'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 March 2020

                             ਗਜ਼ਲ
ਵੇਖਿਆ ਏ ਫਿਰ ਉਸ ਨੇ ਮੈਨੂੰ ਨਜ਼ਰਾਂ ਘੁਮਾ ਕੇ ਆਜ
ਮੇਹਰਬਾਂਨੀ ਦੋਸਤੋ ਲੈ ਚਲੋ ਘਰ ਫਿਰ ਉਠਾਕੇ ਆਜ

ਪੱੱਤਾ ਪੱਤਾ ਖੜਕਿਆ ਜਦੋਂ ਅੱਜ ਅਵਾਜ਼ ਗੁਜਰੀ ਏ
ਪੇਸ਼ ਖੇਮਾਂ ਏ ਤੂਾਫਾਂਨ ਦਾ ਪੈਰ ਰੱਖਨਾਂ ਜਮਾ ਕੇ ਆਜ

ਇਹ ਹੰਝੂ ਹੋਵਣ ਬੰਦ ਨਾਂ ਪਰਦਾ ਵੀ ਨਾ ਕਰ ਸੱਕਾਂ
ਆਈ ਏ ਯਾਦ ਉਸ ਦੀ ਮੈਨੂੰ ਸਦੀਆਂ ਬਤਾ ਕੇ ਆਜ

ਅੱਖਾਂ 'ਚ ਵੇਖੀ ਵੈਰਾਂਨਗੀ ਤਾਂ ਚੁਪ ਕਰਕੇ ਚਲਦੇ ਬਣੇ
ਮਿਲਿਆ ਕੀ ਤੈਨੂੰ ਇਸ ਤਰ੍ਹਾਂ ਐਵੇਂ ਹੀ ਰੁਲਾ ਕੇ ਆਜ

ਇਹ ਰਹਿਮੱਤ ਖੁਦਾ ਦੀ ਕਿ ਤੂੰ ਮੱਸਾਂ ਬੱਚ ਗਿਆ ਏਂ 
ਗਲਤੀ ਬੜੀ ਸੀ ਕੀਤੀ ਤੂਫਾਨਾਂ 'ਚ ਬੇੜੀ ਪਾਕੇ ਆਜ

ਕੁਝ ਵੀ ਤਾਂ ਨਹੀਂ ਉਹ ਬਦਲੇ ਆਦਤ ਪੁਰਾਨੀ ਓਹੌ
"ਥਿੰਦ'ਹਾਸਲ ਕੀ ਹੋਇਆ ਆਪ ਬੀਤੀ ਸੁਣਾਕੇ ਆਜ

                            ਇੰਜ: ਜੋਗਿੰਦਰ ਸਿੰਘ 'ਥਿੰਦ"
                                                 (ਸਿਡਨੀ)     

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ