'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

25 March 2020

                         ਗਜ਼ਲ
ਹੁਣ ਮੈਂ ਤੈਨੂੰ ਪਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ
ਸ਼ਰੇ ਆਮ ਬੁਲਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਝੂਠੀ ਹੀ ਹਾਂ ਕਰ ਦਿਤੀ ਦਿਲ ਰੱਖਣ ਦੇ ਲੈਈ
ਉਕਾ ਹੀ ਭੁਲਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਚਸੱਕ ਸਾਡੇ ਹਿਜਰ ਦੀ ਚਿਹਰੇ ਤੇ ਆਵੇ ਨਾਂ
ਇਹਨੂੰ ਮੈਂ ਛੁਪਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਤੇਰੇ ਇੰਕਾਰ ਤੋਂ ਤੰਗ ਹੋ ਬੇਕਰਾਰੀ ਛੱਡ ਦਿਤੀ
ਇੰਜ ਦਿਨ ਟਿਪਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਵੱਕਤ ਦੀ ਚੱਕੀ ਨੇ ਏਨਾਂ ਨਿਪੀੜਿਆ ਪੀਸਿਆ
ਤੇਰੇ ਸ਼ਹਿਰ ਆ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਖਿਆਲੀ ਮਹਿਲ ਬਣਾਂਏ ਉਹ ਵੀ ਢਾਹਿ ਦਿਤੇ
ਨਵਾਂ ਘਰ ਬਣਾਂ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

ਝਾਲੱਮ ਲੋਕੀਂ ਤਾਂ ਵੇਖੋ ਮੈਨੂੰ ਉਲਾਭੇ ਤੇਰੇ ਦੇਂਦੇ ਨੇ
ਇਹ ਸੱਚ ਬਣਾਂ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

"ਥਿੰਦ"ਮੱਜ਼ਾ ਬੜਾ ਸੀ ਬਚਪਨ ਤੇ ਜਵਾਨੀ ਦਾ
ਇਤਨਾਂ ਪਿਛੇ ਜਾ ਸੱਕਾਂ ਮੇਰੇ ਵੱਸ ਦੀ ਗੱਲ ਨਹੀਂ

                  ਇੰਜ: ਜੋਗਿੰੰਦਰ ਸਿੰਘ "ਥਿੰਦ"
                                        (ਸਿਡਨੀ) 


 


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ