'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 March 2020

                                          ਗਜ਼ਲ
ਇਹ ਸੂਰਜ ਤਾਂ ਤੱਪਸ਼ ਦਾ ਮਾਰਿਆ ਏ ਤੂੰ ਬਰਫਾਂ 'ਚੋਂ ਥੋਹੜੀ ਜ਼ਮੀਨ ਲੱਭ ਲੈ
ਏਥੇ ਝੂਠ ਪਾਖੰਡ ਹੈ ਪਿਆ ਵਿਸ਼ਿਆ ਤੂੰ ਕਿਤਿਓਂ ਸੱਚ ਦਾ ਜਾ ਯਕੀਨ ਲੱਭ ਲੈ

ਏਥੇ ਵੱਖਰੀ ਤੌਰ ਦੇ ਦਿਸਨ ਚਰਖੇ ਕੋਈ ਵੀ ਤੰਦ ਨਾ ਅੱਸਲੋਂ ਠੀਕ ਪਾ ਹੁੰਦਾ
ਯਤਨ ਕਈ ਵਾਰ ਕੀਤੇ ਕਈ ਸਾਲ ਕੀਤੇ ਚਰਖਾ ਪਾਵੇ ਤੰਦ ਮਹੀਨ ਲੱਭ ਲੈ

ਉਮਰਾਂ ਹੀ ਲੰਗਿਆਂ ਵਿਚ ਤੰਗੀਆਂ ਦੇ ਹੱਥ ਪਲੇ ਕੁਝ ਵੀ ਤਾਂ ਆਇਆ ਨਹੀਂ
ਨੁਸਖਾ ਲੱਭ ਕੇ ਕੋਈ ਸਾਂਇੰਸ ਦਾ ਤੂੰ ਅੱਜ-ਕੱਲ ਦੀ ਕੋਈ ਵੀ ਮਸ਼ੀਂਨ ਲੱਭ ਲੈ

 ਸੁਪਣਿਆਂ ਵਿਚ ਜਾ ਜਾ ਕੇ ਕਈ ਵਾਰ ਇਹ ਨਿਜ਼ਾਰੇ ਕਹਿਕਸ਼ਾਂ ਦੇ ਮਾਣ ਵੇਖੇ
 ਚੰਦ ਸਤਾਰਿਆਂ ਦੇ ਜੇ ਨਿਜ਼ਾਰੇ ਮਾਨਣੈ ਤੂੰ ਇਸ ਲੈਈ ਬਣੀ ਦੂਰਬੀਨ ਲੱਭ ਲੈ

 ਇਸ ਜਹਾਂ ਵਿਚ ਭੁਖ ਦੇ ਕਈ ਮਾਰੇ ਕਈ ਡੰਗ ਭੁਖੇ ਰਹਿ ਕੇ ਕਰਨ ਗੁਜ਼ਾਰੇ
ਉਹਨਾਂ ਵਿਚ ਜਾ ਇਕ ਰਾਤ ਰਹਿ ਕੇ ਕੋਈ ਗੱਮਗੀਨਾਂ ਚੋਂ ਗਮਗੀਨ ਲੱਭ ਲੈ

ਸਚੇ ਦਿਲੋਂ ਜਿਹੜੇ ਨੇ ਅਰਦਾਸ ਕਰਦੇ ਬਖਸ਼ਨਹਾਰ ਉਹਨਾਂ ਨੂੰ ਬਖਸ਼ ਦੇਂਦਾ
ਕੀਤੇ ਤੂੰ ਵੀ ਭਾਵੈਂ ਬਹੁਤ ਸਾਰੇ ਅਪਣੇ ਗੁਨਾਹਾਂ 'ਚੋਂ ਗੁਨਾਂਹ ਦੋ ਤੀਨ ਲੱਭ ਲੈ

ਕੁਛ ਸਿਖ ਲੈ ਤੂੰ ਵੀ ਡਿਗਦੇ ਝਰਨਿਆਂ ਤੌਂ ਕਿਥੋਂ ਚੱਲੇ ਤੇ ਕਿਥੇ ਪਹੁੰਚਨਾ ੲੈ
"ਥਿੰਦ"ਜ਼ੰਦਗੀ ਫਿਰ ਨਾ ਕੱਦੀ ਮਿਲਣੀ ਮਿਲੀ ਏ ਤਾਂ ਦੋ ਪੱਲ ਹਸੀਨ ਲੱਭ ਲੈ

ਇੰਜ: ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)    





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ