'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 March 2020

                                 ਗਜ਼ਲ
ਖੁਦਾਇਆ ਤੇਰੀ ਬੰਦਗੀ ਕਰਦਿਆਂ ਮੈਂ ਤਾਂ ਬੁਢਾਂ ਹੋ ਗਿਆ
ਸੱਜਦੇ ਹੀ ਕਰ ਕਰ ਤੈਨੂੰ ਹੁਣ ਤੱਕ ਮੈਂ ਤਾਂ ਕੁਬਾ ਹੋ ਗਿਆ

ਸੁਣਿਆਂ ਤੂੰ ਵਿਆਪਕ ਹਰ ਜੀ ਅੰਦਰ ਹਰ ਚੀਜ਼ ਅੰਦਰ
ਜੋੜ ਜੋੜ ਕੇ ਹੱਥ ਹਰ ਥਾਂ ਤੇ ਮੈਂ ਤਾਂ ਹੁਣ ਡੁੱਢਾ ਹੋ ਗਿਆ

ਇਤਬਾਰ ਕਰ ਲਿਆ ਮੈਂ ਕਿਵੈਂ ਇਕੋ ਨਜ਼ਰੀਂ ਬੇ ਵਿਫਾ ਦਾ
ਮੋਤੀ ਵਰਗੇ ਘੜੇ ਤੋਂ ਮੈਂ ਤਾਂ ਮਿਟੀ ਦਾ ਹੀ ਕੁਜਾ ਹੋ ਗਿਆ

ਕਿਹੜੇ ਪੜਦੀਂ ਛੁਪਿਆ ਬੈਠਾ ਵਾਲੀ ਮੇਰੀ ਕਿਸਮੱਤ ਦਾ
ਖੁਲੇ ਅਸਮਾਂਨ ਬਿਨਾ ਡੋਰੋਂ ਤਾਂ ਡਾਂਵਾਂ ਡੋਲ ਗੁਡਾ ਹੋ ਗਿਆ

ਨਾਲ ਅਮੀਰਾਂ ਤੇਰਾ ਰਿਸ਼ਤਾ ਨਜ਼ਰ ਫਿਕੀਰ ਆਓਦੇ ਨਾਂ
"ਥਿੰਦ"ਉਡੀਕਾਂ ਅੰਦਰ ਬਿਨਾਂ ਕੰਮੋਂ ਮੈਂ ਤਾਂ ਰੁਝਾ ਹੋ ਗਿਆ

                                ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ