'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 January 2013

ਬਨਾਸਪਤੀ ਚਾਚਾ


ਇੱਕ ਹੈ ਚਾਚਾ  
ਬਨਾਸਪਤੀ* ਕਹਾਂ
ਨਾ ਉਹ ਸਕਾ
ਪਰ ਸਕਿਆਂ ਜਿਹਾ
ਬੜਾ ਗਪੌੜੀ
ਬੋਲ ਕੋਈ ਨਾ ਸਕੇ
ਹਰ ਇਕ ਨੂੰ
ਟਿਚ ਉਹ ਸਮਝੇ
ਵਿਹਲਾ ਰਵੇ
ਪਰ ਢਿੱਡ ਤਾਂ ਕੱਜੇ
ਰੌਣਕੀ ਬੜਾ

ਦਿਨ ਅੱਡੇ 'ਤੇ ਲੰਘੇ
ਜਾਂ ਬੱਸ ਫੜ
ਸ਼ਹਿਰ ਵੱਲ ਭੱਜੇ
ਕੋਰਾ ਕਾਗਜ਼
ਗੱਲ ਪਤੇ ਦੀ ਕਰੇ
ਕਦੀ ਕਦਾਈਂ
ਜੇ ਨਜ਼ਰ ਨਾ ਆਵੇ

ਖਾਲਮ ਖਾਲੀ
ਅੱਡਾ ਖਾਣ ਨੂੰ ਆਵੇ
ਬੜਾ ਪਿਆਰਾ
ਬਨਾਸਪਤੀ ਚਾਚਾ

ਥਿੰਦ 'ਤੇ ਵਾਰੇ ਆਪਾ

ਜੋਗਿੰਦਰ ਸਿੰਘ " ਥਿੰਦ "
*ਬਨਾਸਪਤੀ= ਨਿਖਾਲਿਸ, ਨਕਲੀ


 

2 comments:

  1. ਸ਼ਾਹ ਚਾਚੇ ਤੋਂ ਬਾਅਦ ਬਨਾਸਪਤੀ ਚਾਚੇ ਨੂੰ ਮਿਲਣਾ ਚੰਗਾ ਲੱਗਾ। ਅੱਡੇ ਦੀ ਰੌਣਕ, ਗਪੌੜੀ ਚਾਚਾ ਸੱਚੀਂ ਅੱਜ ਛਾ ਜਿਹਾ ਗਿਆ।

    ReplyDelete
  2. ਬਹੁਤ ਸਰਲ ਅਤੇ ਛੋਟੀਆਂ ਸਤਰਾਂ ਵਿੱਚ ਵਧੀਆ ਰਚਨਾ ।

    ਦਵਿੰਦਰ ਕੌਰ ਸਿੱਧੂ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ