'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 March 2020

                           ਗਜ਼ਲ
ਦੂਰੋਂ ਉਹ ਆਏ ਚੱਲ ਕੇ ਸਰਦੱਲ ਤੇ ਖੜੇ ਕਿਓਂ ਨੇ
ਆਏ ਨਾ ਸੱਮਝ ਸਾਨੂੰ ਕਿ ਅੱਜ ਏਨੇ ਅੜੇ ਕਿਓਂ ਨੇ

ਜੋ ਗਾਲ੍ਹੀ ਜਵਾਨੀ ਅਸਾਂ ਉਹ ਕੰਮ ਕਿਸੇ ਨਾ ਆਈ
ਮੋਮ ਦੇ ਬੁਤਾਂ ਵਿਚ ਪੱਥਰ ਦਿਲ ਹੀ ਜੜੇ ਕਿਓਂ ਨੇ

ਅਸੀਂ ਉਹਨੂੰ ਬੱਖਸ਼ ਦੇਂਦੇ ਤੇ ਅਪਣਾਂ ਬਣਾਂ ਹੀ ਲੈਂਦੇ
ਇਕ ਵਾਰ ਤਾਂ ਦੱਸ ਦੇਂਦੇ ਹੱਥ ਗੈਰ ਦੇ ਚੜ੍ਹੇ ਕਿਓਂ ਨੇ

ਤੇਰੀ ਵਫਾ ਦਾ ਇਤਬਾਰ ਫਿਰ ਵੀ ਅਸੀਂ ਕਰ ਲੈਂਦੇ
ਤੇਰੇ ਸ਼ਹਿਰ ਦੇ ਵਿਚ ਤਾਂ ਚਰਚੇ ਤੇਰੇ ਬੜੇ ਕਿਓਂ ਨੇ

ਤੇਰੇ ਬਗੈਰ ਮੈਨੂੰ ਕਿਸੇ ਵੀ ਮੂੰਹਿ ਤੱਕ ਨਹੀਂ ਲਾਇਆ
ਖੂਬਸੂਰੱਤ ਸ਼ਹਿਰ ਦੇ ਲੋਕੀ ਏਨੇ ਦਿਲ ਸੜੇ ਕਿਓਂ ਨੇ

ਇਤਬਾਰ ਕਰ ਲਿਆ ਮੈਂ ਉਹਨਾਂ ਦੀ ਖੁਲ ਦਿਲੀ ਤੇ
'ਥਿੰਦ' ਏਨਾਂ ਤਾਂ ਸੋਚ ਲੈੰਦੋਂ ਹੱਥ ਖੰਜਰ ਫੜੇ ਕੀਓਂ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"
                (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ