'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 August 2019

                                ਗਜ਼ਲ
ਅੱਖਾਂ 'ਚ  ਲੈਕੇ ਅੱਥਰੂ ਚਿਹਰੇ ਤੇ ਜੁਲਫਾਂ ਖਿਲਾਰ ਕੇ
ਆਏ ਨੇ ਮੇਰੇ ਦਰ ਤੇ ਉਹ ਇੰਜ ਹੁਲੀਆ ਵਿਗਾੜ ਕੇ


ਇਹ ਜੋ ਮਾਸੂਮ ਚਿਹਰੇ ਕੋਈ ਇਤਬਾਰ ਕਰ ਨਾ ਬੈਠੇ
ਭੁਬਲ ਦੇ ਥਲੇ ਅੱਗਣੀ ਜਰਾ ਹੱਥ ਪਾਓਣਾਂ ਵਿਚਾਰ ਕੇ


ਹੈ ਤਰਨਾਂ ਮਹਾਲ ਜਿਹਨੂੰ ਪਾਣੀ 'ਚ ਪਾਏ ਪੈਰ ਕਿਓਂ
ਜਾਂ ਸਾਥੀ ਬਣਾ ਲੲੈ ਸਾਨੂੰ ਅਸੀਂ ਲੈ ਜਾਵਾਂ ਗੇ ਤਾਰ ਕੇ

ਬੜਾਪਾ ਹੈ ਉਹ ਪਰਾਓਣਾਂ ਆ ਕੇ ਨਾਂ ਜਾਏ ਮੁੜ ਇਹ
ਜਵਾਨੀ ਨਾਂ ਜਾਕੇ ਆਓਂਦੀ ਸਾਰੇ ਰੱਖ ਲਓ ਸਵਾਰ ਕੇ

ਅੱਸਲੀ ਨਕਲੀ ਦੇ ਵਾਸਤੇ ਹੁੰਦੀ ਏ ਪਰਖ ਬੜੀ ਔਖੀ
ਸਾਰੇ ਨਹੀਂ ਹੁੰਦੇ ਅਸਲੀ ਰੱਖਣ ਜੋ ਚਿਹਿਰੇ ਨਿਖਾਰ ਕੇ

ਬੜੇ ਨੱਖਰੇ ਦੇ ਨਾਲ ਅੱਜ ਨੇ ਨੱਜ਼ਰਾਂ ਮਿਲਾ ਕੇ ਕਹਿੰਦੇ
ਜ਼ਹਿਰ ਬੜਾ ਏ ਮਿਠਾ ਇਹ ਪੀ ਜਾਓ ਤੁਸੀਂ ਨਿਤਾਰ ਕੇ

ਹਿਜਰਾਂ ਨੇ ਖਾਦਾ ਸਾਨੂੰ ਹੌਕੇ ਉਡੀਕਾਂ ਗਿਰਜਾਂ ਫਰੋਲਿਆ
'ਥਿੰਦ"ਲੰਗਿਆ ਏ ਸਮਾਂ ਇੰਜ ਇਹ ਜਵਾਨੀ ਲਿਤਾੜ ਕੇ
                                         ਜੋਗਿੰਦਰ ਸੀੰਘ "ਥਿੰਦ"
                                                    (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ