'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

24 August 2019

                             ਗਜ਼ਲ
ਉਹਨੂੰ ਬਾਰ ਬਾਰ ਵੇਖਣ ਦੀ ਲਾਲਸਾ ਰੱਖੀ ਹੈ
ਤਾਂ ਦਸੋ ਤੁਸੀ ਇਸ ਵਿਚ ਕਿਨੀ ਕੁ ਬੇ-ਤੁਕੀ ਹੈ

ਸਿਰ ਝੁਕ ਨਾ ਜਾਏ ਉਹਦੇ ਅਹਿਸਾਨਾ ਦੇ ਨਾਲ
ਸਾਰੀ ਉਮਰ ਅਪਣੀ ਏਸੇ ਈਨ ਵਿਚ ਕੱਟੀ ਹੈ

ਜੇ ਮੇਰਾ ਦਿਲ ਮੱਚਲਾ ਤਾਂ ਮੇਰਾ ਕਸੂਰ ਕੀ ਹੈ
ਹੁਸਣ ਨੂੰ ਕਹਿ ਦਿਓ ਹੁਣ ਤਾਂ ਹੱਦ ਹੋ ਗੈਈ ਹੈ

ਰੇਤ ਚੂਸ ਕੇ ਪਿਆਸ ਮਟਾਓਣੀ ਪਵੇ ਗੀ ਹੁਣ
ਦੋਸਤੀ ਸੁਮੁੰਦਰਾਂ ਦੇ ਨਾਲ ਉਹਦੀ ਹੋ ਗੈਈ ਹੈ

ਉਮਰ ਭਰ ਦੀ ਤਾਂ ਪੂੰਜੀ ਹੈ ਇਹ ਦਰਦ ਦੋਸਤੋ
ਵਸੀਅਤ ਅਪਣੀ ਤਾਂ ਮੈਂ ਉਹਦੇ ਨਾ ਲਿਖਦੀ ਹੈ

"ਥਿੰਦ"ਤੇਰੇ ਨਾਲ ਹੁਣ ਕੋਈ ਕਿਓਂ ਕਰੇ ਦੋਸਤੀ
ਸਾਂਸ ਤੇਰੀ ਤਾਂ ਵੇਖ ਹੁਣ ਤੇਰੇ ਲੱਬਾਂ ਤੇ ਰੁਕੀ ਹੈ
                               ਜੋਗਿੰਦਰ ਸਿੰਘ 'ਥਿੰਦ"
                                         (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ