'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

15 February 2021

                            ਗਜ਼ਲ                      --34

 ਅਜ ਤਾਂ ਇਕ ਅਨੋਖਾ ਹੀ ਚਮਤਕਾਰ ਹੋ ਗਿਆ

ਧੜਕਦਾ ਧੜਕਦਾ ਦਿਲ ਅਸਲੋਂ ਬੇਕਾਰ ਹੋ ਗਿਆ

ਲੋਕੀ ਆ ਆ ਕੇ ਮੇਰੀ ਬਾਂਹ ਨੂੂੰ  ਫੜ ਫੜ ਵੇਖਦੇ 

ਕਈ ਪੁਛਦੇ ਆ ਇਹ ਕਿਸ ਤੇ ਨਿਸਾਰ ਹੋ ਗਿਆ

ਜਿਹੜੇ ਲੰਘ ਜਂਦੇ ਸੀ ਹਮੇਸ਼ਾਂ ਮੈਥੋਂ ਮੂੰਹ ਫੇਰ ਕੇ  

 ਆਖਰ ਕਹਿਣ ਲੱਗੇ ਕਿਨਾ ਵਫਾਦਾਰ ਹੋ ਗਿਆ

ਮੁਦਤਾਂ ਤੱਕ ਲੰਮਾਂ ਦਾਈਆ ਰੱਖ ਉਡੀਕਦੇ ਰਹੇ

ਜਦੋਂ ਆਏ ਉਦੋਂ ਤੱਕ ਨਾਸ ਘਰਬਾਰ ਹੋ ਗਿਆ

ਮਹਾਂਪੁਰਸ਼ ਜਦੋਂ ਮਿਲਆ ਜਨਮ ਸੰਵਰ ਗਿਆ

ਡੁਬਦਾ ਡੁਬਦਾ ਸਾਡਾ ਬੇੜਾ ਤਾਂ ਪਾਰ ਹੋ ਗਿਆ

ਸਾਰੇ ਆਖਦੇ ਸੀ ਬੜਾ ਹੈ ਰੱਬ ਤੋਂ ਡਰਨ ਵਾਲਾ

"ਥਿੰਦ'ਨਿਗੂਨੀ ਗੱਲ ਪਿਛੇ ਦਾਗਦਾਰ ਹੋ ਗਿਆ

                     ਇੰਜ:ਜੋਗਿੰਦਰ ਸਿੰਘ  "ਥਿੰਦ"

                                      (ਸਿਡਨੀ)

14 February 2021

                              ਗ਼ਜ਼਼ਲਾਂ ------- 33

ਕਈ ਵਾਰ ਆਉਣ ਦੀਆਂ ਉਹਨਾਂ ਕਸਮਾਂ ਸੀ ਖਾਧੀਆਂ

ਪਰ ਆਖਰ ਭੁੱਲ ਵਾਹਦੇ ਨਾਲ ਤੁਰ ਗਏ ਨੇ ਹਾਜੀਆਂ

ਸਾਰੀ ਉਮਰ ਹੀ ਤਾਂ ਉਹਦੇ ਲਾਰਿਆਂ ‘ਤੇ ਕੱਟ ਛੱਡੀ

ਸਾਹ ਬੁਲ੍ਹਾਂ ਉਤੇ ਆਏ ਆਕੇ ਚਾਹੜ ਗਏ ਨੇ ਭਾਜੀਆਂ

ਦੋ ਘੜੀ ਦਾ ਅਹਿਸਾਨ ਕਦੀ ਕਿਸੇ ਦਾ ਨਹੀਂ ਝੱਲਿਆ 

ਭੁਲੀਆਂ ਨਾ ਮਿਹਰਬਾਨੀਆਂ ਜੋ ਕੀਤੀਆਂ ਨੇ ਡਾਹਢੀਆਂ

ਵਾਰ ਬਾਵਾਂ ਪੁੱਛਦੇ ਹਾਂ ਰੱਬ ਨੂੰ, ਤੂੰ ਕਿਥੇ ਜਾ ਕੇ ਲੁਕਿਆ?

ਗਵਾਚ ਗਈਆਂ ਸਾਡੇ ਦਿਲ ਦੀ ਤਜੌਰੀ ਦੀਆਂ ਚਾਬੀਆਂ

ਕੀ ਲੱਭਾ ਹਰਦਵਾਰ ਨਹਾ ਕੇ ਨਾਲੇ ਮੱਥੇ ਰਗੜ ਰਗੜ ਕੇ

ਪਾਪ ਹੋਏ ਭਾਰੀ ਹੁਣ ਧੋਣ ਲਈ ਕਰਦਾ ਪਿਆ ਛਤਾਬੀਆਂ 

ਅਜੇ ਵੀ ਪੱਲਾ ਫੜ ਕਿਸੇ ਪਹੁੰਚੇ ਹੋਏ ਸੱਚੇ ਪਾਤਸ਼ਾਹ ਦਾ

ਥਿੰਦ’ ਵੇਖੀਂ ਵਧਾਈ ਦੇਣਗੀਆਂ ਚਾਚੀਆਂ ਤੇ ਭਾਬੀਆਂ

                             ਇੰਜ: ਜੋਗਿੰਦਰ ਸਿੰਘ  ਥਿੰਦ’

                                                     (ਸਿਡਨੀ)

09 February 2021

                  ਗੀਤ---------------32

ਸੁਪਨੇ 'ਚ ਆ ਕੋਈ ਕਹਿ ਗਿਆ

ਵਾਹਿਦਾ ਭੁਲ ਜਾ ਕੇ ਬਹਿ ਗਿਆ

ਤੇਰੀ ਮਿਟੀ ਤੈਨੂੰ ਵਾਜਾਂ ਮਾਰਦੀ

ਲਾਰਿਆਂ 'ਚ ਫਸਕੇ ਨਾ ਹਾਰਦੀ

                        ਸੁਪਨੇ 'ਚ ਆ ਕੋਈ ਕਹਿ ਗਿਆ

                       ਵਾਹਿਦਾ ਭੁਲ ਜਾ ਕੇ ਬਹਿ ਗਿਆ

ਰੱਬ ਦਾ ਈ ਵਾਸਤਾ ਤੂਂ ਆਜਾ ਸਜਨਾ

ਜੋ ਬਾਕੀ ਏ ਉਹਨੂੰ ਬਚਾ ਲਾ ਸਜਨਾਂ

ਤੱਕ ਤੱਕ ਰਾਹਿ ਅਸੀਂ ਹਾਰ ਗੲੈ

ਮੇਰਾ ਹੌਸਲਾ ਤਾਂ ਉਕਾ ਢਹਿ ਗਿਆ

                     ਸੁਪਨੇ 'ਚ ਆ ਕੋਈ ਕਹਿ ਗਿਆ

                     ਵਾਹਿਦਾ ਭੁਲ ਜਾ ਕੇ ਬਹਿ ਗਿਆ

ਏਨਾ ਕੀ ਸੀ ਕੰਮ ਤੇਰਾ ਥੁੜਆ

ਇਕ ਵਾਰ ਜਾ ਕੇ ਨਾ ਮੁੜਿਆ

ਚੰਂਨ ਵੀ ਫਿਕਾ ਫਿਕਾ ਰਹਿ ਗਿਆ 

                 ਸੁਪਨੇ 'ਚ ਆ ਕੋਈ ਕਹਿ ਗਿਆ

                ਵਾਹਿਦਾ ਭੁਲ ਜਾ ਕੇ ਬਹਿ ਗਿਆ

ਹੁਣ ਤਾਂ ਕਾਕਾ ਵੀ ਜਵਾਨ ਹੋ ਗਿਆ

ਵਿਹੰਦੇ ਵਿਹੰਦੇ ਤੇਰਾ ਹਾਣ ਹੋ ਗਿਆ

"ਥਿਦ"ਜਾਂਦੇ ਸਾਰਾ ਕੁਝ ਲੈ ਗਿਆ

               ਸੁਪਨੇ 'ਚ ਆ ਕੋਈ ਕਹਿ ਗਿਆ

              ਵਾਹਿਦਾ ਭੁਲ ਜਾ ਕੇ ਬਹਿ ਗਿਆ 

                  ਇੰਜ: ਜੋਗਿੰਦਰ ਸਿੰਘ "ਥਿੰਦ"

                                        (ਸਿਡਨੀ)

                    

07 February 2021

                          ਗਜ਼ਲ                 31

ਕੌਣ ਸੀ ਉਹ ਜੋ ਆਕੇ ਅੱਗ ਲਗਾ ਕੇ ਚਲਾ ਗਿਆ

ਵੇਖਦੇ ਰਹਿ ਗਏ ਤੇ ਉਹ ਤੜਪਾ ਕੇ ਚਲਾ ਗਿਆ


ਸੋਚਦੇ ਸੀ ਕਿ ਦੂਰ ਤੱਕ ਦਾ ਲੰਮਾਂ ਸਾਥ ਰਹਿਸੀ

ਪਰ ਉਹ ਲੰਮੀਆਂ ਸੋਚਾਂ 'ਚ ਪਾ ਕੇ ਚਲਾ ਗਿਆ


ਐਂਵੇ ਭੁਲ ਕੇ ਤਾਂ ਅਸੀਂ ਉਹਦਾ ਇਤਬਾਰ ਕੀਤਾ

ਉਹ ਭੈੜਾ ਬਰੂਹਾਂ ਤਕ ਹੀ ਆ ਕੇ ਚਲਾ ਗਿਆ


ਸਾਰੀ ਉਮਰ ਤਾਂ ਉਡੀਕਦੇ ਉਡੀਕਦੇ ਕੱਟ ਛੱਡੀ

ਮੇਰਾ ਜਿਨਾਜ਼ਾ ਵੇਖ ਮੂੰਹ ਘੁਮਾ ਕੇ ਚਲਾ ਗਿਆ


ਦਾਸਤਾਂ ਮੇਰੀ ਤਾਂ ਬਹਿਕਾਂ ਵਿਚ ਵੀ ਸੁਣੀ ਜਾਸੀ

ਉਹ ਮੇਰੀ ਡੁਬਦੀ ਬੇੜੀ ਕੰਢੇ ਲਾ ਕੇ ਚਲਾ ਗਿਆ


"ਥਿੰਦ" ਕੋਈ ਅਲ਼ੋਕਾਰ ਰੱਬ ਦਾ ਬੰਦਾ ਸੀ ਉਹ

ਮੇਰੇ ਲਈ ਜੋ ਅਪਣਾ ਆਪ ਗਵਾ ਕੇ ਚਲਾ ਗਿਆ

                   ਇੰਜ: ਜੋਗਿੰਦਰ ਸਿੰਘ "ਥਿੰਦ"

                                         (ਸਿਡਨੀ)