'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

25 March 2020

                  ਗਜ਼ਲ
ਨਾਂ ਹੀ ਤੁਸੀ ਨਜ਼ਰ ਭਰਕੇ ਤੱਕਦੇ
ਨਾਂ ਅਸੀਂ ਤੇਰੇ ਜਾਲਾਂ ਵਿਚ ਫਸਦੇ

ਨਾਂ ਵੱਸ ਸੀ ਤੇਰੇ ਨਾਂ ਵੱਸ ਸੀ ਮੇਰੇ
ਜੋ ਕੁਝ ਹੋਇਆ ਕ੍ਰਿਸ਼ਮੇ ਨੇ ਰੱਬ ਦੇ 

ਹਿਜ਼ਰਾਂ ਦੇ ਆਂਸੂ ਪਲਕਾਂ ਤੇ ਆਏ
ਹੌਕੇ ਤੇੇ ਸ਼ਿਕਵੇ ਸਾਨੂੰ ਨਹੀ ਫੱਬਦੇ

ਜਿਨ੍ਹਾਂ ਇਸ਼ਕ ਸੱਚਾ ਪੱਕਾ ਤੇ ਸੁਚਾ
ਦੂਰ ਤਾਂ ਰਹਿੰਦੇ ਨੇੜੇ ਨੇੜੇ ਲੱਗਦੇ

ਤੇਰੇ ਦਰ ਅੱਗੇ ਤਾਂ ਬੜੀ ਭੀੜ ਵੇਖੀ
ਮੇਰੇ ਵਾਂਗੂੰ ਹੀ ਨੇ ਆਸ਼ਾ ਵਾਦੀ ਲੱਗਦੇ

ਬੁਲਾਂ ਤੇ ਹਾਸੇ ਤੇ ਅੱਖਾਂ ਵਿਚ ਅੱਥਰੂ
ਧੁਪ ਚੜ੍ਹੀ ਬਦਲ ਜਿਵੇਂ ਹੋਣ ਵੱਸਦੇ

ਜੋ ਵੀ ਹੋਇਆ ਨਾ ਹੀ ਪੁਛੋ ਤਾਂ ਚੰਗਾ
ਅਸੀ ਤਾਂ ਦਾਸਤਾਂ ਸੁਣਾ ਨਹੀ ਸੱਕਦੇ

"ਥਿੰਦ"ਲੱਖਾਂ 'ਚੋਂ ਅਸਾਂ ਤੈਂਨੂੰ ਚੁਣਿਆਂ
ਇਹ ਲੋਕੀਂ ਕਿਓਂ ਨੇ ਸਾਡੇ ਤੇ ਹੱਸਦੇ

       ਇੰਜ: ਜੋਗਿੰਦਰ ਸਿੰਘ "ਥਿੰਦ"
                            (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ