'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

15 March 2020

                            ਗਜ਼ਲ
ਗੌਰ ਨਾਲ ਉਹਿਨਾ ਜਦੋਂ ਅਜ ਮੇਰੇ ਵੱਲ ਤੱਕਿਆ
ਦਿਲ ਅਸਾਂ ਅਪਣਾਂ ਮੱਸਾਂ ਮਸਾਂ ਹੀ ਥਾਮ ਰੱਖਿਆ

ਹੁਣ ਵੀ ਉਹ ਮੇਰੇ ਸੁਪਣਿਆਂ 'ਚ ਜਦੋਂ ਆਓਂਦੇ ਨੇ
ਤੇਜ ਲੱਖਾਂ ਸੂਰਜਾਂ ਦਾ ਹੁੰਦਾ ਏ ਪੜ੍ਹਦੇ 'ਚ ਢੱਕਿਆ

ਅਚਾਨਿਕ ਉਹ ਕਦੀ ਜਦੋਂ ਰਾਹਾਂ 'ਚ ਮਿਲ ਪੈਂਦੇ ਨੇ
 ਕੁਝ ਕਹਿ ਨਹੀਂ ਸੱਕਦੇ ਹੁੰਦਾ ਕੀ ਹੈ ਰੱਬਾ ਸਚਿਆ

ਖਾਲੀ ਖਾਲੀ ਝੂਰਦਾ ਕਰ ਕਰ ਯਾਦਾਂ ਪੁਰਾਨੀਆਂ
ਲੰਗ ਗੈਈ ਜਵਾਨੀ ਦੱਸ ਹੁਣ ਕੀ ਏ ਏਥੇ ਬਚਿਆ

ਰਾਤ ਚਲੀ ਜਾਂਦੀ ਏ ਤੇ ਸਾਰੀ ਬਾਤ ਮੁਕ ਜਾਂਦੀ ਹੈ
ਖਾਲੀ ਹੱਥ ਹੁੰਦਾ ੲੈਂ ਕਿਨਾ ਸੀ ਸਾਂਭ ਸਾਂਭ ਰੱਖਿਆ

ਉਹ ਕੱਤਲ ਵੀ ਕਰਦੇ ਨੇ ਬੜਾ ਤਰਸ ਵੀ ਖਾਂਦੇ ਨੇ
ਹੁਸਨ ਦੀ ਨੱਗਰੀ"ਥਿੰਦ"ਬੜਾ ਹੀ ਉਧਮ ਮੱਚਿਆ

ਇੰਜ: ਜੋਗਿੰਦਰ ਸਿੰਘ "ਥਿੰਦ"
                (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ