'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

14 March 2020

                        ਗਜ਼ਲ
ਜੱਦ ਵੀ ਸੱਜਨਾ ਅਸੀਂ ਤੈਥੋਂ ਉਕੇ ਵੱਖ ਹੁੰਦੇ ਹਾਂ
ਤੁਰਦੇ ਫਿਰਦੇ ਬੁੱਤ ਜਿਹੇ ਬੇਜਾਨ ਕੱਖ ਹੁੰਦੇ ਹਾਂ

ਪ੍ਰਦੇਸੀ ਬਣ ਤੇਰੇ ਸ਼ਹਿਰ ਗੈਰਾਂ ਵਿਚ ਰੱਲ ਬੈਠੇੈ
ਗੈਰ ਅਪਣੇ ਤੇ ਅਪਣੇ ਗੈਰ ਤੈਨੂੰ ਪ੍ਰਤੱਖ ਹੁੰਦੇ ਹਾਂ

ਅੱਜਮਾਓਣ ਤੇ ਹਰ ਵਾਰ ਉਹਿ ਝੂਠੇ ਹੀ ਨਿਕਲੇ
ਪੀੜਾਂ ਵੰਡ ਨਾ ਹੋਵਣ ਭਾਂਵੇਂ ਦਰਦੀ ਲੱਖ ਹੁੰਦੇ ਹਾਂ

ਤੇਰਾ ਬੁਲੀਆਂ ਫਰਕਣਾ ਨਿਜ਼ਾਰਾ ਬੇਹਿਸ਼ਤਾਂ ਦਾ
ਬੰਦ ਪਲਕਾਂ ਤੇ ਹੀ ਜਦੋਂ ਟਿਕਾਈ ਅੱਖ ਹੁੰਦੇੇ ਹਾਂ

ਨਹੀਂ ਹਾਸਲ ਕੁਝ ਵੀ ਪੱਤਾ ਤੋ ਹੈ ਪਰ ਫਿਰ ਵੀ
ਹਰ ਸ਼ਾਮ ਇਸ ਗਲੀ ਵਿਚ ਮਾਰਦੇ ਝੱਖ ਹੁੰਦੇ ਹਾਂ

ਪੀੜਾਂ ਬੰਂਨਿ੍ ਪਾਸੇ ਰੱਖ ਰੁਝ ਗੈਏ ਰੁਝੇਵਿਆਂ 'ਚ
"ਥਿੰਦ" ਕੱਦੀ ਕੱਦੀ ਅੰਣਜਾਨੇ ਭਰੀ ਅੱਖ ਹੁੰਦੇ ਹਾਂ

ਇੰਜ: ਜੋਗਿੰਦਰ ਸੀੰਘ " ਥਿੰਦ"
                     (ਸਿਡਨੀ)


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ