'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 March 2020

                                 ਗਜ਼ਲ
ਜੱਦ ਤੂੂੰ ਹੈਂ ਮੇਰੇ ਕੋਲ ਸੱਜਨਾਂ ਮੇਰਾ ਦਿਲ ਘਬਰਾਏ ਕਿਓਂ
ਕਹਿੰਦਾ ਕਹਿੰਦਾ ਰਹਿ ਜਾਂਦਾ ਅਸਲੀ ਗੱਲ ਛੁਪਾਏ ਕਿਓਂ

ਦੜ੍ਹ ਜੋ ਵੱਟੀਿ ਇੰਝ ਗੈਰਾਂ ਗਹਿਰਾ ਰਾਜ਼ ਹੀ ਜਾਪੇ ਇਹ
ਗੈਰ ਆਖਿਰ ਗੈਰ ਹੀ ਰਹਿੰਦੇ ਗੈਰਾਂ ਦੇ ਵੱਲ ਜਾਏ ਕਿਓਂ

ਅਜੀਬ ਕਹਾਨੀ ਸਾਡੀ ਵੇਖੋ ਗੁਥੀ ਇਸ਼ਕ ਦੀ ਸੁਲਝੇ ਨਾਂ
ਉੰਨਸ ਪਰਾਣੀ ਸਾਡੇ ਨਾਲ ਫਿਰ ਵੀ ਉਹ ਕਤਰਾਏ ਕਿਓਂ

ਅਪਣੇ ਆਖਰ ਅਪਣੇ ਰਹਿੰਦੇ ਖੈਰ ਸਦਾ ਹੀ ਮੰਗਦੇ ਹਾਂ
ਦੁਸ਼ਮਨ ਤੇ ਵੀ ਸਾਡੇ ਵਲੋਂ ਕਦੀ ਔਖਾ ਵੇਲਾ ਆਏ ਕਿਓਂ

ਅਪਣੀ ਮੱਸਤੀ ਚੱਲਦੇ ਰਹਿਨਾਂ ਆਦਿਤ ਬਣ ਗਈ ਏ
ਆਪ ਕੁੇਰਾਹੇ ਪੈਕੇ ਤਾਂ ਸਾਨੂੰੰ ਆਕੇ ਉਹ ਸੱਮਝਾਏ ਕਿਓਂ

ਕੁਝ ਤਾਂ ਹੈਗਾ ਦਿਲ ਅੰਦਰ ਜ਼ਾਹਰ ਕਰੇ ਨਾ ਕਰੇ ਉਹ
"ਥਿੰਦ" ਤੇਰੀ ਖਾਤਰ ਉਹ ਸਿਰ ਦੀ ਬਾਜ਼ੀ ਲਾਏ ਕਿਓਂ

                              ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ