'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 March 2020

                             ਗਜ਼ਲ                                                                              
ਸੱਜਨਾਂ ਤੇਰੇ ਨਾਲ ਜਦੋਂ ਦੀ ਸਾਡੀ ਨਾੜ ਲੜ ਗਹੀ ਏ
ਤੇਰੇ ਹੁਸਨ ਦੇ ਸਮੁੰਦਰੀਂ ਤਾਂ ਮੇਰੀ ਜਿੰਦ ਹੜ੍ਹ ਗਈੇ ਏ

ਵੱਖਰੇ ਹੀ ਰੰਗ ਵੇਖ ਕੇ ਸਾਡੇ ਬੜੇ ਹੁੰਦੇ ਪਏ ਨੇ  ਦੰਗ
ਬਿਨਾਂ ਪੀਤੇ ਏ ਸਾਨੂੰ ਵੇਖੋ ਹੁਸਨ ਖੁਮਾਰੀ ਚੜ੍ਹ ਗਈ ਏ

ਬੜੇ ਹੀ ਤੇਰੇ ਚਰਚੇ ਹੋਵਨ ਤੇਰੇ ਸ਼ਹਿਰ ਦੇ ਮੋੜਾਂ ਉਤੇ
ਨਿਕੀ ਜਿਨੀ ਗੱਲ ਨਗੂਨੀ ਤੁਹਮੱਤ ਸਾਂਨੂੰ ਮੜ੍ਹ ਗਈ ਏ
 
ਡੁਬਦੇ ਸੂਰਜ ਦੀ ਲਾਲੀ ਨੇ ਤਾਂ ਚਿਹਰਾ ਕੀਤਾ ਲਾਲ
ਅੱਖੋਂ ਮੋਤੀ ਕਿਰ ਰਹੇ ਲੋਕਾਂ ਦੀ ਭੀੜ ਆ ਖੜ ਗਈ ਏ

ਅੱਜ ਕੱਲ ਲੋਕੀਂ ਮੁਕਰ ਜਾਂਦੇ ਕੀਤੇ ਕੌਲ ਇਕਰਾਂਰਾਂ ਨੂੰ
ਭੁਲ ਜੋ ਕੀਤੀ ਅਸਾਂ ਉਹ ਨਿਮੋਸ਼ੀ ਹੱਡੀਂ ਵੜ ਗਈ ਏ

ਹੁਸਨ ਜਵਾਨੀ ਇਹ ਤਕੱਬਰ ਰਹਿਣ ਨਾ ਸਕਨ ਏਥੇ
"ਥਿੰਦ"ਕਿਨੀ ਚੰਗੀ ਦਾਤ ਬਿਨਾਂ ਹਾਣੀਓਂ ਸੜ੍ਹ ਗਈ ਏ
 
                            ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ