'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

16 February 2013

ਯਾਤਰਾ

ਉੱਡਿਆ ਪੰਛੀ
ਬਾਰਾਂ ਹਜ਼ਾਰ ਗਜ਼
ਭੂਮੀ ਤੋਂ ਉੱਚਾ
ਜਾ ਪੁੱਜਾ ਸਿੰਗਾਪੁਰ
ਖੰਭ ਖਿਲਾਰੀ
ਬਹੁਤ ਸਮੁੰਦਰ
ਧਰਤੀ ਘੱਟ
ਸ਼ਹਿਰ ਹੈ ਸੁੰਦਰ
ਲੋਕੀਂ ਪੁੱਜਣ
ਅੱਸ਼ -ਅੱਸ਼ ਕਰਦੇ
ਕਰ ਵਪਾਰ
ਝੋਲੀਆਂ ਨੇ ਭਰਦੇ
ਦੁਨੀਆਂ ਵਿੱਚ
ਕਿਸਮਤ ਦੀ ਮਣੀ
ਵਪਾਰੀ ਧਨੀ 
ਏਥੇ-ਓਥੇ ਤੱਕਦੇ
ਇਸ ਪੰਛੀ ਨੋ
ਮਾਰੀ ਫਿਰ ਉੱਡਾਰੀ
ਰਾਤ ਹਨ੍ਹੇਰੀ
ਟਿਮਕਦੇ ਨੇ ਤਾਰੇ
ਅੱਧ 'ਸਮਾਨੀ
ਅਗਲੀ ਪੈੜਾਂ ਵਾਚੇ
ਜਾਗੇ ਮੈਂ ਜਿਹਾ
ਕਈ ਸੁੱਤੇ ਨਾ ਜਾਗੇ
ਰਾਜਧਾਨੀ ਜਾ
ਸੋਨ-ਕਿਰਨਾਂ ਉੱਗ
ਚੜ੍ਹਿਆ ਦਿਨ 
ਜਨਮ ਭੂਮੀ ਚੁੰਮ
ਪਿਆ ਦਮ 'ਚ ਦਮ 

ਜੋਗਿੰਦਰ ਸਿੰਘ ' ਥਿੰਦ '

1 comment:

  1. ਸਿਡਨੀ ਤੋਂ ਦਿੱਲੀ ਤੱਕ ਦੀ ਯਾਤਰਾ ਦਾ ਅੱਖੀਂ ਡਿੱਠਾ ਹਾਲ । ਪੜ੍ਹ ਕੇ ਲੱਗਦਾ ਹੈ ਮੈਂ ਆਪ ਜੰਮਣ-ਭੋਇਂ ਪਹੁੰਚ ਗਈ ਹੋਵਾਂ। ਸਤਰਾਂ ਦਾ ਵਹਾਓ ਪਾਠਕ ਨੂੰ ਨਾਲ਼ -ਨਾਲ਼ ਲਈ ਜਾਂਦਾ ਹੈ। ਸਿਡਨੀ ਬੈਠਿਆਂ ਭਾਰਤ ਦਰਸ਼ਨ ਕਰਵਾਉਣ ਲਈ ਸ਼ੁਕਰੀਆ ਥਿੰਦ ਅੰਕਲ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ