'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 November 2021

 ਗ਼ਜ਼ਲ                                                 113

ਜਦੋਂ ਕਦੀ ਕੋਈ ਆਕੇ ਮੇਰਾ ਦਿਲ ਤੜਪਾ ਕੇ ਚਲਾ ਗਿਆ

ਮੈਨੁੂੰ ਯਾਦ ਹੈ ਕਿ ਬਾਹਰੋਂ ਹੀ ਕੁੰਡਾ ਖੜਕਾ ਕੇ ਚਲਾ ਗਿਆ

ਅੱਜ ਤੱਕ ਸਾਨੂੰ ਹੋਸ਼ ਨਹੀ ਕਿ ਦਿਲ ਨੂੰ ਕਿਵੇਂ ਪਰਚਾਹੀਏ

ਮੁੱਦਤਾਂ ਪਿਛੋਂ ਜੱਦ ਆਇਆ, ਪੁਆੜਾ ਪਾਕੇ ਚਲਾ ਗਿਆ

ਕਹਿੰਦੇ ਨੇ ਕਿ ਲੰਮੀਆਂ ਉਡੀਕਾਂ ਵਿਚ ਬੜੀ ਮਿਠਾਸ ਹੁੰਦੀ

ਦਿਲ ਦਾ ਵਾਲੀ ਆਇਆ ਪਰ ਮੂੰਹ ਘੁੰਮਾਕੇ ਚਲਾ ਗਿਆ

ਬੜਾ ਸਮਝਾਇਆ ਦਿਲ ਨੂੰ ਕਿ ਛੱਡ ਖਹੜਾ ਬੇਵਫਾ ਦਾ

ਹੁਣ ਪੱਛਤਾਂਉਦਾ ਜਦ  ਗੈਰਾਂ ਦੇ ਘਰ ਆਕੇ ਚਲਾ ਗਿਆ

ਗੈਰ ਤਾਂ ਆਖਰ ਗੈਰ ਹੀ ਹੁੰਦੇ ਉਹਨਾਂ ਦਾ ਭਰੋਸਾ ਵੀ ਕੀ

ਕਿਉ ਝੁਰਦਾ ਉਹ ਤਾਂ ਤੇਰਾ ਇਤਬਾਰ ਗਵਾਕੇ ਚਲਾ ਗਿਆ

ਛੱਡ ਖਹਿੜਾ ਇਹਨਾਂ ਗਲਾਂ ਦਾ ਹੁਣ ਪ੍ਰਭੂ ਦੇ ਲੜ ਲੱਗ ਜਾ

"ਥਿੰਦ"ਵੇਖ ਕੋਈ ਤੈਨੂੰ ਪ੍ਰਭੂ ਦੇ ਲੜ ਲਵਾਕੇ ਚਲਾ ਗਿਆ

ਇੰਜ: ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ ) 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ