'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

28 March 2020

                                ਗਜ਼ਲ
ਦੀਪ ਜਲੇ ਤੇ ਚਾਨਣ ਹੋਇਆ ਦਿਲ ਜਲੇ ਕੁਝ ਹੋਇਆ ਨਾਂ
ਮੋਮ ਜਲੀ ਤ੍ਰਿਪ ਤ੍ਰਿਪ ਚੋਵੇ ਦਿਲ ਦਾ ਜਲਿਆ ਰੋਇਆ ਨਾ

ਮੁਦਤਾਂ ਤੀਕਰ ਸਿਪੀ ਅੰਦਰ ਵਿਚ ਉਡੀਕਾਂ ਬੰਦ ਰਹੇ ਸਾਂ
ਹੱਥ ਆਏ ਤਾਂ ਤੁਸਾਂ ਉਦੋਂ ਸਾਨੂੰ ਅਪਣੀ ਲੜੀ ਪਰੋਇਆ ਨਾ

ਰੀਝ ਜਿਨ੍ਹਾਂ ਦੇ ਦਰਸ਼ਨ ਦੀ ਵੇਖੋ ਪਲੇ ਬਨ੍ਹ ਬਨ੍ਹ ਰੱਖੀ ਸੀ
ਮੇਰੇ ਦਰ ਤੇ ਆਇਆ ਵੀ ਉਹ ਦੋ ਪੱਲ ਕੋਲ ਖਿਲੋਇਆ ਨਾ

ਉਮਰ ਬਤਾਈ ਐਬਾਂ ਅੰਦਰ ਹੁਣ ਤਾਂ ਬੰਦੇ ਕੁਝ ਕਰ ਲੈ ਤੂੰ
ਮੌਕੇ ਤੈਨੂੰ ਬਹੁਤ ਮਿਲੇ ਸੀ ਪਾਪ ਅਪਣਾ ਕੋਈ ਵੀ ਧੋਆ ਨਾ

ਅਲ੍ਹੇ ਜ਼ਖੱਮ ਤੇ ਚੀਸਾਂ ਸਹੀਆਂ ਦਿਲ 'ਚਿ ਰੱਖੇ ਦਰਦ ਦੱਬਾ
ਲਾਗੇ ਰਹਿ ਕੇ ਉਹ ਚਲੇ ਗੲੈ ਤੂੁੰ ਅਸਲੋਂ ਉਹਨੂੰ ਟੋਹਿਆ ਨਾ

ਅਸੀਂ ਤਾਂ ਕਾਫੀ ਉਮੀਦਾਂ ਲੈਕੇ ਬੜੀ ਦੂਰੋਂ ਚੱਲਕੇ ਆਏ ਸੀ
"ਥਿੰਦ"ਤਾਂ ਏਨਾ ਕੱਚਾ ਨਹੀ ਮੇਰੀ ਜ਼ੁਲਫਾਂ ਵੀ ਮੋਹਿਆ ਨਾ

                                  ਇੰਜ: ਜੋਗੰਦਰ ਸਿੰਘ "ਥਿੰਦ"
                                                         (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ