'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 September 2021

                          ਗ਼ਜ਼ਲ                        88

ਯਾਦਾਂ ਬੀਤੇ ਸਮੇਂ ਦੀਆਂ ਹਰ ਵੇਲੇ ਘੇਰਾ ਪਾਈ ਰਖਣ

ਕਈ  ਮਿਠੀਆਂ ਲਗਣ ਕਈ ਕੜਤਣ ਲਾਈ ਰਖਣ

ਨਾਂ ਜਾਣੇ ਲੋਕੀ ਕਿਵੇਂ ਇਹਨਾਂ ਤੋਂ ਬਚ ਕੇ ਰਹਿੰਦੇ ਹਨ

ਝਾੜ ਝੰਬ ਕੇ ਰਖੀਏ ਇਹ ਤਾਂ ਦਰ ਖੜਕਾਈ ਰਖਣ

ਕਈ ਵਾਰੀ ਅਖਾਂ ਬੰਦ ਕਰੀਏ ਤਾਂ ਝੂਮਣ ਹੀ ਲਗੀਏ

ਕਈ ਵਾਰੀ ਬੰਦ ਪਲਕਾਂ ਪਿਛੇ ਸੁਪਨੇ ਸਤਾਈ ਰਖਣ

ਜਦੋਂ ਕਦੀ ਇਹਨਾਂ ਤੋਂ ਕੁਝ ਪਲ ਛੁਟਕਾਰਾ ਮਿਲਦਾ

ਦਿਲ ਬੈਠਣ ਲਗੇ ਪਰ ਜਦ ਆਵਣ ਪਰਚਾਈ ਰਖਣ

ਨਾਂ ਵਸ ਤੇਰੇ ਨਾਂ ਵਸ ਮੇਰੇ ਇਹ ਤਾਂ ਹਰ ਇਕ ਨੂੰ ਘੇਰੇ

ਹੁਣ ਤਾਂ ਏਨੇ ਆਦੀ ਹੋ ਗਏ ਚਾਹੀਏ ਕਿ ਰੁਝਾਈ ਰਖਣ

ਭੁਲੇ ਵਿਸਰੇ ਕਈ ਪਿਆਰੇ ਤਾਂ ਏਨੇ ਯਾਦਾਂ ਵਿਚ ਆਉਂਦੇ

"ਥਿੰਦ"ਨਾਂ ਚਾਹੁੰਦੇ ਹੋਏ ਦਿਲ ਵਿਚ ਡੇਰਾ ਲਾਈ ਰਖਣ

ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ )

  

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ