'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

12 March 2020

                    ਗਜ਼ਲ
ਕੀ ਦਸੀਏ ਕੱਦੋਂ ਯਾਦ ਕਰਦੇ ਰਹੇ ਹਾਂ
ਯਾਦ ਕਰਕੇ ਹੀ ਸਾਹਿ ਭਰਦੇ ਰਹੇ ਹਾਂ

ਐਵੇ ਦੇਈਏ ਨਾ ਇਲਜ਼ਾਮ ਨਸੀਬਾਂ ਨੂੰ
ਨਸੀਬ ਤਾਂ ਆਪ ਹੀ ਘੜਦੇ ਰਹੇ ਹਾਂ

ਵੇਖੋ ਬਣੇ ਕਿਵੇਂ ਕਬਾਬ ਸੀਖਾਂ ਤੇ ਚੜਕੇ
ਬੇ-ਦਰਦ ਹੱਥਾਂ ਵਿਚ ਸੜਦੇ ਰਹੇ ਹਾਂ

ਕੋਈ ਆ ਨਾ ਜਾਏ ਇਲਜ਼ਾਮਾਂ ਦਾ ਝੱਖੜ
ਝੱਠ ਉਠਕੇ ਦਰ ਬੰਦ ਕਰਦੇ ਰਹੇ ਹਾਂ

ਕਿਨੇ ਕੁ ਬਖਸ਼ੇ ਗਾ ਕੋਈ ਗੁਨਾਂਹ ਆਖਰ
ਨਾ ਉਸ ਦੇ ਤੇ ਨਾ ਤੇਰੇ ਦਰ ਦੇ ਰਹੇ ਹਾ

ਸੱਚ ਤੇ ਰੱਬ ਵਿਚ ਨਾ ਕੋਈ ਭੇਦ ਰੱਖਿਆ
ਸੱਚ ਬੋਲਕੇ ਹਮੇਸ਼ਾਂ ਸੂਲੀ ਚੜਦੇ ਰਹੇ ਹਾਂ

ਪੱਤਾ ਹੈ ਕਿ ਤੂੰ ਫਿਰ ਮੁੜਕੇ ਨਹੀ ਆਓਂਣਾ
ਕਿਓਂ ਹਰ ਪੱਲ ਉਡੀਕਾਂ ਕਰਦੇ ਰਹੇ ਹਾਂ

"ਥਿੰਦ" ਤੇਰਾ ਵਜੂਦ ਕਦੋਂ ਤੱਕ ਹੈ ਕਾਇਮ
 ਅਸੀਂ ਤਾਂ ਸਵੇਰ ਤੱਕ ਹੀ ਜੱਲਦੇ ਰਹੇ ਹਾਂ

             ਇੰਜ: ਜੋਗਿੰਦਰ ਸਿੰਘ "ਥਿੰਦ"
                                    (ਸਿਡਨੀ)





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ