'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

15 April 2021

 ਗਜ਼ਲ                      48

ਦਿੱਲ  ਕਰਦਾ ਤੇਰੇ ਲੇਖੇ ਲਾਵਾਂ ਅੱਜ ਦੀ ਸ਼ਾਮ

ਹੋਰ ਸੱਭ ਕੁਛ ਹੀ ਭੁਲ ਜਾਵਾਂ ਅੱਜ ਦੀ ਸ਼ਾਮ

ਕਰਮ ਜਿਨਾਂ ਦੇ ਚੰਗੇ ਤੇ ਕੰਮ ਨਾਂ ਕਰਦੇ ਮੰਦੇ

ਸਭ ਕੁਝ ਉਹਦੀ ਝੋਲੀ ਪਾਵਾਂ ਅੱਜ ਦੀ ਸ਼ਾਮ

ਜਿਸ ਤੇ ਨਜ਼ਰ ਸਵੱਲੀ ਉਹਦੇ ਵਾਰੇ ਨਿਆਰੇ

ਉਸ ਦੀ ਮਿਹਰ ਦੇ ਗੁਣ ਗਾਵਾਂ ਅੱਜ ਦੀ ਸ਼ਾਮ

ਇਸ ਜਨਮ ਦਾ ਜਾਂ ਪਿਛਲੇ ਜਨਮ ਦਾ ਫੱਲ ਹੈ

ਵੇਖੋ ਕੀ ਕੀ ਹੁਣ ਗੁਣ ਗਿਨਾਵਾਂ ਅੱਜ ਦੀ ਸ਼ਾਮ

ਹੁਣ ਵੀ ਅਜੇ ਅਸਾਂ ਕਵਾੜ ਅਪਣੇ ਖੁਲੇ ਰਖੇ  

ਆਵੇ ਤਾਂ ਅਪਣਾਂ ਆਪ ਲੁਟਾਵਾਂ ਅੱਜ ਦੀ ਸ਼ਾਮ

ਸੁਣਿਆਂ ਉਹ ਹਰ ਇਕ ਦੀ ਝੋਲੀ ਪਾਉਦਾ ਖੈਰ

ਉਹਦੀ ਮਿਹਰ ਦੀ ਖੈਰ ਪਵਾਵਾਂ ਅੱਜ ਦੀ ਸ਼ਾਮ

ਸਾਰੇ ਪੁੰਨਾਂ ਦਾ ਲੇਖਾ ਜੋਖਾ ਕਰਕੇ ਆ ਮਿਲ

"ਥਿੰਦ"ਕੋਲ ਹੈ ਬਸ ਐ ਸ਼ਾਮਾਂ ਅੱਜ ਦੀ ਸ਼ਾਮ

ਇੰਜ; ਜੋਗਿੰਦਰ ਸਿੰਘ  "ਥਿੰਦ"

( ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ