'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

24 March 2020

                          ਗਜ਼ਲ    
ਜਦੋਂ ਤੇਰੀ ਯਾਦ ਸਤਾਏ ਤਾਂ ਦੱਸ ਫਿਰ ਕੀ ਕਰਾਂ
ਤੱਲਖੀ ਹੱਦ ਤੋਂ ਵੱਧ ਜਾਏ ਤਾਂ ਦੱਸ ਫਿਰ ਕੀ ਕਰਾਂ

ਉੰਜ ਵੇਖ ਅਸੀਂ ਤਾਂ ਉਹਨੂੰ ਉਕਾ ਹੀ ਭੁਲ ਬੈਠੇ ਹਾਂ
ਅਚਨਚੇਤ ਜੇ ਮਿਲ ਜਾਏ ਤਾਂ ਦੱਸ ਫਿਰ ਕੀ ਕਰਾਂ

ਉਹਦੀ ਗਲੀ ਆਕੇ ਦੱਸ ਅਸਾਂ ਉਸ ਤੋਂ ਕੀ ਏ ਲੈਣਾਂ
ਪਰ ਜੇ ਉਹ ਆਪ ਬੁਲਾਏ ਤਾਂ ਦੱਸ ਫਿਰ ਕੀ ਕਰਾਂ

ਸੌਂਹਿ ਤੇਰੀ ਸੱਚ ਹੁਣ ਤਾਂ ਮੈਂ ਉੰਝ ਕਦੀ ਨਹੀ ਪੀਂਦਾ
ਸ਼ਾਮ ਢੱਲੇ ਦਿਲ ਘਬਰਾਏ ਤਾਂ ਦੱਸ ਫਿਰ ਕੀ ਕਰਾਂ

ਮੈਂ ਤਾਂ ਐਵੇਂ ਉਂਝ ਹੀ ਵੇਖੋ ਲੀਕਾਂ ਵਾਹੀਆਂ ਕੰਧਾਂ ਤੈ
ਮੂਰੱਤ ਤੇਰੀ ਹੀ ਬਣ ਜਾਏ ਤਾਂ ਦੱਸ ਫਿਰ ਕੀ ਕਰਾਂ

ਅਸਾਂ ਕੱਦਮ ਕੱਦਮ ਤੇ ਉਹਨੂੰ ਚੁਕਿਆ ਪੱਲਕਾਂ ਤੇ
'ਥਿੰਦ'ਕੋਈ ਕੱਦਰ ਨਾਂ ਪਾਏ ਤਾਂ ਦੱਸ ਫਿਰ ਕੀ ਕਰਾਂ

                         ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)




No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ