'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

17 March 2020

                             ਗਜ਼ਲ
ਜਦੋਂ ਦਾ ਸਜਨ ਛਬੀਲਾ ਜਾਂਦਾ ਜਾਂਦਾ ਝਾਤ ਪਾ ਗਿਆ
ਊਹਿਨਾਂ ਤੇ ਰੂਪ ਦਾ ਨਿਖਾਰ ਅੱਗੇ ਨਾਲੋਂ ਵੱਧ ਆ ਗਿਆ

ਗੈਰਾਂ ਨਾਲ ਰੱਖੇਂ ਵਾਸਤਾ ਸਾਡੇ ਨਾਲ ਵੀ ਤੇਰੀ ਦੋਸਤੀ
ਇਹ ਤੋੜਾਂ ਕਿ ਉਹ ਤੋੜਾਂ ਇਹੋ ਹੀ ਤੈਨੂੰ ਗੱਮ ਖਾ ਗਿਆ

ਆਓਣ ਨੂੰ ਤਾਂ ਹੋਰ ਵੀ ਕਈ ਮਹਿਫਲ 'ਚ ਆਓਦੇ ਨੇ
ਇਕ ਪ੍ਰਦੇਸੀ ਦਰ ਤੋਂ ਮੁੜ ਰੋਗ ਹੀ ਅਵਲੜਾ ਲਾ ਗਿਆ

ਕਦੀ ਕਦੀ ਮੇਰੇ ਖਾਬਾਂ ਵਿਚ ਆ ਉਹ ਏਦਾਂ ਨੇ ਬੋਲਦੇ
ਗਲੀ ਛੱਡ ਜਾ ਪਰ ਜਾਂਦਾ ਜਾਂਦਾ ਮੇਨੂੰ ਵੀ ਰਵਾ ਗਿਆ

ਬੇਗਰਜ਼ ਸਾਂਝਾਂ ਪਾਈਆਂ ਪਰ ਤੋੜ ਨਾ ਨਿਭਾਈਆ ਤੂੰ
ਹੁਣ ਪੱਛਤਾਇਆਂ ਲੱਭਨਾ ਨ ਕੁਛ ਵੇਲਾ ਤੂੰ ਗਵਾ ਗਿਆ

ਇਨਕਾਰ ਕਰਨਾ ਬੇਇਜ਼ਤੀ ਪਿਆਰ ਦੀ ਹੁੰਦੀ"ਥਿੰਦ"
ਤਾਹਿਨੇ ਮਿਹਨੇ ਦਰਦ ਗੱਮ ਜੋ ਤੂੰ ਦਿੱਤਾ ਮੇਂ ਖਾ ਗਿਆ

ਇੰਜ:ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ