'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

20 January 2019

                  

ਸਾਡਾ ਸ਼ਾਹ

ਸ਼ਾਹਿ ਦਾ ਘਰ   
ਸੂਮ ਹੋਣ ਦਾ ਵਰ
ਪੈਸੇ ਬਹੁਤ                        
ਪਰ ਖਰਚੋਂ ਡਰ 
 ਝੱਗਾ ਸਿਲਾਆ
ਕਦੀ ਨਹੀਁ  ਪਾਇਆ 
ਮੋਡੇ ਤੇ ਰੱਖੇ        
ਕਦੀ ਨਾ ਧੁਵਾਇਆ 
ਘਰ ਦਾ ਗੁੜ
ਗਲੀ ਗਲੀ ਜਾ ਵੰਡੇ
ਸਸਤਾ ਲੱਗਾ 
ਏਦਾਂ ਦਿੰਦਾ ਏ ਹੋਕੇ 
ਨਾ ਪੈਰੀਂ ਜੁੱਤੀ 
ਨਾ ਪੱਗ ਸਿਰ ਬੰਨੀ
ਅਨਪੜ੍ਹ ਜੋ   
ਸਰਦਾਰ  ਕਹਾਵੇ 
ਭੰਬਲ  ਭੂਸੇ
ਹਰ ਇੱਕ ਨੂੰ ਪਾਏ 
ਉਕਾ ਮੂਰਖ
ਤੜਫੈ ਤੜਫਾਏ   
ਓਹਦੇ ਬੇਟੇ 
ਓਹਦੇ ਪੈਰੀਂ ਚੱਲੇ  
ਓਹਈ ਕਿੱਤਾ 
ਗੱਲੀ -ਗੱਲੀ ਦਾ ਹੋਕਾ
ਜਾਣੋ ਓਹਨਾ 
ਪਿਓ ਦੀ ਜੁੱਤੀ ਪਾਈ
ਪਿਓ ਗਿਆ ਤਾਂ 
ਚਾਦਰ ਫਟੀ ਪਾਈ
ਓਹ ਸ਼ਰੀਕਾ 
'ਥਿੰਦ ' ਸ਼ਾਹ ਨੂੰ ਜਾਣੇ 
ਨਿਆਣੇ ਭੁੱਖੇ ਭਾਣੇ ।

14 January 2019


                           ਗਜ਼ਲ
ਝਿਲ-ਮਿਲ ਕੋ ਸਰਕਾ ਕਰ,ਥੋਹਿੜਾ ਮੁਸਕਰਾਇਆ ਕਰਤੇ ਹੈਂ
ਮੀਠੀ ਮੀਠੀ ਦਰਦੋਂ ਕਾ, ਯੂੰ ਅਹਿਸਾਸ ਦਿਲਾਇਆ ਕਰਤੇ ਹੈਂ

ਇਨ ਸਤਾਰੋਂ ਮੇਂ ਨਾ ਜਾਣੇ, ਕੌਣ ਸਾ ਸਿਤਾਰਾ ਜਾ ਬਣ ਬੈਠੇ
ਸਾਰੀ ਸਾਰੀ ਰਾਤ ਹਰ ਰੋਜ਼, ਆ ਕਰ ਜਗਾਇਆ ਕਰਤੇ ਹੇਂ

ਯਹੀ ਏਕ ਰਿਸ਼ਤਾ ਹੀ ਤੋ ਹੈ ਕਿਆਮੱਤ ਤੱਕ ਇਨ ਯਾਦੋ ਕਾ
ਆਕਰ ਅਕਸਰ ਖਾਬੋਂ ਮੇਂ, ਵੋਹਿ ਯੂੰ ਫਰਮਾਇਆ ਕਰਤੇ ਹੈਂ

ਯਹਾਂ ਭੀ ਜੱਬ ਭੀ ਤੁਮ ਜਾਓਗੇ, ਖਵਾਬ ਤੋ ਜਰੂਰ ਆਏਂਗੇ
ਯਹੀ ਤੋ ਰਾਬਤਾ ਹੋਤਾ ਉਨ ਸੇ,ਜੋ ਭੂਲ ਜਾਇਆ ਕਰਤੇ ਹੈਂ

ਗਐ ਵੱਕਤ ਕੀ ਬਾਤੇਂ ਹੈਂ, ਅੱਬ ਅਹਿਦਾਸ ਭੀ ਖੱਤਮ ਹੂਆ
ਬੇ-ਖਿਆਲੀ ਮੇਂ ਹੀ ਐਸੇ,ਵੋਹਿ ਬੁੜ ਬੁੜਾਇਆ ਕਰਤੇ ਹੈਂ

ਵੋਹਿ ਕਿਆ ਜ਼ਮਾਨਾ ਥਾ, ਬੜੇ ਸ਼ੌਕ ਸੇ ਕਹਿਤੇ ਰਹਿਤੇ ਥੇ
ਮੇਰੀ ਮਹਿਫਲ ਮੇਂ ਆਜ ਕੱਲ“ਥਿੰਦ”ਭੀ ਆਇਆ ਕਰਤੇ ਹੈਂ

                         ਇੰਜ: ਜੋਗਿੰਦਰ ਸਿੰਘ “ਥਿੰਦ”
                                       (ਸਿਡਨੀ)

13 January 2019


                                ਗਜ਼ਲ

ਦਿਲ ਮੇਂ ਉਸ ਕਾ ਜੋ ਬਨਾਂ ਹੈ ਤਸੱਵਰ, ਉਸੇ ਮਨੱਵਰ ਹੀ ਰਹਿਨੇ ਦੋ

ਵਕਤ ਨੇ ਬਦਲਾ ਹੋਗਾ ਵਜੂਦ ਉਸੇ ਵਕਤ ਕੀ ਨਜ਼ਰ ਹੀ ਰਹਿਨੇ ਦੋ


ਤੁਝੇ ਲੇ ਗਈ  ਕਹਾਂ ਸੇ ਕਹਾਂ ਗੁਜ਼ਰਤੇ ਹੂਏ ਵਕਤ ਕੀ ਪਰਛਾਈਆਂ

ਦਿਨ ਗਿਆ ਤੇ ਸ਼ਾਮ ਢੱਲੀ ਅੱਭ ਇੰਨਤਜ਼ਾਰੇ ਸਹਿਰ ਹੀ ਰਹਿਨੇ ਦੋ


ਕਿਸ਼ਤੀ ਏ ਹਿਯਾਤ ਹੈ ਅੱਭ ਤੋ, ਬਿਲਕੁਲ ਹੀ ਸਾਹਿਲ ਕੇ ਕਰੀਬ

ਕਿਤਨਾ ਅੱਛਾ ਹੋ ਤੁਮ ਫਿਰਨਾ ਅੱਭ ਤੋ ਦਰ-ਬੇ ਦਰ ਹੀ ਰਹਿਨੇ ਦੋ


ਦੇਖੋ ਤੋ ਰਾਜ਼ਦਾਂ ਅਪਣੇ ਹੀ ਲੇ ਆਏ ਸਾਹਿਲ ਪਰ ਬੇ-ਵਕਤ ਤੂਫਾਂ

ਕਰੇਂਗੇ ਕਿਆ ਐਸੇ ਮੇਂ ਹੱਮ,ਹਮੇਂ ਦਰਮਿਆਨੇ ਭੰਵਰ ਹੀ ਰਹਿਨੇ ਦੋ


“ਥਿੰਦ” ਕਿਆ ਕਰੋਗੇ ਆਖਰੀ ਵੱਕਤ,ਅੱਭ ਸਾਰੇ ਹਿਸਾਬੇ ਗੁਨਾਹ

ਜੋ ਹੂਆ ਸੋ ਹੂਆ ਬੇਵੱਸ ਥਾ, ਉਸੇ ਅਪਣੇ ਅੰਦਰ ਹੀ ਰਹਿਨੇ ਦੋ

                                 ਇੰਜ:ਜੋਗਿੰਦਰ ਸਿੰਘ “ਥਿੰਦ”
                                            (ਸਿਡਨੀ)          

12 January 2019

                 ਗਜ਼ਲMy photo
ਜੇ ਹੁਸਨ ਨਾ ਏਨਾ ਮਗਰੂਰ ਹੁੰਦਾ
ਇਹ ਜ਼ਖਮ ਨਾ ਕਦੀ ਨਾਸੂਰ ਹੁੰਦਾ

ਦੁਆ ਦਾ ਅਸਰ ਹੋਵੇ ਜਾ ਨਾ ਹੋਵੇ
ਬੱਦ ਦੁਆ ਦਾ ਅਸਰ ਜ਼ਰੂਰ ਹੁੰਦਾ

ਆਖਰੀ ਖਾਹਿਸ਼ ਤਾਂ ਉਹ ਪੁਛ ਲੈਂਦੇ
ਕੱਤਲ ਗਾਹ 'ਚ ਕੋਈ ਦਸਤਰ ਹੁੰਦਾ

ਵੱਕਤ ਪਰਵਾਜ਼ ਦਾ ਅੱਜੇ ਸੀ ਨਹੀਂ
ਨਾਂ ਗਿਰਦਾ, ਨਾ ਚੱਕਨਾ ਚੂਰ ਹੁੰਦਾ

ਤੈਨੂੰ ਡੋਬਿਆ ਤੇਰੀਆਂ ਚੁਸਤੀਆਂ ਨੇ
ਪੁਖਤਗੀ ਵਿਚ ਨਾ ਕਿਨਾਰਾ ਦੂਰ ਹੁੰਦਾ

ਕਰਮਾਂ 'ਚ ਸੱਭ ਕੁਝ ਤੂੰ ਲਿਖ ਦਿਤਾ
ਬੰਦਾ ਫਿਰ ਕਿਓਂ ਏਨਾ ਮੱਜ਼ਬੂਰ ਹੁੰਦਾ

"ਥਿੰਦ" ਬਾਜ਼ੂ ਅਪਣੇ ਹੀ ਕੰਮ ਆਓਂਦੇ
ਆਸਰਾ ਗੈਰ ਦਾ ਤਾਂ ਝੱਟ ਕਾਫੂਰ ਹੁੰਦਾ
           ਇੰਜ: ਜੋਗਿੰਦਰ ਸਿੰਘ " ਥਿੰਦ"
                          (ਸਿਡਨੀ)

07 January 2019


My photo
                         ਗਜ਼ਲ
ਬੇ-ਗਰਜ਼ ਹੋਕੇ ਬੰਦੇ, ਸੱਜਨਾਂ ਨਾਲ ਨਿਭਾਈ ਦਾ
ਕੁਝ ਤਾਂ ਕਰ ਲੈ ਨੇਕੀ,  ਪੱਲਾ ਫੜ ਸਚਾਈ ਦਾ

ਮਨ ਦੀ ਮੈਲ ਜੇ ਧੋਨੀ, ਪ੍ਰਭੂ ਦੇ ਹੀ ਲੜ ਲੱਗ ਜਾ
 ਲੈਣਾਂ ਕੀ ਦੁਣੀਆਂ ਤੋਂ, ਨਾਂ ਥਾਂ ਥਾਂ ਭੌਂਦੇ ਜਾਈ ਦਾ

ਸੱਚ ਦਾ ਪਹਿਰਾ ਦੇਣਾਂ, ਆ ਕੇ ਇਸ ਦੁਨੀਆਂ ਤੇ
ਮਾਂਨਸ ਜਨਮ ਮਿਲਨਾਂ,ਫਲ ਹੈ ਕਿਸੇ ਕਮਾਈ ਦਾ

ਆਹਿ ਨਾਂ ਕਿਸੇ ਦੀ ਲੱਗੇ,ਭਲਾ ਕਰ ਮਜ਼ਲੋਮਾਂ ਤੇ
ਜੇ ਨੇਕੀ ਕੀਤੀ ਕਿਸੇ ਤੇ,ਢੰਡੋਰਾ ਨਹੀ ਪਟਾਈ ਦਾ

ਸੱਚ ਨੇ ਸੱਚ ਹੀ ਰਹਿਨਾ,ਪੜਦਾ ਇਸ ਤੇ ਪਵੇ ਨਾ
ਪਾਖੰਡੀ ਮੂਦ੍ਹੇ ਮੂੰਹ ਡਿਗੇ,ਫਿਰ ਡਿਗੀ ਹੀ ਜਾਈਦਾ

ਭਾਰ ਤੂੰ ਏਨਾ ਚੁਕਿਆ,ਤੁਰਿਆ ਤੈਥੋਂ ਜਾਂਦਾ ਨਹੀਂ
"ਥਿੰਦ"ਸੰਭਲ,ਵੇਲੇ ਸਿਰ, ਭੁਲਾਂ ਨੂੰ ਬਖ਼ਛਾਈ ਦਾ
                       ੲਿੰਜ: ਜੋਗਿੰਦਰ ਸਿੰਘ "ਥਿੰਦ"
                                             (ਸਿਡਨੀ)