'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 March 2020

                    ਗਜ਼ਲ
ਭੇਦ ਭਰੀ ਅੱਜ ਤੇਰੀ ਮੁਸਕਾਨ ਸੱਜਨਾ
ਕਰਦੀ ਪਈ ਦੂਰ ਮੇਰੀ ਥਿਕਾਨ ਸੱਜਨਾ

ਰੂਪ ਵੇਖੋ ਚੜ੍ਹਿਆ ਜਿਵੇਂ ਅਸਮਾਨੀ ਹੂਰ
ਤਿਖੀ ਅੱਦਾ ਤੇਰੀ ਪਾਵੇ ਘੁਮਸਾਣ ਸਜਨਾਂ

ਤੇਰੀ ਬੱਦਨਾਮੀ ਤੋਂ ਡਰਦਿਆਂ ਡਰਦਿਆਂ
ਝੱਲਿਆ ਦਿਲ ਦਾ ਹੀ ਨੁਕਸਾਨ ਸੱਜਨਾਂ

ਸਾਰੇ ਜੱਹਾਂ ਵਿਚ ਹੀ ਰੌਲਾ ਪੈ ਗਿਆ ਸੀ
ਚੁਪ ਕੀਤੇ ਕੀਤੇ ਹੀ ਖੋਲੀ ਜ਼ਬਾਨ ਸੱਜਨਾਂ

ਜਾਣ ਬੁਝ ਕੇ ਅਸੀਂ ਅੱਜ ਵੇਖੋ ਹਾਰ ਚੱਲੇ
ਕੁਝ ਵੀ ਨਾ ਜਾਨਣ ਲੋਕ ਨਾਦਾਂਨ ਸੱਜਨਾਂ

ਕੋਈ ਨਾ ਸੱਮਝੇ ਤਾਂ ਦਸੋ ਫਿਰ ਕੀ ਕਰੀਏ
"ਥਿੰਦ'ਰੋਮ ਰੋਮ ਬਣੇ ਮੇਰੀ ਜ਼ਬਾਣ ਸੱਜਨਾਂ

                ਇੰਜ: ਜੋਗਿੰਦਰ ਸਿੰਘ :ਥਿੰਦ"
                                       (ਸਿਡਨੀ)


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ