'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 March 2020

                                  ਗਜ਼ਲ
ਵਰਤ ਵਰਤ ਕੇ ਇਹ ਦਿਲ ਕਾਸੇ ਜੋਗਾ ਛੱਡਿਆ ਨਹੀਂ
ਦੁਣੀੋਆਂ ਦਾਰੀ ਵਾ ਵਿਰੋਲੇ ਵਿਚ ਇਹ ਨੂੰ ਕੱਡਿਆ ਨਹੀਂ

ਮਿਹਨੱਤ ਦੀ ਫੁਲਵਾੜੀ ਅੰਦਰ ਖੂਨ ਪਸੀਂਨਾ ਹੁੰਦੇ ਰਹੈ
ਉਖੜੇ ਪੁਖੜੇ ਦਿਲ ਨੂੰ ਅਸਾਂ ਮੁੜਕੇ ਕਦੀ ਗੱਡਿਆ ਨਹੀਂ

ਬੜਾ ਹੀ ਸਾਥ ਤਾਂ ਦਿੱਤਾ ਮੇਰਾ ਮੇਰੇ ਘਿਸੇ ਹੋਏ ਦਿਲ ਨੇ
ਅਪਾਣਾਂ ਹੈ ਤਾਂ ਹੀ ਇਸ ਤੇ ਬਹੁਤਾ ਭਾਰ ਲਦਿਆ ਨਹੀਂ

 ਹੁਣ ਤੱਕ ਤਾਂ ਹਰ ਕਹਣਾਂ ਮੇਰਾ ਦਿਲ ਮਣਦਾ ਰਿਹਾ ਏ
ਪਹਿਲਾਂ ਇਹਨੇ ਦਰਦਾਂ ਨਾਲ ਮੂੰਹ ਕਦੀ ਅੱਡਿਆ ਨਹੀਂ

 ਦਿਲ ਜਿਨ੍ਹਾਂ ਚਿਰ ਹੀ ਦੱਮ ਰਖੇਗਾ ਮੈਂ ਤੁਰਦਾ ਰਹਾਂ ਗਾ
 'ਥਿੰਦ'ਦਮਾਂ ਨਾਲ ਹੀ ਜ਼ਿੰਦਗੀ ਹੋਰ ਕੁਝ ਲੱਗਿਆ ਨਹੀ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                    (ਸਿਡਨੀ)



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ