'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

18 March 2020

                                 ਗਜ਼ਲ
ਇਕ ਦਰਦ ਦਿਲ ਨੂੰ ਲਾਇਆ ਅਸਾਂ ਬਹੁਤ ਸਾਲ ਪਹਿਲਾਂ
ਮਰ ਮਰ ਕੇ ਜੀਂਦੇ ਪੈਅ ਹਾਂ ਨਹੀ ਮਿਲਦੀ ਮਿਸਾਲ ਪਹਿਲਾਂ

ਉਹ ਆਏ ਨਾ ਕਾਬੂ ਤੈਥੌਂ ਜਿਹੜੇ ਸੀ ਪੰਛੀ ਪ੍ਰੇਮ ਨੱਗਰ ਦੇ
ਦੋਵੇਂ ਨੈਨਾਂ ਦੇ ਤੀਰ ਲਾ ਲਾਕੇ ਤੂੰ ਕਰ ਲੈਂਦੋਂ ਨਿਢਾਲ ਪਹਿਲਾਂ

ਸਾਡੇ ਤੇ ਉਹ ਦੋਸ਼ ਲਾਓਂਦੇ ਰਹੇ ਵੇਖਣ ਨਾ ਮੂੰਹਿ  ਘੁਮਾਕੇ
ਭੁਲਿਆ ਨਹੀਂ ਸਾਨੂੰ ਅੱਜ ਤੱਕ ਹੋਇਆ ਸੀ ਜੋ ਹਾਲ ਪਹਿਲਾਂ

ਉਹਦੀ ਗੱਲਾਂ ਵਿਚ ਆ ਆ ਕੇ ਅਸੀਂ ਧੋਖੇ ਬੜੇ ਹੀ ਨੇ ਖਾਦੇ
ਪਾਵਾਂ ਗੇ ਸਾਂਝ ਫਿਰ ਹੀ ਪਰ ਇਹ ਜੁਲਫਾਂ ਸੰਭਾਲ ਪਹਿਲਾਂ

ਆਇਆ ਏ ਸੰਦੇਸਾ ਅੱਜ ਕਿਓਂ ਤੂੰ ਜ਼ਰਾ ਵਿਚਾਰ ਕਰ ਲੈਈ
 ਹੋਏ ਨਹੀਂ ਕੱਦੀ ਵੀ ਅੱਜ ਤੱਕ ਉਹਿ ਏਨੇ ਦਿਆਲ ਪਹਿਲਾਂ

ਤੇਰੇ ਸ਼ਹਿਰ ਦੇ ਅੰਦਰ ਕਿਓਂ ਬੜੇ ਹੋ ਰਹੇ ਨੇ ਚਰਚੇ ਤੇਰੇ
ਤਾਂ ਹੀ ਆਵਾਂ ਗੈ ਤੇਰੇ ਦਰ ਤੇ ਦੱਸ ਅਪਣਾ ਕਮਾਲ ਪਹਿਲਾਂ

ਇਲਜ਼ਾਮ ਹੁਣ ਤੂੰ ਲਾਵੇਂ ਕਿ ਕਿਓਂ ਨਜ਼ਰਾਂ ਘੁਮਾ ਲੈਈਆਂ ਨੇ
 ਨਾਜ਼ਕ ਬੜਾ ਇਹ ਰਿਸ਼ਤਾ ਨਾ ਆਇਆ ਖਿਆਲ ਪਹਿਲਾਂ

ਇਸ ਗਲੀ ਨੇ ਹਸੀਨ ਕਾਤਲ ਰੱਖ ਦਾਮਨ ਬਚਾ ਬਚਾ ਕੇ
ਜੋ ਦਰਦ ਦਿਲ ਨੂੰ ਹੈ ਲਾਇਆ ਤੂੰ ਉਹ ਹੀ ਸੰਭਾਲ ਪਹਿਲਾਂ

"ਥਿੰਦ" ਉਹ ਦੀ ਖੁਲ ਦਿਲੀ ਤੇ ੲੈਵੈਂ ਧੋਖਾ ਨਾ ਖਾ ਲਵੀਂ ਤੂਂ
ਹਰ ਸ਼ਿਕਾਰ ਕਰਨ ਵੇਲੇ ਓਹ ਤਾਂ ਹੋਵਨ ਦਿਆਲ ਪਹਿਲਾਂ

ਇੰਜ: ਜੋਗਿੰਦਰ ਸਿੰਘ "ਥਿੰਦ"
                       (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ