਨਹੀਂ ਅੱਜ਼ਮਾਈ ਦਾ

ਕਦੀ ਭੁਲੇ ਵਿਸਰੇ ਸੱਜਨਾਂ ਨੂੰ ਯਾਦ ਕਰ ਕਰ ਰੋਵੋ ਗੇ
ਬੇਗਰਜ਼ ਮਹੱਬਤ ਕੀਤੀ ਨੂੰ ਸੌਖੇ ਨਹੀ ਭੁਲ ਜਾਈਦਾ

ਜ਼ੱਖਮ ਜਿਹਿੜੇ ਤੁਸਾਂ ਦਿਤੇ ਨਾਲ ਸਮੇਂ ਭੱਰ ਜਾਣੇ ਨੇ
ਭੁਲੇ ਨਾ ਪਰ ਚੇਤਾ ਸਾਨੂੰ ਪਹਿਲੀ ਅੱਖ ਲੜਾਈ ਦਾ

ਗੁਜ਼ਰ ਗੈਈ ਸੋ ਗੁਜ਼ਰ ਗੈਈ ਚੇਤੇ ਵੀ ਕਰਨਾ ਕਿਓਂ
'ਥਿੰਦ'ਬਿਨਾਂ ਜਵਾਨੀ ਜੀਨਾ ਐਵੇਂ ਡੰਗ ਟਿਪਾਈ ਦਾ

                         ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)
                            ਗਜ਼ਲ
ਬੁਲਾਂ ਤੇ ਹਾਸੇ ਤੇ ਖੋਟਾਂ ਦਿਲਾਂ ਵਿਚ ਹੀ ਰੱਖਦੇ ਰਹੇ
ਗੈਰਾਂ ਨਾਲ ਜੋੜ ਰਿਸ਼ਤਾ ਅਪਣਾਂ ਸਾਨੂੰ ਦੱਸਦੇ ਰਹੇ

ਹਰ ਵਾਰ ਇੰਜ ਹੀ ਲੱਗਾ ਕਿ ਸਾਡੇ ਵਿਹੜੇ ਵੱਸਣ ਗੇ
ਵੱਸਣ ਨੂੰ ਤਾਂ ਵੱਸੇ ਪਰ ਉਹ ਗੈਰਾਂ ਦੇ ਘਰ ਵੱਸਦੇ ਰਹੇ

ਤੇਰੀ ਮਹਿਫੱਲ ਵਿਚੋਂ ਮੈਨੂੰ ਤਾਂ ਹੋਰ ਕੁਝ ਨਾ ਮਿਲਿਆ
ਏਨਾਂ ਸ਼ੁਕਰ ਹੈ ਕਿ ਪੈਂਦੇ ਝੱਲਕਾਰੇ ਤੇਰੀ ਅੱਖ ਦੇ ਰਹੇ

ਬੜੀ ਠੰਡੀ ਠੰਡੀ ਛਾਂ ਸੀ ਤੇਰੇ ਗਰਾਂ ਦੇ ਪਿਪਲਾਂ ਦੀ
ਉਡੀਕਾਂ, ਹਿਜਰਾਂ ਦੇ ਮਾਰੇ ਹੀ ਤਾਂ ਸੱਦਾ ਭੱਖਦੇ ਰਹੇ

ਇਕ ਨਿਗੂਣਾਂ ਸ਼ੌਕ ਹੀ ਤਾਂ ਸੀ ਜੋ ਸਾਨੂੰ ਜੜੋਂ ਲੈ ਬੈਠਾ
ਨਹੀਂ ਤਾਂ ਤੇਰੀ ਗਲੀ ਵੇਖ ਹੀ ਮੈਨੂੰ ਲੋਗ ਹੱਸਦੇ ਰਹੇ

"ਥਿੰਦ'"ਗੁਸਾ ਤਾਂ ਬੜਾ ਹੀ ਸੀ ਉਹਦੀ ਬੇਵਿਫਾਈ ਤੇ
ਕਰਦੇ ਕੀ ਹਰ ਵਾਰ ਉਹ ਕਹਾਣੀ ਨਵੀਂ ਦੱਸਦੇ ਰਹੇ

                          ਇੰਜ: ਜੋਗਿੰਦਰ ਸਿੰਘ "ਥਿੰਦ"
                                                  (ਸਿਡਨੀ)   
                             ਗਜ਼ਲ
ਬਹੁਤ ਯੱਤਨਾਂ ਦੇ ਨਾਲ ਮੈਂ ਅਪਣੀ ਆਪ ਬਣਾਈ ਜ਼ਿੰਦਗੀ
ਮੇਰੇ ਵਰਗੀ ਨਾਂ ਕਿਸੇ ਹੋਰ ਨੇ ਅੱਜ ਤੱਕ ਹੰਡਾਈ ਜ਼ਿੰਦਗੀ

ਇਕ ਨਿਕੀ ਜਿਹੀ ਗੱਲ ਤੇ ਤੁਰ ਪੲੈ ਉਹ ਰਿਸ਼ਤਾ ਤੋੜ ਕੇ
ਅਸਾਂ ਤਾਂ ਉਹਦੀ ਖੁਸ਼ੀ ਤੇ ਹੀ ਹਰ ਪੱਲ ਲਗਾਈ ਜ਼ਿੰਦਗੀ

ਜਿਨਾਂ ਦੀ ਇਕ ਮੁਸਕਾਨ ਨੇ ਕੰਮ ਮਲਹਿਮ ਦਾ ਕੀਤਾ ਸੀ
ਲੋੜ ਪਈ ਜਦ ਉਨ੍ਹਾਂ ਨੂੂੰੰ ਤਾਂ ਕਿਸੇ ਕੰਮ ਨਾਂ ਆਈ ਜ਼ਿੰਦਗੀ

ਲਾਗੇ ਆਕੇ ਫਿਰ ਤੁਸਾਂ ਕਿਓਂ ਹੱਥ ਪਿਛੇ ਪਿਛੇ ਕਰ ਲੀਤੇ
ਮੈਂ ਤਾਂ ਕਿਹਾ ਸੀ ਕਿ ਮੇਰੀ ਰੱਕੜਾਂ ਮਾਰੀ ਫਲਾਈ ਜ਼ਿੰਦਗੀ

ਨਿਤ ਦੇ ਉਲਾਂਭੇ ਲਾਹਿ ਕੇ ਉਹ ਆ ਬੈਠੇ ਮੇਰੀ ਬਰੂਹਾਂ ਤੇ
ਆਏ ਵੀ ਤਾਂ ਉਹ ਉਸ ਵੇਲੇ ਜਦ ਲਬਾਂ ਤੇ ਆਈ ਜ਼ਿੰਦਗੀ

ਜੋ ਵੀ ਮਿਲਿਆ ਅੱਜ ਤੱਕ ਅੱਧਵਾਟੇ ਹੀ ਛੱਡ ਤੁਰ ਗਿਆ
"ਥਿੰਦ"ਉੰਝਲਾਂ ਮੂਸ਼ਕਲਾਂ ਨਾਲ ਹੀ ਤਾਂ ਨਿਭਾਈ ਜ਼ਿੰਦਗੀ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)

                    ਗਜ਼ਲ
ਮੇਰੀ ਬੇਤੁਕੀ ਉਡੀਕ ਨੇ ਮੈਨੂੰ ਮਾਰਿਆ
ਮੇਰੀ ਬੇਤੁਕੀ ਪਰੀਤ ਨੇ ਮੈਨੂੰ ਮਾਰਿਆ

ਗਮਾਂ ਵਿਚ ਤਾਂ ਡੁਬਾ ਸੀ ਪਹਿਲੇ ਹੀ ਮੈਂ
ਤੇਰੀ ਤਾਂ ਨਕਲੀ ਚੀਕ ਨੇ ਮੈਨੂੰ ਮਾਰਿਆ

ਜਵਾਨੀ ਬੁੜੇਪੇ ਵਿਚ ਫਰਕ ਤੰਦ- ਬ੍ਰੀਕ
ਇਸੇ ਹੀ ਤਾਂ ਤੰਦ ਬ੍ਰੀਕ ਨੇ ਮੈਨੂੰ ਮਾਰਿਆ

ਇਤਬਾਰ ਤਾਂ ਬਹੁਤ ਸੀ ਹੀ ਤੇਰੇ ਤੇ ਮੈਨੂੰ
ਤੇਰੀ ਤਾਂ ਖੋਟੀ ਹੀ ਨੀਤ ਨੇ ਮੈਂਂਨੂੰ ਮਾਰਿਆ

ਆਸਰਾ ਤਾਂ ਬੜਾ ਹੀ ਸੀ ਮੈਨੂੰ ਸ਼ਰੀਕਾਂ ਦਾ
ਤਾਹੀਓਂ ਤਾਂ ਮੇਰੇ ਸ਼ਰਿਕ ਨੇ ਮੈਨੂੰ ਮਾਰਿਆ

ਬੜਾ ਨਾਜ਼ਕ ਸੀ ਬਦਨ ਤੇਰੇ ਆਸ਼ਕਾਂ ਦਾ
ਨਿਕੀ ਜਿਨੀ ਹੀ ਝਰੀਟ ਨੇ ਮੈਨੂੰ ਮਾਰਿਆ

ਦਿਲਬਰ ਦੀ ਹਰ ਬਾਤ ਹੀ ਸਾਨੂੰ ਠੀਕ ਸੀ
ਏਸੇ ਤਾਂ ਇਕ ਨਿਕੀ ਠੀਕ ਨੇ ਮੇਨੂੰ ਮਾਰਿਆ

ਪਹਿਲੀ ਨਜ਼ਰ ਦੀ ਪਰੀਤ ਡਾਹਡੀ ਹੁੰਦੀ
ਤਾਂਹੀ ਹੀ ਤਾਂ ਇਸ ਪ੍ਰੀਤ ਨੇ ਮੈਨੂੰ ਮਾਰਿਆ

ਮਰਦਾ ਸੁਹਿਣੇ ਨੈਨਾਂ ਉਤੇ ਸੁਹਿਣੇ ਰੰਗਾਂ ਤੇ
"ਥਿੰਦ"ਵੇਖ ਤੇਰੇ ਤਾਂ ਗੀਤ ਨੇ ਮੈਨੂੰ ਮਾਰਿਆ

            ਇੰਜ: ਜੋਗਿੰਦਰ ਸਿੰਘ "ਥਿੰਦ"
                                   (ਸਿਡਨੀ)


25 March 2020

                           ਗਜ਼ਲ
ਜਦੋ ਸਾਡੀ ਯਾਦ ਆਏਗੀ ਸੋਚਾਂ 'ਚ ਪੈ ਜਾਏਆ ਕਰੋਗੇ
ਇਕ ਹੌਕਾ ਲੈਕੇ ਅੱਖਾਂ ਵਿਚ ਪਾਣੀ ਲੈ ਆਇਆ ਕਰੋਗੇ

ਅਪਣੇ ਆਲੇ ਦੁਵਾਲੇ ਨੂੰ ਭੁਲ ਕੇ ਅਤੇ ਬੇਸੁਧ ਜਿਹੇੇ ਹੋਕੇ
ਅਣਜਾਣੇ 'ਚ ਕਈ ਕੁਝ ਐਵੇਂ ਹੀ ਕਹਿ ਜਾਇਆ ਕਰੋਗੇ

ਝੌਲੇ ਜਿਹੇ ਪੈਣਗੇ ਸਾਡੇ ਏਦਾਂ ਦੂਰੋਂ ਦੂਰੌਂ ਆਮ ਤੁਸਾਂ ਨੂੰ
ਅਸਲੀਅਤ ਤੱਕ ਆਪ ਹੈਰਾਨ ਰਹਿ ਜਾਇਆ ਕਰੋਗੇ

ਮਿਲਣਾ ਰੁਸਨਾਂ ਮਨਾਨਾਂ ਫਿਰ ਯਾਦਾਂ ਦੇ ਦਾਇਰੇ ਬਣਾਂ
ਤੁਸੀਂ ਕੱਮਲੇ ਜਹੇ ਹੋਕੇ ਬੁਤ ਬਣ ਬੈਹਿ ਜਾਇਆ ਕਰੋਗੇ

ਜਿਨ੍ਹਾਂ ਦਾ ਨਾਂਮ ਸੁਣ ਕੇ ਹੀ ਤੁਸੀਂ ਭੜਕ ਜਾਂਦੇ ਓ ਐਵੈਂ
'ਥਿੰਦ'ਉਹਦੀ ਝਲਕ ਨੂੰ ਤਰਸਦੇ ਰਹਿ ਜਾਇਆ ਕਰੋਗੇ

                                ਇੰਜ: ਜੋਗਿੰਦਰ ਸਿੰਘ "ਥਿੰਦ"
                                                    (ਸਿਡਨੀ)
                         ਗਜ਼ਲ
ਹੁਣ ਮੈਂ ਤੈਨੂੰ ਪਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ
ਸ਼ਰੇ ਆਮ ਬੁਲਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਝੂਠੀ ਹੀ ਹਾਂ ਕਰ ਦਿਤੀ ਦਿਲ ਰੱਖਣ ਦੇ ਲੈਈ
ਉਕਾ ਹੀ ਭੁਲਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਚਸੱਕ ਸਾਡੇ ਹਿਜਰ ਦੀ ਚਿਹਰੇ ਤੇ ਆਵੇ ਨਾਂ
ਇਹਨੂੰ ਮੈਂ ਛੁਪਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਤੇਰੇ ਇੰਕਾਰ ਤੋਂ ਤੰਗ ਹੋ ਬੇਕਰਾਰੀ ਛੱਡ ਦਿਤੀ
ਇੰਜ ਦਿਨ ਟਿਪਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਵੱਕਤ ਦੀ ਚੱਕੀ ਨੇ ਏਨਾਂ ਨਿਪੀੜਿਆ ਪੀਸਿਆ
ਤੇਰੇ ਸ਼ਹਿਰ ਆ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਖਿਆਲੀ ਮਹਿਲ ਬਣਾਂਏ ਉਹ ਵੀ ਢਾਹਿ ਦਿਤੇ
ਨਵਾਂ ਘਰ ਬਣਾਂ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਝਾਲੱਮ ਲੋਕੀਂ ਤਾਂ ਵੇਖੋ ਮੈਨੂੰ ਉਲਾਭੇ ਤੇਰੇ ਦੇਂਦੇ ਨੇ
ਇਹ ਸੱਚ ਬਣਾਂ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

"ਥਿੰਦ"ਮੱਜ਼ਾ ਬੜਾ ਸੀ ਬਚਪਨ ਤੇ ਜਵਾਨੀ ਦਾ
ਇਤਨਾਂ ਪਿਛੇ ਜਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

                  ਇੰਜ: ਜੋਗਿੰੰਦਰ ਸਿੰਘ "ਥਿੰਦ"
                                        (ਸਿਡਨੀ) 


 


                               ਗਜ਼ਲ
ਜ਼ਿੰਦਗੀ ਕਿਸ ਦੇ ਭਰੋਸੇ ਤੈਨੂੰ ਵਿਸ਼ਵਾਸ ਦਵਾ ਦੈਹੀਏ
ਕੁਝ ਨਹੀਂ ਬਚਿਆ ਜਿਸ ਬਦਲੇ ਹੀ ਤੈਨੂੰ ਪਾ ਲੈਹੀਏ

ਇਕ ਦਿਲ ਹੀ ਤਾਂ ਸੀ ਜੋ ਤੇਰੀ ਹਾਮੀ ਭਰਦਾ ਰਿਹਾ
ਜੇ ਹੋਵੇ ਵੱਸ ਸਾਡੇ ਤਾਂ ਇਕ ਹੋਰ ਦਿਲ ਲੱਗਾ ਦੇਹੀਏ

ਤੂੰ ਰੱਖ ਭਰੋਸਾ ਉਹਦੇ ਤੇ ਛੱਡ ਫਿਕਰਾਂ ਤੇ ਸੋਚਾਂ ਨੂੰ
ਜੋ ਬਚਿਆ ਹੈ ਬਾਕੀ ਨਾ ਉਹ ਵੀ ਹੁਣ ਗਵਾ ਦੇਹੀਏ

ਢੇਰੀ ਢਾਹਿ ਬਹਿਣਾਂ ਕੀ ਸਮਾਂ ਕਦੀ ਰੁਕਿਆ ਨਹੀਂ
ਅੱਗੇ ਜੋ ਲੰਘਗੈ ਨੇ ਮਾਰ ਹੰਭਲਾ ਉਹਨਾਂ ਜਾ ਲੈਹੀਏ

ਦੱਮ ਦੱਮ ਤੇ ਉਹ ਸਾਨੂੰ ਭਰੋਸਾ ਬੜਾ ਦਿਵਾਂਦੇ ਰਹੇ
ਲੋੜ ਪਈ ਆਏ ਨਹੀਂ ਦੱਸ ਦੋਸ਼ ਕਿਹਨੂੰ ਲਾ ਦੈਹੀਏ

ਗੈਰਾਂ ਵਾਂਗੂਂ ਤਾਂ ਤੁਸਾਂ ਤੱਕਿਆ ਭਰੀ ਮਹਿਫਲ ਵਿਚ
ਤੇਰੀ ਇਸ ਬੇਰੁਖੀ ਨੂੰ ਦੱਸ ਕਿਵੇਂ ਅਸੀਂ ਛੁਪਾ ਲੈਈਏ

"ਥਿੰਦ'ਅਪਣੇ ਦੁਸ਼ਮਨ ਨਾਲ ਵੀ ਤੂੰ ਏਨੀ ਕਰ ਨੇਕੀ
ਦਿਲ ਵਿਚ ਉਹ ਵੀ ਸੋਚੇ ਇਨੂੰ ਅਪਣਾਂ ਬਣਾਂ ਲੈਈਏ

                           ਇੰਜ: ਜੋਗਿੰਦਰ ਸਿੰਘ"ਥਿੰਦ"
                                                (ਸੀਡਨੀ)
                      ਗਜ਼ਲ
ਇਹਨਾਂ ਰਾਹਾਂ ਥੀਂ ਅੱਜ ਉਹ ਲੰਗੇ ਹੋਏ ਨੇ
ਸੱਭ ਮੋੜ ਉਹਦੇ ਰੰਗਾਂ ਵਿਚ ਰੰਗੇ ਹੋਏ ਨੇ

ਆ ਜਾ ਉਹਿ ਸੱਜਨਾਂ ਹੁਣ ਤਾਂ ਤੂੰ ਆ ਜਾ
ਕੁਝ ਪੱਲ ਅਸਾਂ ਵੇਖ ਉਧਾਰੇ ਮੰਗੇ ਹੋਏ ਨੇ

ਇਹ ਆਂਹਾਂ ਤੇ ਚੀਸਾਂ ਅਤੇ ਮੋੜਾਂ ਤੇ ਭੀੜਾਂ
ਮੈਂ ਜਾਣਾਂ ਇਹ ਸੱਭ ਉਹਦੇ ਹੀ ਡੰਗੇ ਹੋਏ ਨੇ

ਜ਼ਰੂਰ ਕੋਈ ਘੱਟਣਾਂ ਅੱਜ ਵਾਪਰ ਗਈ ਏ
ਸਾਨੂੰ ਵੇਖ ਕੇ ਕਿਓਂ ਹੁਣ ਏਨੇ ਸੰਗੇ ਹੋਏ ਨੇ

ਹਰ ਘੱਟਣਾਂ ਤੇਂ ਪਿਛੋਂ ਜੋਸ਼ ਲੈਕੇ ਉਠਿਆ
ਜਿਨੇ ਵੀ ਤਾਂ ਹੋਏ ਹਾਦਸੇ ਸੱਭ ਚੰਗੇ ਹੋਏ ਨੇ

ਮੈਂ ਅਪਣੀ ਮੱਸਤੀ ਤੁਰਿਆ ਜਾ ਰਿਹਾ ਸਾਂ
ਮੇਰੇੇ ਦਾਮਨ 'ਚ ਕਿਨੇ ਕੰਡੇ ਅੜੰਗੇ ਹੋਏ ਨੇ

ਆਪੋ ਧਾਪੀ ਅੰਦਰ ਤੇਰੀ ਸੋਹਿਜੀ ਕਿਹਨੂੰ
'ਥਿੰਦ' ਹਰ ਬੰਦੇ ਦੇ ਗਲ੍ਹ ਗਲ੍ਹ ਧੰਦੇ ਹੋਏ ਨੇ

               ਇੰਜ: ਜੋਗਿੰਦਰ ਸਿੰਘ "ਥਿੰਦ"
                                     (ਸਿਡਨੀ)
                  ਗਜ਼ਲ
ਨਾਂ ਹੀ ਤੁਸੀ ਨਜ਼ਰ ਭਰਕੇ ਤੱਕਦੇ
ਨਾਂ ਅਸੀਂ ਤੇਰੇ ਜਾਲਾਂ ਵਿਚ ਫਸਦੇ

ਨਾਂ ਵੱਸ ਸੀ ਤੇਰੇ ਨਾਂ ਵੱਸ ਸੀ ਮੇਰੇ
ਜੋ ਕੁਝ ਹੋਇਆ ਕ੍ਰਿਸ਼ਮੇ ਨੇ ਰੱਬ ਦੇ 

ਹਿਜ਼ਰਾਂ ਦੇ ਆਂਸੂ ਪਲਕਾਂ ਤੇ ਆਏ
ਹੌਕੇ ਤੇੇ ਸ਼ਿਕਵੇ ਸਾਨੂੰ ਨਹੀ ਫੱਬਦੇ

ਜਿਨ੍ਹਾਂ ਇਸ਼ਕ ਸੱਚਾ ਪੱਕਾ ਤੇ ਸੁਚਾ
ਦੂਰ ਤਾਂ ਰਹਿੰਦੇ ਨੇੜੇ ਨੇੜੇ ਲੱਗਦੇ

ਤੇਰੇ ਦਰ ਅੱਗੇ ਤਾਂ ਬੜੀ ਭੀੜ ਵੇਖੀ
ਮੇਰੇ ਵਾਂਗੂੰ ਹੀ ਨੇ ਆਸ਼ਾ ਵਾਦੀ ਲੱਗਦੇ

ਬੁਲਾਂ ਤੇ ਹਾਸੇ ਤੇ ਅੱਖਾਂ ਵਿਚ ਅੱਥਰੂ
ਧੁਪ ਚੜ੍ਹੀ ਬਦਲ ਜਿਵੇਂ ਹੋਣ ਵੱਸਦੇ

ਜੋ ਵੀ ਹੋਇਆ ਨਾ ਹੀ ਪੁਛੋ ਤਾਂ ਚੰਗਾ
ਅਸੀ ਤਾਂ ਦਾਸਤਾਂ ਸੁਣਾ ਨਹੀ ਸੱਕਦੇ

"ਥਿੰਦ"ਲੱਖਾਂ 'ਚੋਂ ਅਸਾਂ ਤੈਂਨੂੰ ਚੁਣਿਆਂ
ਇਹ ਲੋਕੀਂ ਕਿਓਂ ਨੇ ਸਾਡੇ ਤੇ ਹੱਸਦੇ

       ਇੰਜ: ਜੋਗਿੰਦਰ ਸਿੰਘ "ਥਿੰਦ"
                            (ਸਿਡਨੀ)

24 March 2020

                           ਗਜ਼ਲ
ਤੈਨੂੰ ਭਲਾਓਣ ਲੈਈ ਸਾਂਨੂੰ ਇਕ ਸੱਦੀ ਚਾਹੀ ਦੀ
ਪਰ ਯਾਦ ਸਾਡੀ ਆਓਂਣੀ ਨਹੀਂ ਕੱਦੀ ਚਾਹੀ ਦੀ

ਬਿਨਾਂ ਕਸੂਰੋਂ ਐਵੈਂ ਵੇਖੋ ਕੱਡੇ ਗੈਏ ਹਾਂ ਮਹਿਫੱਲ ਚੋਂ
ਉਹਨਾਂ ਨੂੰ ਨਿਤ ਨਵੀਂ ਇਕ ਦਿਲ ਲੱਗੀ ਚਾਹੀ ਦੀ

ਖੁਲ ਕੇ ਹੱਸਣ ਉਹ ਤਾਂ ਫਿਰ ਕੁਛ ਬਾਤ ਵੀੇ ਬਣੇ
ਬੁਲਾਂ ਅੰਦਰ ਕੋਈ ਸ਼ੈ ਨਹੀ ਦਬੀ ਦੱਬੀ ਚਾਹੀ ਦੀ

ਸਵਾਸ ਤਾਂ ਬਾਕੀ ਨਹੀ ਕਿ ਤੈਨੂੰ ਖਬਰ ਪੁਚਾ ਸਕਾਂ
ਸਾਡੇ ਬਾਜੋਂ ਮਹਿਫ਼ਲ ਅੱਗੇ ਵਾਂਗੋਂ ਸੱਜੀ ਚਾਹੀ ਦੀ

ਵੇਖੋ ਕੋਈ ਰੁਲਿਆ ਕਿਵੇਂ ਉਹਦੇ ਝੂਠੇ ਲਾਰਿਆਂ ਤੇ
ਖੱਬਰ ਏਹਿ ਹੁਣ ਤੱਕ ਤੇਰੇ ਸ਼ਹਿਰ ਮੱਘੀ ਚਾਹੀਦੀ

ਲੋੜ ਨਹੀਂ ਕਿਸੇ ਸੰਦੇਸੇ ਦੀ ਹੁਸਣ ਦੇ ਪਰਵਾਨੇ ਨੂੰ
'ਥਿੰਦ'ਤੇਰੇ ਅੰਦਰ ਜੋਤ ਲਗਣ ਦੀ ਜੱਗੀ ਚਾਹੀਦੀ

                        ਇੰਜ: ਜੋਗਿੰਦਰ ਸਿੰਘ "ਥਿੰਦ"
                                             (ਸਿਡਨੀ)
                          ਗਜ਼ਲ    
ਜਦੋਂ ਤੇਰੀ ਯਾਦ ਸਤਾਏ ਤਾਂ ਦੱਸ ਫਿਰ ਕੀ ਕਰਾਂ
ਤੱਲਖੀ ਹੱਦ ਤੋਂ ਵੱਧ ਜਾਏ ਤਾਂ ਦੱਸ ਫਿਰ ਕੀ ਕਰਾਂ

ਉੰਜ ਵੇਖ ਅਸੀਂ ਤਾਂ ਉਹਨੂੰ ਉਕਾ ਹੀ ਭੁਲ ਬੈਠੇ ਹਾਂ
ਅਚਨਚੇਤ ਜੇ ਮਿਲ ਜਾਏ ਤਾਂ ਦੱਸ ਫਿਰ ਕੀ ਕਰਾਂ

ਉਹਦੀ ਗਲੀ ਆਕੇ ਦੱਸ ਅਸਾਂ ਉਸ ਤੋਂ ਕੀ ਏ ਲੈਣਾਂ
ਪਰ ਜੇ ਉਹ ਆਪ ਬੁਲਾਏ ਤਾਂ ਦੱਸ ਫਿਰ ਕੀ ਕਰਾਂ

ਸੌਂਹਿ ਤੇਰੀ ਸੱਚ ਹੁਣ ਤਾਂ ਮੈਂ ਉੰਝ ਕਦੀ ਨਹੀ ਪੀਂਦਾ
ਸ਼ਾਮ ਢੱਲੇ ਦਿਲ ਘਬਰਾਏ ਤਾਂ ਦੱਸ ਫਿਰ ਕੀ ਕਰਾਂ

ਮੈਂ ਤਾਂ ਐਵੇਂ ਉਂਝ ਹੀ ਵੇਖੋ ਲੀਕਾਂ ਵਾਹੀਆਂ ਕੰਧਾਂ ਤੈ
ਮੂਰੱਤ ਤੇਰੀ ਹੀ ਬਣ ਜਾਏ ਤਾਂ ਦੱਸ ਫਿਰ ਕੀ ਕਰਾਂ

ਅਸਾਂ ਕੱਦਮ ਕੱਦਮ ਤੇ ਉਹਨੂੰ ਚੁਕਿਆ ਪੱਲਕਾਂ ਤੇ
'ਥਿੰਦ'ਕੋਈ ਕੱਦਰ ਨਾਂ ਪਾਏ ਤਾਂ ਦੱਸ ਫਿਰ ਕੀ ਕਰਾਂ

                         ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)




                            ਗਜ਼ਲ
ਟੁਟੇ ਦਿਲ ਜੁੜਦੇ ਨਹੀਂ ਕਈ ਵਾਰ ਮਿਲਾ ਕੇ ਵੇਖੇ ਨੇ
ਟੁਟੇ ਮੋਏ ਇਕ ਬਰਾਬਰ ਕਈ ਵਾਰ ਹਿਲਾਕੇ ਵੇਖੇ ਨੇ

ਉਹਨਾਂ ਦੀ ਬੇਰੁਖੀ ਤੇ ਅਸੀਂ ਮੂੰਹ ਉੰਗਲਾਂ ਪਾਈਂਆਂ
ਇਸ ਗਲੀ ਨਹੀਂ ਆਉੰਦੇ ਕੈਈ ਵਾਰ ਬੁਲਾਕੇ ਵੇਖੇ ਨੇ

ਅੱਸਰ ਨਹੀਂ ਕੁਝ ਉਨਹਾਂ ਤੇ ਸਾਡੇ ਅਲ੍ਹੇ ਜ਼ਖਮਾਂ ਦਾ
ਹੰਝੂਆਂ ਭਰੇ ਪਿਆਲੇ ਵੀ ਕੈਈ ਵਾਰ ਪਿਲਾਕੇ ਵੇਖੇ ਨੇ
  
ਦੱਸ ਕੀ ਲੈਣਾਂ ਅਸਾਂ ਤੇਰੀ ਗਰਜ਼ਾਂ ਮਾਰੀ ਦੁਣੀਆਂ ਤੋਂ
ਬੇਗਰਜ਼ ਹੁਲਾਰੇ ਦੇ ਦੇ ਕੇ ਕਈ ਵਾਰ ਸੁਲਾਕੇ ਵੇਖੇ ਨੇ

'ਥਿੰਦ' ਅੱਗ ਲਗਾਕੇ ਲੋਕੀਂ ਉਡੀਕਦੇ ਖੜੇ ਤਿਬਾਹੀ ਨੂੰ
ਦਿਲ ਜਲੇ ਧੂਆਂ ਹੁੰਦਾ ਨਾ ਕਈ ਵਾਰ ਜਲਾ ਕੇ ਵੇਖੇ ਨੇ

                            ਇੰਜ: ਜੋਗਿੰਦਰ ਸਿੰਘ "ਤਿੰਦ"
                                                  (ਸਿਡਨੀ) 

                 ਗਜ਼ਲ
ਤੇਰਾ ਆਓਣਾਂ ਕਹਿਦਾ ਆਓਣਾਂ
ਸਾਡਾ ਵਿਛਿਆ ਰਿਹਾ ਵਿਛਾਓਣਾਂ

ਸਾਡੀ ਝਾਂਜਰ ਵੀ ਤੱੜਪ ਮਰੀ
ਬਿਣ ਤੇਰੇ ਇਹਦਾ ਕੀ ਛੰਕਾਓਣਾਂ

ਬਿਣ ਮਿਲਿਆਂ ਹੀ ਮੁੜ ਗੈਏ ਨੇ
ਸਾਡਾ ਮੁਕਿਆ ਦਿਲ ਪਰਚਾਓਣਾਂ

ਪੱਲ ਦੋ ਪੱਲ ਮਿਲਣਾਂ ਕੀ ਮਿਲਣਾਂ
ਏਵੇਂ ਦਿਲ ਦਾ ਇੰਜ ਤਰਸਾਓਣਾਂ

ਹਿਜਰਾਂ ਉਡੀਕਾਂ ਸੱਭਰਾਂ ਦੇ ਹੌਕੇ
ਸਾਡੇ ਪਲੇ ਇਹੋ ਤੁਸਾਂ ਸੀ ਪਾਓਣਾਂ

ਭਰੋਸੇ ਤੇਰੇ ਤੇ ਕੀ ਹਾਲ ਹੋਇਆ
ਜਿਨਾਜ਼ਾ ਸਾਡਾ ਗੈਂਰਾਂ ਉਠਾਓਣਾਂ

"ਥਿੰਦ" ਪਰਦੇਸੀਂ ਭੁਲਿਆ ਜਾਕੇ
ਰਾਸ ਨਹੀ ਬੈਠਾ ਦਿਲ ਵਿਟਾਓਣਾਂ

    ਇੰਜ: ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)

23 March 2020

                       ਗਜਲ
ਜੱਦੋਂ ਵੀ ਕੱਦੀ ਸੱਜਨਾਂ ਮੈਂ ਹਾਂ ਬਹੁਤ ਡੋਲਿਆ
ਗਰੰਥ ਤੇਰੀ ਯਾਦ ਦਾ ਮੈਂ ਹੈ ਓਦੋਂ ਹੀ ਖੋਲਿਆ

ਉੰਝ ਤਾਂ ਹਰ ਘੜੀ ਸਾਡੀ ਬੀਤੀ ਯਾਦ ਵਿਚ
ਪਰ ਚੰਦ ਚਾੰਦਨੀ ਥੱਲੇ ਬੈਠ ਬਹੁਤ ਰੋ ਲਿਆ

ਹੋਸ਼ ਵਿਚ ਆਏ ਤਾਂ ਬੜੇ ਹੈਰਾਨ ਹੋਕੇ ਵੇਖਿਆ 
ਕਿਸ ਲੈਈ ਕੱਦੋਂ ਆਪੇ ਅਪਨਾ ਘਰ ਫਰੋਲਿਆ

ਲੂੰ ਲੂੰ ਉਠ ਖਲੋਤਾ ਬੇਮੁਹਾਰੇ ਸਵਾਗੱਤ ਲੈਈ
ਗੱਲਾਂ ਗੱਲਾਂ ਵਿਚ ਹੀ ਕਿਸੇ ਤੇਰਾ ਨਾਂ ਬੋਲਿਆ

ਹੁਣ ਨਾਂ ਉਹਿ ਚੀਸਾਂ ਨਾਂ ਉਹਿ ਦਰਦ ਸੁਹਾਣੇ
ਤੇਰੀ ਯਾਦ ਚਾਸ਼ਨੀ 'ਚ ਜ਼ਹਿਰ ਕਿਸ ਘੋਲਿਆ

"ਥਿੰਦ" ਤੈਨੂੰ ਓਪਰਾ ਅਸੀਂ ਕਿਵੇਂ ਸੱਮਝ ਲੈਂਦੇ
ਸਾਡਾ ਹਰ ਅੱਥਰੂ ਤੁਸਾਂ ਖੂਨ ਸਾਵੇਂ ਹੀ ਤੋਲਿਆ

                 ਇੰਜ: ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)
                            ਗਜ਼ਲ
ਰੱਬ ਦਾ ਡਰਾਵਾ ਦੇ ਕੇ ਸਾਨੂੰ ਤੁਸਾਂ ਬੜਾ ਹੀ ਲੁਟਿਆ
ਤੈਨੂੰ ਬੜਾ ਪਰਖ ਲਿਆ ਹੁਣ ਸਾਡਾ ਸੱਭਰ ਮੁਕਿਆ

ਤੇਰਾ ਅਸਾਂ ਮਾਣ ਕੀਤਾ ਅੱਖਾਂ ਵਿਛਾਈਆਂ ਰਾਹਾਂ 'ਚ
 ਉੰਝ ਦੱਸ ਤੇਰੇ ਬਿਨਾਂ ਸਾਡਾ ਕਿਹੜਾ ਕੰਮ ਰੁਕਿਆ

ਖਿੜੇ ਮੱਥੇ ਝੱਲੇ ਨੇ ਅਸਾਂ ਹੋਰ ਸਾਰੇ ਦੁਖ ਜ਼ਿੰਦਗੀ ਦੇ
ਗੈਰਾਂ ਹੱਥ ਵੇਖ ਤੇਰਾ ਹੱਥ ਗੰਮ ਦਾ ਪਹਾੜ ਟੁਟਿਆ

ਪੱਥਰਾਂ ਦੀ ਦੋਸਤੀ ਨੇ ਬਹੁਤ ਕੁਜ ਦਿਤਾ ਵੇਖ ਮੇਨੂੰ
ਰੋਕਿਆ ੲੈ ਮੈਨੂੰ ਮਾਰ ਠੇਡਾ ਜਦ ਵੀ ਕਦੀ ਉਕਿਆ

ਉਹਦੀ ਰਹਿਮਤਾਂ ਨੂੰ ਕਦੀ  ਭੁਲਣਾਂ ਨਹੀ ਚਾਹੀਦਾ
ਉਹ ਰੱਖਦਾ ਖਿਆਲ ਸੱਦਾ ਦਿਲੋਂ ਜਾ ਜੋਵੀ ਝੁਕਿਆ

"ਥਿੰਦ"ਭੁਲ ਕੇ ਵੀ ਕਦੀ ਉਹਨੂੰ ਤੂੰ ਅੱਜ਼ਮਾਂਣਾਂ ਨਹੀਂ
ਭਰੀ ਰੱਖੂ ਸਦਾ ਝੋਲੀ ਓੁਥੋਂ ਕੁਝ ਨਹੀਂ ਕੱਦੀ ਮੁਕਿਆ

                           ਇੰਜ: ਜੋਗਿੰਦਰ ਸਿੰਘ "ਥਿੰਦ"
                                               (ਸਿਡਨੀ)


22 March 2020

                      ਗਜ਼ਲ
ਤੁਮ ਸੱਮਝੇ ਕਿ ਤੁਮਹਾਰੀ ਬਾਤ ਬਣ ਗੈਈ ਹੈ
ਵੋਹਿ ਤੋ ਏਕ ਤਰ੍ਹਾ ਤੁਮਹਾਰੀ ਬੁਜ਼ ਦਿਲੀ ਹੈ

ਹਰ ਕੱਦਮ ਪਰ ਹੀ ਮੁਹਿਤਾਜ ਹੈਂ ਹੱਮ ਸੱਭ
ਯਿਹ ਜਿੰਦਗੀ ਕਿਆ ਕੋਈ ਖਾਸ ਜਿੰਦਗੀ ਹੈ

ਮੇਰੇ ਆਂਸੂ ਉਸ ਕੀ ਪਿਆਸ ਨਾਂ ਬੁਝਾ ਸੱਕੇ
ਯਾ ਖੁਦਾ ਯਿਹ ਉਸਕੀ ਕੈਸੀ ਤਿਸ਼ਨਗੀ ਹੈ

ਆਜ ਕਹੀਂ ਭੀ ਵੋਹਿ ਨਜ਼ਰ ਕਿਓਂ ਨਹੀਂ ਆਤੇ
ਉਨ ਕੋ ਕਹੀਂ ਕਿਸੀ ਕੀ ਨੱਜ਼ਰ ਲੱਗ ਗੈਈ ਹੈ

ਬਾਰ ਬਾਰ ਗਿਰਨਾ ਗਿਰ ਕਰ ਸੰਭ਼ਲ ਜਾਣਾ
ਯਿਹਿ ਤੋ ਤੇਰੇ ਦਿਲ ਕੀ ਅਜੀਬ ਪੁੱਖਤਗੀ ਹੈ

ਬਾਕੀ ਤੋ ਸੱਭ ਹੀ ਹਕੀਕੱਤ ਹੀ ਹਕੀਕੱਤ ਹੈ
ਬੱਸ ਥੋਹਿੜੀ ਸੀ ਹੀ ਉਨ ਸੇ ਦਿਲ ਲੱਗੀ ਹੈ

ਹਰ ਬਾਰ ਮਿਟਾਨੇ ਸੇ ਯੇਹ ਔਰ ਬੜਨੇ ਲੱਗੇ
ਕੋਈ ਨਾ ਸੱਮਝਾ "ਥਿੰਦ" ਕੈਸੀ ਤਿਸ਼ਨਗੀ ਹੈ

                   ਇੰਜ:ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)
                         ਗਜ਼ਲ
ਤੁਸਾਂ ਸਾਡੇ ਦਿਲ ਨੂੰ ਇਹ ਕਿਦਾਂ ਦੀ ਲਾਈ ਅੱਗ
 ਹੋਰ ਭੜਕੀ ਜਿਓਂ ਜਿਓਂ ਹੀ ਇਹ ਬੁਝਾਈ ਅੱਗ

ਮੇਲ ਸੱਜਨਾਂ ਦਾ ਕਹਿੰਦੇ ਕਿ ਠੰਡ ਕਲੇਜੇ ਪਾਓਂਦਾ
ਸਾਡੇ ਸੱਜਨਾਂ ਤਾਂ ਆਓਂਦੇ ਹੀ ਹੋਰ ਭੜਕਾਈ ਅੱਗ

ਅੱਜ ਫਿਰ ਮੈਨੂੰ ਜਾਪੇ ਤੇਰੀ ਇਹ ਅੱਖ ਧਵਾਖੀ ਏ
ਹੋਰ ਕਿਸ ਪਰਦੇਸੀ ਉਤੇ ਤੂੰ ਫਿਰ ਅੱਜ਼ਮਾਈ ਅੱਗ

ਦੂਰੋਂ ਵੇਖ ਵੇਖ ਕੇ ਜਿਹਨੂੰ ਨਿਤ ਠੰਢਾਂ ਸੀ ਪੈਂਦੀਆਂ
ਨੇੜੇ ਜਾ ਜੱਦ ਵੇਖਿਆ ਬੁਕਲ ਵਿਚ ਲੁਕਾਈ ਅੱਗ

ਪਾਣੀਆਂ ਦੇ ਕੰਡੇ ਜਦੋਂ ਗੈਏ ਤਾਂ ਅੰਗ ਅੰਗ ਲੂਸਿਆ
ਸਾਗਰਾਂ ਦੀ ਹਿਕ ਨੂੰ ਹੀ ਵੇਖੋ ਕਿਹਨੇ ਲਾਈ ਅੱਗ

ਮਨ ਮੋਹਣੀ ਭੋਲੀ ਸੂਰਤ ਵੇਖ ਧੋਖੇ ਵਿਚ ਆ ਗੈਏ
"ਥਿੰਦ"'ਜਾਦੂਗਰ ਨੇ ਕਿਵੇਂ ਫੁਲਾਂ ਤੋਂ ਬਣਾਈ ਅੱਗ

                      ਇੰਜ: ਜੋਗਿੰਦਰ ਸਿੰਘ "ਥਿੰਦ"
                                             (ਸਿਡਨੀ)

21 March 2020

                               ਗਜ਼ਲ
ਤੇਰੀ ਬੁਜ਼ਦਿਲੀ ਦੇ ਚਰਚੇ ਰਹਿਣਗੇ ਦੇਰ ਤੱਕ
ਧੱਬੇ ਮੇਰੇ ਖੂਨ ਦੇ ਤਾਂ ਦਰ ਤੇ ਰਹਿਣਗੇ ਦੇਰ ਤੱਕ

ਮੇਰੇ ਮਾਸ ਦਾ ਇਹ ਲੋਥੜਾ ਵਿਚ ਕੁਜ ਵੀ ਨਹੀਂ
ਵਿਸ਼ਵਾਸ਼ ਹੈ ਕਿ ਉਹ ਪਰਚੇ ਰਹਿਣਗੇ ਦੇਰ ਤੱਕ

ਜੇ ਤੂੰ ਸੱਜਨਾਂ ਆਕੇ ਮੈਨੂੰ ਛੱਡ ਹੀ ਗਿਓਂ ਅੱਧਵਾਟੇ
ਅੰਗ ਅੰਗ ਲੂੰ ਲੂੰ ਮੇਰੇ ਭੜਕੇ ਰਹਿਣਗੇ ਦੇਰ ਤੱਕ

ਝੂਠ ਮੂਠ ਅਜ਼ਮੌਨ ਦੀ ਖਾਤਰ ਸੂਲੀ ਟੰਗ ਦਿਤਾ
ਤੇਰੇ ਚਾਹੁਣ ਵਾਲੇ ਤਾਂ ਲਟਕੇ ਰਹਿਣਗੇ ਦੇਰ ਤੱਕ

ਵਤਨ ਪ੍ਰਸਤੀ ਜਿਨ੍ਹਾਂ ਦੇ ਹੱਡਾਂ ਵਿਚ ਰੱਚ ਜਾਂਦੀ
ਵਤਨ ਵਾਸਤੇ ਸੂਲੀ ਚੜਤੇ ਰਹਿਣਗੇ ਦੇਰ ਤੱਕ

"ਥਿੰਦ'ਫੋਲ ਪੋਥੀਆਂ ਸੁਹਿਲੇ ਗਾ ਕੁਰਬਾਨੀਆਂ ਦੇ
ਉਹਨਾਂ ਜੋਧਿਆਂ ਦੇ ਤਾਂ ਚਰਚੇ ਰਹਿਣਗੇ ਦੇਰ ਤੱਕ

                        ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)




                               ਗਜ਼ਲ
ਏਥੇ ਇਸ਼ਕ 'ਚਿ ਡੁਬੇ ਸਾਰੇ ਇਹ ਤਾਂ ਆਸ਼ਕਾਂ ਦਾ ਡੇਰਾ
ਹਰ ਰਾਤ ਏ ਇਸ਼ਕਾਂ ਭਿਨੀ ਨਾਲ ਇਸ਼ਕਾਂ ਚੜੇ ਸਵੇਰਾ

ਵਰਦਾਨ ਇਸ਼ਕ ਦਾ ਏਥੇ ਪੂਜਾ ਸਦਾ ਇਸ਼ਕ ਦੀ ਹੁੰਦੀ
ਹੱਟ ਇਸ਼ਕ ਦੀ ਲੱਗੀ ਤੇ ਲੋਕਾਂ ਲੁਟਿਆ ਇਸ਼ਕ ਬਥੇਰਾ

ਕਈ ਅਣਜਾਨ ਬਣੇ ਆਸ਼ਕ ਕਈ ਆਸ਼ਕ ਮੁੱਢ ਕਦੀਮੀ
ਰਲ ਮਿਲ ਖਿਚੜੀ ਪੱਕੀ ਆਸ਼ਕ ਭੁਲ ਗੲੈ ਤੇਰਾ ਮੇਰਾ

ਕਹਿੰਦੇ ਇਸ਼ਕ ਤੇ ਮੁਸ਼ਕ ਛੁਪਾਏ ਵੀ ਕਦੀ ਨਹੀਂ ਛੁਪਦੇ
ਜਦੋਂ ਮਹਿਕਾਂ ਇਸ਼ਕ ਦੀਆਂ ਉਠਣ ਭਰਦਾ ਚਾਰ ਚੁਫੇਰਾ

ਮੈਂ ਇਸ਼ਕ ਨੂੰ ਛੱਡਨਾ ਚਾਹਿਵਾਂ ਤਾਂ ਇਸ਼ਕ ਨਾ ਛੱਡੇ ਮੈਨੂੰ
ਜਿਥੇ ਇਸ਼ਕ ਕਮਾਇਆ ਏਨਾ"ਥਿੰਦ"'ਹੋਰ ਕਰ ਲੈ ਜੇਰਾ

                             ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)
                       ਘਜ਼ਲ
ਬੈਠੇ ਬਠਾਏ ਇਕ ਤੂੰ ਵੱਖਤ ਪਾ ਲਿਆ ਏ
ਦਿਲ ਬੇਵਫਾ ਦੇ ਨਾਲ ਫਿਰ ਲਾ ਲਿਆ ਏ

ਸਾਡਾ ਵੀ ਸ਼ੌਕ ਵੇਖੋ ਮਜਨੂੰ ਤੋਂ ਘੱਟ ਨਹੀਂ
ਜ਼ਖਮਾਂ ਦੇ ਨਾਲ ਹੀ ਸੀਨਾ ਸਜ਼ਾ ਲਿਆ ਏ

ਕਾਤਲ ਦੇ ਨਾਲ ਹੈ ਰਿਸ਼ਤਾਂ ਤੇਰਾ ਪੁਰਾਨਾਂ
ਤਾਂਹੀ ਤੇਰੇ ਦਰ ਤੇ ਸੱਜਦਾ ਕਰਾ ਲਿਆ ਏ

ਤੇਰੇ ਨਾਲੋਂ ਤਾਂ ਤੇਰੀ ਯਾਦ ਪਿਆਰੀ ਸਾਨੂੰ
ਜਦ ਵੀ ਚਾਹਾ ਅਸਾਂ ਝੱਟ ਬੁਲਾ ਲਿਆ ਏੇ

ਹੱਦ ਬਨ੍ਹ ਦਿਓ ਖਾਂ ਜੁਲਮਾਂ ਨੂੰ ਢਾਓਣ ਦੀ
ਉਹਨਾਂ ਹਰ ਰੋਜ਼ ਦਾ ਸ਼ੁਗਲ ਬਣਾ ਲਿਆ ਏ

ਸਾਰੀ ਉਮਰ ਅਹਿਸਾਨ ਨਾ ਭੁਲਾ ਸਕਾਂ ਗੇ
ਨਾ ਤੇਰਾ ਵਰਤ ਅਸਾਂ ਡੰਗ ਟਿਪਾ ਲਿਆ ਏ

ਪੱਥਰ ਦਿਲ ਹੈ ਸਾਰੇ ਮੈਨੁੂੰ ਹੀ ਆਖਦੇ ਰਹੇ
ਗਜ਼ਲਾਂ ਸੁਣਾਂ 'ਥਿੰਦ'ਤੂੰ ਮੈਨੂੰ ਭਰਮਾ ਲਿਆ ਏ

ਇੰਜ: ਜੋਗਿੰਦਰ ਸਿੰਘ "ਥਿੰਦ"
                     (ਸਿਡਨੀ)







                           ਗਜ਼ਲ
ਦੂਰੋਂ ਉਹ ਆਏ ਚੱਲ ਕੇ ਸਰਦੱਲ ਤੇ ਖੜੇ ਕਿਓਂ ਨੇ
ਆਏ ਨਾ ਸੱਮਝ ਸਾਨੂੰ ਕਿ ਅੱਜ ਏਨੇ ਅੜੇ ਕਿਓਂ ਨੇ

ਜੋ ਗਾਲ੍ਹੀ ਜਵਾਨੀ ਅਸਾਂ ਉਹ ਕੰਮ ਕਿਸੇ ਨਾ ਆਈ
ਮੋਮ ਦੇ ਬੁਤਾਂ ਵਿਚ ਪੱਥਰ ਦਿਲ ਹੀ ਜੜੇ ਕਿਓਂ ਨੇ

ਅਸੀਂ ਉਹਨੂੰ ਬੱਖਸ਼ ਦੇਂਦੇ ਤੇ ਅਪਣਾਂ ਬਣਾਂ ਹੀ ਲੈਂਦੇ
ਇਕ ਵਾਰ ਤਾਂ ਦੱਸ ਦੇਂਦੇ ਹੱਥ ਗੈਰ ਦੇ ਚੜ੍ਹੇ ਕਿਓਂ ਨੇ

ਤੇਰੀ ਵਫਾ ਦਾ ਇਤਬਾਰ ਫਿਰ ਵੀ ਅਸੀਂ ਕਰ ਲੈਂਦੇ
ਤੇਰੇ ਸ਼ਹਿਰ ਦੇ ਵਿਚ ਤਾਂ ਚਰਚੇ ਤੇਰੇ ਬੜੇ ਕਿਓਂ ਨੇ

ਤੇਰੇ ਬਗੈਰ ਮੈਨੂੰ ਕਿਸੇ ਵੀ ਮੂੰਹਿ ਤੱਕ ਨਹੀਂ ਲਾਇਆ
ਖੂਬਸੂਰੱਤ ਸ਼ਹਿਰ ਦੇ ਲੋਕੀ ਏਨੇ ਦਿਲ ਸੜੇ ਕਿਓਂ ਨੇ

ਇਤਬਾਰ ਕਰ ਲਿਆ ਮੈਂ ਉਹਨਾਂ ਦੀ ਖੁਲ ਦਿਲੀ ਤੇ
'ਥਿੰਦ' ਏਨਾਂ ਤਾਂ ਸੋਚ ਲੈੰਦੋਂ ਹੱਥ ਖੰਜਰ ਫੜੇ ਕੀਓਂ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"
                (ਸਿਡਨੀ)
                 ਖੁਲੀ ਕਵਿਤਾ
ਮੈਨੂੰ ਚਾਹੀਦਾ ਏ ਇਕ ਖੁਲਾ ਅੱਸਮਾਨ
                      ਨੀਲਾ ਨੀਲਾ ਅੱਸਮਾਨ
ਦੂਰ ਪਰੇ ਤੱਕ ਵੇਖਾਂ ਦੂਰ ਹੀ ਦੂਰ
                      ਤੇ ਫਿਰ ਕੁੱਝ ਵੀ ਨਹੀਂ
ਇਹ ਨੀਲਾ ਅੱਸਮਾਨ ਤੇ ਮੈਂ ਹਾਂ
                  ਮੈਂ ਹੀ ਮੈਂ ਹਾਂ ਤੇ ਅੱਸਮਾਨ
ਫਿਰ ਪੰਛੀਆਂ ਦੀਆਂ ਡਾਰਾਂ ਤੇ ਟਾਹਿਰਾਂ
                     ਫਿਰ ਚੁਪ ਹੈ ਤੇ ਧੁਪ ਹੈ
ਧੁਪ ਗਈ ਤਾਂ ਚਾਰ ਚੁਫੇਰੇ ਹੀ ਚੁਪ ਹੈ
                 ਅੰਧੇਰਾ ਹੀ ਅੰਧੇਰਾ ਘੁੱਪ ਹੈ
ਫਿਰ ਜਨਮ ਹੋਇਆ ਨੱਚਦੇ ਤਾਰਿਆਂ ਦਾ
                    ਤੇ ਸੂਰਜ ਤੌਂ ਹਾਰਿਆਂ ਦਾ
ਜਨਮੇਂ ਫਿਰ ਟੁਟੇ ਫੁਟੇ ਕੁਝ ਸੁਪਨੇ ਅਪਣੇ
                  ਤੈਹਾਂ ਪੁਟ ਬਚਪਨ ਫੁਟਿਆ
ਕਈ ਖੇਡਾਂ ਗੱਪਾਂ ਛੱਪਾਂ ਹਲੂਨੇ ਦੇਂਦੀ ਜਵਾਨੀ
          ਰਾਹਾਂ 'ਚ ਉਡੀਕਾਂ ਬਾਹਾਂ ਤੇ ਝਰੀਟਾਂ
ਟੁਟੇ ਫੁਟੇ ਗਾਣੇ ਉਹ ਸੁਪਨੇ ਸੀ ਬੜੇ ਸੁਹਾਣੇ
               ਪੱਤਾ ਹੈ ਕਿ ਉਹ ਹੁਣ ਨਹੀ ਆਣੇ
ਪੋਹਿ ਫਿਟਾਲੇ ਨੀਲਾ ਆਸਮਾਨ ਫਿਰ ਉਗਿਆ
              ਲੈ ਕੇ ਮੇਰੀਆਂ ਸੋਚਾਂ ਖਾਲੀ ਖਾਲੀ
                                  ਹਾਂ ਖਾਲੀ ਖਾਲੀ

                                       ਇੰਜ: ਜੋਗਿੰਦਰ ਸਿੰਘ "ਥਿੰਦ"
                                                               (ਸਿਡਨੀ)     

20 March 2020

                             ਗਜ਼ਲ
ਖੜੇ ਨੇ ਬਣ ਸੰਵਰ ਕੇ ਅੱਜ ਸ਼ਾਮਤ ਕਿਸੇ ਦੀ ਆਈ
ਇਸ ਗਲੀ ਨਾ ਆਓਣਾ ਲੋਕੋ ਉਹ ਬੈਠੇ ਕਮੰਦ ਲਾਈ

ਕਾਬੂ ਜੋ ਕੀਤਾ ਅੱਜ ਤੱਕ ਉਹ ਪਾਣੀ ਨਾ ਮੂਹੋਂ ਮੰਗੇ
ਇਹ ਨੇ ਕਾਤਲ ਬੜੇ ਪੁਰਾਣੇ ਮੁਢੋਂ ਰੱਬੀ ਦਾਤ ਪਾਈ

ਮਿਨਤਾਂ ਵੀ ਕੰਮ ਨਾ ਆਵਣ ਤਰਸ ਨਾ ਖਾਵਣ ਮੂਲੋਂੱ
ਹੱਥ ਨਾ ਆਊ ਵੇਲਾ ਵਿਗੜੂ ਹੁਣ ਤੱਕ ਬਣੀ ਬਨਾਈ

ਇਹਨਾਂ ਜਿਥੇ ਵੀ ਨਜ਼ਰ ਰੱਖੀ ਹੋਏ ਤਬਾਹਿ ਨੇ ਸਾਰੇ
ਮੇਰੇ ਸੀਨੇ ਦੇ ਦਾਗ ਅੱਜ ਵੀ ਦੇਂਦੇ ਹੀ ਪੲੈ ਨੇ ਗਵਾਹੀ

ਮੈਨੂੰ ਵੇਖ ਸਹੀ ਸਿਲਾਮੱਤ ਉਹ ਹੈਰਾਨ ਬੜੇ ਨੇ ਹੋਏ
ਉਹਨਾਂ ਤੋਂ ਬੱਚਕੇ ਆ ਗੲੈ ਲੋਗ ਦੇਂਦੇ ਨੇ ਪੲੈ ਵਧਾਈ

ਝੜੀ ਵੇਖ ਹੁਣ ਲੱਗ ਗਈ ਏ ਤੇਰੇ ਦਰ ਤੇ ਆਸ਼ਕਾਂ ਦੀ
'ਥਿੰਦ' ਭੁਗਤ ਹੁਣ ਤੂੰ ਆਪੇ ਪਹਲਾਂ ਤੁੂੰ ਹੀ ਰੀਤ ਪਾਈ

ਇੰਜ: ਜੋਗਿੰਦਰ ਸਿੰਘ "ਥਿੰਦ"
                     (ਸਿਡਨੀ)
                               ਗਜ਼ਲ
ਕੁਝ ਪੱਲ ਲਾਗੈ ਬਹਿ ਕੇ ਇਕ ਸਾਂਝ ਬਣਾ ਚੱਲੇ
ਅੱਜ ਕਿਸੇ ਨੂੰ ਅਸੀਂ ਇਕ ਨਵਾਂ ਗੀਤ ਸੁਣਾ ਚੱਲੇ

ਲੈਣਾ ਅਸਾਂ ਤੈਥੌਂ ਕੀ ਪੂਰਬ ਲਿਖਆ ਹੰਦਾ ਲੱਗੇ
ਤੈਨੁੂੰ ਕੀ ਏ ਘਾਟਾ ਹੋਇਆ ਅਸੀਂ ਕੁਝ ਗਵਾ ਚਲੇ

ਵੇਖ ਵੇਖ ਉਹਦੀ ਸੂਰੱਤ ਮੂਰੱਤ ਬਣੇ ਬੈਠੇ ਰਹੇ
ਜਾਂਦੇ ਜਾਂਦੇ ਜ਼ਾਲੱਮ ਲੋਕੀਂ ਪੀੜਾਂ ਹੋਰ ਵਧਾ ਚਲੇ

ਅਸੀਂ ਭਾਵੇਂ ਸੂਲੀ ਚੜੀਏ ਤੇਰੇ ਸੱਭ ਉਲਾਭੇ ਲੱਥੇ
ਸਾਂਭ ਸਾਂਭ ਰੱਖਿਆ ਜੋਬਣ ਤੇਰੀ ਝੋਲੀ ਪਾ ਚੱਲੇ

"ਥਿੰਦ"ਨਿਭਾ ਕੇ ਚਲਿਆ ਹੁਣ ਹੋਰ ਜੀ ਨਾ ਹੁੰਦਾ
ਇਸ ਬਗੀਚੀ ਨੂੰ ਪਾਣੀ ਦੇਣਾ ਤੇਰੇ ਜੁਮੇਂ ਲਾ ਚਲੇ

ਇੰਜ: ਜੋਗਿੰਦਰ ਸਿੰਘ "ਥਿੰਦ"
                       (ਸਿਡਨੀ) 


                              ਗਜ਼ਲ
ਦਿਲ ਵਿਚੋ ਤੇਰੀ ਯਾਦ ਹਟਾਵਾਂ ਤਾਂ ਦੱਸ ਕਿਸ ਤਰਾਂ
ਅਪਣੀ ਜ਼ਿੰਦਗੀ ਆਪ ਮਿਟਾਵਾਂ ਤਾਂ ਦੱਸ ਕਿਸ ਤਰਾਂ

ਨਿਜ਼ਾਰਾ ਤਾਂ ਅਜੀਬ ਸੀ ਮਹਿਫਲ 'ਚੋਂ ਕਢੇ ਜਾਣ ਦਾ
ਮੁੜ ਫਿਰ ਤੇਰੇ ਦਰ ਤੇ ਮੈਂ ਆਵਾਂ ਤਾਂ ਦੱਸ ਕਿਸ ਤਰਾਂ

ਹੱਥਾਂ ਤੇ ਤੈਨੂੰ ਚੁਕਿਆ ਪੱਲਕਾਂ ਵਿਛਾਈਆਂ ਰਾਹਾਂ 'ਚਿ
ਇਸ ਤੋਂ ਵੱਧ ਮੈਂ ਕਰਜ਼ਾ ਚੁਕਾਵਾਂ ਤਾਂ ਦੱਸ ਕਿਸ ਤਰਾਂ

ਨਿਕੀ ਜਿਨੀ ਭੁਲ ਤੇ ਵੇਖ ਬੜਾ ਹੀ ਪੱਛਤਾ ਲਿਆ ਮੈਂ
ਫਿਰ ਤੇਰੇ ਦਿਲ ਤੇ ਆਕੇ  ਛਾਵਾਂ ਤਾਂ ਦੱਸ ਕਿਸ ਤਰ

"ਥਿੰਦ"ਵੇਖ ਹੁਣ ਤਾਂ ਕੌਡੀਆਂ ਦੇ ਭਾ ਬਜ਼ਾਰੀਂ ਵਿਕਿਆ
ਇਹਦੇ ਤੋਂ ਵੱਧ ਹੋਰ ਕੁਝ ਲੁਟਾਵਾਂ ਤਾਂ ਦੱਸ ਕਿਸ ਤਰਾਂ

ਇੰਜ:ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)

19 March 2020

                                          ਗਜ਼ਲ
ਇਹ ਸੂਰਜ ਤਾਂ ਤੱਪਸ਼ ਦਾ ਮਾਰਿਆ ਏ ਤੂੰ ਬਰਫਾਂ 'ਚੋਂ ਥੋਹੜੀ ਜ਼ਮੀਨ ਲੱਭ ਲੈ
ਏਥੇ ਝੂਠ ਪਾਖੰਡ ਹੈ ਪਿਆ ਵਿਸ਼ਿਆ ਤੂੰ ਕਿਤਿਓਂ ਸੱਚ ਦਾ ਜਾ ਯਕੀਨ ਲੱਭ ਲੈ

ਏਥੇ ਵੱਖਰੀ ਤੌਰ ਦੇ ਦਿਸਨ ਚਰਖੇ ਕੋਈ ਵੀ ਤੰਦ ਨਾ ਅੱਸਲੋਂ ਠੀਕ ਪਾ ਹੁੰਦਾ
ਯਤਨ ਕਈ ਵਾਰ ਕੀਤੇ ਕਈ ਸਾਲ ਕੀਤੇ ਚਰਖਾ ਪਾਵੇ ਤੰਦ ਮਹੀਨ ਲੱਭ ਲੈ

ਉਮਰਾਂ ਹੀ ਲੰਗਿਆਂ ਵਿਚ ਤੰਗੀਆਂ ਦੇ ਹੱਥ ਪਲੇ ਕੁਝ ਵੀ ਤਾਂ ਆਇਆ ਨਹੀਂ
ਨੁਸਖਾ ਲੱਭ ਕੇ ਕੋਈ ਸਾਂਇੰਸ ਦਾ ਤੂੰ ਅੱਜ-ਕੱਲ ਦੀ ਕੋਈ ਵੀ ਮਸ਼ੀਂਨ ਲੱਭ ਲੈ

 ਸੁਪਣਿਆਂ ਵਿਚ ਜਾ ਜਾ ਕੇ ਕਈ ਵਾਰ ਇਹ ਨਿਜ਼ਾਰੇ ਕਹਿਕਸ਼ਾਂ ਦੇ ਮਾਣ ਵੇਖੇ
 ਚੰਦ ਸਤਾਰਿਆਂ ਦੇ ਜੇ ਨਿਜ਼ਾਰੇ ਮਾਨਣੈ ਤੂੰ ਇਸ ਲੈਈ ਬਣੀ ਦੂਰਬੀਨ ਲੱਭ ਲੈ

 ਇਸ ਜਹਾਂ ਵਿਚ ਭੁਖ ਦੇ ਕਈ ਮਾਰੇ ਕਈ ਡੰਗ ਭੁਖੇ ਰਹਿ ਕੇ ਕਰਨ ਗੁਜ਼ਾਰੇ
ਉਹਨਾਂ ਵਿਚ ਜਾ ਇਕ ਰਾਤ ਰਹਿ ਕੇ ਕੋਈ ਗੱਮਗੀਨਾਂ ਚੋਂ ਗਮਗੀਨ ਲੱਭ ਲੈ

ਸਚੇ ਦਿਲੋਂ ਜਿਹੜੇ ਨੇ ਅਰਦਾਸ ਕਰਦੇ ਬਖਸ਼ਨਹਾਰ ਉਹਨਾਂ ਨੂੰ ਬਖਸ਼ ਦੇਂਦਾ
ਕੀਤੇ ਤੂੰ ਵੀ ਭਾਵੈਂ ਬਹੁਤ ਸਾਰੇ ਅਪਣੇ ਗੁਨਾਹਾਂ 'ਚੋਂ ਗੁਨਾਂਹ ਦੋ ਤੀਨ ਲੱਭ ਲੈ

ਕੁਛ ਸਿਖ ਲੈ ਤੂੰ ਵੀ ਡਿਗਦੇ ਝਰਨਿਆਂ ਤੌਂ ਕਿਥੋਂ ਚੱਲੇ ਤੇ ਕਿਥੇ ਪਹੁੰਚਨਾ ੲੈ
"ਥਿੰਦ"ਜ਼ੰਦਗੀ ਫਿਰ ਨਾ ਕੱਦੀ ਮਿਲਣੀ ਮਿਲੀ ਏ ਤਾਂ ਦੋ ਪੱਲ ਹਸੀਨ ਲੱਭ ਲੈ

ਇੰਜ: ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)    





18 March 2020

                              ਗਜ਼ਲ
ਦਿਲ ਦੇਕੇ ਹੀ ਦਿਲ ਲੈਂਦੇ ਹਾਂ ਕੋਈ ਗੁਨਾਹਿ ਤਾਂ ਕਰਦੇ ਨਹੀਂ
ਇਹ ਤਾਂ ਲੈ ਦੇਹ ਦੇ ਸੌਦੇ ਨੇ ਐਵੇਂ ਖਾਹ ਮਖਾ ਤਾਂ ਕਰਦੇ ਨਹੀ

ਵੰਡ ਵਰਤ ਕੇ ਵਿਹਲੇ ਹੋ ਗੈਅ ਸਾਡੇ ਹਿਸੇ ਦੱਸ ਆਇਆ ਕੀ
ਜੋ ਕੁਝ ਬਚਿਆ ਤੂੰ ਉਹੀ ਦੇ ਦੇ ਅਸੀਂ ਨਾਹਿ ਤਾਂਂ ਕਰਦੇ ਨਹੀਂ

ਕਿਸ ਬੁਲੇਖੇ ਪਾਇਆ ਸਾਨੂੰ ਕੋਈ ਵੀ ਰੱਮਝ ਸੱਮਝ ਨਾ ਆਵੇ
ਦਿਲ ਦੀ ਬੋਲੀ ਦਿਲ ਹੀ ਸੱਮਝੇ ਉਹ ਮੂੂੰਹੋਂ ਹਾਂ ਤਾਂ ਕਰਦੇ ਨਹੀਂ

ਏਸੇ ਦੁਣੀਆਂ ਦਾ ਵਾਸੀ ਹਾਂ ਦੇਵਤਾ ਮੈਂ ਤਾਂ ਬਣ ਸੱਕਦਾ ਨਹੀ

ਜੋ ਕੀਤੇ ਗੁਨਾਂ ਉਹ ਬੱਖਸ਼ ਦਿਓ ਹੁਣ ਗਾਂਹਿ ਤਾਂ ਕਰਦਾ ਨਹੀਂ

"ਥਿੰਦ"ਸੱਚੇ ਦਿਲੋਂ ਚਾਹਿਵੇਂ ਤਾਂ ਰੱਬ ਵੀ ਬਖਸ਼ ਦੇਵੇ ਗਾ ਤੈਨੂੰ
ਪਾਕ ਸਾਫ ਦਿਲਾਂ ਨੂੰ ਰੱਬ ਵੀ ਸੱਜਨਾ ਨਾਂਹਿ ਤਾਂ ਕਰਦਾ ਨਹੀਂ

ਇੰਜ: ਜੋਗਿੰਦਰ ਸਿੰਘ 'ਥਿੰਦ"
                   (ਸਿਡਨੀ)










                         ਗਜ਼ਲ
ਕਿਸ ਬੇਵਫਾ ਦੇ ਪਿਛੇ ਉਮਰਾਂ ਗਵਾ ਲੈਈਆਂ ਤੂੰ
ਬੁਲਾਂ ਤੇ ਹਾਸੇ ਰੱਖੇ ਤੇ ਪੀੜਾਂ ਦਬਾ ਲੈਈਆਂ ਤੂੰ

ਬੇਵੱਸ ਹੇਕੇ ਤੜਪੇ ਪਰ ਸਾਂਝਾਂ ਛੁਪਾ ਨਾ ਹੋਈਆਂ
ਮਹਿਫ਼ ਵਿਚ ਵੇਖ ਮੇਨੂੰ ਪਲਕਾਂ ਝੁਕਾ ਲੈਈਆਂ ਤੂੰ

ਸੁਣਿਆਂ ਏ ਤੇਰੇ ਦਰ ਤੂਂ ਖਾਲੀ ਨਾ ਮੁੜਿਆ ਕੋਈ
ਵਾਰੀ ਜਾਂ ਆਈ ਸਾਡੀ ਤਾਂ ਤਾਂਘਾਂ ਮੁਕਾ ਲੈਈਆਂ ਤੂੰ

ਵੱਖਰਾ ੲੈ ਤੇਰਾ ਢੰਗ ਹਰ ਸਜ਼ਾ ਨੂੰ ਸੁਣਾਓਨ ਦਾ
ਮੁਜਰੱਮ ਦੇ ਰਾਹਾਂ ਵਿਚ ਪਲਕਾਂ ਵਿਛਾ ਲਈਆਂ ਤੂਂ
  
ਤੇਰੀ ਬੇਵਿਫਾਈ ਸੱਦਕੇ ਕੁਝ ਤਾਂ ਹੋਇਆ ਹਾਸਲ
ਇਕਾਂਤ ਵਿਚ ਬੈਠੇ'ਥਿੰਦ' ਗਜ਼ਲਾਂ ਬਣਾ ਲਏਆਂ ਤੂੰ

ਇੰਜ: ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)





                                 ਗਜ਼ਲ
ਇਕ ਦਰਦ ਦਿਲ ਨੂੰ ਲਾਇਆ ਅਸਾਂ ਬਹੁਤ ਸਾਲ ਪਹਿਲਾਂ
ਮਰ ਮਰ ਕੇ ਜੀਂਦੇ ਪੈਅ ਹਾਂ ਨਹੀ ਮਿਲਦੀ ਮਿਸਾਲ ਪਹਿਲਾਂ

ਉਹ ਆਏ ਨਾ ਕਾਬੂ ਤੈਥੌਂ ਜਿਹੜੇ ਸੀ ਪੰਛੀ ਪ੍ਰੇਮ ਨੱਗਰ ਦੇ
ਦੋਵੇਂ ਨੈਨਾਂ ਦੇ ਤੀਰ ਲਾ ਲਾਕੇ ਤੂੰ ਕਰ ਲੈਂਦੋਂ ਨਿਢਾਲ ਪਹਿਲਾਂ

ਸਾਡੇ ਤੇ ਉਹ ਦੋਸ਼ ਲਾਓਂਦੇ ਰਹੇ ਵੇਖਣ ਨਾ ਮੂੰਹਿ  ਘੁਮਾਕੇ
ਭੁਲਿਆ ਨਹੀਂ ਸਾਨੂੰ ਅੱਜ ਤੱਕ ਹੋਇਆ ਸੀ ਜੋ ਹਾਲ ਪਹਿਲਾਂ

ਉਹਦੀ ਗੱਲਾਂ ਵਿਚ ਆ ਆ ਕੇ ਅਸੀਂ ਧੋਖੇ ਬੜੇ ਹੀ ਨੇ ਖਾਦੇ
ਪਾਵਾਂ ਗੇ ਸਾਂਝ ਫਿਰ ਹੀ ਪਰ ਇਹ ਜੁਲਫਾਂ ਸੰਭਾਲ ਪਹਿਲਾਂ

ਆਇਆ ਏ ਸੰਦੇਸਾ ਅੱਜ ਕਿਓਂ ਤੂੰ ਜ਼ਰਾ ਵਿਚਾਰ ਕਰ ਲੈਈ
 ਹੋਏ ਨਹੀਂ ਕੱਦੀ ਵੀ ਅੱਜ ਤੱਕ ਉਹਿ ਏਨੇ ਦਿਆਲ ਪਹਿਲਾਂ

ਤੇਰੇ ਸ਼ਹਿਰ ਦੇ ਅੰਦਰ ਕਿਓਂ ਬੜੇ ਹੋ ਰਹੇ ਨੇ ਚਰਚੇ ਤੇਰੇ
ਤਾਂ ਹੀ ਆਵਾਂ ਗੈ ਤੇਰੇ ਦਰ ਤੇ ਦੱਸ ਅਪਣਾ ਕਮਾਲ ਪਹਿਲਾਂ

ਇਲਜ਼ਾਮ ਹੁਣ ਤੂੰ ਲਾਵੇਂ ਕਿ ਕਿਓਂ ਨਜ਼ਰਾਂ ਘੁਮਾ ਲੈਈਆਂ ਨੇ
 ਨਾਜ਼ਕ ਬੜਾ ਇਹ ਰਿਸ਼ਤਾ ਨਾ ਆਇਆ ਖਿਆਲ ਪਹਿਲਾਂ

ਇਸ ਗਲੀ ਨੇ ਹਸੀਨ ਕਾਤਲ ਰੱਖ ਦਾਮਨ ਬਚਾ ਬਚਾ ਕੇ
ਜੋ ਦਰਦ ਦਿਲ ਨੂੰ ਹੈ ਲਾਇਆ ਤੂੰ ਉਹ ਹੀ ਸੰਭਾਲ ਪਹਿਲਾਂ

"ਥਿੰਦ" ਉਹ ਦੀ ਖੁਲ ਦਿਲੀ ਤੇ ੲੈਵੈਂ ਧੋਖਾ ਨਾ ਖਾ ਲਵੀਂ ਤੂਂ
ਹਰ ਸ਼ਿਕਾਰ ਕਰਨ ਵੇਲੇ ਓਹ ਤਾਂ ਹੋਵਨ ਦਿਆਲ ਪਹਿਲਾਂ

ਇੰਜ: ਜੋਗਿੰਦਰ ਸਿੰਘ "ਥਿੰਦ"
                       (ਸਿਡਨੀ)

17 March 2020

                          ਗਜ਼ਲ
ਅੱਜ ਤਾਂ ਸੰਦੇਸਾ ਉਹਿਨਾਂ ਦਾ ਸਾਨੂੰ ਆ ਹੀ ਗਿਆ
ਪੱਥਰ ਦਿਲ ਸਨਮ ਸਾਡਾ ਤਰਸ ਖਾ ਹੀ ਗਿਆ

ਬਹੁਤ ਬਚਾਇਆ ਦਾਮਨ ਵੇਖੋ ਉਸ ਪਰਦੇਸੀ ਤੋਂ
ਜਾਂਦਾ ਜਾਂਦਾ ਰੋਗ ਅਵੱਲੜਾ ਸਾਨੂੰ ਲਾ ਹੀ ਗਿਆ

ਲੱਖ ਛੁਪਾਇਆ ਮੈਂ ਤਾਂ ਜੋਬਣ ਛੁਪ ਨਾ ਸੱਕਿਆ
ਜਾਂਦਾ ਜਾਂਦਾ ਇਕ ਲੁਟੇਰਾ ਤਾਂ ਝਾਤੀ ਪਾ ਹੀ ਗਿਆ

ਲੱਖ ਸੱਮਝਾਇਆ ਉਹਿਨੂੰ ਕਿ ਮੂਹੌਂ ਨਾਂ ਨਹੀਂ ਲੈਣਾ
ਭਰੀ ਮਹਿਫਲ ਮੇਰੀ ਗਜ਼ਲ ਉਹਿ ਸੁਣਾ ਹੀ ਗਿਆ

ਸੁਣਿਆਂ ਤੇਰੀ ਗਲੀ ਅੰਦਰ ਦਿਲ ਦੇ ਸੌਦੇ ਹੁੰਦੇ ਨੇ
'ਥਿੰਦ'ਦਿਲ ਤੋਂ ਦਿਲ ਵਿਟਾਓਣ ਲਈ ਆ ਹੀ ਗਿਆ

ਇੰਜ: ਜੋਗਿੰਦਰ ਸਿੰਘ "ਥਿੰਦ"
                        (ਸਿਡਨੀ)
                             ਗਜ਼ਲ
ਜਦੋਂ ਦਾ ਸਜਨ ਛਬੀਲਾ ਜਾਂਦਾ ਜਾਂਦਾ ਝਾਤ ਪਾ ਗਿਆ
ਊਹਿਨਾਂ ਤੇ ਰੂਪ ਦਾ ਨਿਖਾਰ ਅੱਗੇ ਨਾਲੋਂ ਵੱਧ ਆ ਗਿਆ

ਗੈਰਾਂ ਨਾਲ ਰੱਖੇਂ ਵਾਸਤਾ ਸਾਡੇ ਨਾਲ ਵੀ ਤੇਰੀ ਦੋਸਤੀ
ਇਹ ਤੋੜਾਂ ਕਿ ਉਹ ਤੋੜਾਂ ਇਹੋ ਹੀ ਤੈਨੂੰ ਗੱਮ ਖਾ ਗਿਆ

ਆਓਣ ਨੂੰ ਤਾਂ ਹੋਰ ਵੀ ਕਈ ਮਹਿਫਲ 'ਚ ਆਓਦੇ ਨੇ
ਇਕ ਪ੍ਰਦੇਸੀ ਦਰ ਤੋਂ ਮੁੜ ਰੋਗ ਹੀ ਅਵਲੜਾ ਲਾ ਗਿਆ

ਕਦੀ ਕਦੀ ਮੇਰੇ ਖਾਬਾਂ ਵਿਚ ਆ ਉਹ ਏਦਾਂ ਨੇ ਬੋਲਦੇ
ਗਲੀ ਛੱਡ ਜਾ ਪਰ ਜਾਂਦਾ ਜਾਂਦਾ ਮੇਨੂੰ ਵੀ ਰਵਾ ਗਿਆ

ਬੇਗਰਜ਼ ਸਾਂਝਾਂ ਪਾਈਆਂ ਪਰ ਤੋੜ ਨਾ ਨਿਭਾਈਆ ਤੂੰ
ਹੁਣ ਪੱਛਤਾਇਆਂ ਲੱਭਨਾ ਨ ਕੁਛ ਵੇਲਾ ਤੂੰ ਗਵਾ ਗਿਆ

ਇਨਕਾਰ ਕਰਨਾ ਬੇਇਜ਼ਤੀ ਪਿਆਰ ਦੀ ਹੁੰਦੀ"ਥਿੰਦ"
ਤਾਹਿਨੇ ਮਿਹਨੇ ਦਰਦ ਗੱਮ ਜੋ ਤੂੰ ਦਿੱਤਾ ਮੇਂ ਖਾ ਗਿਆ

ਇੰਜ:ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)
                                   ਗਜ਼ਲ
ਚਾਹਿਤ ਰੋਕਿਆਂ ਰੁਕੀ ਨਾਂ ਲੋਕ ਬਦਨਾਮ ਕਰਦੇ ਰਹੇ
ਮਿਟਾ ਦੋ ਜਿਲਾ ਦੋ ਰੁਲਾ ਦੋ ਸਵੇਰੇ ਤੇ ਸ਼ਾਮ ਕਰਦੇ ਰਹੇ

ਜਿਓਂ ਜਿਓਂ ਸੂਰਜ ਢੱਲਦਾ ਤਲਖੀ ਗੱਮ ਦੀ ਹੋਰ ਵੱਧੀ
ਰਾਤ ਦੇ ਅੰਧੇਰੇ ਰੋਜ਼ ਹੀ ਸਾਂਨੂੰ ਤਾਂ ਪਰੇਸ਼ਾਨ ਕਰਦੇ ਰਹੇ

ਤੂੰ ਤਾਂ ਅਪਣੇ ਵਲੋਂ ਕਦੀ ਬਿਲਕੁਲ ਘੱਟ ਨਹੀ ਸੀ ਕੀਤੀ
ਬੇਗੈਰੱਤ ਤਾਂ ਅਸੀਂ ਹੀ ਨਿਕਲੇ ਜੋ ਤੇਰਾ ਮਾਣ ਕਰਦੇ ਰਹੇ

ਚਾਹਿਤ ਦੇ ਸਦਕੇ ਹੀ ਅਸਾਂ ਮੂ੍ੰਹਿ ਤੋਂ ਕੱਦੀ ਸੀ ਨਾ ਕੀਤੀ
ਕਰਨਾ ਹੀ ਤੋ ਸੀ ਜ਼ੁਲਮ ਉਹਿ ਤਾਂ ਬੇਈਮਾਣ ਕਰਦੇ ਰਹੇ

"ਥਿੰਦ" ਓਪਰੇ ਹੀ ਮੋਢਾ ਦੇਂਦੇ ਰਹੇ ਪਰ ਤੂੰ ਨਾ ਬੌਹੜਿਓਂ
ਦਿਨ ਰਾਤ ਉਡੀਕਾਂ ਵਿਚ ਅਸੀਂ ਤਾਂ ਕੁਰਬਾਂਨ ਕਰਦੇ ਰਹੈ 

ਇੰਜ: ਜੋਗਿੰਦਰ ਸਿੰਘ "ਥਿੰਦ"
                         (ਸਿਡਨੀ)



                   ਗਜ਼ਲ
ਹਰ ਸ਼ਾਮ ਪਿਛੋਂ ਬਹੁਤ ਯਾਦ ਆਈ
ਮਰ ਮਰ ਮੱਸਾਂ ਅਸਾਂ ਰੈਣ ਬਤਾਈ

ਗੈਰੱਤ ਮਸਾਂ ਥਮੀਂ ਖੂਨੀ ਘੁਟ ਪੀਤੇ
ਅੱਖੀ ਵੇਖੀ ਤੇਰੀ ਗੈਰਾਂ ਹੱਥ ਕਲਾਈ

ਹੁਸਨ ਪਰੱਸਤੋ ਆਸ਼ਕੋ ਚੜੋ ਪਹਾੜੀ
ਬੱਦਨਾਮ ਤਾਂ ਹੋ ਗਈ ਵੇਖੋ ਆਸ਼ਨਾਈ

ਉਮਰ ਭਰ ਉਲਾਂਮਬੇ ਸਾਂਭ ਸਾਂਭ ਰਖੇ
ਲਟਕੇ ਦਮਾਂ ਤੇ ਹੀ ਕੀ ਦੇਣਗੇ ਸਫਾਈ

ਬਾਹਾਂ ਉਲਾਰਦੇ ਮਰਨ ਕਿਨਾਰੇ ਪਹੁੰਚੇ
"ਥਿੰਦ" ਕੱਟ ਹੁਣ ਉਮਰਾਂ ਦੀ ਜੁਦਾਈ

ਇੰਜ: ਜੋਗਿੰਦਰ ਸਿੰਘ "ਥਿੰਦ"
                     (ਸਿਡਨੀ)



                     ਗਜ਼ਲ
ਜੱਦ ਵੀ ਏ ਸੱਜਨਾਂ ਸਾਨੂੰ ਤੇਰੀ ਯਾਦ ਆਈ
ਅੰਗ ਅੰਗ ਮੱਚਿਆ ਸਾਡੀ ਰੂਹ ਨਿਸ਼ਆਈ

ਕਰਨ ਨੂੰ ਤਾਂ ਉਹ ਹਰ ਰੋਜ਼ ਵਹਿਦੇ ਕਰਦੇ
ਕਰ ਕਰ ਇਤਬਾਰ ਅਸੀ ਹੋ ਗੲੈ ਸ਼ਦਾਈ

ਇਕ ਵਾਰ ਹੋਰ ਅਸਾ ਤੈਨੂੰ ਫਿਰ ਹੈ ਪਰਖਨਾਂ
ਫਿਰ ਹੋਵੇਗੀ ਮੁਬਾਰਕ ਤੈਨੂੰ ਤੇਰੀ ਬੇਵਫਾਈ

ਅਸਾਂ ਜਾਣ ਅਪਣੀ ਤਾਂ ਸੂਲੀ ਤੇ ਟੰਗ  ਰੱਖੀ
ਭੁਲਕੇ ਵੀ ਤੈਨੂੰ ਕੱਦੀ ਨਾ ਯਾਦ ਸਾਡੀ ਆਈ

ਸਾਨੂੰ ਯਾਦ ਕੀਤਾ ਯਾਰਾ ਤੇਰੀ ਮਿਹਰਬਾਨੀ
ਬੜੀ ਬੱਦਨਾਮ ਹੋ ਗੈਈ ਏ ਸਾਡੀ ਆਸ਼ਨਾਈ

ਉੰਜ ਤਾਂ ਹਰ ਪੱਲ ਕਿਆਮੱਤ ਵਾਂਗੂੰ ਲੱਗਿਆ
ਅਸਹਿ ਹੋ ਗੈਈ ਸਾਨੂੰ ਇਕ ਪੱਲ ਦੀ ਜੁਦਾਈ

'ਥਿੰਦ' ਵੇਖੀਂ ਭੁਲਕੇ ਵੇੀ ਜੇ ਹੌਕਾ ਭਰ ਲਿਆ
ਜ਼ਾਹਿਰ ਹੋਜੂ ਸੱਭ ਤੇ ਤੈਰੀ ਮੇਰੀ ਆਸ਼ਨਾਈ

ਇੰਜ: ਜੋਗਿੰਦਰ ਸਿੰਘ "ਥਿੰਦ"
                  (ਸਿਡਨੀ)

15 March 2020

                               ਗਜ਼ਲ
ਉਹਨਾਂ ਨਾਲ ਰਾਹਿ ਵਿਚ ਅਚਨਚੇਤ ਮੁਲਾਕਾਤ ਹੋ ਗੈਈ
ਔੜ ਮਾਰੀ ਧਰਤੀ ਤੇ ਜਿਵੇਂ ਅਚਾਨਿਕ ਬਰਸਾਤ ਹੋ ਗੈਈ

ਉਹ ਘਟਨਾ ਤਾਂ ਹੁਣ ਵੀ ਅੱਜ-ਕੱਲ ਦੀ ਹੀ ਗੱਲ ਲੱਗਦੀ
ਅੱਬੜਵਾਹੇ ਉਠ ਬਹਿੰਦਾ ਹਾਂ ਜੱਦ ਤੋਂ ਤੇਰੀ ਝਾਤ ਹੋ ਗੈਈ

ਗੈਰਾਂ ਨਾਲ ਤੇਰਾ ਵਾਸਤਾ ਤੇ ਚਰਚੇ ਥਾਂ ਥਾਂ ਹੁੰਦੈ ਰਹਿੰਦੇ ਨੇ
ਤੇਰੀ ਮੇਰੀ ਦੋਸਤੀ ਹੁਣ ਤੱਕ ਭੁਲੀ ਵਿਸਰੀ ਬਾਤ ਹੋ ਗੈਈ

ਚੁਪ ਅਸਾਂ ਸਾਧ ਲਈ ਇਕ ਤੇਰੀ ਬਦਨਾਮੀ ਤੋਂ ਡਰਦਿਆਂ
ਲੋਕੀ ਸੋਚਣ ਅੱਜ ਤੱਕ ਬਿਲਕੁਲ ਪੂਰੀ ਤੇਰੀ ਘਾਟ ਹੋ ਗੈਈ

ਹਰ ਮਹਿਫਲ ਮੇਰੇ ਚਰਚੇ ਤੇ ਹਰ ਕੋਈ ਮੇਰੀ ਸੌਂਹਿ ਖਾਂਦਾ
ਤੇਰੀ ਬੇ-ਵਿਫਾਈ ਵੇਖ ਮੈਨੂੰ ਹੁਣ ਤੱਕ ਰੱਬ ਦੀ ਦਾਤ ਹੋ ਗੈਈ

ਉਸ ਗਲੀ ਹੁਣ ਵੀ ਤਾਂ ਵੇਖ ਤੇਰੇ ਹੀ ਝੌਲੇ ਪੈਂਦੇੇ ਰਹਿੰਦੱ ਨੇ
ਬਚਪਨ ਦੀ ਹੀ ਦੋਸਤੀ ਤੇਰੀ"ਥਿੰਦ"ਤੇਰੀ ਸੌਗਾਤ ਹੋ ਗੈਈ

ਇੰਜ: ਜੋਗਿੰਦਰ ਸਿੰਘ"ਥਿੰਦ"
                  (ਸਿਡਨੀ)
                            ਗਜ਼ਲ
ਗੌਰ ਨਾਲ ਉਹਿਨਾ ਜਦੋਂ ਅਜ ਮੇਰੇ ਵੱਲ ਤੱਕਿਆ
ਦਿਲ ਅਸਾਂ ਅਪਣਾਂ ਮੱਸਾਂ ਮਸਾਂ ਹੀ ਥਾਮ ਰੱਖਿਆ

ਹੁਣ ਵੀ ਉਹ ਮੇਰੇ ਸੁਪਣਿਆਂ 'ਚ ਜਦੋਂ ਆਓਂਦੇ ਨੇ
ਤੇਜ ਲੱਖਾਂ ਸੂਰਜਾਂ ਦਾ ਹੁੰਦਾ ਏ ਪੜ੍ਹਦੇ 'ਚ ਢੱਕਿਆ

ਅਚਾਨਿਕ ਉਹ ਕਦੀ ਜਦੋਂ ਰਾਹਾਂ 'ਚ ਮਿਲ ਪੈਂਦੇ ਨੇ
 ਕੁਝ ਕਹਿ ਨਹੀਂ ਸੱਕਦੇ ਹੁੰਦਾ ਕੀ ਹੈ ਰੱਬਾ ਸਚਿਆ

ਖਾਲੀ ਖਾਲੀ ਝੂਰਦਾ ਕਰ ਕਰ ਯਾਦਾਂ ਪੁਰਾਨੀਆਂ
ਲੰਗ ਗੈਈ ਜਵਾਨੀ ਦੱਸ ਹੁਣ ਕੀ ਏ ਏਥੇ ਬਚਿਆ

ਰਾਤ ਚਲੀ ਜਾਂਦੀ ਏ ਤੇ ਸਾਰੀ ਬਾਤ ਮੁਕ ਜਾਂਦੀ ਹੈ
ਖਾਲੀ ਹੱਥ ਹੁੰਦਾ ੲੈਂ ਕਿਨਾ ਸੀ ਸਾਂਭ ਸਾਂਭ ਰੱਖਿਆ

ਉਹ ਕੱਤਲ ਵੀ ਕਰਦੇ ਨੇ ਬੜਾ ਤਰਸ ਵੀ ਖਾਂਦੇ ਨੇ
ਹੁਸਨ ਦੀ ਨੱਗਰੀ"ਥਿੰਦ"ਬੜਾ ਹੀ ਉਧਮ ਮੱਚਿਆ

ਇੰਜ: ਜੋਗਿੰਦਰ ਸਿੰਘ "ਥਿੰਦ"
                (ਸਿਡਨੀ)
                             ਗਜ਼ਲ
ਜਾਂਦਾ ਜਾਂਦਾ ਰਾਹੀ ਕੋਈ ਤਾਂ ਗੱਲ ਪਤੇ ਦੀ ਕਹਿ ਜਾਂਦਾ  
ਦਿਲਬਰ ਵਿਰਲਾ ਮਿਲਦਾ ਐਸਾ ਕੱਡ ਕਲੇਜਾ ਲੈ ਜਾਂਦਾ

ਮਿਠੀ ਮਿਠੀ ਪੀੜ ਪਰਾਈ ਸਾਥੋਂ ਛੱਡਿਆਂ ਛੱਡ ਨਾਂ ਹੋਵੇ
ਹਰ ਰੁਤੇ ਜੋਬਨ ਚੜਦਾ ਪਰ ਅੱਖਾਂ ਰਾਹੀਂ ਵਹਿ ਜਾਂਦਾ

ਲੈ ਅੱਜ ਤੋਂ ਅਸਾਂ ਤੈਨੂੰ ਉਕਾ ਭੁਲ ਜਾਣ ਦੀ ਸੌਂਹਿ ਖਾਦੀ
ਵਿਰਲਾ ਹੁੰਦਾ ਸਾਡੇ ਵਰਗਾ ਸੱਟ ਇਸ਼ਕ ਦੀ ਸਹਿ ਜਾਦਾ

 ਬੇਗਰਜ਼ ਸਾਂਝ ਬਣਾਈ ਅਸਾਂ ਉਹ ਵੀ ਤੋੜ ਨਿਭਾਈ ਨਾ
ਨਿਮੋਸ਼ੀ ਹੁੰਦੀ ਸਾਡੀ ਕਿਨੀ ਜੇ ਕੰਮ ਤੇਰੇ ਨਾਲ ਪੈ ਜਾਂਦਾ

ਕਿਸ ਭੁਲੇਖੇ ਬੈਠੇ ਰਹੀਏ ਆਸਾਂ ਟੁਟੀਆਂ ਰੀਝਾਂ ਮੁਕੀਆਂ
ਇਸ ਜਵਾਨੀ ਪਿਛੋਂ 'ਥਿਦ 'ਦੱਸ ਬਾਕੀ ਕੀ ਹੈ ਰਹਿ ਜਾਂਦਾ

ਇੰਜ: ਜੋਗਿੰਦਰ ਸਿੰਘ "ਥਿੰਦ"
                  (ਸਿਡਨੀ)
              ਕੁਜ ਸ਼ੇਹਿਰ
            (1)

 ਫੁਲਾਂ ਵਾਂਗੂੰ ਖਿੜ ਖਿੜ
           ਭੇ-ਗਰਜ਼ ਮਹਿਕ ਖਿਲਾਰ ਛੱਡੋ

ਨੇਕੀ ਕਰੋ ਤੇ ਭੁਲ ਜਾਓ
         ਪਿਆਰ ਮਿਨਾਰ ਉਸਾਰ ਛੱਡੋ ।

            (2) ਰੁਬਾਈ

ਉਨ ਕੀ ਨਜ਼ਰ ਸੇ ਨਜ਼ਰ
             ਮਿਲਾ ਕਰ ਪੀ ਗਿਆ
ਗਮੇਂ ਜ਼ਿੰਦਗੀ ਤੁਮ ਕੋ
            ਭੁਲਾ ਕਰ ਪੀ ਗਿਆ
ਇਸ ਵੱਕਤ ਜੋ ਹੂਆ
          ਸ਼ੇਖੀ ਤੋ ਨਹੀਂ ਲੇਕਨ
ਅਪਣਾ ਘਰ ਖੁਦ ਹੀ
         ਜਲਾ ਕਰ ਪੀ ਗਿਆ

         (3)

ਇਸ਼ਕ ਤੈਨੂੰ ਵੀ ਏ   ਇਸ਼ਕ ਮੈਨੂੰ ਵੀ ਏ
            ਤੈਨੂੰ ਜਫਾ ਨਾਲ ਇਸ਼ਕ   ਮੇਨੂੰ ਵਫਾ ਨਾਲ ਇਸ਼ਕ
ਨਾ ਤੂੰ ਛੱਢੇਂ ਇਸ਼ਕ   ਨਾ ਮੈਂ ਛੱਡਾਂ ਇਸ਼ਕ
          ਤੈਨੂੰ ਨਾਖੁਦਾ ਨਾਲ ਇਸ਼ਕ  ਮੈਨੂੰ ਖੁਦਾ ਨਾਲ ਇਸ਼ਕ
ਤੇਰੀ ਮੱਜਬੂਰੀ ਇਸ਼ਕ   ਮੇਰਾ ਜ਼ਰੂਰੀ ਇਸ਼ਕ
        ਤੇਰੀ ਹਾਹਿ ਇਸ਼ਕ    ਮੇਰੀ ਦੁਆ ਇਸ਼ਕ ।

ਇੰਜ: ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)


14 March 2020

                        ਗਜ਼ਲ
ਜੱਦ ਵੀ ਸੱਜਨਾ ਅਸੀਂ ਤੈਥੋਂ ਉਕੇ ਵੱਖ ਹੁੰਦੇ ਹਾਂ
ਤੁਰਦੇ ਫਿਰਦੇ ਬੁੱਤ ਜਿਹੇ ਬੇਜਾਨ ਕੱਖ ਹੁੰਦੇ ਹਾਂ

ਪ੍ਰਦੇਸੀ ਬਣ ਤੇਰੇ ਸ਼ਹਿਰ ਗੈਰਾਂ ਵਿਚ ਰੱਲ ਬੈਠੇੈ
ਗੈਰ ਅਪਣੇ ਤੇ ਅਪਣੇ ਗੈਰ ਤੈਨੂੰ ਪ੍ਰਤੱਖ ਹੁੰਦੇ ਹਾਂ

ਅੱਜਮਾਓਣ ਤੇ ਹਰ ਵਾਰ ਉਹਿ ਝੂਠੇ ਹੀ ਨਿਕਲੇ
ਪੀੜਾਂ ਵੰਡ ਨਾ ਹੋਵਣ ਭਾਂਵੇਂ ਦਰਦੀ ਲੱਖ ਹੁੰਦੇ ਹਾਂ

ਤੇਰਾ ਬੁਲੀਆਂ ਫਰਕਣਾ ਨਿਜ਼ਾਰਾ ਬੇਹਿਸ਼ਤਾਂ ਦਾ
ਬੰਦ ਪਲਕਾਂ ਤੇ ਹੀ ਜਦੋਂ ਟਿਕਾਈ ਅੱਖ ਹੁੰਦੇੇ ਹਾਂ

ਨਹੀਂ ਹਾਸਲ ਕੁਝ ਵੀ ਪੱਤਾ ਤੋ ਹੈ ਪਰ ਫਿਰ ਵੀ
ਹਰ ਸ਼ਾਮ ਇਸ ਗਲੀ ਵਿਚ ਮਾਰਦੇ ਝੱਖ ਹੁੰਦੇ ਹਾਂ

ਪੀੜਾਂ ਬੰਂਨਿ੍ ਪਾਸੇ ਰੱਖ ਰੁਝ ਗੈਏ ਰੁਝੇਵਿਆਂ 'ਚ
"ਥਿੰਦ" ਕੱਦੀ ਕੱਦੀ ਅੰਣਜਾਨੇ ਭਰੀ ਅੱਖ ਹੁੰਦੇ ਹਾਂ

ਇੰਜ: ਜੋਗਿੰਦਰ ਸੀੰਘ " ਥਿੰਦ"
                     (ਸਿਡਨੀ)


                        ਗਜ਼ਲ
ਦਿਲ ਜਲਿਆਂ ਦਾ ਦਿਲ ਜਲਾਕੇ ਤੈਨੂੰ ਕੀ ਮਿਲਆ
ਸਾਨੂੰ ਸੱਤਿਆਂ ਨੂੰ ਹੋਰ ਸਤਾ ਕੇ ਤੈਨੂੰ ਕੀ ਮਿਲਆ

ਸਾਰੀ ਉਮਰ ਤੇਰੀ ਇਕ ਝੱਲਕ ਨੂੰ ਤਰਸਦੇ ਰਹੇ
ਮਰਨ ਪਿਛੋਂ ਮੇਰਾ ਬੁਤ ਬਣਾ ਕੇ ਤੈਨੂੰ ਕੀ ਮਿਲਆ

ਹਰ ਰਾਤ ਦੇ ਪਿਛੋਂ ਤੂੰ ਭੁਲ ਜਾਣ ਦੀ ਸੌੰਹੁ ਖਾਦੀ
ਹਰ ਸ਼ਾਮ ਦੇ ਪਿਛੋਂ ਫਿਰ ਆ ਕੇ ਤੈਨੂੰ ਕੀ ਮਿਲਆ

ਸਾਰੀ ਉਮਰ ਹੀ ਵੇਖੋ ਅਸੀਂ ਤਾਂ ਧੁਖਦੇ ਹੀ ਰਿਹੇ ਹਾਂ
ਮੇਰੇ ਨਾਲ ਹੀ ਤੱਕਦੀਰ ਮਿਲਾਕੇ ਤੈਨੂੰ ਕੀ ਮਿਲਆ

ਮੇਰੇ ਦਰ ਤੋਂ ਕੱਦੀ ਤੈਨੂੰ ਵੱਫਾ ਦਾ ਖੈਰ ਨਹੀਂ ਜੁੜਿਆ
ਜਾਣ ਬੁਝਕੇ ਆਪ ਹੀ ਧੋਖਾ ਖਾ ਕੇ ਤੈਨੂੰ ਕੀ ਮਿਲਆ

 ਅਸੀਂ ਲੱਖ ਕੱਸਮਾਂ ਖਾਦੀਆਂ ਕਿ ਮੂੰਹੌਂ ਨਾਂ ਨਹੀਂ ਲੈਣਾ
ਭਰੀ ਮਹਿਫਲ ਮੇਰੀ ਗਜ਼ਲ ਗਾ ਕੇ ਤੈਨੂੰ ਕੀ ਮਿਲਆ

"ਥਿੰਦ" ਜੀਂਦੇ ਜੀ ਤੂੰ ਕੱਦੀ ਸਾਡੀ ਕੱਦਰ ਨਾ ਕੀਤੀ
 ਮੇਰੀ ਕੱਬਰ ਉਤੇ ਦੀਪ ਜਗਾ ਕੇ ਤੈਨੂੂੰ ਕੀ ਮਿਲਆ

ਇੰਜ: ਜੋਗਿੰਦਰ ਸੀੰਘ "ਥਿੰਦ"
                  (ਸਿਡਨੀ)



13 March 2020

ਮੇਰੀਆ ਕੁਝ ਲਿਖਤਾਂ "ਸਫਰ ਸ਼ਾਂਝ- ਜੋਗਿੰਦਰ ਸਿੰਘ ਥਿੰਦ"
ਵਿਚ ਹਨ।

12 March 2020

                    ਗਜ਼ਲ
ਨਾਂ ਜ਼ਮੀਂਂਨ ਅਪਣੀ ਨਾਂ ਆਸਮਾਂ ਅਪਣਾਂ
ਨਾਂ ਗੁਲ  ਅਪਣੇਂ ਨਾਂ ਗੁਲਸਤਾਂ ਅਪਣਾਂ

ਨਾ ਅਪਣੀ ਹਵਾ ਨਾ ਅਪਣਾਂ ਸਾ ਮੌਸਮ
ਬਣਾਏਂ ਤੋ ਬਣਾਏਂ ਵੀ ਘਰ ਕਹਾਂ ਅਪਣਾਂ

ਸੁਵੇਰ ਤੋਂ ਸ਼ਾਮ ਤੱਕ ਕਿਸ ਤਰਾਂ ਵੇਖੋ
ਲੀਏ ਫਿਰਦਾ ਹੀ ਹੈ ਬੋਝ ਇੰਸਾਂ ਅਪਣਾ

ਕੋਈ ਮਿਲੇ ਅਪਣਾ ਤਾਂ ਹੱਸ ਕੇ ਮਿਲਣਾ
ਗੈਰਾਂ ਨਾਲ ਵੀ ਤਾਂ ਛੱਡਨਾਂ ਗੁਮਾਂ ਅਪਣਾ

ਨੇਕੀ ਕਰੋਗੇ ਤਾਂ ਫੱਲ ਵੀ ਮਿਲੇ ਗਾ ਹੀ
ਭੁਲ ਜਾਣਾਂ ਨਾ ਕਦੀ ਵੀ ਗਰਾਂ ਅਪਣਾ

"ਥਿੰਦ"ਬਚਪਣ ਦੀਆਂ ਯਾਦਾਂ ਨਾ ਭੁਲਣਾ
ਯਾਦ ਕਰ ਕਰ ਕੇ ਹੀ ਕਟਨਾ ਸੱਮਾਂ ਅਪਣਾ

             ਇੰਜ: ਜੋਗਿੰਦਰ ਸਿੰਘ "ਥਿੰਦ"
                                 (ਸਿਡਨੀ)

 
                    ਗਜ਼ਲ
ਕੀ ਦਸੀਏ ਕੱਦੋਂ ਯਾਦ ਕਰਦੇ ਰਹੇ ਹਾਂ
ਯਾਦ ਕਰਕੇ ਹੀ ਸਾਹਿ ਭਰਦੇ ਰਹੇ ਹਾਂ

ਐਵੇ ਦੇਈਏ ਨਾ ਇਲਜ਼ਾਮ ਨਸੀਬਾਂ ਨੂੰ
ਨਸੀਬ ਤਾਂ ਆਪ ਹੀ ਘੜਦੇ ਰਹੇ ਹਾਂ

ਵੇਖੋ ਬਣੇ ਕਿਵੇਂ ਕਬਾਬ ਸੀਖਾਂ ਤੇ ਚੜਕੇ
ਬੇ-ਦਰਦ ਹੱਥਾਂ ਵਿਚ ਸੜਦੇ ਰਹੇ ਹਾਂ

ਕੋਈ ਆ ਨਾ ਜਾਏ ਇਲਜ਼ਾਮਾਂ ਦਾ ਝੱਖੜ
ਝੱਠ ਉਠਕੇ ਦਰ ਬੰਦ ਕਰਦੇ ਰਹੇ ਹਾਂ

ਕਿਨੇ ਕੁ ਬਖਸ਼ੇ ਗਾ ਕੋਈ ਗੁਨਾਂਹ ਆਖਰ
ਨਾ ਉਸ ਦੇ ਤੇ ਨਾ ਤੇਰੇ ਦਰ ਦੇ ਰਹੇ ਹਾ

ਸੱਚ ਤੇ ਰੱਬ ਵਿਚ ਨਾ ਕੋਈ ਭੇਦ ਰੱਖਿਆ
ਸੱਚ ਬੋਲਕੇ ਹਮੇਸ਼ਾਂ ਸੂਲੀ ਚੜਦੇ ਰਹੇ ਹਾਂ

ਪੱਤਾ ਹੈ ਕਿ ਤੂੰ ਫਿਰ ਮੁੜਕੇ ਨਹੀ ਆਓਂਣਾ
ਕਿਓਂ ਹਰ ਪੱਲ ਉਡੀਕਾਂ ਕਰਦੇ ਰਹੇ ਹਾਂ

"ਥਿੰਦ" ਤੇਰਾ ਵਜੂਦ ਕਦੋਂ ਤੱਕ ਹੈ ਕਾਇਮ
 ਅਸੀਂ ਤਾਂ ਸਵੇਰ ਤੱਕ ਹੀ ਜੱਲਦੇ ਰਹੇ ਹਾਂ

             ਇੰਜ: ਜੋਗਿੰਦਰ ਸਿੰਘ "ਥਿੰਦ"
                                    (ਸਿਡਨੀ)





                 ਗਜ਼ਲ
ਕਿਸੇ ਵੇਚਿਆ ਰੱਬ ਨੂੰ ਦਿਨ ਦੀਵੀਂ
ਤੇ ਝੂਠੀ ਰੱਬ ਦੀ ਸੌਂਹ ਖਾਦੀ

ਕਿਸੇ ਪ੍ਰਭੂ ਦਾ ਅਵੈ ਸਵਾਂਗ ਭਰਿਆ
ਤੇ ਬਣ ਗੲੈ ਮੱਕੇ ਜਾ ਹਾਜੀ

ਨਾ ਰੱਬ ਮਿਲਿਆ ਨਾ ਚੈਣ ਮਿਲਿਆ
ਨਾ ਸਵਰਗ ਦੀ ਮਿਲੀ ਚਾਬੀ

ਸਾਰੀ ਉਮਰ ਜੋ ਰਿਹਾ ਗੁਨਾਹਿ ਕਰਦਾ
ਉਹਨੂੰ ਕਹੇ ਗਾ ਕੌਣ ਨਿਮਾਜ਼ੀ

ਅੱਜੇ ਵੀ ਹੈ ਵੇਲਾ ਗੁਨਾਹਾਂ ਤੋਂ ਕਰ ਤੋਬਾ
ਤੇ ਕੁਝ ਕਰ ਲੈ ਪੁਣ ਛਤਾਬੀ

 ਜਿਨ੍ਹਾਂ ਗੋਦੀਆਂ ਨੇ ਤੈਨੂੰ ਪਾਲਿਆ ਏ
ਕਦੋਂ ਮੋੜੇਂ ਗਾ ਤੂੰ ਉਹ ਭਾਜੀ

"ਥਿੰਦ"ਰੱਬ ਤਾਂ ਮਿਲਦਾ ਏ ਉਹਿਨਾ
ਜਿਨ੍ਹਾਂ ਰੋਟੀ ਹੱਕ ਦੀ ਖਾਦੀ

ਇੰਜ: ਜਪਗਿੰਦਰ ਸਿੰਘ "ਥਿੰਦ"
                   (ਸਿਡਨੀ)




11 March 2020

                         ਗਜ਼ਲ
ਪਤਾ ਹੈ ਕਿ ਜੱਭ ਛੋੜ ਕਰ ਜਾਣੇ ਲੱਗੇ ਥੇ ਵੁਹਿ
ਯਹੀ ਵੱਕਤ ਥਾ ਕਿ ਹੋਸ਼ ਮੇਂ ਆਨੇ ਲੱਗੇ ਥੇ ਵੁਹਿ

ਆਈਨੇ ਕੀ ਤਰ੍ਹਾ ਇਯਾਂ ਥੇ ਗੁਜਰੇ ਹੂਏ ਲਹਿਮੇਂ
ਯਹੀ ਸੋਚ ਕਰ ਯੂੰ ਹੀ ਮੁਸਕਰਾਨੇ ਲਗੇ ਥੇ ਵੁਹਿ

ਬਰਬਾਦ ਹੋਣੇ ਪਰ ਭੀ ਕੈਸੇ ਵੁਹਿ ਮੁਤਮੈਅਨ ਹੈ
ਬੜੇ ਸ਼ੌਕ ਸੇ ਯੇਹਿ ਦਾਸਤਾਂ ਸੁਣਾਂਨੇ ਲੱਗੇ ਥੇ ਵੁਹਿ

ਸੋ ਗਿਆ ਕੋਈ ਲੇ ਕਰ ਆਗੋਸ਼ ਮੇਂ ਸਾਰੇ ਗੁਨਾਹਿ
ਫਿਰ ਆਜ ਕਿਓਂ ਪੜਦਾ ਉਠਾਨੇ ਲੱਗੇ ਥੇ ਵੁਹਿ

ਵੱਕਤ ਕੈਸੇ ਗੁਜਰੇ ਗਾ ਯੂੰ ਗੱਮਗੀਨ ਰਹਿ ਕਰ
ਬੱੜੇ ਬਜੁਰਗੋਂ ਕੀ ਤਰ੍ਹਾ ਸੱਮਝਾਨੇ ਲੱਗੇ ਥੇ ਵੁਹਿ

'ਥਿੰਦ'ਖਾਸ ਅਪਣੋਂ ਕੀ ਤਰ੍ਹਾ ਆਜ ਜੱਭ ਮਿਲੇ ਤੋ
ਬਹੁਤ ਹੀ ਖੂਬਸੂਰਤ ਨਜ਼ਰ ਆਣੇ ਲੱਗੇ ਥੇ ਵੁਹਿ

                   ਇੰਜ: ਜੋਗਿੰਦਰ ਸਿੰਘ "ਥਿੰਦ"
                                           (ਸੇਡਨੀ)       
               
              ਗਜ਼ਲਾ
ਕਿਥੇ ਜਾਣਾਂ ਹੈ ਤੂੰ ਵਿਓਂਤਾਂ ਬਣਾਂ ਪਹਿਲਾਂ
ਜੋ ਔਕੜਾਂ ਪੈਣੀਆਂ ਉਹ ਗਿਣਾਂ ਪਹਿਲਾਂ

ਜੇ ਤੂੰ ਸਜਰੀ ਸਵੇਰ ਪਾਓਣੀ ਚਾਂਓਦਾ ਏ
ਤਾਂ ਅਪਣੇ ਆਪ ਨੂੰ ਹੀ ਤੂੰ ਜਲਾ ਪਹਿਲਾਂ

ਗੁਨਾਂਹਾਂ ਨੂੰ ਜੇ ਤੂੰ ਬਖਸ਼ਾਓਂਣਾ ਲੋਚਦਾ ਹੈਂ
ਤਾਂ ਪਹੁੰਚੇ ਪੀ੍ਰ ਦੇ ਜਾ ਸਿਰ ਝੁਕਾ ਪਹਿਲਾਂ

ਫੁਲਾਂ ਦੀ ਲੈਣੀ ਜੇ ਸੱਜਰੀ ਸੁਗੰਧ ਚਾਹੁੰਦਾ
ਤਾਂ ਨਾਲ ਕੰਡਿਆਂ ਦੇ ਸਾਂਝਾਂ ਪਾ ਪਹਿਲਾਂ

ਵੱਤਨ ਅਪਣਾਂ ਕਿਵੇਂ ਰਹੇ ਆਜ਼ਾਦ ਹਮੇਸ਼ਾਂ
ਸ਼ਹੀਦਾਂ ਵਿਚ ਆਪ ਨਾਮ ਲਿਖਾ ਪਹਿਲਾਂ

"ਥਿੰਦ" ਉਚੀਆਂ ਓਡਾਰੀਆਂ ਭਰਨ ਖਾਤਰ
 ਸਮੁੰਦਰ ਅੱਗ ਦਾ ਤੂੰ ਪਾਰ ਲਗਾ ਪਹਿਲਾਂ

            ਇੰਜ: ਜੋਗਿੰਦਰ ਸਿੰਘ "ਥਿੰਦ"
                                 (ਸਿਡਨੀ)
             

                     ਗਜ਼ਲ
ਆਰਜ਼ੂ ਹੈ ਨੈਈ ਜ਼ਮੀਂ ਆਸਮਾਂ ਹੋ ਜਾਏ
ਹਰ ਤਰਫ ਰੋਸ਼ਨੀ ਹੀ ਰੋਸ਼ਨੀ ਹੋ ਜਾਏ

ਏਕ ਕੇ ਬਾਹਿਦ ਏਕ ਕਈ ਆਂਏਂਗੇ ਯਹਾਂ
ਦੇਖਨਾਂ ਕਿ ਰੋਸ਼ਨੀ ਮੇਂ ਨਾ ਕੱਮੀ ਹੋ ਜਾਏ

ਸਾਰੀ ਉਮਰ ਗੁਜ਼ਰੀ ਇਸੀ ਜੁਸਤਜੂ ਮੇਂ
ਕਿਸੀ ਤਰ੍ਹਾ ਵਫਾ ਕਾ ਉਸੇ ਯਕੀਂ ਹੋ ਜਾਏ

ਮੁਹੱਬਤ ਭਰਾ ਤਬਸਮ ਹੋਟੋਂ ਪਰ ਰੱਖਨਾਂ
ਯਹਾਂ ਭੀ ਜਾਓ ਵਹਾਂ ਮੌਸੱਮ ਹਸੀਂ ਹੋ ਜਾਏ

ਦੇਵਤਾ ਬਨਣੇ ਕੀ ਕਭੀ ਖਾਹਿਸ਼ ਨਾ ਕਰਨਾ
ਇਤਨਾ ਕੰਮ ਹੈ ਕਿ ਇੰਸਾਂ ਆਦਮੀ ਹੋ ਜਾਏ

"ਥਿੰਦ"ਆਓ ਕੁਛ ਤੋ ਯਹਾਂ ਐਸਾ ਕਰ ਚੱਲੇਂ
ਕਿਸੀ ਆਂਖ ਮੈਂ ਭੀ ਨਾ ਕਭੀ ਨੱਮੀਂ ਹੋ ਜਾਏ

                ਇੰਜ: ਜੋਗਿੰਦਰ ਸਿੰਘ"ਥਿੰਦ"
                                   (ਸਿਡਨੀ)

09 March 2020

                          ਗਜ਼ਲ
ਜਦੋਂ ਸ਼ਰਾਫਤ ਦੀ ਇੰਤਹਾ ਹੋ ਗਈ
ਸ਼ਰਾਫਤ ਭੀ ਏਕ ਗੁਨਾਂਹਿ ਹੋ ਗਈ

ਦਰਦਾਂ ਦਾ ਹੁਣ ਤਾਂ ਅਸਰ ਮੁਕਿਆ
ਦਾਮਨ ਮੇਂ ਜ਼ਖਮਾਂ ਦੀ ਸੁਆ ਹੋ ਗਈ

ਬਚਾ ਲਵੋ ਅਜੇ ਮਨੁਖਤਾ ਦੀ ਲਾਜ
ਰੁਲੋਗੇ ਬਹੁਤ ਜੇ ਇਹ ਹਵਾ ਹੋ ਗਈ

ਅੱਜ ਜੋ ਬੀਜ ਬੋ ਰਹੇ ਨੇ ਹੰਕਾਰ ਦਾ
ਖਾਣਗੇ ਕੀ ਜੇ ਕਲ ਦੀ ਸੁਭਾ ਹੋ ਗਈ

'ਥਿੰਦ' ਲਾਹਿਨਤ ਗੁਲਾਮੀ ਕੌਮ ਲਈ
ਰੁਲੀਆਂ ਨੇ ਬਹੁਤ ਜਦੋਂ ਖਤਾ ਹੋ ਗਈ

         ਇੰਜ: ਜੋਗਿੰਦਰ ਸਿੰਘ "ਥਿੰਦ"
                             (ਸਿਡਨੀ)
                         ਗਜ਼ਲ

ਜੱਭ ਕਭੀ ਕੋਈ ਮੇਰੇ ਆਸ ਪਾਸ ਨਹੀਂ ਹੋਤਾ
ਯਾਦੋਂ ਮੇਂ ਖੋਹਿ ਜਾਤਾ ਹੂੰ ਉਦਾਸ ਨਹੀਂ ਹੋਤਾ

ਹਰ ਆਦਮੀਂ ਕੱਭੀ ਗੁਨਾਹਿ ਕਰਤਾ ਹੀ ਹੈ
ਯੇਹਿ ਔਰ ਬਾਤ ਹੈ ਕਿ ਵਿਸ਼ਵਾਸ਼ ਨਹੀ ਹੋਤਾ

ਗੁਜ਼ਰਾ ਵੱਕਤ ਨਹੀਂ ਕਿ ਲੌਟ ਕਰ ਨਾਂ ਆਓਂ
ਉਨ ਕੋ ਇਸ ਬਾਤ ਕਾ ਅਹਿਸਾਸ ਨਹੀਂ ਹੋਤਾ

ਏਕ ਜ਼ਮਾਨਾਂ ਥਾ ਕਿ ਦਿਲ ਸੇ ਚਸ਼ਮੇਂ ਫੂਟਤੇ ਥੇ
ਅੱਭ ਰੇਤ ਕਾ ਮੈਦਾਂ ਹੂੰ ਤਿਨਕਾ ਗਾਸ ਨਹੇਂ ਹੋਤਾ

ਸੱਭ ਜਗਾ ਢੂੰਡਾ ਮਗਰ ਪਾ ਨਾਂ ਸਕਾ ਕਹੀਂ ਭੀ
ਦੇਖ ਤੇਰੀ ਦੁਆਓਂ ਕਾ ਅਸਰੇ ਖਾਸ ਨਹੀਂ ਹੋਤਾ

ਵੁਹਿ ਭੂਲ ਜਾਏਂ ਯੇ ਉਨਕੀ ਖਸਲੱਤ ਹੀ ਸਹੀ
ਯਹੀ ਸੋਚ ਕਰ ਤੋ ਮੈਂ ਕਭੀ ਉਦਾਸ ਨਹੀਂ ਹੋਤਾ

ਆਓ ਕੁਛ ਦੇਰ ਕੇ ਲੀੲੈ "ਥਿੰਦ" ਜੁਦਾ ਹੋ ਜਾਏਂ
ਫਾਸਲੋਂ ਕੇ ਬਗੈਰ ਪਾਸ ਕਾ ਅਹਿਸਾਸ ਨਹੀਂ ਹੋਤਾ

                      ਇੰਜ: ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)





                                    ਗਜ਼ਲ
ਝਿਲ ਮਿਲ ਕੋ ਸਰਕਾ ਕੇ ਥੋਹਿੜਾ ਮੁਸਕਰਾਇਆ ਕਰਤੇ ਹੈਂ
ਮੀਠੇ ਮੀਠੇ ਦਰਦੋਂ ਕਾ ਯੂੰ ਅਹਿਸਾਸ ਦਿਲਾਇਆ ਕਰਤੋ ਹੈਂ

ਸਤਾਰੋਂ ਮੇਂ ਜਾ ਕਰ ਨਾ ਜਾਣੇ ਵੋਹ ਕੌਨ ਸਾ ਸਤਾਰਾ ਬਣ ਬੈਠੇ
ਸਾਰੀ ਸਾਰੀ ਰਾਤ ਹਰ ਰੋਜ਼ ਆ ਕਰ ਜਗਾਇਆ ਕਰਤੇ ਹੈਂ

ਏਕ ਰਿਸ਼ਤਾ ਬਣ ਗਿਆ ਹੈ ਕਿਆਮੱਤ ਤੱਕ ਇਨ ਯਾਦੋਂ ਕਾ
ਅੱਕਸਰ ਆਕਰ ਖਵਾਬੋਂ ਮੇਂ ਵੋਹਿ ਯੂੰ ਫਰਮਾਇਆ ਕਰਤੇ ਹੇਂ

ਜਹਾਂ ਭੀ ਜਾਓਗੇ ਗੁਜ਼ਰੇ ਲਹਿਮੋਂ ਕੀ ਯਾਦ ਤੋ ਆਇਗੀ ਹੀ
ਯਹੀ ਰਾਬਤਾ ਹੋਤਾ ਹੈ ਉਨ ਸੇ ਜੋ ਭੂਲ ਜਾਇਆ ਕਰਤੇ ਹੈਂ

ਗੲੈ ਵੱਕਤੋਂ ਕੀ ਬਾਤੇਂ ਹੈਂ ਅੱਭ ਤੋ ਅਹਿਸਾਸ ਭੀ ਖਤਮ ਹੂਆ
ਬੇ- ਖਿਆਲੀ ਮੈਂ ਵੋਹਿ ਯੂੰ ਹੀ ਤੋ ਬੁੜ-ਬੜਾਇਆ ਕਰਤੇ ਹੈਂ

ਵੋਹਿ ਭੀ ਕਿਆ ਜ਼ਮਾਨਾਂ ਥਾ ਕਿ ਵੋਹਿ ਬੜੇ ਸ਼ੌਕ ਸੇ ਕਹਿਤੇ ਥੇ
ਮੇਰੀ ਮਹਿਫਲ ਮੈਂ ਆਜ ਕੱਲ "ਥਿੰਦ"ਭੀ ਆਇਆ ਕਰਤੇ ਹੈਂ

                                    ਇੰਜ: ਜੋਗਿੰਦਰ ਸਿੰਘ"ਥਿੰਦ"
                                                       (ਸਿਡਨੀ)      


07 March 2020

                       ਗਜ਼ਲ
ਏਕ ਬਾਤ ਗਰ ਉਨਕੇ ਜ਼ਿਹਨ ਨਸ਼ੀਂਨ ਹੋ ਜਾਏ
ਹਰ ਤਰਫ ਹੀ ਬੱਸ ਰੋਸ਼ਨੀਂ ਹੀ ਰੋਸ਼ਨੀਂ ਹੋ ਜਾਏ

ਹਾਥ ਕੇ ਬਾਹਿਦ ਹਾਥ ਤੋ ਬਦਲੇਂ ਗੇਂ ਹੀ ਇਧਰ
ਰੋਸ਼ਨੀਂ ਮੈਂ ਮੱਗਰ ਨਾਂ ਕੱਭੀ ਕੋਈ ਕੰਮੀਂ ਹੋ ਜਾਏ

ਆਜ ਨਹੀਂ ਤੋ ਕੱਲ ਕਾ ਭੀ ਕਿਆ ਹੈ ਪੱਤਾ ਦੋਸਤੋ
ਨਯਾ ਆਸਮਾਂ ਔਰ ਜਾਂ ਫਿਰ ਨਹੀਂ ਜ਼ਮੀਂ ਹੋ ਜਾਏ

ਏਕ ਕੇ ਬਾਹਿਦ ਏਕ ਸਦਾ ਬਹੁਤ ਆਏਂਗੇ ਯਹਾਂ
ਦੇਖਨਾਂ ਤੋ ਹੈ ਕਿ ਯਹਾਂ ਨਾਂ ਕੋਈ ਗੱਮਗੀਂ ਹੋ ਜਾਏ

ਪਹਿਲੂ ਮੈਂ ਅਪਣੇ ਸਦਾ ਹੀ ਦਰਦ ਕੋ ਛੁਪਾ ਰਖਣਾ
ਔਰ ਦੁਣਿਆਂ ਵਾਲੋਂ ਕੋ ਬਸ ਪੁਖਤਾ ਯਕੀਂ ਹੋ ਜਾਏ

ਕੁਛ ਐਸਾ ਕਰ ਜਾਓ ਅੱਭ ਤੁਮ ਦੁਣੀਆਂ ਮੈਂ ਦੋਸਤੋ
ਕੱਲ ਕੋ ਵੋਹਿ ਸੱਭ ਕੇ ਲਈਏ ਮਸਾਲੇ ਯਕੀਂ ਹੋ ਜਾਏ

ਆਜ ਕੋਈ ਐਸੀ ਲਿਖ ਦੇ ਦੋ- ਚਾਰ ਗਜ਼ਲੇਂ 'ਥਿੰਦ"
ਜਿਸ ਸੇ ਕਿ ਹਰ ਮੌਸਮ ਯਹਾਂ ਪਰ ਹਸੀਂ ਹੋ ਜਾਏ

                       ਇੰਜ: ਜੋਗਿੰਦਰ ਸਿੰਘ "ਥਿੰਦ"
                                          (ਸਿਡਨੀ)


                 ਗਜ਼ਲ
ਤੇਰੇ ਵਰਗਾ ਰੱਬ ਨੇ ਹੋਰ ਬਣਾਇਆ ਨਹੀਂ ਹੋਣਾ
ਵਿਹਲੇ ਬਹਿਕੇ ਏਦਾਂ ਕਿਸੇ ਸਜਾਇਆ ਨਹੀ ਹੋਣਾ

ਏਨਾਂ ਗਹਿਰਾ ਸੀ ਪਹਿਲੀ ਮੁਲਾਕਾਤ ਦਾ ਨਸ਼ਾ
ਅੱਜ ਤੱਕ ਓਨੂੰ ਜ਼ਰੂਰ ਹੋਸ਼ ਆਇਆ ਨਹੀਂ ਹੋਣਾ

ਰੋਂਦਾ ਜੋ ਨਹੀਂ ਗੱਮ ਨਾਲ ਪੱਲਕਾਂ ਭਰ ਭਰ ਕੇ
ਝੂਠਾ ਏ ਉਹ ਕੱਦੀ ਜ਼ਖਮ ਖਾਇਆ ਨਹੀਂ ਹੋਣਾ

ਜੋ ਅਸਮਾਂਨਾਂ ਵੱਲ ਸਦਾ ਰੱਖਦਾ ਰਿਹਾ ਨਜ਼ਰ
ਮਾਂ ਦੀ ਗੋਦ ਵਿਚੋਂ ਵੀ ਕੁਝ ਪਾਇਆ ਨਹੀਂ ਹੋਣਾ

ਨਾਂ ਜਾਣੇ ਕਿਓਂ ਕਿਸੇ ਨਾਲ ਕਦੀ ਨਹੀਂ ਬਣਦੀ
ਮੁਡ ਤੋਂ ਹੀ ਉਹਦੇ ਸਿਰ ਤੇ ਸਾਇਆ ਨਹੀਂ ਹੋਣਾ

"ਥਿੰਦ" ਕਦੀ ਕਰੀਂ ਨਾਂ ਗਿਲਾ ਤੂੰ ਬੇ-ਰੁਖੀ ਦਾ
ਉਹਨਾਂ ਕਦੀ ਵੀ ਤੈਨੂੰ ਅੱਜ਼ਮਾਇਆ ਨਹੀਂ ਹੋੋਣਾਂ

                  ਇੰਜ: ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)








06 March 2020

                    ਗਜ਼ਲ
ਯੇ ਜ਼ਿੰਦਗੀ ਭੀ ਕਿਤਨੀ ਮੁਖਤਸਰ ਸੀ ਹੈ
ਅਪਣੇ ਇੰਜਾਮ ਸੇ ਹੀ ਤੋ ਬੇ-ਖੱਬਰ ਸੀ ਹੈ

ਜੋ ਥੇ ਸਕੰਦਰ ਬਾਕੀ ਨਾਮੋਂ ਨਿਸ਼ਾ ਨਹੀ
ਯੇ ਜਿੰਦਗੀ ਸਾਗਰ ਮੇਂ ਤੋ ਲਹਿਰ ਸੀ ਹੈ

ਜਿਨ ਹੋਟੋਂ ਸੇ ਕਭੀ ਸ਼ਹਿਦ ਟੱਪਕਾ ਕਰੇ
ਆਜ ਹਰ ਬਾਤ ਉਨ ਕੀ ਜ਼ਹਿਰ ਸੀ ਹੈ

ਮਿਲੇਗਾ ਕਿਆ ਯੂੰ ਹੀ ਪੁਰ ਉਮੀਦ ਹੋਕਰ
ਯੇ ਜ਼ਿਦਗੀ ਬੇ ਦਰੋ- ਦੀਵਾਰ ਘਰ ਸੀ ਹੈ

'ਥਿੰਦ' ਕੋਈ ਗੁਨਾਂਹ ਸਰ ਜ਼ਦ ਹੂਆ ਤੋ ਹੈ
ਬਿਗੜੇ ਹੈਂ ਤੇਵਰ ਔਰ ਬੁਰੀ ਨਜ਼ਰ ਸੀ ਹੈ

             ਇੰਜ: ਜੋਗਿੰਦਰ ਸਿੰਘ "ਥਿੰਦ"
                                     (ਸਿਡਨੀ)  
  


                            ਗਜ਼ਲ
ਦਿਲ ਮੇਂ ਅੱਬ ਬਣਾ ਹੈ ਜੋ ਭੀ ਤਸੱਵਰ
                                      ਉਸੇ ਮੁਨੱਵਰ ਹੀ ਰਹਿਨੇ ਦੋ
ਵੱਕਤ ਨੇ ਬਦਲਾ ਹੋਗਾ ਵਜੂਦ
                            ੳਸੇ ਵੱਕਤ ਕੀ ਨਜ਼ਰ ਹੀ ਰਹਿਨੇ ਦੋ

ਲੇ ਆਈ ਹੈਂ ਕਹਾਂ ਵੱਕਤ ਕੀ ਪਰਛਾਈਆਂ
                     ਸ਼ਾਮ ਢੱਲੀ ਇਂਤਜ਼ਾਰੇ ਸਹਿਰ ਹੀ ਰਹਿਨੇ ਦੋ   

ਕਿਸ਼ਤੀਏ ਹਯਾਇਤ ਅੱਬ ਕਰੀਬੇ ਸਾਹਿਲ
                          ਫਿਰਨਾ ਅੱਬ ਦਰ ਬਦਰ ਹੀ ਰਹਿਨੇ ਦੋ

ਰਾਜ਼ਦਾਂ ਅਪਣੇ ਲੇ ਆਏ ਸਾਹਿਲ ਪੈ ਤੂਫਾਂ
                          ਅੱਭ ਤੋ ਦਰਮਿਆਨੇ ਭੱਵਰ ਹੀ ਰਹਿਨੇ ਦੋ

"ਥਿੰਦ"ਕਿਆ ਕਰੋ ਗੇ ਹਸਾਬੇ ਗੁਨਾਹਿ
                          ਜੋ ਭੀ ਹੈ ਉਸੇ ਅਪਣੇ ਅੰਦਰ ਹੀ ਰਹਿਨੇ ਦੋ

                                         ਇੰਜ: ਜੋਗਿੰਦਰ ਸਿੰਘ "ਥਿੰਦ"
                                                               (ਸਿਡਨੀ)


                           

05 March 2020

                     ਗਜ਼ਲ
ਜੱਬ ਚਾਂਦ ਔਰ ਸਤਾਰੋਂ ਸੇ ਬਾਤੇਂ ਹੋਤੀ ਹੈੈੈੈੈੈੈਂ
ਵੋਹਿ ਜਿੰਦਗੀ ਕੀ ਕੀਮਤੀ ਰਾਤੇਂ ਹੋਤੀ ਹੈਂ

ਕਹਿਕਸ਼ਾਂ ਕੇ ਤਾਰੇ ਦਾਮਨ ਮੈਂ ਗਿਰਤੇ ਹੈਂ
ਉਨ ਸੇ ਦਿਲ ਭਰਕਰ ਮੁਲਾਕਾਤੇਂ ਹੋਤੀ ਹੈਂ

ਬੰਦ ਪੱਲਕੋਂ ਮੈਂ ਤੱਲਖੀਏ ਮਾਜ਼ੀ ਯਾਦ ਆਏ
ਉਸ ਵੱਕਤ ਖੂਬ ਘਣੀ ਬਰਸਾਤੇਂ ਹੋਤੀ ਹੈਂ

ਸਤਾਰੋਂ ਸੇ ਆਗੇ ਜਾ ਖੂਬ ਮੱਦਮਸਤ ਹੂਏ
ਖਵਾਬੋਂ ਮੈਂ ਐਸੀ ਐਸੀ ਅਨਾਇਤੇਂ ਹੋਤੀ ਹੈਂ

ਜਾਓ ਲਾਓ ਚੁਣ ਚੁਣ ਸਤਾਰੇ ਕਿਸਮੱਤ ਕੇ
ਅਪਣੋ ਕੀ ਬੱਸ ਯਹੀ ਖਾਹਿਸ਼ਾਹਿਤੋਂ ਹੋਤੀ ਹੈਂ

ਆਂਖੋਂ ਸੇ ਓਜਲ ਹੋਂ ਜੱਬ ਜਾਨ ਕੇ ਪਿਆਰੇ
ਤੋ ਦਿਲ ਹੀ ਦਿਲ ਸੇ ਸੱਭ ਹੀ ਬਾਤੇਂ ਹੋਤੀ ਹੈਂ

ਕਿਤਨਾਂ ਮੀਠਾ ਦਰਦ ਭਰਾ ਹੈ ਖੁਸ਼ਬੂਓਂ ਮੇਂ
ਹਰ ਲੱਬ ਪਰ ਐਸੀ ਹੀ ਸ਼ਕਾਇਤੇਂ ਹੋਤੀ ਹੈਂ

ਜਾ ਬੱਸੇ ਹੋ ਤੁਮ ਕਿਸ ਕਹਿਕਸ਼ਾਂ ਮੇਂ "ਥਿੰਦ"
ਅੱਬ ਤੋ ਬੰਦ ਆਖੋਂ ਸੇ ਹੀ ਮੁਲਾਕਾਤੇਂ ਹੋਤੀ ਹੈਂ

                 ਇੰਜ: ਜੋਗਿੰਦਰ ਸਿੰਘ "ਥਿੰਦ"
                                       (ਸਿਡਨੀ)
                   ਗਜ਼ਲ
ਮੈਂ ਚੰਨ ਨੂੰ ਫੜਨਾਂ ਚਾਹੁੰਦਾ ਨਹੀਂ
ਤਾਰਿਆਂ ਨਾਲ ਝੋਲੀ ਭਰਨਾਂ ਚਾਹੁੰਦਾ ਨਹੀਂ

ਮੂਠੀਆਂ ਵਿਚ ਸੂਰਜ ਰੱਖਦਾ ਹਾਂ
ਐਵੇਂ ਹੀ ਬਰਫਾਂ ਤੇ ਚੜਨਾਂ ਚਾਹੁੰਦਾ ਨਹੀਂ

ਹਮੇਸ਼ਾਂ ਨਾਲ ਤੁਫਾਨਾਂ ਯਾਰੀ ਏ
ਕੰਡਿਆਂ ਦੇ ਲਾਗੇ ਤਰਨਾ ਚਾਹੁੰਦਾ ਨਹੀਂ

ਇਹ ਗੱਲ ਏ ਗੁਜ਼ਰੇ ਵੱਕਤਾਂ ਦੀ
ਕੋਈ ਯਾਦ ਕਰੇ ਮੈਂਂ ਕਰਨਾਂ ਚਾਹੁੰਦਾ ਨਹੀਂ

ਏਓਂ ਪੁਛਦੇ ਸਾਰੇ ਕਾਂਟੇ ਫੁਲ ਤੋਂ
ਪਾਲ ਪਾਲ ਕੇ ਸਾਨੂੰ ਜਰਨਾਂ ਚਾਹੁੰਦਾ ਨਹੀ

"ਥਿੰਦ"ਜ਼ਮਾਨੇ ਨੇ ਪਲਟਾ ਖਾਦਾ
ਕੰਧਾਂ ਉਤੇ ਲਿਖਿਆ ਪੜਨਾਂ ਚਾਹੁੰਦਾ ਨਹੀਂ

                  ਇੰਜ:ਜੋਗਿੰਦਰ ਸਿੰਘ"ਥਿੰਦ"
                                       (ਸਿਡਨੀ)


03 March 2020

                          ਗਜ਼ਲ
ਜੋ ਦਿਨ ਦੀਵੀਂ ਹੀ ਚੋਰੀ ਕਰਤਾ ਰਹਾ ਹੈ
ਉਹ ਹਮੇਸ਼ਾ ਪਰਛਾਵੇਂ ਸੇ ਡਰਤਾ ਰਹਾ ਹੈ

ਵੇਖੋ ਹੰਸ ਕਰ ਉਹ ਚੜਿਆ ਹੈ ਸੂਲੀ ਆਜ
ਬੁਜ਼ਦਿਲ ਤੋ ਕਈ ਬਾਰ ਹੀ ਮਰਤਾ ਰਹਾ ਹੈ

ਸ਼ਰਮ ਸਾਰ ਹੋਣਾ ਪੈਂੜਤਾ ਹੈ ਕੈਈ ਬਾਰ ਉਸੇ
ਤਰਿਆ ਹੈ ਵੋਹ ਹੀ ਜੋ ਤੇਰੇ ਦਰ ਕਾ ਰਹਾ ਹੈ

ਇਹ ਤੁਮਹਾਰੀ ਨਾਂ ਸੱਮਝੀ ਹੈ ਜੋ ਨਾਂ ਸੱਮਝੇਂ
ਹਾਰਨੇ ਵਾਲਾ ਤੋ ਆਪ ਹੀ ਹਰਤਾ ਰਹਾ ਹੈ

ਕਈ ਮਿਟ ਗੲੈ ਉਸ ਕੋ ਮਿਟਾਤੇ ਹੀ ਮਿਟਾਤੇ
ਧਨ ਉਹੀ ਜੋ ਯਿਹ ਦਰਦ ਜਰਤਾ ਰਹਾ ਹੈ

ਜ਼ਾਲੱਮ ਕੇ ਆਗੇ ਅਪਨਾਂ ਸਿਰ ਨਹੀਂ ਝੁਕਾਨਾ
ਥਿੰਦ ਹਮੇਸ਼ਾ ਮਜ਼ਲੂਮਾਂ ਲਈ ਲੜਤਾ ਰਿਹਾ ਹੈ

                  ਇੰਜ: ਜੋਗਿੰਦਰ ਸਿੰਘ "ਥਿੰਦ"
                                       (ਸਿਡਨੀ)

02 March 2020

                               ਗਜ਼ਲ
ਵਤਨ ਪਰੱਸਤੋ ਉਠੋ ਅੱਬ ਔਰ ਨਾ ਟਾਲਾ ਜਾਏ
ਜ਼ਾਲੱਮ ਰਹਿਨਮਾਓਂ ਕੋ ਕੱਬਰੋਂ ਮੇਂ ਡਾਲਾ ਜਾਏ

ਜੋ ਹੇਂ ਸੋਏ ਹੋਏ ਉਨ ਕੋ ਦੋ ਏਕ ਖਾਸ ਜੁਮਬਸ਼
ਉਨ ਕੇ ਦਿਲ ਮੇਂ ਏਕ ਐਸਾ ਦਰਦ ਪਾਲਾ ਜਾਏ

ਕੋਈ ਕੈਸੇ ਸੱਮਝਾਏ ਇਨ ਭੂਖੇ ਰਹਿਨਮਾਓਂ ਕੋ
ਇਨ ਕੀ ਕਰਤੂਤੋਂ ਕੋ ਸ਼ਰੇਆਮ ਉਛਾਲਾ ਜਾਏ

ਸੰਭਲ ਜਾਓ ਅੱਬ ਭੀ ਵੱਕਤ ਹੈ ਤੁਮਹਾਰੇ ਪਾਸ
ਇਸ ਸੇ ਪਹਿਲੇ ਕਿ ਜਿਨਾਜ਼ਾ ਹੀ ਨਿਕਾਲਾ ਜਾਏ

ਜਿੰਦਗੀ ਕਿਤਨੀ ਹੈ ਅੱਬ ਭੀ ਯਾਦ ਕਰ ਖੁਦਾ ਕੋ
ਕੋਈ ਪਤਾ ਨਹੀਂ ਜਨਤਾ ਕੱਭ ਬਣ ਜਵਾਲਾ ਜਾਏ

'ਥਿੰਦ'ਤੇਰੇ ਦਿਲ ਮੇਂ ਆਜ ਜੋ ਉਠੀ ਹੇੈ ਯਿਹ ਆਗ
ਉਸ ਮੇਂ ਵਤਨ ਪਰੱਸਤੀ ਕੋ ਭੀ ਅੱਬ ਡਾਲਾ ਜਾਏ

                       ਇੰਜ: ਜੋਗਿੰਦਰ ਸਿੰਘ "ਥਿੰਦ"
                                             (ਸਿਡਨੀ)



                          ਗਜ਼ਲ
ਸੋਚਦੇ ਹਾਂ ਕਿ ਉਹਿਦਾ ਕੀ ਬਣੂ ਇਥੋਂ ਜਾਣ ਤੋਂ ਬਾਹਿਦ
ਉਹ ਜੀਵੇਗਾ ਕਿਨਾਂ ਕੁ ਚਿਰ ਜ਼ਹਿਰ ਖਾਣ ਤੋਂ ਬਾਹਿਦਾ

ਲਹਿਰਾਂ ਤੇ ਤੁਰਨ ਵਾਲਓ ਕੀ ਏ ਲਹਿਰਾਂ ਦਾ ਆਸਰਾ
ਮੁੜੋਗੇ ਆਖਰ ਪਿਛਾਂ ਨੂੰ ਹੀ ਕਿਨਾਰੇ ਆਣ ਤੋਂ  ਬਾਹਿਦ

ਤੱਕਦੀਰ ਤੋਂ ਮਜਬੂਰ ਹੋਕੇ ਅੱਥਰੂ ਭਰੋਗੇ ਜ਼ਾਰ ਜ਼ਾਰ
ਬੇ-ਅਸਰ ਸੱਭ ਦਵਾ ਹੋਗੀ ਇਹ ਗੱਮ ਖਾਣ ਤੋਂ ਬਾਹਿਦ

ਪੰਛੀਂ ਤਾਂ ਉਡ ਜਾਣਗੇ ਛੱਡ ਕੇ ਅਪਣੇ ਸਾਰੇ ਆਹਲਿਣੇ
ਨਿਭੂਗੀ ਕਿਵੇਂ ਦਸੋ ਗੱਮਖਾਰਾਂ ਦੇ ਇਥੋਂ ਜਾਣ ਤੋਂ ਬਾਹਿਦ

ਕਿਨੀ ਸੋਹਿਨੀ ਹੈ ਇਹ ਦੁਣੀਆਂ ਇਕ ਤੇਰੀ ਹੋਂਦ ਨਾਲ
"ਥਿੰਦ" ਮਿਲੇ ਨਾਂ ਮਿਲੇ ਆਖਰੀ ਮੁਸਕਾਨ ਤੋੰ ਬਾਹਿਦ

                             ਇੰਜ: ਜੋਗਿੰਦਰ ਸਿੰਘ "ਥਿੰਦ"
                                                   (ਸਿਡਨੀ)
              ਗਜ਼ਲ
ਇਕ ਸੋਚ ਮੈਂਨੂੰ ਕਹਿ ਗਈ
ਮੰਜ਼ਲ ਤਾਂ ਪਿਛੇ ਰਹਿ ਗਈ

ਤੁਰੇ ਸਾਂ ਦਿਲ 'ਚਿ ਆਸ ਲਈ
ਪੱਤ ਝੱੜ ਹੀ ਪਲੇ ਪੈ ਗਈ

ਮਿਟਿਆ ਕਿਸ ਤਰਾਂ ਏ ਵਜੂਦ
ਮਿਟੀ ਤੱਕ ਹਨੇਰੀ ਲੈ ਗਈ

ਓਹ ਦਰਦਾਂ ਵੰਡਾਵਨ ਵਾਲਿਓ
ਸੀਨੇ 'ਚ ਦਰਦ ਕਿਵੇਂ ਰਹਿ ਗਈ

ਉਠ ਕੇ ਓਲਂਘ ਪੁਟ ਤਾਂ ਸਹੀ
ਰੋਸ਼ਨੀ ਥੋਹੜੀ ਦੂਰ ਰਹਿ ਗਈ

"ਥਿੰਦ"ਮੁਠੀ 'ਚਿ ਸੂਰਜ ਰੱਖ ਲੈ
ਨਾ ਜਾਣੇ ਕੱਦ ਕਿਥੇ ਰਾਤ ਪੈ ਗਈ

    ਇੰਜ: ਜੋਗਿੰਦਰ ਸਿੰਘ "ਥਿੰਦ"
                          (ਸਿਡਨੀ)