'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 March 2020

                               ਗਜ਼ਲ
ਕੁਝ ਨਾ ਪੁਛੋ ਕਿਵੇਂ ਬੀਤੀ ਉਹਦੇ ਇਥੋਂ ਜਾਣ ਤੋਂ ਬਾਹਿਦ
ਚੁਪ ਚਾਪ ਹੈ ਚਾਰ ਚੁਫੇਰੇ ਜਿਵੇਂ ਬੜੇ ਤੂਫਾਂਣ ਤੋਂ ਬਾਹਿਦ

ਜਾਂਦੇ ਜਾਂਦੇ ਰਾਹਾਂ ਅੰਦਰ ਗੂੜ੍ਹਾ ਨਾਤਾ ਉਹਿ ਨੇ ਬੈਠੇ ਜੋੜ
ਖਬਰੇ ਕਿਥੇ ਛੁਪ ਗੈਅੇ ਸਾਨੂੰ ਅੱਗ ਲਗਾਓਂਣ ਤੋਂ ਬਾਹਿਦ

ਜੇਕਰ ਅੱਜ ਨਾ ਆਓਂਦੇ ਤੁਸੀਂ ਮੈਂ ਸੂਲੀ ਤੇ ਚੜ੍ਹ ਜਾਣਾ ਸੀ
ਲਿਪਟ ਲਿਪਟ ਤੁਸੀਂ ਰੋਂਦੇ ਰਹਿੰਦੇ ਪਛੋਤਾਂਣ ਤੋਂ ਬਾਹਿਦ

ਹੁਮ ਹੁਮਾ ਕੇ ਦੁਣੀਆਂ ਆਈ ਅਪਣੇ ਆਏ ਦੁਸ਼ਮਣ ਆਏ
ਕੁਝ ਪੱਲ ਸੱਜਨਾਂ ਤੇਰੇ,ਮੇਰੇ ਵਿਹਿੜੇ ਆਓਂਣ ਤੋਂ ਬਾਹਿਦ

ਹੌਲੀ ਹੌਲੀ ਸੱੜ੍ਹ ਗਈ ਰੱਸੀ ਸਾਰੀ ਇਹ ਭੱਰ-ਜੋਬਨ ਦੀ
'ਥਿੰਦ'ਢਾਂਚਾ ਜਿਹਾ ਬੱਚਿਆ ਏ ਜਵਾਣੀ ਜਾਣ ਤੋਂ ਬਾਹਿਦ

                                ਇੰਜ: ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ