'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

22 August 2019

           ਸਾਵਣ
ਫਿਰ ਸਾਵਣ ਆਇਆ
ਪਰ ਤੂੰ ਆਇਓਂ ਨਾਂ
ਸਾਵਣ ਦਰਦ ਜਗਾਇਆ
ਪਰ ਤੂੰ ਆਇਓਂ ਨਾਂ
ਮੈਂ ਸੌ ਸੌ ਔਂਸੀਆਂ ਪਾਈਆਂ
ਚੂਰੀਆਂ ਕੁਟ ਕੁਟ ਕਾਂਵਾਂ ਪਾਈਆਂ
ਰਾਤੀਂ ਉਠ ਉਠ ਕੰਂਨ ਲਗਾਏ     
ਸੁਖਨਾਂ ਸੁਖ ਸੁਖ ਤਲੇ ਖਿਸਾਏ
ਕਈ ਰਾਤਾਂ ਮੈਂ ਦੀਪ ਜਗਾਇਆ
ਪਰ ਤੂੰ ਆਇਓਂ ਨਾਂ
                   ਫਿਰ ਸਾਵਣ--------
ਸਾਵਣ ਉਤੇ ਸਾਵਣ ਬੀਤੇ
ਜਿੰਦ ਹੋਈ ਏ ਫੀਤੇ ਫੀਤੇ
ਬਿੜਕਾਂ ਲਵਾਂ ਬਾਹਰ ਨੂੰ ਧਾਵਾਂ
ਅੱਥਰੂ ਪੂੰਜਾਂ ਤੇ ਤੱਛਾਂਵਾਂ
ਮੈਂ ਐਵੇਂ ਦਿਲ ਲਗਾਇਆ
ਪਰ ਤੂੰ ਆਇਓਂ ਨਾਂ
                 ਫਿਰ ਸਾਵਣ---------
ਲੋਕਾਂ ਲੈਈ ਸਾਵਣ ਬੜਾ ਸੁਹਾਓਂਣਾ
ਮੈਂ ਆਖਾਂ ਇਹ ਬੜਾ ਅੱਗ ਲਗਾਓਂਣਾ
ਬਿਰਹੋਂ ਹੁਣ ਝੱਲ ਨਹੀਂ ਹੁੰਦੀ
ਤੇਰੀ "ਥਿੰਦ" ਕੱਲ ਨਹੀਂ ਹੁੰਦੀ
ਦਰਦੀ ਤੂੰ ਦਰਦ ਕਮਾਇਆ
                     ਫਿਰ ਸਾਵਣ ਆਇਆ
                     ਪਰ ਤੂੰ ਆਇਓਂ ਨਾ
                    ਸਾਵਣ ਦਰਦ ਜਗਾਇਆ
                   ਪਰ ਤੂੰ ਆਇਓਂ ਨਾ
                               ਜੋਗਿੰਦਰ ਸਿੰਘ "ਥਿੰਦ"
                                            ( ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ