'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 November 2021

 ਗ਼ਜ਼ਲ                                                         110

ਜਿਸ ਧਰਤੀ ਤੇ ਮੁੜਕਾ ਡੁਲਿਆ,ਉਹ ਚੇਤੇ ਆਉਂਦੀ ਰਹਿੰਦੀ ਏ

ਦਿਲ ਕਰਦਾ ਚੁਮਾਂ ਖਾਬਾਂ ਵਿਚ, ਉਹ ਫੇਰਾ ਪਾਉਂਦੀ ਰਹਿੰਦੀ ਏ

ਜੇਹੜਾ ਅਪਣੀ ਮਾਂ ਨੂੰ ਭੁਲਦਾ,ਉਹਨੂੰ ਕਿਤੇ ਡੋਈ ਨਹੀਂ ਮਿਲਦੀ 

ਇਹ ਉਹਦੀ ਮਾੜੀ ਕਿਸਮੱਤ,ਜਿਹਨੂੰ ਮਾਂ ਭਲਾਂਉਦੀ ਰਹਿੰਦੀ ਏ

ਜਿਥੇ ਵਗਿਆ ਖੂਨ ਬਚਪਣ ਦਾ, ਤੇ ਫਿਰ ਜਵਾਨੀ ਮੱਸਤਾਨੀ ਦਾ

ਉਸ ਧਰਤੀ ਦੀ ਛੋਹ ਮੈਨੂੰ ਹੁਣ, ਹਰ ਵੇਲੇ ਸਤਾਉਂਦੀ ਰਹਿੰਦੀ ਏ

ਜਦ ਕਦੀ ਰਾਤ ਉਠਕੇ ਬਹਿੰਦਾ, ਤੜਪ ਤੜਪ ਕੇ ਖਾਬਾਂ ਵਿਚ

ਰੋਮ ਰੋਮ ਵਿਚ ਗਰੁੱਚੀ ਮਿਟੀ, ਆ ਮਹਿਕ ਵਰਾਉਂਦੀ ਰਹਿੰਦੀ ਏ

,ਕਦੋਂ ਮਿਹਰ ਕਰੇਂਗੀ ਮੇਰੇ ਉਤੇ ਕਦੋਂ ਹੋਸੀ ਮਿਠੇ ਦਰਸ਼ਨ ਤੇਰੇ 

ਮੈਨੂੰ ਤਾਂ ਤੇਰੀ ਯਾਦ ਧਰਤੀ ਮਾਂ ਆਕੇ ਤੜਪਾਉਦੀ ਰਹਿੰਦੀ ਏ

ਹਰੇ ਭਰੇ ਖੇਤਾਂ ਦੀਆਂ ਵੱਟਾਂ ਤੇ ਜਦੋਂ ਤ੍ਰੇਲ ਤੇ ਖੁਸ਼ ਹੋ ਚਲਦੇ ਸੀ

ਅੱਖਾਂ ਅਗੇ ਆਵੇ ਉਹੀ ਸੂਰਤ ਜੋ ਅਜ ਵੀ ਪ੍ਰਚਾਉਂਦੀ ਰਹਿੰਦੀ ਏ

ਭੁਲਿਆਂ ਭੁਲ ਨਾ ਹੋਵੇ ਰਲੀ ਮਿਟੀ ਸਾਹਾਂ ਵਿਚ ਗਲੀਆਂ ਦੀ 

"ਥਿੰਦ"ਓਥੋਂ ਦੀ ਹਵਾ ਆਕੇ ਮੇਰਾ ਦਰ ਖੜਕਾਉਦੀ ਰਹਿੰਦੀ ਏ

  ਇੰਜ: ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ )



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ