'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 March 2020

                               ਗਜ਼ਲ
ਜਦੋਂ ਵੀ ਉਹ ਸਾਡੇ ਆਏ ਅੱਖਾਂ 'ਚਿ ਅੱਥਰੂ ਭਰਦੇ ਰਹੇ
ਮੂੰਹੋਂ ਤਾਂ ਕੁਝ ਨਾਂ ਬੋਲੇ ਅੱਖਾਂ ਥੀਂ ਹੀ ਗਲਾਂ ਕਰਦੇ ਰਹੇ

ਉਹਿਨੂੰ ਅਸੀਂ ਜਦੋਂ ਕਈ ਵਾਰ ਅਪਣਾ ਕਹਿ ਹੀ ਦਿਤਾ
ਜਾਲੱਮ ਦੇ ਜ਼ੁਲੱਮ ਤਾਂਹੀਓਂ ਤਾਂ ਹਰ ਹਾਲ ਜਰਦੇ ਰਹੇ

ਬੜੇ ਸੱਭਰਾਂ ਦੇ ਨਾਲ ਅਸਾਂ ਬਾਰਸ਼ਾਂ ਨੂੰ ਸੀ ਉਡੀਕਿਆ
ਬੱਦਲ ਤਾਂ ਬਹੁਤ ਆਏ ਪਰ ਗੈਰਾਂ ਦੇ ਘਰ ਵਰਦੇ ਰਹੇ

ਬਾਰ ਬਾਰ ਮੈਨੂੰ ਫਟੱਰ ਕਰਕੇ ਤੈਨੂੰ ਦੱਸ ਕੀ ਮਿਲਿਆ
ਵੇਲਾ ਬੀਤ ਜਾਣ ਦੇ ਨਾਲ ਮੇਰੇ ਜ਼ਖੰਮ ਵੇਖ ਭਰਦੇ ਰਹੇ

ਜਿਹੜੇ ਚੱਲੇ ਸੀ ਵੱਢੇ ਤਾਰੂ ਲੈਕੇ ਡੁਬੇ ਅੱਧਵਾਟੇ ਹੀ ਜਾ
ਹਰ ਵਾਰ ਆਖਿਰ ਅਸੀਂ ਤਾਂ ਡੁਬਦੇ ਡੁਬਦੇ ਤਰਦੇ ਰਹੇ

ਮਿਲੇ ਤਾਂ ਸਾਨੂੰ ਪੱਤਾ ਲੱਗਾ ਵਿਛੜਨ ਨੂੰ ਦਿਲ ਚਾਹੇ ਨਾ
"ਥਿੰਦ"ਤੇਰੇ ਦੀਆਂ ਗੱਲਾਂ ਸੁਣਕੇ ਅਸੀਂ ਐਂਵੇਂ ਡਰਦੇ ਰਹੇ

                            ਇੰਜ: ਜੋਗਿੰਦਰ ਸਿੰਘ "ਥਿੰਦ"
                                                    ( ਸਿਡਨੀ)

                                                                                                                                                               

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ