'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 May 2013

"ਕਦੋਂ ਤੱਕ ਯਾਦਾਂ 'ਚ ਰੱਖਾਂ"

                                                                                                                                                               R
ਕਦੋਂ ਤੱਕ ਤੈਨੂੰ ਮੈਂ ਯਾਦਾਂ 'ਚ ਰੱਖਾਂ,
ਕਦੋਂ ਤੱਕ ਤੈਨੂੰ ਮੈਂ ਖਾਬਾਂ 'ਚ ਰੱਖਾਂ ।
ਪੱਤੀ ਪੱਤੀ ਹੋ ਬਿਖਰਨਗੇ ਸਾਰੇ,
ਕਦੋਂ ਤੱਕ ਮਹਿਕਾਂ ਗੁਲਾਬਾਂ 'ਚ ਰੱਖਾਂ।
ਕਈਆਂ ਆਕਾਸ਼ਾਂ 'ਚ ਦੌੜਣ ਸੋਚਾਂ
ਜਦੋਂ ਪੈਰ ,ਬੱਸ ਰਕਾਬਾਂ 'ਚ ਰੱਖਾਂ।
ਬਹਿਕਾਂ 'ਚ ਦੰਦ-ਕੱਥਾ ਬਣ ਗਈ,
ਕਦੋਂ ਤੱਕ ਮਹੱਬਤਾਂ ਰਾਜ਼ਾਂ 'ਚ ਰੱਖਾਂ।
ਯਾਦਾਂ ਦੇ ਦੀਵੇ ਬੇ-ਹਿਸਾਬ ਬਾਲੇ,
ਕਦੋਂ ਤੱਕ ਯਾਦਾਂ ਹਿਸਾਬਾਂ 'ਚ ਰੱਖਾਂ।
ਹਣ ਇਹਸਾਸੇ-ਦਰਦ ਵੀ ਨਾ ਰਿਹਾ,
 ਦਇਆਵਾਨਾਂ ਜਾਂ ਜਲਾਦਾਂ 'ਚ ਰਖਾਂ।
ਇਹ ਕਲਬੂਤ ਹੁਣ ਹੋਰ ਕੀ ਵਿਗੜੂ
ਵੀਰਾਨੇ 'ਚ ਰੱਖਾਂ ਕਿ ਬਾਗਾਂ 'ਚ ਰਖਾਂ।
ਕਦੋਂ, ਕਿਨੇ ਤੇ ਕਿਓਂ ਸਿਤਮ ਹੋਏ,
ਮਰਹੱਲੇ ਸਾਰੇ ਕਿਵੇ ਹਿਸਾਬਾੰ 'ਚ ਰਖਾਂ।
ਦੁਸ਼ਮਨ ਤਾਂ ਹਮੇਸ਼ਾਂ ਅਣਹੋਣੀ ਕਰਦਾ,
'ਥਿੰਦ' ਤਾਂਓਂ ਦੱਮ ਉਹਦਾ ਨਾਸਾਂ 'ਚ ਰੱਖਾਂ।

 ਜੋਗਿੰਦਰ ਸਿੰਘ  ਥਿੰਦ
 (ਅੰਮ੍ਰਿਤਸਰ-ਤੇ ਸਿੱਡਨੀ)







 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ