'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 March 2020

                 ਖੁਲੀ ਕਵਿਤਾ
ਮੈਨੂੰ ਚਾਹੀਦਾ ਏ ਇਕ ਖੁਲਾ ਅੱਸਮਾਨ
                      ਨੀਲਾ ਨੀਲਾ ਅੱਸਮਾਨ
ਦੂਰ ਪਰੇ ਤੱਕ ਵੇਖਾਂ ਦੂਰ ਹੀ ਦੂਰ
                      ਤੇ ਫਿਰ ਕੁੱਝ ਵੀ ਨਹੀਂ
ਇਹ ਨੀਲਾ ਅੱਸਮਾਨ ਤੇ ਮੈਂ ਹਾਂ
                  ਮੈਂ ਹੀ ਮੈਂ ਹਾਂ ਤੇ ਅੱਸਮਾਨ
ਫਿਰ ਪੰਛੀਆਂ ਦੀਆਂ ਡਾਰਾਂ ਤੇ ਟਾਹਿਰਾਂ
                     ਫਿਰ ਚੁਪ ਹੈ ਤੇ ਧੁਪ ਹੈ
ਧੁਪ ਗਈ ਤਾਂ ਚਾਰ ਚੁਫੇਰੇ ਹੀ ਚੁਪ ਹੈ
                 ਅੰਧੇਰਾ ਹੀ ਅੰਧੇਰਾ ਘੁੱਪ ਹੈ
ਫਿਰ ਜਨਮ ਹੋਇਆ ਨੱਚਦੇ ਤਾਰਿਆਂ ਦਾ
                    ਤੇ ਸੂਰਜ ਤੌਂ ਹਾਰਿਆਂ ਦਾ
ਜਨਮੇਂ ਫਿਰ ਟੁਟੇ ਫੁਟੇ ਕੁਝ ਸੁਪਨੇ ਅਪਣੇ
                  ਤੈਹਾਂ ਪੁਟ ਬਚਪਨ ਫੁਟਿਆ
ਕਈ ਖੇਡਾਂ ਗੱਪਾਂ ਛੱਪਾਂ ਹਲੂਨੇ ਦੇਂਦੀ ਜਵਾਨੀ
          ਰਾਹਾਂ 'ਚ ਉਡੀਕਾਂ ਬਾਹਾਂ ਤੇ ਝਰੀਟਾਂ
ਟੁਟੇ ਫੁਟੇ ਗਾਣੇ ਉਹ ਸੁਪਨੇ ਸੀ ਬੜੇ ਸੁਹਾਣੇ
               ਪੱਤਾ ਹੈ ਕਿ ਉਹ ਹੁਣ ਨਹੀ ਆਣੇ
ਪੋਹਿ ਫਿਟਾਲੇ ਨੀਲਾ ਆਸਮਾਨ ਫਿਰ ਉਗਿਆ
              ਲੈ ਕੇ ਮੇਰੀਆਂ ਸੋਚਾਂ ਖਾਲੀ ਖਾਲੀ
                                  ਹਾਂ ਖਾਲੀ ਖਾਲੀ

                                       ਇੰਜ: ਜੋਗਿੰਦਰ ਸਿੰਘ "ਥਿੰਦ"
                                                               (ਸਿਡਨੀ)     

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ