'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

18 January 2013

ਦਰਦ ਦੀ ਅੱਗ


ਇੱਕ ਸੋਚ ਮੈਨੂੰ ਕਹਿ ਗਈ 
ਮੰਜ਼ਲ ਤਾਂ ਪਿੱਛੇ ਰਹਿ ਗਈ ।
ਸੁੱਕਾ ਰੁੱਖ ਮਾਰੂਥਲ ਹਨ੍ਹੇਰੀਆਂ 
ਜਾਨ ਲੱਬਾਂ 'ਤੇ ਬਹਿ ਗਈ ।
ਓਏ ਦਰਦਾਂ ਵੰਡਾਓਣ ਵਾਲਿਆ 
ਇੱਕ ਚੀਸ ਤਾਂ ਕਲੇਜੇ ਰਹਿ ਗਈ ।
ਆਸਾਂ ਦੀ ਲਾਟ 'ਦਿਲ -ਜਲੀ'
ਗਮ ਖਾਰ ਬਣ ਅੰਦਰ ਲਹਿ ਗਈ ।
'ਥਿੰਦ' ਆਪਣੀ ਹੀ ਅੱਗ ਸੇਕ ਤੂੰ 
ਭਾਵੇਂ ਭੁੱਬਲ ਹੀ ਬਾਕੀ ਰਹਿ  ਗਈ।

ਜੋਗਿੰਦਰ ਸਿੰਘ 'ਥਿੰਦ"




1 comment:

  1. ਦਿਲ ਦੀਆਂ ਗਹਿਰਾਈਆਂ 'ਚੋ ਨਿਕਲੇ ਨੇ ਇਹ ਬੋਲ ।ਅੱਖਰ -ਅੱਖਰ 'ਚ ਦਰਦ ਭਰਿਆ ਹੋਇਆ ਹੈ । ਜਦ ਦਿਲ ਦਾ ਦਰਦ ਨਾਸੂਰ ਬਣ ਜਾਵੇ ਤਾਂ ਇਹ ਸ਼ਬਦੀ ਹੂਕ ਬਣ ਜਾਂਦਾ ਹੈ ।ਭਾਵੇਂ ਦਰਦ ਮੁੱਕਦਾ ਨਹੀਂ ਪਰ ਪੰਨਿਆਂ 'ਤੇ ਵਹਿਣ ਨਾਲ ਕੁਝ ਪਲਾਂ ਲਈ ਘੱਟ ਜ਼ਰੂਰ ਜਾਂਦਾ ਹੈ ।

    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ