'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

28 March 2020

                           ਗਜ਼ਲ
ਜੱਦ ਤੱਕ ਹੁਸਨ ਤੇਰਾ ਉਦੋਂ ਤੱਕ ਮੇਰੀ ਜਵਾਨੀ ਏ
ਕਦੋਂ ਤੱਕ ਕਾਇਮ ਰੱਖੇਂ ਇਹ ਤੇਰੀ ਮਿਹਰਬਾਨੀ ਏ

ਹੁਸਨ ਜਵਾਨੀ ਦੇਵੇਂ ਮਿਲ ਤੁਰੇ ਸੀ ਇਹ ਰਾਹੀ ਦੋ
ਵਿੱਛੜ ਗਏ ਅੱਧਵਾਟੇ ਇਹ ਵੀ ਕੋਈ ਜ਼ਿੰਦਗਾਨੀ ਏ

ਹਿਜ਼ਰਾਂ ਵਿਚ ਵੀ ਹੁਣ ਨੱਸ਼ਾ ਜਿਹਾ ਏ ਜਾਪਣ ਲੱਗਾ
ਅੱਲੇ ਜ਼ਖਮ ਤੇ ਚੀਸਾਂ ਇਹ ਸਾਨੂੰ ਤੇਰੀ ਨਿਸ਼ਾਨੀ ਏ

ਕੌਣ ਕਹੇ ਗਾ ਸਾਨੂੰ ਆਕੇ ਉਹਨਾਂ ਦੇ ਅੱਜ ਜਾਣਾ ਹੈ
ਤੇਰੀ ਮੇਰੀ ਹੁਣ ਤਾਂ ਭੁਲੀ ਵਿਸਰੀ ਇਕ ਕਹਾਨੀ ਏ

ਵਿਹਲੇ ਹੋ ਕੇ ਸੋਚਾਂ ਗੇ ਕੀ ਭੱਲਾ ਸੀ ਤੇ ਕੀ ਬੁਰਾ ਸੀ
"ਥਿੰਦ"ਯਾਦ ਰੱਖੇਂ ਤਾਂ ਕਾਫੀ ਇਮਾਨਤ ਬੇਗਾਨੀ ਏ

                        ਇੰਜ: ਜੋਗਿੰਦਰ ਸਿੰਘ "ਥਿੰਦ"
                                            (ਸਿਡਨੀ)
 



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ